ਗਿਰਗਟ (ਕਹਾਣੀ)-ਚੈਖਵ

ਪੁਲਿਸ ਦਾ ਦਾਰੋਗਾ ਓਚੁਮੇਲੋਵ ਨਵਾਂ ਓਵਰਕੋਟ ਪਾ ਕੇ  , ਕੱਛ ਵਿੱਚ ਇੱਕ ਬੰਡਲ ਦਬਾਈ  ਬਾਜ਼ਾਰ ਦੇ ਚੌਕ ਤੋਂ ਗੁਜਰ ਰਿਹਾ ਸੀ । ਉਸਦੇ ਪਿੱਛੇ – ਪਿੱਛੇ ਲਾਲ ਵਾਲਾਂ ਵਾਲਾ ਪੁਲਿਸ ਦਾ ਇੱਕ ਸਿਪਾਹੀ ਹੱਥ ਵਿੱਚ ਇੱਕ ਟੋਕਰੀ ਲਈ ਤੇਜ਼ ਤੇਜ਼ ਤੁਰਿਆ  ਆ ਰਿਹਾ ਸੀ । ਟੋਕਰੀ ਜਬਤ ਕੀਤੀਆਂ  ਗਈਆਂ ਅੰਗੂਰੀਆਂ ਨਾਲ ਉੱਤੇ ਤੱਕ ਭਰੀ ਹੋਈ ਸੀ । ਚਾਰੇ ਪਾਸੇ ਖਾਮੋਸ਼ੀ ਸੀ । . . . ਚੌਕ ਵਿੱਚ ਇੱਕ ਵੀ ਆਦਮੀ ਨਹੀਂ ਸੀ  । . . . . ਭੁੱਖੇ ਲੋਕਾਂ ਦੀ ਤਰ੍ਹਾਂ ਦੁਕਾਨਾਂ ਅਤੇ ਸ਼ਰਾਬਖਾਨਿਆਂ  ਦੇ ਖੁੱਲੇ  ਦਰਵਾਜੇ ਰੱਬ ਦੀ ਸ੍ਰਿਸ਼ਟੀ  ਨੂੰ ਉਦਾਸੀ ਭਰੀਆਂ  ਨਿਗਾਹਾਂ ਨਾਲ ਵੇਖ ਰਹੇ ਸਨ , ਇੱਥੇ ਤੱਕ ਕਿ ਕੋਈ ਮੰਗਤਾ ਵੀ ਆਸ ਪਾਸ ਵਿਖਾਈ ਨਹੀਂ ਦਿੰਦਾ ਸੀ । “ਅੱਛਾ ! ਤਾਂ ਤੂੰ ਕੱਟੇਗਾ ? ਸ਼ੈਤਾਨ ਕਿਸੇ ਥਾਂ ਦਾ !” ਓਚੁਮੇਲੋਵ ਦੇ ਕੰਨਾਂ ਵਿੱਚ ਅਚਾਨਕ ਇਹ ਅਵਾਜ ਆਈ “ ਫੜ ਲਓ , ਮੁੰਡਿਓ  ! ਜਾ ਨਾ ਸਕੇ  ! ਹੁਣ ਤਾਂ ਕੱਟਣਾ ਵਰਜਿਤ ਕਰ ਦਿੱਤਾ ਗਿਆ ਹੈ ! ਫੜ ਲਓ !ਆ . . . ਆਹ!”

ਕੁੱਤੇ ਦੀਆਂ ਪੈਂ – ਪੈਂ ਦੀ ਅਵਾਜ ਸੁਣਾਈ ਦਿੱਤੀ । ਆਚੁਮੇਲੋਵ ਨੇ ਮੁੜ ਕੇ ਵੇਖਿਆ ਕਿ ਵਪਾਰੀ ਪਿਚੂਗਿਨ ਦੀ ਲੱਕੜੀ ਦੀ ਟਾਲ ਵਿੱਚੋਂ ਇੱਕ ਕੁੱਤਾ ਤਿੰਨ ਟੰਗਾਂ ਨਾਲ  ਭੱਜਿਆ ਆ ਰਿਹਾ ਸੀ । ਕਲਫਦਾਰ ਛਪੀ ਹੋਈ ਕਮੀਜ ਪਹਿਨੀ , ਵਾਸਕਟ ਦੇ ਬਟਨ ਖੋਲ੍ਹੇ ਇੱਕ ਆਦਮੀ ਉਸਦਾ ਪਿੱਛਾ ਕਰ ਰਿਹਾ ਸੀ  । ਉਹ ਕੁੱਤੇ ਦੇ ਪਿੱਛੇ ਝੱਪਟਿਆ ਅਤੇ ਉਸਨੂੰ ਫੜਨ ਦੀ ਕੋਸ਼ਿਸ਼ ਵਿੱਚ ਡਿੱਗਦੇ – ਡਿੱਗਦੇ ਵੀ ਕੁੱਤੇ ਦੀ ਪਿੱਛਲੀ ਟੰਗ ਫੜ ਲਈ। ਕੁੱਤੇ ਦੀ ਪੈਂ – ਪੈਂ ਅਤੇ ਉਹੀ ਚੀਖ , “ਜਾ ਨਾ ਸਕੇ  !” ਦੁਬਾਰਾ ਸੁਣਾਈ ਦਿੱਤੀ । ਊਂਘਦੇ  ਹੋਏ ਲੋਕ ਦੁਕਾਨਾਂ ਤੋਂ ਬਾਹਰ ਗਰਦਨਾਂ ਕੱਢਕੇ ਦੇਖਣ ਲੱਗੇ , ਅਤੇ ਵੇਖਦੇ – ਵੇਖਦੇ ਇੱਕ ਭੀੜ ਟਾਲ ਦੇ ਕੋਲ ਜਮਾਂ ਹੋ ਗਈ , ਜਿਵੇਂ  ਜ਼ਮੀਨ ਪਾੜ ਕੇ ਨਿਕਲ ਆਈ ਹੋਵੇ  ।

“ਹਜੂਰ ! ਲੱਗਦਾ  ਹੈ ਕਿ ਕੁੱਝ ਦੰਗਾ- ਫਸਾਦ ਹੋ ਰਿਹਾ ਹੈ !” ਸਿਪਾਹੀ ਬੋਲਿਆ ।

ਆਚੁਮੇਲੋਵ ਖੱਬੇ ਵੱਲ ਮੁੜਿਆ ਅਤੇ ਭੀੜ ਦੀ ਤਰਫ ਚੱਲ ਪਿਆ । ਉਸਨੇ ਵੇਖਿਆ ਕਿ ਟਾਲ ਦੇ ਫਾਟਕ ਉੱਤੇ ਉਹੀ ਆਦਮੀ ਖੜਾ ਹੈ । ਉਸਦੀ ਵਾਸਕਟ ਦੇ ਬਟਨ ਖੁੱਲੇ ਹੋਏ ਸਨ । ਉਹ ਆਪਣਾ ਸੱਜਾ  ਹੱਥ ਉੱਤੇ ਚੁਕੀਂ , ਭੀੜ ਨੂੰ ਆਪਣੀ ਲਹੂ ਲੁਹਾਨ ਉਂਗਲ ਵਿਖਾ ਰਿਹਾ ਸੀ । ਲੱਗਦਾ ਸੀ ਕਿ ਉਸਦੇ ਨਸ਼ੀਲੇ ਚਿਹਰੇ ਉੱਤੇ ਸਾਫ਼ ਲਿਖਿਆ ਹੋਵੇ “ਓਏ ਬਦਮਾਸ਼- ਹੁਣ ਮੈਂ ਤੈਨੂੰ ਮਜ਼ਾ ਚਖਾਊਂਗਾ!” ਅਤੇ ਉਸਦੀ ਉਂਗਲ ਜਿੱਤ ਦਾ ਝੰਡਾ ਹੋਵੇ  । ਆਚੁਮੇਲੋਵ ਨੇ ਇਸ ਵਿਅਕਤੀ ਨੂੰ ਪਹਿਚਾਣ ਲਿਆ । ਓਹ  ਸੁਨਿਆਰ ਖੂਕਿਨ ਸੀ । ਭੀੜ ਦੇ ਵਿਚਾਲੇ  ਅਗਲੀ ਟੰਗ  ਫੈਲਾਈ  ਅਪਰਾਧੀ , ਚਿੱਟਾ ਕਤੂਰਾ , ਲੁੱਕਿਆ  ਪਿਆ ਸੀ  ,ਅਤੇ  ਉੱਪਰ ਤੋਂ ਹੇਠਾਂ ਤੱਕ ਕੰਬ  ਰਿਹਾ ਸੀ । ਉਸਦਾ ਮੁੰਹ ਨੁਕੀਲਾ ਸੀ ਅਤੇ ਪਿੱਠ ਉੱਤੇ ਪੀਲਾ ਦਾਗ ਸੀ । ਉਸਦੀਆਂ ਹੰਝੂਆਂ  ਭਰੀਆਂ  ਅੱਖਾਂ ਵਿੱਚ ਮੁਸੀਬਤ ਅਤੇ ਡਰ ਦੀ ਛਾਪ ਸੀ ।

“ਇਹ ਕੀ ਹੰਗਾਮਾ ਮਚਾ ਰੱਖਿਆ ਹੈ ਇੱਥੇ ?” ਆਚੁਮਲੋਵ ਨੇ ਮੋਢਿਆਂ ਨਾਲ ਭੀੜ ਨੂੰ ਚੀਰਦੇ ਹੋਏ ਸਵਾਲ ਕੀਤਾ । “ਇਹ ਉਂਗਲ ਕਿਉਂ ਉੱਤੇ ਚੁੱਕੀ  ਹੈ? ਕੌਣ  ਚੀਖ ਰਿਹਾ ਸੀ ?”

“ਹਜੂਰ ! ਮੈਂ ਚੁਪਚਾਪ ਆਪਣੇ ਰਸਤੇ  ਜਾ ਰਿਹਾ ਸੀ , ਬਿਲਕੁੱਲ ਗਾਂ ਦੀ ਤਰ੍ਹਾਂ,” ਖੂਕਿਨ ਨੇ ਆਪਣੇ ਮੁੰਹ ਉੱਤੇ ਹੱਥ ਰੱਖਕੇ , ਖੰਘਦੇ ਹੋਏ ਕਹਿਣਾ ਸ਼ੁਰੂ ਕੀਤਾ , “ਮਿਤਰੀ ਮਿਤਰਿਚ ਨਾਲ ਮੈਂ ਲੱਕੜੀ ਬਾਰੇ ਕੁੱਝ ਗੱਲ ਕਰ ਰਿਹਾ ਸੀ ਜਦੋਂ ਇਸ ਬਦਮਾਸ਼ ਣੇ ਬਿਨਾ ਕਿਸੇ ਗੱਲੋਂ ਮੇਰੀ ਉਂਗਲ ਕੱਟ ਲਈ । ਹਜੂਰ ਮਾਫ ਕਰੋ , ਤੇ ਨਾਲੇ ਮੈਂ ਠਹਰਿਆ ਕੰਮਕਾਜੀ ਆਦਮੀ  , . . . ਅਤੇ ਫਿਰ ਸਾਡਾ ਕੰਮ ਵੀ ਬਹੁਤ ਪੇਚੀਦਾ ਹੈ । ਇੱਕ ਹਫਤੇ ਤੱਕ ਸ਼ਾਇਦ ਮੇਰੀ ਉਂਗੁਲੀ ਕੰਮ ਦੇ ਲਾਇਕ ਨਹੀਂ ਹੋ ਪਾਵੇਗੀ । ਇਸ ਲਈ ਮੈਨੂੰ ਹਰਜਾਨਾ ਜਰੂਰ ਮਿਲਣਾ ਚਾਹੀਦਾ ਹੈ । ਅਤੇ ਹਜੂਰ , ਕਨੂੰਨ ਵਿੱਚ ਵੀ ਕਿਤੇ ਨਹੀਂ ਲਿਖਿਆ ਹੈ ਕਿ ਅਸੀ ਜਾਨਵਰਾਂ ਨੂੰ ਚੁਪਚਾਪ ਬਰਦਾਸ਼ਤ ਕਰਦੇ ਰਹੀਏ  । . . ਜੇਕਰ ਸਾਰੇ ਇੰਜ ਹੀ ਕੱਟੇ ਜਾਣ ਲੱਗ ਪਏ, ਫੇਰ ਤਾਂ ਜੀਣਾ  ਮੁਸ਼ਕਲ ਹੋ ਜਾਵੇਗਾ।”

“ ਹੁੰਹ . . ਅੱਛਾ . .” ਓਚੁਮੇਲਾਵ ਨੇ ਗਲਾ ਸਾਫ਼ ਕਰਕੇ , ਤਿਓੜੀਆਂ ਚੜਾਉਂਦੇ  ਹੋਏ ਕਿਹਾ , “ਠੀਕ ਹੈ । . . . ਅੱਛਾ , ਇਹ ਕੁੱਤਾ ਹੈ ਕਿਸਦਾ ? ਮੈਂ ਇਸ ਮਾਮਲੇ ਨੂੰ ਇੱਥੇ ਹੀ  ਨਹੀਂ ਛਡੂੰਗਾ ! ਕੁੱਤਿਆਂ ਨੂੰ ਖੁੱਲ੍ਹਾ ਛੱਡਣ ਲਈ ਮੈਂ ਇਹਨਾ  ਲੋਕਾਂ ਨੂੰ ਮਜਾ ਚਖਾਊਂਗਾਂ! ਜੋ ਲੋਕ ਕਨੂੰਨ ਦੇ ਅਨੁਸਾਰ ਨਹੀਂ ਚਲਦੇ , ਉਨ੍ਹਾਂ ਦੇ ਨਾਲ ਹੁਣ ਸੱਖਤੀ ਨਾਲ ਪੇਸ਼ ਆਉਣਾ ਪਵੇਗਾ ! ਅਜਿਹਾ ਜੁਰਮਾਨਾ ਠੋਕੂੰਗਾ ਕਿ ਛਟੀ ਦਾ ਦੁੱਧ ਯਾਦ ਆ ਜਾਵੇਗਾ । ਬਦਮਾਸ਼ ਕਿਤੇ ਦੇ ! ਮੈਂ ਚੰਗੀ ਤਰ੍ਹਾਂ ਸਿਖਾ ਦੇਵਾਂਗਾ ਕਿ ਕੁੱਤਿਆਂ ਅਤੇ ਹਰ ਤਰ੍ਹਾਂ ਦੇ  ਡੰਗਰ ਪਸ਼ੂਆਂ  ਨੂੰ  ਖੁੱਲਾ ਛੱਡਣ ਦਾ ਕੀ ਮਤਲਬ ਹੁੰਦਾ ਹੈ ! ਮੈਂ ਓਹਦੀ ਅਕਲ ਦੁਰੁਸਤ ਕਰ ਦੇਵਾਂਗਾ , ਯੇਲਦੀਰਿਨ !”

ਸਿਪਾਹੀ ਨੂੰ ਸੰਬੋਧਿਤ ਕਰਦਿਆਂ  ਦਰੋਗਾ ਚੀਖਿਆ , “ਪਤਾ ਲਗਾਓ ਕਿ ਇਹ ਕੁੱਤਾ ਹੈ ਕਿਸਦਾ , ਅਤੇ ਰਿਪੋਰਟ ਤਿਆਰ ਕਰੋ ! ਕੁੱਤੇ ਨੂੰ ਝੱਟਪੱਟ ਮਰਵਾ ਦੋ ! ਇਹ ਸ਼ਾਇਦ ਹਲਕਿਆ ਹੋਵੇ । . . . . . ਮੈਂ ਪੁੱਛਦਾ ਹਾਂ , ਇਹ ਕੁੱਤਾ ਹੈ ਕਿਸਦਾ  ?”

“ਸ਼ਾਇਦ ਜਨਰਲ ਜਿਗਾਲੋਵ ਦਾ ਹੈ !” ਭੀੜ ਵਿੱਚੋਂ ਕਿਸੇ ਨੇ ਕਿਹਾ ।

“ਜਨਰਲ ਜਿਗਾਲੋਵ ਦਾ ? ਹੁੰਹ . . . ਯੇਲਦੀਰਿਨ , ਜਰਾ ਮੇਰਾ ਕੋਟ ਤਾਂ ਉਤਾਰਨਾ । ਓਫ ,ਬਹੁਤ ਗਰਮੀ ਹੈ । . . . ਲੱਗਦਾ ਹੈ ਕਿ ਮੀਂਹ ਪਵੇਗਾ। ਅੱਛਾ ! ਇੱਕ ਗੱਲ ਮੇਰੀ ਸੱਮਝ ਵਿੱਚ ਨਹੀ ਆਉਂਦੀ ਕਿ ਇਹਨੇ ਤੈਨੂੰ ਕੱਟਿਆ ਕਿਵੇਂ ?” ਓਚੁਮੇਲੋਵ ਖੂਕਿਨ ਦੇ ਵੱਲ ਮੁੜਿਆ , “ਇਹ ਤੇਰੀ  ਉਗਲੀ ਤੱਕ ਪਹੁੰਚਿਆ ਕਿਵੇਂ ? ਇਹ ਠਹਰਿਆ ਛੋਟਾ ਜਿਹਾ ਅਤੇ ਤੂੰ ਹੈ  ਪੂਰਾ  ਲੰਬਾ – ਉੱਚਾ । ਕਿਸੇ ਕਿੱਲ – ਕੁੱਲ  ਨਾਲ ਉਂਗਲ ਛਿੱਲ ਲਈ ਹੋਣੀ  ਤੇ ਸੋਚਿਆ ਹੋਣਾ  ਕਿ ਕੁੱਤੇ ਦੇ ਸਿਰ ਮੜ੍ਹਕੇ ਹਰਜਾਨਾ ਵਸੂਲ ਕਰ ਲਓ । ਮੈਂ ਖੂਬ ਸਸਮਝਦਾ  ਹਾਂ ! ਤੁਹਾਡੇ ਜਿਹੇ  ਬਦਮਾਸ਼ਾਂ  ਦੀ  ਤਾਂ ਮੈਂ ਨਸ – ਨਸ ਸਿਆਣਦਾ ਹਾਂ !”

“ਇਸਨੇ ਉਸਦੇ ਮੂੰਹ ਉੱਤੇ ਬੱਲਦੀ ਸਿਗਰਟ ਲਾ ਦਿੱਤੀ ਸੀ , ਹੁਜੂਰ !…. ਇਵੇਂ ਹੀ ਮਜਾਕ ਵਿੱਚ ਅਤੇ ਇਹ ਕੁੱਤਾ ਮੂਰਖ ਤਾਂ ਹੈ ਨਹੀਂ , ਕਿ ਉਹਨੇ ਕੱਟ ਲਿਆ । ਇਹ ਸ਼ਖਸ ਬਹੁਤ ਸ਼ੈਤਾਨ  ਹੈ , ਹਜੂਰ !” “ਤੂੰ  ! ਝੂਠ ਕਿਉਂ ਬੋਲਦਾਂ ਹੈਂ ਟੀਰੇ  ? ਜਦੋਂ ਤੂੰ ਵੇਖਿਆ ਨਹੀਂ , ਤਾਂ ਗੱਪ ਕਿਉਂ ਮਾਰਦਾ ਹੈ ? ਅਤੇ ਸਰਕਾਰ ਤਾਂ ਖੁਦ  ਸਮਝਦਾਰ ਹੈ । ਤੁਸੀਂ  ਜਾਣਦੇ ਹੋ ਕਿ ਕੌਣ ਝੂਠਾ ਹੈ ਅਤੇ ਕੌਣ ਸੱਚਾ । ਜੇਕਰ ਮੈਂ ਝੂਠ  ਬੋਲਦਾ ਹਾਂ ਤਾਂ ਕਚਿਹਰੀ ਆਪ ਫੈਸਲਾ ਕਰੇਗੀ ,ਹਾਂ ਮੇਰਾ ਭਰਾ ਵੀ  ਪੁਲਿਸ ਵਿੱਚ ਹੈ । . . ਦੱਸ  ਦਿੰਦਾ ਹਾਂ . . . . . . .”

“ਬੰਦ ਕਰੋ ਇਹ ਬਕਵਾਸ !”

“ਨਹੀਂ , ਇਹ ਜਨਰਲ ਸਾਹਿਬ ਦਾ ਕੁੱਤਾ ਨਹੀਂ ਹੈ ,” ਸਿਪਾਹੀ ਨੇ ਗੰਭੀਰਤਾ ਨਾਲ ਕਿਹਾ , “ਉਨ੍ਹਾਂ ਦੇ ਕੋਲ ਅਜਿਹਾ ਕੋਈ ਕੁੱਤਾ ਹੈ ਹੀ ਨਹੀਂ , ਉਨ੍ਹਾਂ ਦੇ ਤਾਂ ਸਾਰੇ ਕੁੱਤੇ ਸ਼ਿਕਾਰੀ ਹਨ ।”

“ਤੈਨੂੰ ਠੀਕ ਪਤਾ ਹੈ ?”

“ਜੀ ਸਰਕਾਰ ।”

ਮੈਂ ਵੀ ਜਾਣਦਾ ਹਾਂ । ਜਨਰਲ ਸਾਹਿਬ ਦੇ  ਸਭ ਕੁੱਤੇ ਚੰਗੀ ਨਸਲ ਦੇ ਹਨ , ਇੱਕ – ਤੋਂ – ਇੱਕ ਕੀਮਤੀ ਕੁੱਤਾ ਹੈ ਉਨ੍ਹਾਂ ਦੇ ਕੋਲ । ਅਤੇ ਇਹ ਤਾਂ ਬਿਲਕੁੱਲ  ਉਹੋ ਜਿਹਾ ਨਹੀ ਹੈ , ਵੇਖੋ ! ਬਿਲਕੁੱਲ ਮਰੀਅਲ ਜਿਹਾ ਹੈ । ਕੌਣ ਰੱਖੇਗਾ ਅਜਿਹਾ ਕੁੱਤਾ ? ਤੁਸੀਂ  ਲੋਕਾਂ ਦਾ ਦਿਮਾਗ ਤਾਂ ਖ਼ਰਾਬ ਨਹੀਂ ਹੋਇਆ ? ਜੇਕਰ ਅਜਿਹਾ ਕੁੱਤਾ ਮਾਸਕੋ ਜਾਂ ਪੀਟਰਸਬਰਗ ਵਿੱਚ ਵਿਖਾਈ ਦੇਵੇ  ਤਾਂ ਜਾਣਦੇ ਹੋ ਕੀ ਹੋਵੇ  ? ਕਨੂੰਨ ਦੀ ਪਰਵਾਹ ਕੀਤੇ ਬਿਨਾਂ , ਇੱਕ ਮਿੰਟ ਵਿੱਚ ਉਸਤੋਂ ਛੁੱਟੀ ਪਾ ਲਈ ਜਾਵੇ ! ਖੂਕਿਨ ! ਤੇਰੇ ਜਖਮ ਹੋਇਆ  ਹੈ । ਤੂੰ ਇਸ ਮਾਮਲੇ ਨੂੰ ਇੰਜ ਹੀ ਨਾ  ਟਾਲ । . . . ਇਹਨਾਂ  ਲੋਕਾਂ ਨੂੰ ਮਜਾ ਚਖਾਉਣਾ ਚਾਹੀਦਾ ਹੈ ! ਇਉਂ  ਕੰਮ ਨਹੀਂ ਚੱਲੇਗਾ ।”

“ਲੇਕਿਨ ਸੰਭਵ ਹੈ , ਇਹ ਜਨਰਲ ਸਾਹਿਬ ਦਾ ਹੀ ਹੋਵੇ ” , ਸਿਪਾਹੀ ਬੜਬੜਾਇਆ ,”ਇਸਦੇ ਮੱਥੇ ਉੱਤੇ ਤਾਂ ਲਿਖਿਆ ਨਹੀਂ ਹੈ । ਜਨਰਲ ਸਾਹਿਬ ਦੇ ਅਹਾਤੇ ਵਿੱਚ ਮੈਂ ਕੱਲ ਬਿਲਕੁੱਲ ਅਜਿਹਾ ਹੀ ਕੁੱਤਾ ਵੇਖਿਆ ਸੀ ।”

“ਹਾਂ – ਹਾਂ , ਜਨਰਲ ਸਾਹਿਬ ਦਾ ਹੀ ਹੈ !” ਭੀੜ ਵਿੱਚੋਂ ਕਿਸੇ ਦੀ ਅਵਾਜ ਆਈ ।

“ਹੂੰਹ । . . . ਯੇਲਦੀਰਿਨ , ਜਰਾ ਮੈਨੂੰ ਕੋਟ ਤਾਂ ਪਵਾਈਂ। ਹੁਣੇ ਹਵਾ ਦਾ ਇੱਕ ਝੋਂਕਾ ਆਇਆ ਸੀ , ਮੈਨੂੰ ਸਰਦੀ ਲੱਗ ਰਹੀ ਹੈ । ਕੁੱਤੇ ਨੂੰ ਜਨਰਲ ਸਾਹਿਬ ਕੋਲ ਲੈ ਜਾਓ ਅਤੇ ਉੱਥੇ ਪਤਾ ਕਰੋ । ਕਹਿ ਦੇਣਾ ਕਿ ਮੈਂ ਇਸ ਨੂੰ  ਸੜਕ ਉੱਤੇ ਵੇਖਿਆ ਸੀ ਅਤੇ ਵਾਪਸ ਭਿਜਵਾਇਆ ਹੈ । ਅਤੇ ਹਾਂ , ਵੇਖੋ , ਇਹ ਕਹਿ ਦੇਣਾ ਕਿ ਇਸਨੂੰ ਸੜਕ ਉੱਤੇ ਨਾ ਨਿਕਲਣ ਦਿਆ ਕਰੋ । ਪਤਾ ਨਹੀਂ , ਕਿੰਨਾ ਕੀਮਤੀ ਕੁੱਤਾ ਹੈ  ਅਤੇ ਜੇਕਰ ਹਰ ਬਦਮਾਸ਼ ਇਸਦੇ ਮੁੰਹ ਵਿੱਚ ਸਿਗਰਟ ਘੁਸੇੜਦਾ ਰਿਹਾ ਤਾਂ ਕੁੱਤਾ ਬਹੁਤ ਜਲਦੀ ਤਬਾਹ ਹੋ ਜਾਵੇਗਾ । ਕੁੱਤਾ ਬਹੁਤ ਨਾਜੁਕ ਜਾਨਵਰ ਹੁੰਦਾ ਹੈ । ਅਤੇ ਤੂੰ ਹੱਥ ਨੀਵਾਂ ਕਰ , ਗਧਾ  ਕਿਸੇ ਥਾਂ ਦਾ ! ਆਪਣੀ ਗੰਦੀ ਉਂਗਲ ਕਿਉਂ ਵਿਖਾ ਰਿਹਾ ਹੈ ? ਸਾਰਾ ਕੁਸੂਰ ਤੇਰਾ ਹੀ ਹੈ ।”

“ਇਹ ਜਨਰਲ ਸਾਹਿਬ ਦਾ ਬਾਵਰਚੀ ਆ ਰਿਹਾ ਹੈ , ਉਸਤੋਂ ਪੂਛ ਲਿਆ ਜਾਵੇ । . . . ਐ ਪ੍ਰੋਖੋਰ ! ਜਰਾ ਏਧਰ  ਆਵੀਂ , ਭਰਾ ! ਇਸ ਕੁੱਤੇ ਨੂੰ ਵੇਖੀਂ  , ਤੁਹਾਡਾ ਤਾਂ ਨਹੀਂ  ?”

“ਨਹੀਂ ! ਸਾਡੇ ਇੱਥੇ ਕਦੇ ਵੀ ਅਜਿਹਾ ਕੁੱਤਾ ਨਹੀਂ ਸੀ !”

“ਇਸ ਵਿੱਚ ਪੁੱਛਣ ਦੀ ਕੀ ਗੱਲ ਸੀ ? ਬੇਕਾਰ ਵਕਤ ਖ਼ਰਾਬ ਕਰਨਾ ਹੈ ,” ਓਚੁਮੇਲੋਵ ਨੇ ਕਿਹਾ ,ਇਹ  ਅਵਾਰਾ ਕੁੱਤਾ ਹੀ ਹੈ . ਇੱਥੇ ਖੜੇ – ਖੜੇ ਇਸਦੇ ਬਾਰੇ  ਗੱਲ ਕਰਨਾ ਸਮਾਂ ਬਰਬਾਦ ਕਰਨਾ  ਹੈ । ਕਿਹਾ ਹੈ ਕਿ ਅਵਾਰਾ ਹੈ ਤਾਂ ਅਵਾਰਾ ਹੀ ਸਮਝੋ  । ਖਤਮ ਕਰੋ  ਅਤੇ ਛੁੱਟੀ ਪਾਓ ?”

“ਸਾਡਾ ਤਾਂ ਨਹੀਂ ਹੈ” , ਪ੍ਰੋਖੋਰ ਨੇ ਫਿਰ ਅੱਗੇ ਕਿਹਾ , “ਇਹ ਜਨਰਲ ਸਾਹਿਬ ਦੇ ਭਰਾ ਦਾ ਕੁੱਤਾ ਹੈ । ਸਾਡੇ ਜਨਰਲ ਸਾਹਿਬ ਨੂੰ ਕੁੱਤਿਆਂ ਦੀ ਇਸ ਨਸਲ ਵਿੱਚ ਕੋਈ ਦਿਲਚਸਪੀ ਨਹੀਂ ਹੈ ,ਉਨ੍ਹਾਂ ਦੇ ਭਰਾ ਨੂੰ ਇਹ ਨਸਲ ਪਸੰਦ ਹੈ ।.”

“ਕੀ ? ਜਨਰਲ ਸਾਹਿਬ ਦੇ ਭਰਾ ਆਏ ਹਨ ? ਵਲਾਦੀਮੀਰ ਇਵਾਨਿਚ ?” ਹੈਰਾਨੀ ਨਾਲ ਓਚੁਮੇਲੋਵ ਬੋਲ ਉੱਠਿਆ , ਉਸਦਾ ਚਿਹਰਾ ਚਮਕ ਉੱਠਿਆ । “ਜ਼ਰਾ  ਸੋਚੋ ਤਾਂ ! ਮੈਨੂੰ ਪਤਾ ਵੀ ਨਹੀਂ ! ਹੁਣ ਠਹਿਰਨਗੇ ਕੀ ?”

“ਹਾਂ ।.”

“ਵਾਹ ਜੀ ਵਾਹ ! ਉਹ ਆਪਣੇ ਭਰਾ ਨੂੰ  ਮਿਲਣ ਆਏ ਅਤੇ ਮੈਨੂੰ ਪਤਾ ਵੀ ਨਹੀਂ ਕਿ ਉਹ ਆਏ ਨੇ ! ਤਾਂ ਇਹ ਉਨ੍ਹਾਂ ਦਾ ਕੁੱਤਾ ਹੈ ? ਬਹੁਤ ਖੁਸ਼ੀ ਦੀ ਗੱਲ ਹੈ । ਇਸਨੂੰ ਲੈ ਜਾਓ ।. ਕਿੰਨਾਂ ਪਿਆਰਾ ਜਿਹਾ,,,,  ਨੰਨਾ-ਮੁੰਨਾ – ਜਿਹਾ ਕੁੱਤਾ ਹੈ । ਇਸਦੀ ਉਂਗਲ ਉੱਤੇ ਝਪਟਿਆ ਸੀ ! ਬਸ – ਬਸ , ਹੁਣ ਕੰਬ  ਨਾ।. ਗੁੱਰ . . . ਗੁੱਰ . . . ਸ਼ੈਤਾਨ ਗ਼ੁੱਸੇ ਵਿੱਚ ਹੈ . .” “ਕਿੰਨਾ ਵਧੀਆ ਕਤੂਰਾ ਹੈ !”

ਪ੍ਰੋਖੋਰ ਨੇ ਕੁੱਤੇ ਨੂੰ ਬੁਲਾਇਆ ਅਤੇ ਉਸਨੂੰ ਆਪਣੇ ਨਾਲ ਲੈ ਕੇ ਟਾਲ ਤੋਂ ਚਲਾ ਗਿਆ  । ਭੀੜ ਖੂਕਿਨ ਉੱਤੇ ਹਸਣ ਲੱਗੀ ।

“ਮੈਂ ਤੈਨੂੰ ਹੁਣੇ ਠੀਕ ਕਰ ਦੇਵਾਂਗਾ ।.” ਓਚੁਮੇਲੋਵ ਨੇ ਉਸਨੂੰ ਧਮਕਾਇਆ ਅਤੇ ਆਪਣਾ ਕੋਟ  ਲਪੇਟਦਾ ਹੋਇਆ ਬਾਜ਼ਾਰ ਦੇ ਚੌਕ ਦੇ ਵਿੱਚ ਆਪਣੇ ਰਸਤੇ ਚਲਾ ਗਿਆ ।

Reply:

Advertisements
This entry was posted in Uncategorized. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s