ਕੱਫਣ – ਬਾਵਾ ਬਲਵੰਤ

(ਇਸੇ ਨਾਂ ਦੀ  ਮੁਨਸ਼ੀ ਪ੍ਰੇਮਚੰਦ ਦੀ ਪ੍ਰਸਿਧ ਕਹਾਣੀ  ਦੇ ਅਧਾਰ ਤੇ ਬਾਵਾ ਬਲਵੰਤ ਦਾ  ਕਾਵ ਨਾਟ)


ਇਕ ਪਿੰਡ ਵਿਚ ਦੋ ਗਰੀਬ ਚਮਾਰ ਰਹਿੰਦੇ ਸਨ | ਪਿਉ ਦੀ ਨੂੰਹ ਤੇ ਪੁੱਤਰ ਦੀ ਪਤਨੀ ਕਿਸੇ ਬਿਮਾਰੀ ਨਾਲ ਗੁਜ਼ਰ ਜਾਦੀਂ ਹੈ | ਪਿੰਡ ਵਾਲੇ ਕੱਫਣ ਲੈ ਆਉਣ ਲਈ ਕੁਝ ਪੈਸੇ ਚੰਦਾ ਉਗਰਾਹ ਕੇ ਉਹਨਾਂ ਨੂੰ ਦਿੰਦੇ ਹਨ | ਰਾਹ ਵਿਚ ਉਹਨਾ ਦੀ ਗੱਲਬਾਤ ਇਸ ਤਰ੍ਹਾਂ  ਦੀ ਹੈ:

ਪਿਤਾ-

ਪੀਓ, ਸ਼ਰਾਬ ਪੀਓ! ਹਾ ਪੀਓ, ਸ਼ਰਾਬ ਪੀਓ!

ਮਰ ਗਈ ਮਰਨ ਵਾਲੀ

ਭੱਜ ਗਈ ਜਿਵੇਂ ਪਿਆਲੀ;

ਦੌ ਘੜੀ ਤੁਸੀ ਤਾਂ ਜੀਓ;

ਪੀਓ ਸ਼ਰਾਬ ਪੀਓ !

ਪੁੱਤਰ-

ਮਿਲੇ ਨੇ ਪੈਸੇ ਜੋ ਇਹ ਕੁਝ ਨਵੇਂ ਕੱਫਣ ਦੇ ਲਈ

ਜੇ ਖਾ ਲਏ ਤਾਂ ਖਫਾ ਹੋਣਗੇ ਗਰਾਂ ਵਾਲੇ|

ਉਜਾੜ ਦੇਣਗੇ ਕੁੱਲੀ ਵੀ ਇਹ ਗਰਾਂ ਵਾਲੇ |

ਦਵਾਰ ਬੰਦ ਆਉਣਗੇ ਯਤਨ ਦੇ ਲਈ|

ਸੜੇਗੀ ਲਾਸ਼ ਵਿਚਾਰੀ ਪਈ ਕੱਫਣ ਦੇ ਲਈ |

ਪਿਤਾ-

ਨਾ ਲੀਰ ਜਿਸ ਨੂੰ ਮਿਲੀ ਜ਼ਿੰਦਗੀ ‘ਚ ਤਨ ਦੇ ਲਈ

ਨਵੇਂ ਕੱਫਣ ਦੀ ਜ਼ਰੂਰਤ ਕੀ ਉਸ ਬਦਨ ਦੇ ਲਈ |

ਪੀਓ ਸ਼ਰਾਬ ਕਰੋ ਪੂਰੀਆਂ ਹਜ਼ਮ ਨਾਲੇ,

ਕੱਫਣ ਦੇ ਵਾਸਤੇ ਮੁੜ ਦੇਣਗੇ ਘਰਾਂ ਵਾਲੇ |

ਤਰਸ ਰਹੀ ਹੈ ਉਮਰ ਪੇਟ ਭਰ ਕੇ ਰੋਟੀ ਨੂੰ,

ਆਨੰਦ ਖ਼ੂਬ ਲਵੋ ਇਸ ਕੱਫਣ ਦੇ ਚੰਦੇ ਤੋਂ |

ਲੁਕਾਓ ਮੂੰਹ ਨਾ ਜ਼ਰਾ ਕਿਸੇ ਵੀ ਬੰਦੇ ਤੋਂ |

ਖੜਾਂਗੇ ਨੰਗੀ ਹੀ ਤਕਦੀਰ ਆਪਣੀ ਖੋਟੀ ਨੂੰ |

ਮਰ ਗਈ ਮਰਨ ਵਾਲੀ,

ਹੋ ਗਈ ਜਗਾ ਖਾਲੀ

ਆਰਾਮ-ਰਾਤ ਲਈ !

ਬਸ ਕਬਰ ‘ਚ ਪੈ ਕੇ ਜੀਓ

ਪੀਓ ਸ਼ਰਾਬ ਪੀਓ !

ਪੁੱਤਰ-

ਇਹ ਚੰਦਾ ਪਹਿਲਾਂ ਹੀ ਮਿਲਦਾ ਦਵਾ ਹੀ ਕਰ ਲੈਂਦੇ,

ਇਹ ਮਰਨ ਵਾਲੀ ਜਵਾਨੀ ਗ਼ਰੀਬ ਬਚ ਜਾਂਦੀ |

ਇਸੇ ਚਿੰਗਾਰੀ ਤੋਂ ਅਗਨ-ਉਮੀਦ ਮਚ ਜਾਂਦੀ |

ਇਹ ਪੈਸੇ ਪਹਿਲਾਂ ਹੀ ਦੇਂਦੇ ਤਾਂ ਠੰਡ ਤੋਂ ਸ਼ਾਇਦ,

ਮਲੂਕ ਜਿੰਦ ਦਾ ਕੋਈ ਬਚਾਅ ਹੀ ਕਰ ਲੈਂਦੇ !

ਗਵਾਂਡੀਆਂ ਦਾ ਹੈ ਚੰਦਾ ਕਿ ਬੋਅ ਨਿਕਲ ਜਾਏ,

ਨਗਰ ਦੇ ਰਸਤੇ ‘ਚੋਂ ਇਹ ਮੋਤ-ਛੋਹ ਨਿਕਲ ਜਾਏ !

ਇਸੇ ਦਾ ਨਾਮ ਹੈ ਜੇ ਦੂਸਰੇ ਦੀ ਹਮਦਰਦੀ,

ਤਾਂ ਲਗ ਜਾਏ ਜ਼ਮਾਨੇ ਨੂੰ ਮੌਤ ਦੀ ਸਰਦੀ !

ਹਜ਼ਾਰ ਲਾਹਨਤਾਂ ਇਸ ਬੇਕਰਾਰ ਧਨ ਦੇ ਲਈ !

ਹਜ਼ਾਰ ਲਾਹਨਤਾਂ ਉਸ ਬੇਦਰਦ ਵਤਨ ਦੇ ਲਈ

ਕਿ ਜਿਸ ‘ਚ ਹੁੰਦਾ ਏ ਚੰਦਾ ਕਿਸੇ ਕਫ਼ਨ ਦੇ ਲਈ !

ਮਰ ਗਈ ਮਰਨ ਵਾਲੀ,

ਜ਼ਖਮ ਸੀਓ ਨਾ ਸੀਓ !

ਪਰ ਸ਼ਰਾਬ ਖੂਬ ਪੀਓ !

ਪਿਤਾ-

ਜੀਆਂਗੇ ਖ਼ੂਬ ਗ਼ਲਤ ਜ਼ਿੰਦਗੀ ਦਾ ਗ਼ਮ ਕਰ ਕੇ,

ਆਨੰਦ ਜੀਣ ਦਾ ਆਏਗਾ ਪੇਟ ਨੂੰ ਭਰ ਕੇ |

ਖਿਆਲ ਭੁੱਖ ਦਾ ਪਹਿਲਾਂ ਹੈ ਮੌਤ ਦਾ ਮਗਰੋਂ |

ਹਯਾ ਦੀ ਭੁੱਖ ਨੂੰ ਬਸ ਜਰ ਗਈ ਜਰਨ ਵਾਲੀ !

ਕੱਫਣ ਦਾ ਗ਼ਮ ਨਾ ਕਰੋ,

ਅੱਜ ਸ਼ਰਾਬ ਖੂਬ ਪੀਓ !

ਇਹ ਕਹਿ ਕੇ ਦੋਵੇਂ ਹੀ ਪੀ ਪੀ ਕੇ ਹੋਏ ਮਸਤਾਨੇ,

ਸ਼ਰਾਬ-ਖਾਨੇ ‘ਚ ਨੱਚੇ ਉਹ ਖ਼ੂਬ ਦੀਵਾਨੇ !

ਠੂਠੀਆ ਚੜਾ੍ ਕੇ ਉਹ,

ਪੂਰੀਆ ਨੂੰ ਖਾ ਕੇ ਉਹ,

ਗੀਤ ਕੋਈ ਗਾ ਕੇ ਉਹ,

ਬੇਹੋਸ਼ੀਆਂ ਦੇ ਮਹਾਂ-ਸੁਫਨਿਆਂ ‘ਚ ਲੇਟ ਗਏ

ਸ਼ਰਾਬ-ਖਾਨੇ ਵਿਚ |


Advertisements
This entry was posted in Uncategorized. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s