ਪਰੀਆਂ – ਅਹਿਮਦ ਸ਼ਾਮਲੂ(ਫ਼ਾਰਸੀ ਕਵੀ )

ਇੱਕ ਵਾਰ ਦੀ ਗੱਲ ਪੁਰਾਣੀ,

ਅਕਾਸ਼  ਦੇ ਨੀਲੇ ਗੁੰਬਦ ਥੱਲੇ

ਤਿੰਨ ਹੁਸੀਨ ਪਰੀਆਂ;

ਸ਼ਾਮ ਢਲ ਗਈ ਸੀ ,

ਰਾਤ ਪੈ ਰਹੀ ਸੀ,

ਨਿਰਬਸਤਰ ਸੀ ਉਹ

ਤਿੰਨ ਹੁਸੀਨ ਪਰੀਆਂ .

ਜਾਰੋ ਜਾਰ  ਰੋ ਰਹੀਆਂ  ,

ਬੱਦਲਾਂ ਨੇ ਜਿਵੇਂ ਸਾਉਣ ਮਹੀਨੇ

ਬੇਰੋਕ ਝੜੀਆਂ ਲਾਈਆਂ

ਉਨ੍ਹਾਂ  ਦੇ  ਲੰਮੇ ਕਾਲੇ ਬਾਲ ਸਨ

ਕਮੰਦ ਵਾਂਗ ਲੰਮੇ  ਤੇ ਰਾਤ ਵਾਂਗ ਕਾਲੇ ,

ਜਾਰੋ ਜਾਰ ਰੋ ਰਹੀਆਂ…

ਅੱਗੇ ਉਹਨਾਂ ਦੇ ਇੱਕ ਸ਼ਹਿਰ ਸੀ

ਦੂਰ ਨਜ਼ਰ ਆ ਰਿਹਾ ,

ਗੁਲਾਮਾਂ ਦਾ ਸ਼ਹਿਰ ਸੀ .

ਉਨ੍ਹਾਂ  ਦੇ  ਪਿੱਛੇ ਸੀ ,

ਹਨ੍ਹੇਰਾ ਅਤੇ ਵੀਰਾਨਾ ਕਿਲਾ  ,

ਦਿਓ ਕਥਾਵਾਂ ਦਾ ਪੁਰਾਣਾ ਕਿਲਾ ,

ਸਮੇਂ ਤੋਂ ਵੀ ਪੁਰਾਣਾ  .

ਦੂਰੋਂ ਸੁਣ ਰਹੀ  ਸੀ

ਬੇੜੀਆਂ ਦੀ ਛਣਕਾਰ  ;

ਮਗਰੋਂ  ਕਿਲੇ ਵਲੋਂ  ਆ ਰਹੀ ਸੀ

ਦਰਦੀਲੀਆਂ ਚੀਕਾਂ ਦੀ ਕੁਰਲਾਹਟ

ਪਿਆਰੀਓ  ਪਰੀਓ  !

ਭੁੱਖ ਲੱਗ ਰਹੀ  ਹੈ ?

ਪਿਆਰੀਓ  ਪਰੀਓ  !

ਪਿਆਸ ਲੱਗ ਰਹੀ  ਹੈ ?

ਪਿਆਰੀਓ ਪਰੀਓ  !

ਤੁਸੀਂ ਥੱਕ ਗਈਆਂ  ?

ਖੰਭ ਗਏ  ਨੂੜੇ  ?

ਤੁਸੀਂ  ਕਿਉਂ ਵਿਲਪ ਰਹੀਆਂ  ,

ਇਹ ਰੁਦਨ ਵਿਰਲਾਪ ਕਾਹਦਾ  ?

ਪਰੀਆਂ ਖਾਮੋਸ਼ ਰਹੀਆਂ ,

ਪਰ ਜਾਰੋ ਜਾਰ  ਰੋ ਰਹੀਆਂ  ,

ਬੱਦਲਾਂ ਨੇ ਜਿਵੇਂ ਸਾਉਣ ਮਹੀਨੇ

ਝੜੀਆਂ ਲਾਈਆਂ   .  .  .

ਪਰੀਓ  ਪਿਆਰੀਓ  ,

ਤੁਸੀਂ  ਕਿਉਂ ਵਿਲਪ ਰਹੀਆਂ ?

ਇਸ ਬੀਆਬਾਨ ਵਿੱਚ

ਉਤੋਂ ਦੂਰੀਆਂ ਤੇ  ਹਨ੍ਹੇਰੇ ,

ਪੈ ਗਈਆਂ ਜੇ ਬਰਫਾਂ  ,

ਆ ਗਿਆ ਜੇ ਮੀਂਹ

ਜਾਂ ਬਘਿਆੜ ਕੋਈ ਆ ਗਿਆ

ਤੁਹਾਨੂੰ ਖਾ  ਜਾਣ   ਲਈ ,

ਜਾਂ ਆ ਗਿਆ ਕੋਈ ਦਾਨਵ

ਕੱਚੀਆਂ  ਖਾ ਜਾਣ  ਦੇ ਲਈ .

ਤੁਹਾਨੂੰ ਡਰ ਨਹੀਂ ਲੱਗਦਾ ,

ਪਿਆਰੀਓ  ਪਰੀਓ  ?

ਆਉਣਾ ਨਹੀਂ ਚਾਹੁੰਦੀਆਂ

ਸਾਡੇ ਸ਼ਹਿਰ ਲਈ ?

ਇਹ ਸਾਡਾ  ਸ਼ਹਿਰ ਹੈ !

ਤੁਹਾਨੂੰ ਭਲਾ ਕੀ ਸੁਣਾਈ ਦੇ ਰਹੀਆਂ  ?

ਇਹ ਛਣਕਦੀਆਂ ਜੰਜੀਰਾਂ, ਪਿਆਰੀਓ  ਪਰੀਓ !

ਮੇਰਾ ਕੱਦ ਕਾਠ  ਵੇਖੋ ,

ਵੇਖੋ ਮੇਰੀ ਬੱਕੀ ਬਾਂਕੀ :

ਬੱਕੀ ਮੇਰੀ ਚਿੱਟੀ,

ਚਿੱਟੀ ਦੁਧ ਵਰਗੀ,

ਚਿੱਟੇ ਖੁਰਾਂ ਵਾਲੀ,

ਚਾਂਦੀ ਵਾਂਗੂੰ ਚਮਕਣ;

ਇਸਦੀ ਪੂੰਛ ਅਤੇ ਅਯਾਲ

ਮੁਲਾਇਮ ਸ਼ਹਿਦ ਰੰਗੀ .

ਬੱਕੀ ਮੇਰੀ ਤੇਜ ਬੜੀ ,

ਵਾਂਗ ਹਨ੍ਹੇਰੀ

ਜਿਵੇਂ ਕੋਈ ਮਿਰਗ ਹੋਏ

ਲੋਹੇ ਦੀਆਂ ਨਸਾਂ ਵਾਲਾ !

ਇਹਦੀ  ਗਰਦਨ ਨੂੰ ਵੇਖੋ ,

ਇਹਦੀਆਂ ਲੱਤਾਂ  ਨੂੰ ਵੇਖੋ !

ਇਹਦੀ ਹਵਾ ਵਿੱਚ ਉੱਚੀ

ਨੱਕ ਨੂੰ ਵੇਖੋ !

ਰੋਸ਼ਨੀਆਂ ਜਗ ਪਈਆਂ ਨੇ

ਸਾਰੇ ਸ਼ਹਿਰ ਵਿੱਚ ,

ਘਰ  ਤੋੜ ਦਿੱਤੇ ਨੇ

ਸਭ ਦਾਨਵਾਂ  ਦੇ .

ਪਿੰਡਾਂ  ਦੇ ਲੋਕ ਇੱਥੇ

ਅੱਜ ਦੀ  ਰਾਤ ਆਉਂਦੇ .

ਢੋਲ ਵਜਾਉਂਦੇ ਉਹ  ,

ਉਹ ਸ਼ਹਿਰ ਨੂੰ ਆਉਂਦੇ

ਉਹ ਡੱਫ ਵਜਾਉਂਦੇ ,

ਅਤੇ ਤੂੰਬੇ ਵਜਾਉਂਦੇ,

ਉਹ ਘੁੰਮ ਘੁੰਮ ਨੱਚਦੇ,

ਉਹ ਘੁੰਮ ਘੁੰਮ ਨਚਾਉਂਦੇ,

ਉਹ ਸਾਰੇ ਪਾਸੇ ਖਿਲਾਰਨ ਕਲੀਆਂ

ਕਲੀਆਂ ਮੁਸਕਰਾਉਂਦੀਆਂ , ਖਿੱਲਾਂ ਹੀ ਖਿੱਲਾਂ  .

ਓਏ ,  ਓਏ

ਉਹ ਕਹਿੰਦੇ .

ਹੋਏ  ,  ਹੋਏ  ,

ਉਹ ਕਹਿੰਦੇ ,

ਇਹ ਸ਼ਹਿਰ ਸਾਡਾ ਹੈ !

ਲੋਕ  ਮਜੇ ਮਾਰਨ ,

ਬਾਘੀਆਂ ਪਾਵਣ,

ਦਾਨਵ  ਨਰਾਜ ਹੈ ,

ਸਾਰੀ  ਦੁਨੀਆ ਸਾਡੀ ਹੈ ,

ਦਾਨਵ  ਨਰਾਜ ਹੈ ,

ਚਾਨਣੀਆਂ ਦਾ  ਰਾਜ ਹੈ ,

ਦਾਨਵ  ਨਰਾਜ ਹੈ ,

ਹਨ੍ਹੇਰਾ ਸ਼ਰਮਿੰਦਾ ਹੈ ,

ਦਾਨਵ  ਨਰਾਜ ਹੈ .   .  .  .

ਪਿਆਰੀਓ  ਪਰੀਓ!

ਦਿਨ ਚੜ੍ਹ ਗਿਆ  ਹੈ ;

ਕਿਲੇ  ਦੇ ਦਵਾਰ ਸਭ

ਬੰਦ ਹੋ ਗਏ ਨੇ   .

ਜੇ  ਤੁਸੀਂ  ਉੱਠ ਪਓ,

ਬਿਨਾ ਕਿਸੇ  ਦੇਰ ਦੇ,

ਤੇ ਹੋ ਜੋ ਸਵਾਰ ਮੇਰੀ ਬੱਕੀ ਤੇ ,

ਅਸੀਂ  ਸ਼ਹਿਰ ਚੱਲਾਂਗੇ

ਸ਼ਹਿਰ ਸਾਡੇ ਲੋਕਾਂ ਦੇ .

ਸੁਣੋਂ ਜਰਾ ਗੌਰ ਨਾਲ :

ਉੱਥੇ , ਜੰਜੀਰਾਂ ਛਣਕਣ

ਗੁਲਾਮ ਤੋੜ ਰਹੇ ਨੇ .

ਹਾਂ ,  ਮੇਰੀ ਪਿਆਰੀਓ  !

ਸਾਰੀਆਂ ਦੀਆਂ ਸਾਰੀਆਂ

ਭਾਰੀਆਂ ਜੰਜੀਰਾਂ ,

ਅੱਡ ਅੱਡ ਕੜੀਆਂ,

ਇੱਕ ਇੱਕ ਕਰਕੇ,

ਉਹਨਾਂ ਨੇ ਤੋੜ ਧਰੀਆਂ

ਹੱਥਾਂ ਦੀਆਂ ਹੱਥਕੜੀਆਂ  ,

ਪੈਰਾਂ ਦੀਆਂ ਬੇੜੀਆਂ

ਉਹ ਗਲੀਆਂ ਉਹ ਸੜੀਆਂ ,

ਇਸ ਲਈ ਉਹਨਾਂ ਤੋੜੀਆਂ ,

ਅਤੇ ਦਾਨਵਾਂ ਨੂੰ  ਭਾਜੜਾਂ ਪਈਆਂ

ਜਾਣ ਤਾਂ ਉਹ ਜਾਣ ਕਿਥੇ

ਜੰਗਲ ਵਿੱਚ ਜਾਣ ਤਾਂ ,

ਉਥੇ ਸਲਾਖਾਂ ਹੀ ਸਲਾਖਾਂ

ਕੰਡਿਆਲੀਆਂ ਤੇ ਤਿੱਖੀਆਂ.

ਜੇ ਉਹ ਜਾਣ ਬੀਆਬਾਨ

ਉੱਥੇ  ਦਲਦਲਾਂ ਹੀ ਦਲਦਲਾਂ ,

ਸਾਰੇ ਪਾਸੇ ਲੂਣੀਆਂ ਦਲਦਲਾਂ.

ਲੇਕਿਨ ਸਾਡੇ ਇੱਥੇ  .  .  .

( ਮੈਂ ਚਾਹੁੰਦਾ ਹਾਂ ਤੁਹਾਨੂੰ

ਪਤਾ ਹੋਵੇ ਸਾਰਾ ,

ਪਿਆਰੀਓ  !  ਪਰੀਓ  )

ਸਾਰੇ ਟਾਵਰਾਂ ਦੇ ਦਰ ਖੋਹਲੇ  ਜਾਣਗੇ

ਸਾਰੇ ਗੁਲਾਮ ਹੁਣ ਅਜਾਦ ਹੋ ਜਾਣਗੇ

ਗੁਲਾਮ ਨਹੀਂ ਰਹਿਣਗੇ

ਸਾਰੇ ਖੰਡਰ ਹੁਣ

ਮੁਢ ਤੋਂ ਇੱਕ ਵਾਰੀ,

ਫੇਰ ਬਣਾਏ ਜਾਣਗੇ.

Advertisements
This entry was posted in ਅਨੁਵਾਦ, ਕਵਿਤਾ, Uncategorized. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s