ਹੈਮਲਟ–ਬੋਰਿਸ ਪਾਸਤਰਨਾਕ (ਰੂਸੀ ਕਵੀ)


ਰੌਲਾ ਰੱਪਾ ਮੁੱਕ ਗਿਆ ਅਤੇ ਮੈਂ ਆ ਗਿਆ ਸਟੇਜ ਤੇ

ਦੁਆਰ ਵਿਚਕਾਰ ਖੜਾ ਮੈਂ ਸੁਣ ਕੇ ਕਨਸੋਆਂ ਦੂਰ ਦੀਆਂ

ਅਨੁਮਾਨ ਲਾਉਣ ਦੇ ਚੱਕਰ ਵਿੱਚ ਹਾਂ ਮੈਂ

ਕਿ ਕੀ ਹੋਣ ਵਾਲਾ ਹੈ ਅੱਗੇ ਮੇਰੇ ਜੀਵਨ ਵਿੱਚ ।


ਰਾਤ ਦਾ ਹਨੇਰਾ ਹਾਜ਼ਿਰ ਹੈ  ਹਜਾਰਾਂ ਦੂਰਬੀਨ ਪਹਿਨ ਕੇ

ਜਿਵੇਂ ਫ਼ੋਕਸ ਹੋਵੇ ਸਾਰੇ ਦਾ ਸਾਰਾ  ਮੇਰੇ ਤੇ ।

ਓ ਪਰਮ ਪਿਤਾ ! ਤੂੰ ਤਾਂ  ਹੈਂ  ਸਰਬ ਸਮਰਥ ਸਵਾਮੀ

ਹਟਾ ਲੈ  ਇਹ ਪਿਆਲਾ ਮੇਰੇ ਬੁਲ੍ਹਾਂ ਤੱਕ ਆਏ ਨਾ ।


ਮੈਨੂੰ ਦਿਲੀ ਪਿਆਰ ਹੈ ਤੇਰੇ ਅਮਿੱਟ ਉਦੇਸ਼ ਨਾਲ ।

ਮੈਂ ਸਹਿਮਤ ਹਾਂ ਆਪਣੀ ਭੂਮਿਕਾ ਨਿਭਾਉਣ ਲਈ

ਪਰ ਅੱਜ ਅਭਿਨੈ ਹੋ ਰਿਹਾ ਹੈ ਇੱਕ ਹੋਰ ਡਰਾਮੇ ਦਾ

ਬਸ ਇਸਦੇ ਲਈ ਇੱਕ ਵਾਰ ਮੈਨੂੰ ਮਾਫ਼ ਕਰ ਦੇ ।


ਪਰ ਅਭਿਨੈ ਦੀ ਸਾਰੀ ਵਾਰਤਾ ਤਾਂ ਨਿਸ਼ਚਿਤ ਹੈ ਪੂਰੀ ਯੋਜਨਾ

ਸੀਲਬੰਦ ਹੈ ਆਦਿ ਅੰਤ ,ਨਹੀਂ ਕੋਈ ਹੇਰਫੇਰ ਦੀ ਉੱਕਾ ਸੰਭਾਵਨਾ ।

ਮੈਂ ‘ਕੱਲਾ ਹਾਂ ਤੇ ਘਿਰਿਆ ਹਾਂ ਬੁਰੀ ਤਰ੍ਹਾਂ ਕੂੜ ਤੂਫਾਨ ਵਿੱਚ

ਜਿੰਦਗੀ ਆਸਾਨ ਨਹੀਂ ਏਨੀ, ਜਾਣਾ ਜਿਂਵੇ ਪਾਰ ਕਿਸੇ ਮੈਦਾਨ ਦੇ ।
(ਇਹ ਅਨੁਵਾਦ ਬੋਰਿਸ ਦੀ ਭੈਣ ਲੀਡੀਆ ਦੁਆਰਾ ਕੀਤੇ ਅੰਗ੍ਰੇਜ਼ੀ ਅਨੁਵਾਦ ਦਾ ਪੰਜਾਬੀ ਰੂਪ ਹੈ)

Advertisements
This entry was posted in ਅਨੁਵਾਦ, ਕਵਿਤਾ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s