ਮੈਂ ਇਨਸਾਨ ਹਾਂ (ਇਰਾਨੀ ਕਵਿਤਾ) -ਪਰਤੋਵ ਨੂਰੀਲਾ

ਪਰਤੋਵ ਨੂਰੀਲਾ ਇਰਾਨ ਦੀ ਜ਼ਹੀਨ ਕਵਿਤਰੀ ਹੈ ।  ੧੯੪੬ ਵਿੱਚ ਤਹਿਰਾਨ ਵਿੱਚ ਜਨਮੀ ,  ਉਥੇ ਪਲੀ ਵੱਡੀ ਹੋਈ ਅਤੇ ਪੜ੍ਹੀ ਲਿਖੀ ।  ਬਾਅਦ ਵਿੱਚ ਤਹਿਰਾਨ ਯੂਨੀਵਰਸਿਟੀ ਵਿੱਚ ਪੜਾਉਣ ਲੱਗੀ ।  ੧੯੭੨ ਵਿੱਚ ਪਹਿਲਾ ਕਾਵਿ  ਸੰਕਲਨ ਛਪਿਆ ,  ਪਰ ਤਤਕਾਲੀਨ ਸ਼ਾਹ ਹਕੂਮਤ ਨੇ ਉਸ ਉੱਤੇ ਪ੍ਰਤੀਬੰਧ ਲਗਾ ਦਿੱਤਾ । ੧੯੭੯ ਵਿੱਚ ਇਸਲਾਮੀ ਕ੍ਰਾਂਤੀ  ਦੇ ਸਮੇਂ ਉਸ ਤੋਂ ਪ੍ਰਤੀਬੰਧ ਤਾਂ ਉਠਾ ਲਿਆ ਗਿਆ ਪਰ ਉਨ੍ਹਾਂ  ਦੇ  ਇਸਤਰੀ ਹੋਣ  ਦੇ ਕਾਰਨ ਪੜ੍ਹਾਉਣ ਤੇ  ਰੋਕ ਲਗਾ ਦਿੱਤੀ ਗਈ ।  ਆਪਣੀਆਂ ਕੁੱਝ ਪੜ੍ਹਨ ਲਿਖਣ ਵਾਲੀਆਂ  ਅਜ਼ਾਦ ਖਿਆਲ ਸਹੇਲੀਆਂ ਦੇ ਨਾਲ ਮਿਲ ਕੇ ਉਨ੍ਹਾਂ ਨੇ ਇੱਕ ਪ੍ਰਕਾਸ਼ਨ ਸ਼ੁਰੂ ਕੀਤਾ , ਪਰ ਉਸ ਵਿੱਚ  ਵੀ ਇੰਨੇ ਅੜੰਗੇ ਲਗਾਏ ਗਏ ਕਿ ਤਿੰਨ ਸਾਲ ਬਾਅਦ ਉਹਨੂੰ ਵੀ ਬੰਦ ਕਰਨ ਦੀ ਨੌਬਤ ਆ ਗਈ ।  ਇਸ ਸਭ ਤੋਂ ਪਰੇਸ਼ਾਨ ਹੋਕੇ 1986 ਵਿੱਚ ਪਰਤੋਵ ਨੇ ਅਮਰੀਕਾ ਵਿੱਚ  ਸ਼ਰਨ ਲਈ ।  ਉਨ੍ਹਾਂ ਨੇ ਕਵਿਤਾ  ਦੇ ਨਾਲ ਨਾਲ ਕਹਾਣੀਆਂ , ਡਰਾਮੇ ਅਤੇ ਆਲੋਚਨਾਤਮਕ ਕਿਤਾਬਾਂ ਵੀ ਲਿਖੀਆਂ ਹਨ ਅਤੇ ਉਨ੍ਹਾਂ  ਦੇ  ਫਾਰਸੀ ਕਵਿਤਾ  ਦੇ ਅਨੇਕ ਸੰਕਲਨ ਪ੍ਰਕਾਸ਼ਿਤ ਹੋਏ ਹਨ ।

ਇੱਥੇ ਪੇਸ਼ ਕਵਿਤਾ ਉਨ੍ਹਾਂ ਦੀ ਬੇਹੱਦ ਮਕਬੂਲ  ਕਵਿਤਾ ਹੈ ,  ਜਿਸ ਨੂੰ ਇਰਾਨ ਵਿੱਚ ਇਸਤਰੀਆਂ  ਦੇ ਲੋਕਤੰਤਰਿਕ ਸੰਘਰਸ਼ ਦਾ ਘੋਸ਼ਣਾਪਤਰ ਵੀ ਕਿਹਾ ਜਾਂਦਾ ਹੈ . ਇਸਦਾ ਫਾਰਸੀ ਤੋਂ ਅੰਗਰੇਜ਼ੀ ਅਨੁਵਾਦ ਜਾਰਾ ਹੌਸ਼ਮੰਦ ਨੇ ਕੀਤਾ ਹੈ .

ਮੈਂ ਇਨਸਾਨ ਹਾਂ

ਸਿਰ ਝੁਕਾ ਕੇ ਚਲੋ

ਨਜ਼ਰਾਂ ਟਿਕਾ ਕੇ ਜ਼ਮੀਨ ਤੇ

ਤੁਹਾਡੇ ਚਿਹਰੇ ਉੱਤੇ

ਨਾ ਪਏ ਪ੍ਰਕਾਸ਼ ਸੂਰਜ ਦਾ

ਅਤੇ ਨਾ ਹੀ ਚਾਨਣੀ ਚੰਦਰਮਾ ਦੀ

ਕਿਉਂਕਿ ਤੁਸੀਂ ਇੱਕ ਇਸਤਰੀ ਹੋ .

ਸਰੀਰ ਤੇ ਉੱਭਰ ਆਏ ਖੇੜੇ ਨੂੰ

ਕਾਲ  ਦੇ ਤਹਿਖਾਨੇ ਵਿੱਚ ਦਫਨ ਕਰ ਦੋ

ਮੱਥੇ ਤੇ ਅਵਾਰਾ ਲਿਟਾਂ ਨੂੰ ਹਵਾਲੇ ਕਰ ਦੋ

ਬੁਰਾਦੇ ਵਾਲੇ ਚੁਲ੍ਹੇ ਦੀ ਰਾਖ ਦੇ

ਅਤੇ

ਹੱਥਾਂ ਦੀ ਅੱਗ ਉਗਲਦੀ ਤਾਕਤ ਨੂੰ

ਝੋਕ ਦੋ ਘਰ  ਸੁੰਵਰਨ ਤੇ ਸੰਵਾਰਨ ਲਈ .  .  .

ਕਿਉਂਕਿ ਤੁਸੀਂ ਇੱਕ ਇਸਤਰੀ ਹੋ .

ਦਫਨਾ ਦਿਉ ਹਮੇਸ਼ਾ ਲਈ ਆਪਣੇ ਬੋਲ

ਚੁੱਪ  ਦੇ ਉਜਾੜ ਬੀਆਬਾਨ ਵਿੱਚ

ਆਪਣੀਆਂ ਖਾਹਿਸ਼ਾਂ ਤੇ ਸ਼ਰਮ ਨਾਲ ਡੁੱਬ ਮਰੋ

ਅਤੇ

ਆਪਣੀ ਮੋਹਿਤ ਆਤਮਾ ਨੂੰ

ਪੌਣਾਂ ਦੇ ਸਬਰ ਦੇ ਹਵਾਲੇ ਕਰ ਦੋ  .  .  .

ਕਿਉਂਕਿ ਤੁਸੀਂ ਇੱਕ ਇਸਤਰੀ ਹੋ.

ਆਪਣਾ ਆਪ ਨੂੰ ਮਿਟਾ ਦੋ

ਆਪਣੇ ਮਾਲਕ ਲਈ

ਕਿ ਜਦੋਂ ਜੀ ਚਾਹੇ ਉਹਦਾ

ਉਹ ਹੋ ਸਕੇ ਸਵਾਰ ਤੁਹਾਡੇ ਤੇ  .  .  .

ਕਿਉਂਕਿ ਤੁਸੀਂ ਇੱਕ ਇਸਤਰੀ ਹੋ.

 


ਮੈਂ ਫਿੱਸ ਪੈਂਦੀ ਹਾਂ

ਰੋਣ ਲੱਗਦੀ ਹਾਂ

ਇਸ ਦੇਸ਼ ਵਿੱਚ

ਜਿਥੇ

ਨਦਾਨੀ ਨਾਲ ਭਰੀ ਹੋਈ ਕਰੁਣਾ

ਵਧੇਰੇ ਕਾਰੀ ਹੈ

ਗਿਆਨ ਦੀ ਪੱਥਰ ਦਿਲੀ ਤੋਂ

ਮੈਂ ਵਿਰਲਾਪ ਕਰਦੀ ਹਾਂ

ਇਸਤਰੀ ਬਣ ਕੇ ਜਨਮ ਲੈਣ ਦਾ

ਮੈਂ ਸੰਘਰਸ਼ ਕਰਦੀ ਹਾਂ

ਮੈਂ ਲੜਾਈ ਲੜਦੀ ਹਾਂ

ਉਸ ਦੇਸ਼ ਵਿੱਚ ਜਿਥੇ

ਮਰਦਾਨਗੀ ਦਾ ਗਰੂਰ

ਫੁੰਕਾਰਦਾ ਫਿਰਦਾ ਹੈ ਸਰੇਆਮ

ਘਰ ਤੋਂ ਕਬਰ ਦੇ ਦਰਮਿਆਨ

ਮੈਂ ਲੜਦੀ ਹਾਂ

ਕੁੜੀ ਬਣ ਕੇ ਜੰਮਣ ਦੇ ਖਿਲਾਫ .

ਮੈਂ ਰੱਖਦੀ ਹਾਂ

ਆਪਣੀਆਂ ਅੱਖਾਂ ਚੰਗੀ ਤਰ੍ਹਾਂ ਖੁੱਲੀਆਂ

ਕਿਤੇ ਡੁੱਬ ਨਾ ਜਾਵਾਂ

ਉਸ ਸੁਪਨੇ ਦੇ ਵਜਨ ਨਾਲ

ਜੋ ਮੇਰੇ ਲਈ ਵੇਖਿਆ ਹੈ

ਹੋਰਨਾਂ ਲੋਕਾਂ ਨੇ

ਅਤੇ

ਮੈਂ ਜ਼ੋਰ ਨਾਲ ਪਾੜ ਦਿੰਦੀ ਹਾਂ

ਇਹ ਡਰ ਭੈ ਦਾ ਵਸਤਰ

ਜਿਹੜਾ ਉਨ੍ਹਾਂ ਨੇ ਸਿਲਾਇਆ ਸੀ

ਮੇਰੇ ਨਗਨ ਖਿਆਲਾਂ ਨੂੰ ਢਕਣ  ਦੇ ਲਈ  .  .  .

ਕਿਉਂਕਿ ਮੈਂ ਇੱਕ ਇਸਤਰੀ ਹਾਂ .

ਮੈਂ ਜੰਗ ਦੇ ਦੇਵਤੇ ਨੂੰ ਕਰਨ ਲੱਗੀ ਹਾਂ ਪਿਆਰ

ਜਿਸ ਨਾਲ  ਧੁਰ ਗਹਰਾਈਆਂ ਵਿੱਚ

ਦਫਨਾ ਸਕਾਂ ਉਸਦੇ ਗੁੱਸੇ ਦੀ ਪਰਾਣੀ ਤਲਵਾਰ

ਮੈਂ ਅੰਧਿਆਰੇ  ਦੇ ਦੇਵਤੇ ਨਾਲ ਭਿੜ ਜਾਂਦੀ ਹਾਂ

ਤਾਂ ਜੋ ਚਮਕ ਸਕੇ ਮੇਰੇ ਨਾਮ ਦਾ ਦੁਧੀਆ ਪ੍ਰਕਾਸ਼ .  .  .

ਕਿਉਂਕਿ ਮੈਂ ਇੱਕ ਇਸਤਰੀ ਹਾਂ .

ਇੱਕ ਹੱਥ ਵਿੱਚ  ਪ੍ਰੇਮ ਪਹਿਨ ਕੇ

ਫੜਦੀ ਹਾਂ ਮਿਹਨਤ ਨੂੰ ਦੂਜੇ ਹੱਥ ਨਾਲ

ਇਸ ਤਰ੍ਹਾਂ ਮੈਂ ਆਪਣੀ

ਗੌਰਵਸ਼ਾਲੀ ਹੁਸ਼ਿਆਰੀ ਦੀ ਧਰਤੀ ਤੇ

ਸਿਰਜਣ ਲੱਗਦੀ ਹਾਂ ਆਪਣੀ ਦੁਨੀਆਂ

ਅਤੇ ਬੱਦਲਾਂ ਦੇ ਬਿਸਤਰ ਤੇ

ਮੈਂ ਰੋਪ ਦਿੰਦੀ ਹਾਂ

ਆਪਣੀ ਮੁਸਕਾਨ ਦੀ ਸੁਗੰਧ

ਤਾਂ ਜੋ ਵਰ੍ਹੇ ਪਾਣੀ ਸ਼ੀਰੀਂ

ਸੁਗੰਧਿਤ ਬੂੰਦਾਂ ਨਾਲ

ਖਿੜ ਪੈਣ ਦੁਨੀਆਂ ਦੇ ਸਭ ਪਿਆਰ  .  .  .

ਕਿਉਂਕਿ ਮੈਂ ਇੱਕ ਇਸਤਰੀ ਹਾਂ .

ਮੈਂ ਜਣਾਂਗੀ ਜੋ ਬੱਚੇ

ਉਹ

ਚਾਨਣ ਦਾ ਸੈਲਾਬ ਲੈ ਕੇ ਆਣਗੇ

ਮੇਰੇ ਮਰਦਾਂ ਦੇ ਨਾਲ ਨਾਲ ਆਵੇਗੀ

ਵਕੂਫੀ ਦੀ ਅਦੁੱਤੀ ਬਹਾਰ .  .  .

ਕਿਉਂਕਿ ਮੈਂ ਇੱਕ ਇਸਤਰੀ ਹਾਂ .

ਮੈਂ ਹੀ ਹਾਂ ਇਸ ਧਰਤੀ ਦੀ ਸਹਿਜ ਸੁੱਚਤਾ

ਅਤੇ ਕਾਲ ਦੀ ਬਰਕਰਾਰ ਸ਼ਾਨ .  .  .

ਕਿਉਂਕਿ ਮੈਂ ਇੱਕ ਇਨਸਾਨ ਹਾਂ  .  .  .  .

Advertisements
This entry was posted in Uncategorized. Bookmark the permalink.

3 Responses to ਮੈਂ ਇਨਸਾਨ ਹਾਂ (ਇਰਾਨੀ ਕਵਿਤਾ) -ਪਰਤੋਵ ਨੂਰੀਲਾ

 1. ਸਾਥੀ ਟਿਵਾਣਾ says:

  ਡਾ. ਕਲਾਰਾ ਗਿੱਲ ਜੀ
  ਪਰਤੋਵ ਨੂਰੀਲਾ ਦੀ ਕਵਿਤਾ ਪਾਠਕਾਂ ਨਾਲ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ। ਇਹ ਇਕ ਬਹੁਤ ਹੀ ਸ਼ਲਾਘਾਯੋਗ ਗੱਲ ਹੈ। ਤੁਹਾਡੇ ਬਲਾਗ ‘ਤੇ ਲੇਖਾਂ/ਕਵਿਤਾਵਾਂ/ਕਹਾਣੀਆਂ ਆਦਿ ਦੀ ਬਹੁਤ ਵਧੀਆ ਚੋਣ ਹੈ । ਮੁਬਾਰਕ ਹੋਵੇ।
  ਸਾਥੀ

 2. N.K.Jeet says:

  It is a very beautiful poem, depicting the condition of women. Rightly said,
  “ਇੱਕ ਹੱਥ ਵਿੱਚ ਪ੍ਰੇਮ ਪਹਿਨ ਕੇ
  ਫੜਦੀ ਹਾਂ ਮਿਹਨਤ ਨੂੰ ਦੂਜੇ ਹੱਥ ਨਾਲ
  ਇਸ ਤਰ੍ਹਾਂ ਮੈਂ ਆਪਣੀ
  ਗੌਰਵਸ਼ਾਲੀ ਹੁਸ਼ਿਆਰੀ ਦੀ ਧਰਤੀ ਤੇ
  ਸਿਰਜਣ ਲੱਗਦੀ ਹਾਂ ਆਪਣੀ ਦੁਨੀਆਂ”
  I congratulate you for bringing it in Punjabi.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s