ਅਗਨ ਪੰਛੀ –ਹਰਮਨ

ਅਗਨ ਪੰਛੀ ਸੀ ਕੋਈ

ਹਵਾਵਾਂ ਨੂੰ ਉਹ ਟਿਚ ਜਾਣਦਾ

ਅਗਿਆਤ ਦਿਸ਼ਾਵਾਂ ਗਾਹੁਣ ਲਈ

ਜਾਨ ਤਲੀ ਟਿਕਾਈ

ਨੀਲ ਗਗਨ ਦੇ ਨੀਲ ਵਿੱਚ

ਮਾਰ ਉਡਾਰੀ ਨੀਲ  ਹੋ ਗਿਆ….

ਲੋਹੜਿਆਂ ਦੀ ਜਾਨ ਸੀ ਉਹਦੇ ਪਰਾਂ ਵਿੱਚ

ਤੇ ਫਿਰ …ਤੇ ਫਿਰ

ਕੀ ਹੋਇਆ ਇੱਕ ਦਿਨ

ਪਰਤ ਆਇਆ ਖਬਰੇ ਕਿਥੋਂ ?

ਤੇ ਵਤਨ ਸਭ ਵੀਰਾਨ ਹੋਇਆ

ਤੇ ਉਜਾੜ ਬੀਆਬਾਨ ਵਿੱਚ

ਹੋਂਦ ਦਾ ਸੰਤਾਪ ਭੋਗ ਰਹੀ

ਪਤਝੜ ਦੀ ਇੱਕ ਲਗਰ ਤੇ

ਆ ਉਤਾਰਾ ਕੀਤਾ ਉਸ ਅਗਨ ਪੰਛੀ….

ਜ਼ਿੰਦਗੀ ਧੜਕਨ ਲੱਗੀ ਜੋਰ ਜੋਰ

ਹੈਰਾਨ ਪਰੇਸ਼ਾਨ ਸਾਰੀ ਕਾਇਨਾਤ

ਅਨੋਖਾ ਸੇਕ ਰੁਮਕਿਆ

ਪਤਝੜ ਦੀ ਰਗ ਰਗ ਗਰਮਾ ਗਿਆ

ਅੰਮ੍ਰਿਤ ਬੂੰਦ ਕੋਈ

ਜਿਵੇਂ ਪਿਆਸੇ ਬੁੱਲ੍ਹਾਂ ਨੂੰ ਛੁਹਾ ਗਿਆ

ਤੇ ਫਿਰ .. ਤੇ ਫਿਰ

ਕੀ ਹੋਇਆ ਇੱਕ ਦਿਨ

ਤ੍ਰੇਲਿਓ ਤਰੇਲੀ ਉਹੋ ਅਗਨ ਪੰਛੀ

ਅਪਹੁੰਚ ਇੱਕ ਚੋਟੀ ਤੇ ਜਾ ਉਤਾਰਾ ਕੀਤਾ

ਸਾਰੀ ਹੋਂਦ ਉਹਨੂੰ ਨਿੱਕੀ ਨਿੱਕੀ ਜਾਪੇ

ਹੁਣ ਕੋਈ ਚੰਨ ਚਾਨਣੀ ਉਹਦੇ ਮਨ ਨਾ ਭਾਵੇ…

ਤੇ ਉਹਦਾ ਜੀਵਨ ਪਿਘਲ ਗਿਆ

ਪੈਗ਼ਾਮ ਇੱਕ ਅਲੋਕਾਰ ਜਿਹਾ ਬਣ ਗਿਆ :

ਸਵੀਕਾਰ ਕਰੋ!ਸਵੀਕਾਰ ਕਰੋ!!

ਸਿੱਖ ਲਓ ਸ਼ੁਕਰਗੁਜ਼ਾਰੀ,ਭਲਿਓ ਲੋਕੋ !

ਪਲ ਦੋ ਪਲ ਪੂੰਜੀ ਦੀ ਕੀਮਤ ਜਾਣੋ

ਤੇ ਉਸ ਅਗਨ ਪੰਛੀ ਦੀ ਤਾਰੀਫ਼ ਵਿੱਚ

ਸੋਹਣੇ ਵਾਕੰਸ਼ਾਂ ਨਾਲ ਬੁਣ ਲਓ ਇੱਕ ਕਸੀਦਾ.

Advertisements

About Satdeep ਸਤਦੀਪ ستدیپ

To the world you may be just one person, but to one person you may be the world. Brandi Snyder
This entry was posted in ਕਵਿਤਾ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s