ਲਿੰਗ ਸਮਤਾ ਦੇ ਮਾਅਨੇ


ਸ੍ਰਿਸ਼ਟੀ  ਦੇ  ਆਰੰਭ ਤੋਂ ਹੀ ਨਰ ਤੇ ਨਾਰੀ ਇੱਕ  ਦੂਸਰੇ ਦੇ ਪੂਰਕ ਰਹੇ ਹਨ ।ਇਹ ਗੱਲ ਇਸ ਸਚਾਈ ਤੋਂ ਬਿਲਕੁੱਲ ਸਪੱਸ਼ਟ ਹੋ ਜਾਂਦੀ ਹੈ ਕਿ ਜੇਕਰ ਨਰ ਅਤੇ ਨਾਰੀ ਦੋਨਾਂ ਵਿੱਚੋਂ ਕੋਈ ਵੀ ਇੱਕ ਨਾ ਹੋਇਆ ਹੁੰਦਾ ਤਾਂ ਸ੍ਰਿਸ਼ਟੀ  ਦੀ ਰਚਨਾ ਹੀ ਸੰਭਵ ਨਹੀਂ ਸੀ ।

ਕੁੱਝ ਇੱਕ ਅਪਵਾਦਾਂ ਨੂੰ ਛੱਡ ਕੇ ਸੰਸਾਰ ਵਿੱਚ ਲੱਗਭੱਗ ਹਰ ਪ੍ਰਕਾਰ  ਦੇ ਜੀਵ –ਜੰਤੂਆਂ ਵਿੱਚ ਦੋਨੋਂ  ਰੂਪ ਨਰ – ਮਾਦਾ ਮੌਜੂਦ ਹਨ .  ਆਮ ਪ੍ਰਚੱਲਤ ਹੈ ਕਿ ਭਗਵਾਨ ਵੀ ਅਰਧਨਾਰੀਸ਼ਵਰ ਹਨ ਅਰਥਾਤ ਉਨ੍ਹਾਂ ਦਾ ਅੱਧਾ ਹਿੱਸਾ ਨਰ ਦਾ ਹੈ ਅਤੇ ਦੂਜਾ ਨਾਰੀ ਦਾ ।  ਇਹ ਇੱਕ ਸਚਾਈ ਹੈ ਕਿ ਪੁਰਖ ਅਤੇ ਨਾਰੀ  ਦੇ ਬਿਨਾਂ ਸ੍ਰਿਸ਼ਟੀ ਦੀ ਹੋਂਦ  ਸੰਭਵ ਨਹੀਂ ,  ਦੋਨੋਂ  ਹੀ ਇੱਕ – ਦੂਜੇ  ਦੇ ਪੂਰਕ ਹਨ ਪਰ ਇਸਦੇ ਬਾਵਜੂਦ ਵੀ ਪੁਰਖ ਅਤੇ ਨਾਰੀ  ਦੇ ਵਿੱਚ ਸਮਾਜ ਵੱਖ ਵੱਖ  ਤਰ੍ਹਾਂ ਨਾਲ  ਭੇਦ – ਭਾਵ ਕਰਦਾ ਹੈ । ਜਿਸਦੀ ਪ੍ਰਤੀਕਿਰਿਆ ਵਜੋਂ  “ਲਿੰਗ ਸਮਤਾ” ਦੇ ਸੰਕਲਪ ਦਾ ਜਨਮ  ਹੋਇਆ ਅਰਥਾਤ “ਲਿੰਗ  ਦੇ ਆਧਾਰ ਤੇ ਭੇਦਭਾਵ ਜਾਂ ਅਸਮਾਨਤਾ ਦੀ ਅਣਹੋਂਦ” ।

ਜੈਵਿਕ ਆਧਾਰ ਤੇ ਵੇਖੋ ਤਾਂ ਇਸਤਰੀ – ਪੁਰਖ ਦੀ ਸੰਰਚਨਾ ਸਮਾਨ ਨਹੀਂ ਹੈ ।  ਉਨ੍ਹਾਂ ਦੀ ਸਰੀਰਕ – ਮਾਨਸਿਕ ਸ਼ਕਤੀ ਵਿੱਚ ਅਸਮਾਨਤਾ ਹੈ ਤੇ  ਬੋਲਣ  ਦੇ ਤਰੀਕੇ ਵਿੱਚ ਵੀ  । ਇਸ ਦੇ ਇਲਾਵਾ ਇਨ੍ਹਾਂ ਦੋਨਾਂ ਵਿੱਚ ਹੋਰ ਵੀ ਕਈ ਹੋਰ ਫਰਕ ਦ੍ਰਿਸ਼ਟੀਮਾਨ ਹੁੰਦੇ ਹਨ ।  ਇਸ ਆਧਾਰ ਤੇ ਕੁੱਝ ਚਿੰਤਕਾਂ ਦਾ ਮੰਨਣਾ ਹੈ ਕਿ  – “ਇਸਤਰੀ – ਪੁਰਖ ਅਸਮਤਾ ਦਾ ਕਾਰਨ ਸਰਵਥਾ ਜੈਵਿਕ ਹੈ । ” ਅਰਸਤੂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ  –  “ਔਰਤਾਂ ਕੁੱਝ ਨਿਸ਼ਚਿਤ ਗੁਣਾਂ ਦੀ  ਅਣਹੋਂਦ  ਦੇ ਕਾਰਨ ਔਰਤਾਂ ਹਨ” ਤਾਂ ਸੰਤ ਥਾਮਸ ਨੇ ਇਸਤਰੀਆਂ ਨੂੰ “ਅਪੂਰਨ ਪੁਰਖ” ਦੀ ਸੰਗਿਆ ਦਿੱਤੀ ।  ਪਰ ਜੈਵਿਕ ਆਧਾਰ ਮਾਤਰ ਨੂੰ ਸਵੀਕਾਰ ਕਰਕੇ ਅਸੀਂ  ਇਸਤਰੀ  ਦੀ ਗਰਿਮਾਮਈ  ਸ਼ਖਸੀਅਤ ਦੀ ਅਵਹੇਲਨਾ ਕਰ ਰਹੇ ਹਾਂ ।  ਕੁਦਰਤ ਦੁਆਰਾ ਇਸਤਰੀ – ਪੁਰਖ ਦੀ ਸਰੀਰਕ ਸੰਰਚਨਾ ਵਿੱਚ ਭਿੰਨਤਾ ਦਾ ਕਾਰਨ ਇਸ ਸ੍ਰਿਸ਼ਟੀ  ਨੂੰ ਕਾਇਮ ਰੱਖਣਾ ਸੀ  । ਸੋ  ਸਰੀਰਕ ਅਤੇ ਬੌਧਿਕ ਪੱਖੋਂ  ਸਾਰਿਆਂ  ਨੂੰ ਸਮਾਨ ਬਣਾਉਣਾ ਕੋਰੀ ਕਲਪਨਾ ਮਾਤਰ  ਹੈ ।  ਜੇਕਰ ਅਸੀਂ ਇਸਤਰੀਆਂ ਨੂੰ ਇਸ ਪੈਮਾਨੇ ਨਾਲ ਵੇਖਦੇ ਹਾਂ ਤਾਂ ਇਸ ਸਚਾਈ ਨੂੰ ਅੱਖੋਂ ਉਹਲੇ ਕਰਨਾ  ਵੀ ਉਚਿਤ ਨਹੀਂ ਹੋਵੇਗਾ ਕਿ ਹਰ ਪੁਰਖ ਵੀ ਸਰੀਰਕ ਅਤੇ ਬੌਧਿਕ ਪੱਖ  ਤੋਂ  ਸਮਾਨ ਨਹੀਂ ਹੁੰਦਾ । ਸੋ ਇਸ ਸੱਚਾਈ ਨੂੰ ਸਵੀਕਾਰ ਕਰਕੇ ਚਲਣਾ ਪਏਗਾ ਕਿ ਜੈਵਿਕ ਨਜ਼ਰ ਤੋਂ ਇਸ ਜਗਤ ਵਿੱਚ ਭੇਦ ਵਿਆਪਤ ਹੈ ਅਤੇ ਇਹਨਾਂ ਅਰਥਾਂ  ਵਿੱਚ ਲਿੰਗ ਭੇਦ ਖ਼ਤਮ ਨਹੀਂ ਕੀਤਾ ਜਾ ਸਕਦਾ । ਇਸ ਵਿੱਚ ਕੋਈ ਸ਼ਕ ਨਹੀਂ ਕਿ ਲਿੰਗ – ਸਮਤਾ ਨੂੰ ਬੌਧਿਕ ਪੱਧਰ ਤੇ  ਕੋਈ ਵੀ ਖੰਡਿਤ ਨਹੀਂ ਕਰ ਸਕਦਾ ।  ਨਰ – ਨਾਰੀ ਸ੍ਰਿਸ਼ਟੀ  ਰੂਪੀ ਪਰਵਾਰ  ਦੇ ਦੋ ਪਹੀਏ  ਹਨ ।  ਤਮਾਮ ਦੇਸ਼ਾਂ ਨੇ ਸੰਵਿਧਾਨ  ਦੇ ਮਾਧਿਅਮ ਨਾਲ  ਇਸਨੂੰ ਆਦਰਸ਼ ਰੂਪ ਵਿੱਚ ਪੇਸ਼ ਕੀਤਾ ਹੈ ਪਰ ਜ਼ਰੂਰਤ ਹੈ ਕਿ ਨਾਰੀ ਆਪਣੇ ਹਕਾਂ ਲਈ  ਆਪ ਅੱਗੇ ਆਏ ।  ਸਿਰਫ ਨਾਰੀ ਅੰਦੋਲਨਾਂ  ਦੁਆਰਾ ਪੁਰਸ਼ਾਂ  ਦੇ ਵਿਰੁੱਧ ਪ੍ਰਤੀਕਰਿਆਤਮਕ ਦ੍ਰਿਸ਼ਟੀਕੋਣ ਵਿਅਕਤ ਕਰਨ  ਨਾਲ  ਕੁੱਝ ਨਹੀਂ ਹੋਵੇਗਾ । ਪੁਰਸ਼ਾਂ  ਨੇ ਵੀ ਇਹ ਧਾਰਨਾ ਤਿਆਗਣੀ  ਹੋਵੇਗੀ ਕਿ ਨਾਰੀ ਨੂੰ ਮੁਕਾਬਲਾ ਦੇ ਅਧਿਕਾਰ  ਦੇ ਦਿੱਤੇ ਗਏ ਤਾਂ ਸਾਡੀ ਚੌਧਰ  ਖ਼ਤਮ ਹੋ ਜਾਵੇਗੀ ।  ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਜੇਕਰ ਨਾਰੀਆਂ ਬਰਾਬਰ ਦੀ ਭਾਗੀਦਾਰ ਬਣੀਆਂ  ਤਾਂ ਉਨ੍ਹਾਂ ਤੇ ਪੈਣ ਵਾਲੇ ਤਮਾਮ ਵਾਧੂ  ਬੋਝ ਖ਼ਤਮ ਹੋ ਜਾਣਗੇ ਅਤੇ ਉਹ ਤਣਾਉ ਮੁਕਤ ਹੋਕੇ  ਜੀ  ਸਕਣਗੇ ।  ਇਹ ਨਰ – ਨਾਰੀ ਸਮਤਾ ਦਾ ਇੱਕ ਸੁਸੰਗਤ ਅਤੇ ਆਦਰਸ਼ ਰੂਪ ਹੋਵੇਗਾ  ।

ਕ੍ਰਿਸ਼ਨ ਕੁਮਾਰ ਯਾਦਵ

Advertisements
This entry was posted in ਅਨੁਵਾਦ, ਵਾਰਤਿਕ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s