ਛੋਟੀ ਜਿਹੀ ਚਾਬੀ ਨਾਲ ਬੜਾ ਸੰਦੂਕ ਖੋਲਿਆ ਜਾ ਸਕਦਾ ਹੈ-ਰਸੂਲ ਹਮਜ਼ਾਤੋਵ

ਛੋਟੀ ਜਿਹੀ ਚਾਬੀ ਨਾਲ ਬੜਾ ਸੰਦੂਕ ਖੋਲਿਆ ਜਾ ਸਕਦਾ ਹੈ – ਮੇਰੇ ਪਿਤਾ ਜੀ ਕਦੇ ਕਦੇ ਐਸਾ ਕਿਹਾ ਕਰਦੇ ਸਨ . ਦਾਦੀ ਤਰ੍ਹਾਂ ਤਰ੍ਹਾਂ ਦੇ ਕਿੱਸੇ ਕਹਾਣੀਆਂ ਸੁਣਾਇਆ ਕਰਦੀ ਸੀ – “ਸਾਗਰ ਬੜਾ ਹੈ ਨਾ ? ਹਾਂ ਬੜਾ ਹੈ. ਕਿਵੇਂ ਬਣਿਆ ਸਾਗਰ? ਛੋਟੀ ਜਿਹੀ ਚਿੜੀ ਨੇ ਆਪਣੀ ਹੋਰ ਭੀ ਛੋਟੀ ਚੁੰਜ ਜ਼ਮੀਨ ਤੇ ਮਾਰੀ – ਚਸ਼ਮਾ ਫੁੱਟ ਪਿਆ . ਚਸ਼ਮੇ ਵਿੱਚੋਂ ਬਹੁਤ ਬੜਾ ਸਾਗਰ ਵਹਿ ਨਿਕਲਿਆ .”

ਦਾਦੀ ਮੈਨੂੰ ਇਹ ਵੀ ਕਿਹਾ ਕਰਦੀ ਸੀ ਕਿ ਜਦ ਕਾਫ਼ੀ ਦੇਰ ਤਕ ਦੌੜ ਲਵੋ – ਤਾਂ ਦਮ ਲੈਣਾ ਚਾਹੀਦਾ ਹੈ , ਬੇਸ਼ਕ ਉਦੋਂ ਤਕ, ਜਦ ਤਕ ਕਿ ਹਵਾ ਵਿੱਚ ਉਤੇ ਨੂੰ ਸੁੱਟੀ ਗਈ ਟੋਪੀ ਨੀਚੇ ਗਿਰਦੀ ਹੈ. ਬੈਠ ਜਾਓ, ਸਾਹ ਲੈ ਲਉ.

ਆਮ ਕਿਸਾਨ ਭੀ ਜਾਣਦੇ ਹਨ ਕਿ ਅਗਰ ਇੱਕ  ਖੇਤ ਵਿੱਚ , ਉਹ ਚਾਹੇ ਕਿੰਨਾ ਭੀ ਛੋਟਾ ਕਿਉਂ ਨਾ ਹੋਵੇ , ਜੁਤਾਈ ਪੂਰੀ ਕਰ ਦਿੱਤੀ ਗਈ ਹੋਵੇ ਅਤੇ ਦੂਸਰੇ ਖੇਤ ਵਿੱਚ ਜੁਤਾਈ ਸ਼ੁਰੂ ਕਰਨੀ ਹੋਵੇ ਤਾਂ ਜ਼ਰੂਰੀ ਹੈ ਕਿ ਇਸਦੇ ਪਹਿਲਾਂ ਵੱਟ ਤੇ ਬੈਠ ਕੇ ਅੱਛੀ ਤਰ੍ਹਾਂ ਸੁਸਤਾ ਲਿਆ ਜਾਏ.

ਦੋ ਪੁਸਤਕਾਂ ਦੇ ਵਿੱਚਕਾਰ ਦਾ ਵਿਰਾਮ – ਕੀ ਇਹੋ ਜਿਹੀ ਵੱਟ ਨਹੀਂ ਹੈ? ਮੈਂ ਉਸ ਤੇ ਲੇਟ ਗਿਆ , ਲੋਕ ਕੋਲੋਂ  ਲੰਘਦੇ ਸਨ , ਮੇਰੀ ਵੱਲ ਦੇਖਦੇ ਸਨ ਅਤੇ ਕਹਿੰਦੇ ਸਨ – ਹਲਵਾਹਕ  ਹਲ ਚਲਾਉਂਦੇ ਚਲਾਉਂਦੇ ਥਕ ਗਿਆ ,ਸੌਂ ਗਿਆ .

ਮੇਰੀ ਇਹ ਵੱਟ  ਦੋ ਪਿੰਡਾਂ ਦੇ ਦਰਮਿਆਨ  ਦੀ ਘਾਟੀ ਜਾਂ   ਦੋ ਘਾਟੀਆਂ ਦੇ ਦਰਮਿਆਨ  ਟਿੱਲੇ ਤੇ ਬਸੇ ਪਿੰਡ ਦੇ ਸਮਾਨ ਸੀ.

ਮੇਰੀ ਵੱਟ  ਦਾਗਿਸਤਾਨ  ਅਤੇ ਬਾਕੀ ਸਾਰੀ ਦੁਨੀਆਂ ਦੇ  ਦਰਮਿਆਨ  ਇੱਕ  ਹਦ ਦੀ ਤਰ੍ਹਾਂ ਸੀ. ਮੈਂ ਆਪਣੀ  ਵੱਟ  ਤੇ  ਲਿਟਿਆ  ਹੋਇਆ  ਸੀ, ਮਗਰ ਸੌਂ ਨਹੀਂ ਰਿਹਾ ਸੀ.

ਮੈਂ ਐਸੇ ਲਿਟਿਆ  ਹੋਇਆ  ਸੀ, ਜਿਵੇਂ  ਪਕੇ ਵਾਲਾਂ  ਵਾਲੀ ਬੁੜ੍ਹੀ  ਲੂੰਮੜੀ ਉਸ ਸਮੇਂ ਲੇਟੀ ਰਹਿੰਦੀ ਹੈ, ਜਦ ਥੋੜੀ ਹੀ ਦੂਰ ਤਿੱਤਰ ਦੇ ਬੱਚੇ ਦਾਣਾ-ਦੁਨਕਾ ਚੁਗ ਰਹੇ ਹੁੰਦੇ  ਹਨ . ਮੇਰੀ ਇੱਕ  ਅੱਖ ਅਧੀ   ਖੁਲੀ ਹੋਈ   ਸੀ ਅਤੇ ਦੂਸਰੀ ਅਧੀ   ਬੰਦ ਸੀ. ਮੇਰਾ ਇੱਕ  ਕੰਨ ਪੰਜੇ ਤੇ ਟਿਕਾ ਹੋਇਆ  ਸੀ ਅਤੇ ਦੂਸਰੇ ਤੇ ਮੈਂ ਪੰਜਾ ਰਖ ਲਿਆ  ਸੀ. ਇਸ ਪੰਜੇ ਨੂੰ  ਮੈਂ ਜਦ ਕਦੇ ਜ਼ਰਾ ਉੱਤੇ ਉਠਾ ਲੈਂਦਾ  ਸੀ ਅਤੇ ਕੰਨ  ਲਗਾ ਕੇ ਸੁਣਦਾ ਸੀ. ਮੇਰੀ ਪਹਿਲੀ ਪੁਸਤਕ ਲੋਕਾਂ  ਤਕ ਪਹੁੰਚ ਗਈ ਜਾਂ  ਨਹੀਂ? ਉਹਨਾਂ  ਨੇ ਉਸ ਨੂੰ  ਪੜ੍ਹ ਲਿਆ ਕਿ ਨਹੀਂ? ਉਹ  ਉਸਦੀ  ਚਰਚਾ ਕਰਦੇ   ਹਨ ਜਾਂ ਨਹੀਂ? ਕੀ ਕਹਿੰਦੇ  ਹਨ  ਉਹ ਉਸ ਦੇ  ਬਾਰੇ ਵਿੱਚ ?

ਪਿੰਡ  ਦਾ ਮੁਨਾਦੀ ਕਰਨ ਵਾਲਾ, ਜੋ ਉੱਚੀ  ਛਤ ਤੇ ਚੜ ਕੇ  ਤਰ੍ਹਾਂ ਤਰ੍ਹਾਂ ਦੀਆਂ ਘੋਸ਼ਣਾਵਾਂ  ਕਰਦਾ ਹੈ, ਉਸ ਵਕਤ ਤਕ ਕੋਈ ਨਵੀਂ  ਘੋਸ਼ਣਾ ਨਹੀਂ ਕਰਦਾ ਜਦ ਤਕ ਉਸਨੂੰ  ਯਕੀਨ ਨਹੀਂ ਹੋ ਜਾਂਦਾ  ਕਿ ਲੋਕਾਂ  ਨੇ ਉਸਦੀ  ਪਹਿਲਾਂ   ਵਾਲੀ ਘੋਸ਼ਣਾ ਸੁਣ  ਲਈ ਹੈ.

ਗਲੀ ਵਿੱਚੀ ਜਾਂਦਾ  ਹੋਇਆ  ਕੋਈ ਪਹਾੜੀ ਆਦਮੀ ਅਗਰ ਇਹ ਦੇਖਦਾ   ਹੈ ਕਿ ਕਿਸੇ ਘਰ ਵਿੱਚੋਂ  ਕੋਈ ਮਹਿਮਾਨ ਨੱਕ-ਭੌਂ ਸਿਕੋੜੇ, ਨਾਰਾਜ਼ ਅਤੇ ਪ੍ਰੇਸ਼ਾਨ   ਹੋਇਆ  ਬਾਹਰ ਆਉਂਦਾ   ਹੈ ਤਾਂ ਕੀ ਉਹ  ਉਸ ਘਰ ਵਿੱਚ  ਜਾਏਗਾ?

ਮੈਂ ਪੁਸਤਕਾਂ ਦੇ ਦਰਮਿਆਨ  ਵਾਲੀ  ਵੱਟ  ਤੇ ਲਿਟਿਆ  ਹੋਇਆ  ਸੀ ਅਤੇ ਇਹ ਸੁਣ   ਰਿਹਾ  ਸੀ ਕਿ ਮੇਰੀ ਪਹਿਲੀ ਪੁਸਤਕ  ਬਾਰੇ  ਅਲਗ-ਅਲਗ ਲੋਕਾਂ  ਦੀਆਂ  ਅਲਗ-ਅਲਗ ਪ੍ਰਤਿਕਿਰਿਆਵਾਂ  ਹੋਈਆਂ  ਹਨ .

ਇਹ ਬਾਤ ਸਮਝ ਵਿੱਚ  ਭੀ ਆਉਂਦੀ ਹੈ – ਕਿਸੇ ਨੂੰ  ਸੇਬ ਅੱਛੇ ਲਗਦੇ ਹਨ  ਅਤੇ ਕਿਸੇ ਨੂੰ  ਅਖਰੋਟ. ਸੇਬ ਖਾਂਦੇ ਵਕਤ ਉਸਦਾ ਛਿਲਕਾ ਉਤਾਰਿਆ  ਜਾਂਦਾ  ਹੈ ਅਤੇ ਅਖਰੋਟ ਦੀਆਂ  ਗਿਰੀਆਂ  ਕਢਣ  ਦੇ ਲਈ  ਉਸ ਨੂੰ  ਤੋੜਨਾ ਪੈਂਦਾ ਹੈ. ਤਰਬੂਜ਼ ਅਤੇ ਖਰਬੂਜ਼ੇ ਜਾਂ  ਸਰਦੇ ਵਿੱਚੋਂ  ਉਹਨਾਂ ਦੇ ਬੀਜ ਕਢਣੇ  ਪੈਂਦੇ ਹਨ . ਇਸੇ  ਤਰ੍ਹਾਂ ਵਿਭਿੰਨ  ਪੁਸਤਕਾਂ ਬਾਰੇ ਵਿੱਚ  ਵਿਭਿੰਨ  ਦ੍ਰਿਸ਼ਟੀਕੋਣ ਹੋਣੇ ਚਾਹੀਦੇ ਹਨ . ਅਖਰੋਟ ਤੋੜਨ  ਦੇ ਲਈ  ਖਾਣੇ ਦੀ ਮੇਜ਼ ਤੇ ਕੰਮ  ਆਉਣ ਵਾਲੀ ਛੁਰੀ ਨਹੀਂ, ਮੋਗਰੀ ਦੀ ਜ਼ਰੂਰਤ ਹੁੰਦੀ  ਹੈ. ਇਸੀ ਤਰ੍ਹਾਂ ਕੋਮਲ ਅਤੇ ਮਹਿਕਦੇ  ਸੇਬ ਨੂੰ  ਛਿੱਲਣ ਦੇ ਲਈ  ਮੋਗਰੀ ਤੋਂ  ਕੰਮ  ਨਹੀਂ ਲਿਆ  ਜਾ ਸਕਦਾ  .

ਕਿਤਾਬ ਪੜ੍ਹਦਿਆਂ  ਹਰ ਪਾਠਕ ਨੂੰ  ਉਸ ਵਿੱਚ  ਕੋਈ ਨ ਕੋਈ ਖਾਮੀ, ਕੋਈ ਤ੍ਰੁਟੀ ਮਿਲ ਹੀ ਜਾਂਦੀ ਹੈ. ਕਹਿੰਦੇ  ਹਨ  ਕਿ ਖ਼ਾਮੀਆਂ –ਕਮੀਆਂ  ਤਾਂ  ਮੁੱਲਾ ਦੀ ਬੇਟੀ ਵਿੱਚ  ਭੀ ਹੁੰਦੀਆਂ  ਹਨ , ਫਿਰ ਮੇਰੀ ਕਿਤਾਬ ਦੀ ਤਾਂ ਗੱਲ ਹੀ ਛੱਡੋ .

ਖੈਰ, ਮੈਂ ਥੋੜਾ ਜਿਹਾ ਦਮ ਲੇ ਲਿਆ  ਹੈ ਅਤੇ ਹੁਣ  ਮੈਂ ਆਪਣੀ  ਦੂਸਰੀ ਕਿਤਾਬ ਲਿਖਣਾ  ਸ਼ੁਰੂ ਕਰਦਾ ਹਾਂ .

‘ਮੇਰਾ ਦਾਗਿਸਤਾਨ ‘ ਵਿੱਚੋਂ

Advertisements

About Satdeep ਸਤਦੀਪ ستدیپ

To the world you may be just one person, but to one person you may be the world. Brandi Snyder
This entry was posted in ਅਨੁਵਾਦ, ਮੋਹਨਦਾਸ ਕਰਮਚੰਦ ਗਾਂਧੀ, ਵਾਰਤਿਕ and tagged . Bookmark the permalink.

1 Response to ਛੋਟੀ ਜਿਹੀ ਚਾਬੀ ਨਾਲ ਬੜਾ ਸੰਦੂਕ ਖੋਲਿਆ ਜਾ ਸਕਦਾ ਹੈ-ਰਸੂਲ ਹਮਜ਼ਾਤੋਵ

  1. amandeep dhillon says:

    i like russian writers very much.prem chand says ek din aisa ayega ke har indian de hath vich russian kitab hovagi”””””””””””’

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s