ਸਿੰਘ ਸਭਾ ਅਤੇ ਗ਼ਦਰ ਲਹਿਰ – ਪ੍ਰੋ. ਹਰੀਸ਼ ਪੁਰੀ

ਪਰਸਪਰ ਵਿਰੋਧੀ ਸਿਆਸੀ ਰੁਝਾਨ

ਅਜੋਕੇ ਸਮਾਜ ਵਿਗਿਆਨੀ ਜਾਤੀ, ਧਰਮ ਤੇ ਨਸਲ ਦੇ ਸਿਆਸਤ ਨਾਲ ਸੰਬੰਧਾਂ ਨੂੰ ਸਮਝਣ ਵਿਚ ਡੂੰਘੀ ਦਿਲਚਸਪੀ ਰਖਦੇ ਹਨ ਕਿਉਂਕਿ ਸਮਝਿਆ ਜਾਂਦਾ ਹੈ ਕਿ ਇਹਨਾਂ ਦਾ ਸਿਆਸਤ ਨਾਲ ਜੋੜਮੇਲ ਆਦਿ-ਕਾਲੀਨ ਤੋਂ ਹੈ। ਸਭਿਆਚਾਰ-ਵਿਗਿਆਨ ਨਾਲ ਸੰਬੰਧਤ ਯੂਰੋ-ਕੇਂਦਰਿਤ ਪਹੁੰਚ, ਜਿਸ ਨਾਲ ਗੈਰ-ਮਾਰਕਸਿਸਟ ਸਕਾਲਰਸ਼ਿਪ ਬਹੁਤਾ ਕਰਕੇ ਬੱਝੀ ਹੋਈ ਹੈ, ਇਹ ਫਰਜ਼ ਕਰਕੇ ਤੁਰਦੀ ਹੈ ਕਿ ਕਿਸੇ ਥਾਂ ਦੇ ਉਲਿਖਿਤ “ਆਦਿ-ਕਾਲੀਨ” ਕਾਰਕ ਹੀ ਅਜਿਹੇ ਸਮਾਜੀ ਤੱਥ ਹੁੰਦੇ ਹਨ ਜਿਹੜੇ ਕਿਸੇ ਸਮਾਜ ਵਿਚ ਰਾਜਨੀਤਕ ਗਤੀਸ਼ੀਲਤਾ ਨੂੰ ਨਿਸਚਿਤ ਕਰਦੇ ਹਨ। ਇਹ ਸਮਝ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਭਿਆਚਾਰਕ ਤੌਰ ‘ਤੇ ਨਿੱਖੜਵੇਂ ਭਾਈਚਾਰੇ ਦੁਨਿਆਵੀ ਪਦਾਰਥਕ ਪ੍ਰਾਪਤੀਆਂ ਲਈ ਇਕ ਦੂਸਰੇ ਦੇ ਮੁਕਾਬਲੇ ਵਿਚ ਜਿਹੜੇ ਸੰਘਰਸ਼ ਚਲਾਉਂਦੇ ਹਨ ਉਹ ਆਪੋ ਆਪਣੀ ਵੱਖਰੀ ਸੰਪਰਦਾਇਕ ਪਛਾਣ ਦੇ ਆਲੇ ਦੁਆਲੇ ਹੀ ਚਲਾਉਂਦੇ ਹਨ। ਇਸ ਗੱਲ ਨੂੰ ਘੱਟ ਉੱਨਤ ਸਮਾਜਾਂ ਦੇ ਸੰਬੰਧ ਵਿਚ ਹੋਰ ਵੀ ਠੀਕ ਸਮਝਿਆ ਜਾਂਦਾ ਹੈ। ਪਰ ਬੁਨਿਆਦੀ ਸਵਾਲ ਇਹ ਉੱਠਦਾ ਹੈ ਕਿ ਕਿਹਨਾਂ ਇਤਹਾਸਕ ਪ੍ਰਸਥਿਤੀਆਂ ਵਿਚ, ਕਿਹੜੀਆਂ ਸਮਾਜੀ ਆਰਥਕ ਹਾਲਤਾਂ ਅਧੀਨ ਅਤੇ ਕਿਸ ਤਰ੍ਹਾਂ ਇਹ ਆਦਿ ਕਾਲੀਨ ਜੋੜਮੇਲ ਸਿਆਸਤ ਨਾਲ ਜਾਤੀ, ਧਰਮ ਤੇ ਨਸਲ ਦਾ ਵਧੇਰੇ ਪਰਸੰਗਕ ਬਣਦਾ ਹੈ ਤੇ ਰਾਜਨੀਤਕ ਪ੍ਰਕਿਰਿਆ ਵਿਚ ਇਹ ਮਹੱਤਤਾ ਅਖਤਿਆਰ ਕਰਦਾ ਹੈ। ਇਸ ਮੰਤਵ ਲਈ ਪੰਜਾਬ ਵਿਚ ਚੱਲੀਆਂ ਦੋ ਮਹੱਤਵਪੂਰਣ ਲਹਿਰਾਂ ਸਿੰਘ ਸਭਾ ਦੇ ਗ਼ਦਰ ਦਾ ਅਧਿਐਨ ਵੱਡਮੁਲਾ ਸਾਬਤ ਹੋਵੇਗਾ। ਇੱਕੋ ਹੀ ਭਾਈਚਾਰੇ ਦੇ ਲੋਕਾਂ ਵਿਚ ਲੱਗਭਗ ਇੱਕੋ ਵੇਲੇ ਚੱਲੀਆਂ ਦੋਹਾਂ ਸੰਗਠਿਤ ਲਹਿਰਾਂ ਨੇ ਰਾਜਨੀਤਕ ਮੰਤਵਾਂ ਪ੍ਰਤੀ ਮਾਨਸਕ ਝੁਕਾਵਾਂ ਦੇ ਉੱਕਾ ਹੀ ਅੱਡੋ ਅੱਡ ਅੰਦਾਜ਼ ਤੇ ਵਿਸ਼ਵਾਸਾਂ, ਕੀਮਤਾਂ ਵਤੀਰਿਆਂ ਦੇ ਦੋ ਰੂਪ ਅਖਤਿਆਰ ਕਰ ਲਏ। ਇਹ ਤੱਥ ਸਾਨੂੰ ਇਸ ਗੱਲ ਬਾਰੇ ਚੇਤੰਨ ਕਰਦਾ ਹੈ ਕਿ ਅਖੌਤੀ ਆਦਿ ਕਾਲੀਨ ਜੋੜਮੇਲ ਨੂੰ ਹਕੀਕਤ ਵਿਚ ਨਿਸ਼ਚਿਤ ਤੱਥ ਨਹੀਂ ਕਿਹਾ ਜਾ ਸਕਦਾ। ਇਹ ਸਮਾਜੀ ਤੱਥ ਉਦੋਂ ਬਣੇ ਜਦੋਂ ਇਹ ਇਤਹਾਸਕ ਸਥਿਤੀ ਨਾਲ ਸੰਬੰਧਤ ਆਰਥਕ ਤੇ ਰਾਜਨੀਤਕ ਕਾਰਕਾਂ ਵਿਚੋਂ ਲੰਘੇ। ਇਹ ਗੱਲ ਸਾਨੂੰ ਵਿਚਾਰਧਾਰਕ ਲਾਮਬੰਦੀ ਉਸ ਭੂਮਿਕਾ ਤੋਂ ਵੀ ਚੇਤੰਨ ਕਰਾਉਂਦ ਿਹੈ, ਜਿਹੜੇ ਇਹ ਰਾਜਨਤਿਕ ਭਰਮ ਪੈਦਾ ਕਰਨ ਵਿਚ ਹਿਸਾ ਪਾਉਂਦੀ ਹੈ ਅਤੇ ਇਸ ਦੇ ਨਾਲ ਨਾਲ ਜ਼ਹਰਾ ਤੌਰ ਤੇ ਦਿਸਦੀ ਬਣਤ ਅਤੇ ਵਾਸਤਵਿਕ ਬਣਤ ਵਿਚਕਾਰ ਅੰਤਰਕਿਰਿਆ ਦਾ ਮਾਧਿਆਮ ਬਣਦਿਆਂ ਇਸ ਸੰਬੰਧੀ ਪੈਦਾ ਹੋਣ ਵਾਲੇ ਧੁੰਦਲੇਪਨ ਨੂੰ ਵੀ ਦੂਰ ਕਰਦੀ ਹੈ।
ਮੋਟੇ ਤੌਰ ‘ਤੇ ਇਹ ਦੋਵੇਂ ਲਹਿਰਾਂ ਇਕੋ ਭਾਈਚਾਰੇ ਦੇ ਲੋਕਾਂ ਨਾਲ਼ ਜੁੜੀਆਂ ਹਨ। ਇਨ੍ਹਾਂ ਦੋਹਾਂ ਨੂੰ ਸਿੱਖ ਭਾਈਚਾਰੇ ਦੇ ਗੌਰਵ ਤੇ ਸ਼ਾਨ ਦਾ ਦਰਜਾ ਹਾਸਿਲ ਹੈ – ਇਕ ਨੂੰ ਸਿੱਖ ਪਛਾਣ ਦੀ ਬਹਾਲੀ ਲਈ ਤੇ ਦੂਜੀ ਨੂੰ ਉਸ ਦੀਆਂ ਕੁਰਬਾਨੀਆਂ ਤੇ ਬਹਦਾਰੀ ਦੇ ਕਾਰਨਾਮਿਆਂ ਲਈ, ਜੋ ਜਨਤਕ ਰਾਇ ‘ਚ ਇਸ ਭਾਈਚਾਰੇ ਦੀ ਪਰੰਪਰਾ ਦਾ ਹਿੱਸਾ ਸਨ। ਜਿਸ ਗੱਲ ਨੂੰ ਆਮ ਤੌਰ ‘ਤੇ ਬੜੀ ਆਸਾਨੀ ਨਾਲ਼ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਉਹ ਹੈ ਇਨ੍ਹਾਂ ਲਹਿਰਾਂ ਵੱਲੋਂ ਵਿਕਸਿਤ ਕੀਤਾ ਸਿਆਸੀ ਰੁਝਾਨਾਂ ਦਾ ਢਾਂਚਾ। ਇਕ ਹੋਰ ਅਹਿਮ ਸਵਾਲ ਇਹ ਹੈ ਕਿ ਆਖਿਰ ਇਹ ਅਖੌਤੀ ਪੀਡੀਆਂ ਗੰਢਾਂ ਕਿੰਨੀਆ ਕੁ ਪੀਡੀਆਂ ਹਨ ਤੇ ਉਹ ਕਿਹੜੀ ਚੀਜ਼ ਹੈ ਜੋ ਉਨ੍ਹਾਂ ਨੂੰ ਪ੍ਰਸੰਗਿਕ ਜਾਂ ਅਪ੍ਰਸੰਗਿਕ ਬਣਾਉਂਦੀ ਹੈ।
ਸਿੰਘ ਸਭਾ ਲਹਿਰ ਸਿੱਖਾਂ ਦੀ ਇਕ ਵੱਖਰੀ ਤੇ ਨਿਵੇਕਲੀ ਪਛਾਣ ਸਥਾਪਿਤ ਕਰਨ ਵਾਲੀ ਲਹਿਰ ਵੱਜੋਂ ਸਾਹਮਣੇ ਆਉਂਂਦੀ ਹੈ ਜੋ ਆਪਣੇ ਭਾਈਚਾਰੇ ਨੂੰ ਹਿੰਦੂਕਰਣ ਤੋਂ ਮੁਕਤ ਕਰਾਉਣ ਲਈ ਸਖਤ ਘਾਲਨਾਵਾਂ ਘਾਲ਼ਦੀ ਹੈ। ਇਸ ਲਈ ਇਸ ਦੇ ਉਭਾਰ ਨੂੰ ਭਾਈਚਾਰੇ ਦੇ ਉੱਚ-ਵਰਗ ਦੇ ਖਾਸ ਹਿਤਾਂ ਤੇ ‘ਪਛਾਣ ਦੇ ਸੰਕਟ’ ਦੇ ਸੰਦਰਭ ‘ਚ ਸਮਝਿਆ ਜਾ ਸਕਦਾ ਹੈ। ਇਹ ‘ਸੰਕਟ’ ਬ੍ਰਾਮਣਵਾਦੀ ਰਸਮਾਂ ਅਤੇ ਅਮਲਾਂ ਦੇ ਭ੍ਰਿਸ਼ਟ ਪ੍ਰਭਾਵ ਦਾ ਹੀ ਨਤੀਜਾ ਸੀ ਜੋ, ਕਿ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਭਾਰੂ ਹੋ ਚੁੱਕਾ ਸੀ। ਸਿੱਖ ਇਤਿਹਾਸਕਾਰੀ ਵਿਚ ਹੁਣ ਤਾਈਂ ਭਾਰੂ ਰਿਹਾ ਨਜ਼ਰੀਆ ਇਸ ਹਕੀਕਤ ਨੂੰ ਸਮਝਣ ਦੀ ਰਾਹ ‘ਚ ਧੁੰਦਲ਼ਾਪਣ ਪੈਦਾ ਕਰਦਾ ਹੈ।
ਉਹ ਕਿਹੜੀ ਗੱਲ ਸੀ ਜੋ 1873 ਵਿਚ ਨਾਮਧਾਰੀ ਲਹਿਰ ਦੇ ਇਕ ਬਦਲ ਵੱਜੋਂ ਇਸ ਸਿੰਘ ਸਭਾ ਦੀ ਸਥਾਪਨਾ ਵੱਲ ਨੂੰ ਲੈ ਗਈ? ਉਸ ਸਮੇਂ ਸਿੱਖ ਭਾਈਚਾਰੇ ਲਈ ਕਿਸੇ ਗੰਭੀਰ ਸੰਕਟ ਜਾਂ ਵੱਡੀ ਤਦਾਦ ‘ਚ ਧਰਮ ਨੂੰ ਛੱਡ ਕੇ ਜਾਣ ਦਾ ਵੀ ਕੋਈ ਖਾਸ ਸਬੂਤ ਨਹੀਂ ਮਿਲਦਾ। ਕੁਝ ਸਿੱਖਾਂ ਵੱਲੋਂ ਈਸਾਈ ਬਣਨਾ ਵੀ ਕੋਈ ਏਡਾ ਵੱਡਾ ਮਸਲਾ ਨਹੀਂ ਸੀ। ਆਰੀਆ ਸਮਾਜ ਨਾਲ਼ ਸ਼ੁਰੂ ਹੋਇਆ ਵਾਦ ਵਿਵਾਦ ਵੀ ਬਾਅਦ ‘ਚ ਸ਼ੁਰੂ ਹੋਇਆ ਸੀ। ਲਹਿਰ ਦੀ ਸ਼ੁਰੂਆਤ ਕਰਨ ਵਾਲ਼ਿਆਂ ‘ਚ ਵੱਡੇ ਜ਼ਿਮੀਂਦਾਰ, ਮਹੰਤ, ਪੁਜਾਰੀ ਤੇ ਭਾਈ ਸ਼ਾਮਿਲ ਸਨ। ਉਨ੍ਹਾਂ ‘ਚ ਸਹਿਜਧਾਰੀ ਵੀ ਸਨ। ਇਹ ਲੀਡਰ ਆਪਣੀ ਨਿੱਜੀ ਜ਼ਿੰਦਗੀ ਜਾਂ ਸਮਾਜਕ ਵਰਤਾਉ ਵਿਚ ਸਿੱਖ ਵਿਸ਼ਵਾਸਾਂ ਜਾਂ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ‘ਤੇ ਸਾਬਤ-ਕਦਮੀ ਨਾਲ਼ ਪਹਿਰਾ ਦਿੰਦੇ ਹੋਣ ਇਸ ਗੱਲ ਦੇ ਵੀ ਕੋਈ ਠੋਸ ਸਬੂਤ ਨਹੀਂ ਮਿਲਦੇ। ਇਸ ਦੇ ਉਲਟ ਉਨ੍ਹਾਂ ਲੀਡਰਾਂ ‘ਤੇ ਜਾਤੀਵਾਦ ਨੂੰ ਮੰਨਣ ਅਤੇ ਬ੍ਰਾਮਣਵਾਦੀ ਕਦਰਾਂ ਕੀਮਤਾਂ ‘ਤੇ ਅਮਲ ਕਰਨ ਦਾ ਵੀ ਦੋਸ਼ ਲਗਦਾ ਸੀ। ਉਨ੍ਹਾਂ ਵਿਚ ਗੁਰਦੁਆਰਿਆਂ ਦੇ ਪੁਜਾਰੀ ਤੇ ਮਹੰਤ ਵੀ ਸਨ। ਇਹ ਲੋਕਾਂ ਦਾ ਉਹ ਹਿੱਸਾ ਸੀ ਜਿਸ ਦੇ ਭ੍ਰਿਸ਼ਟ ਆਚਰਣ, ਚਰਿਤਰਹੀਨਤਾ ਤੇ ਅਨੈਤਿਕ ਉਦੇਸ਼ਾਂ ਲਈ ਗੁਰਦੁਆਰਿਆਂ ਦੇ ਫੰਡਾਂ ਦੀ ਦੁਰਵਰਤੋਂ ਤੋਂ ਹੀ ਵਰਤਮਾਨ ਸਦੀ ਦੇ ਵੀਹਵਿਆਂ ‘ਚ ਇਕ ਤਿੱਖੀ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਬੁੱਝਾ ਸੀ। ਸੁਧਾਰ ਦੀਆਂ ਪਹਿਲੀਆਂ ਕੋਸ਼ਿਸ਼ਾਂ ਨਾਲ਼ੋਂ ਸਿੰਘ ਸਭਾ ਨੂੰ ਵਖਰਾਉਣ ਵਾਲਾ ਬਿੰਦੂ ਲਹਿਰ ਦੀ ਸਥਾਪਨਾ ਤੋਂ ਫੌਰੀ ਬਾਅਦ ਹੀ ਸਪਸ਼ਟ ਹੋ ਗਿਆ ਸੀ। ਇਸ ਦੇ ਆਗੂਆਂ ਦੇ ਇਕ ਹਿੱਸੇ ਨੇ ਬਾਕਾਇਦਾ ਦਸਤਸਖ਼ਤ ਕਰ ਕੇ ਇਕ ਮੈਮੋਰੰਡਮ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਦਿੱਤਾ, ਜਿਸ ਵਿਚ ਨਾਮਧਾਰੀਆਂ (ਕੂਕਿਆਂ) ਨੂੰ ਸਿੱਖਾਂ ਦੇ ਸੱਭ ਤੋਂ ਖਤਰਨਾਕ ਦੁਸ਼ਮਨ ਕਹਿ ਕੇ ਭੰਡਿਆ ਗਿਆ ਸੀ, ਸਰਕਾਰ ਵੱਲੋਂ ਕੂਕਿਆਂ ‘ਤੇ ਕੀਤੇ ਜਾ ਰਹੇ ਬੇਕਿਰਕ ਅੱਤਿਆਚਾਰ ਦੀ ਸ਼ਲਾਘਾ ਕੀਤੀ ਗਈ ਸੀ ਅਤੇ ਸਰਕਾਰ ਦੀ ਉਦਾਰਤਾ ਅਤੇ ਮਿਹਰਾਂ ਲਈ ਸ਼ੁਕਰੀਆ ਅਦਾ ਕੀਤਾ ਗਿਆ ਸੀ।
ਸਿੰਘ ਸਭਾਵਾਂ, ਦੀਵਾਨਾਂ ਤੇ ਚੀਫ਼ ਖਾਲਸਾ ਦੀਵਾਨ ਦੇ ਵਿਹਾਰ ਅਤੇ ਗਤੀਵਿਧੀਆਂ ਦਾ ਇਹ ਪੱਕਾ ਚਲਨ ਸੀ। ਜਦੋਂ ਗ਼ਦਰੀ ਅੰਗਰੇਜ਼ ਹਕੂਮਤ ਦੇ ਖਿਲਾਫ਼ ਪਰਚਾਰ ਕਰਨ ਅਤੇ ਗ਼ਦਰ ਕਰਨ ਲਈ ਵਾਪਿਸ ਪਰਤੇ ਤਾਂ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾਂ ਉੱਤੇ ਚਲਾਏ ਦਮਨ ਚਕਰ ਦੇ ਹਰਾਵਲਦਸਤੇ ਦੀ ਭੂਮਿਕਾ ਚੀਫ਼ ਖਾਲਸਾ ਦੀਵਾਨ ਨੇ ਹੀ ਨਿਭਾਈ ਸੀ। ਮਹੰਤਾਂ ਤੇ ਪੁਜਾਰੀਆਂ ਨੇ, ਜਿਨ੍ਹਾਂ ਦਾ ਸਿੱਖੀ ਦੀਆਂ ਕਦਰਾਂ ਕੀਮਤਾਂ ਤੋਂ ਡਿੱਗਾ ਹੋਇਆ ਆਚਰਣ ਭਾਈਚਾਰੇ ਅੰਦਰ ਰੋਹ ਤੇ ਘਿਰਣਾ ਦੇ ਭਾਵ ਪੈਦਾ ਕਰ ਰਿਹਾ ਸੀ, ਗ਼ਦਰੀਆਂ ਨੂੰ ਪਤਿਤ ਸਿੱਖ ਤੇ ਪੰਥ ਦੇ ਦੁਸ਼ਮਣ ਕਹਿ ਕੇ ਭੰਡਿਆ। ਦੀਵਾਨ ਦੀ ਹੀ ਅਗਵਾਈ ਵਿਚ ਜਨਰਲ ਡਾਇਰ ਨੂੰ ਸਿੱਖਾਂ ਦੇ ਸਰਵੁੱਚ/ਮੁਕੱਦਸ ਗੁਰੂਦੁਆਰੇ ਵਿਚ ਸਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ ਤੇ ਸਿੱਖ ਸਜਾਇਆ ਗਿਆ। ਸੋ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਦਾ ਤਰਕ ਅਖੌਤੀ ‘ਪਛਾਣ ਦੇ ਸੰਕਟ’ ਤੋਂ ਪਾਰ ਪਾਉਣ ਵਿਚ ਨਹੀਂ ਸਗੋਂ ਹੋਰ ਹੀ ਕਾਰਣਾਂ ਵਿਚ ਸੀ।
ਸਮਾਜ ਸੁਧਾਰ ਦੀਆਂ ਦੋ ਲਹਿਰਾਂ – ਨਿਰੰਕਾਰੀ ਤੇ ਨਾਮਧਾਰੀ – ਖਾਲਸਾ ਰਹਿਤ ਦੀ ਸ਼ੁੱਧਤਾ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਬਹੁਤ ਪਹਿਲਾਂ ਹੀ ਸ਼ੁਰੂ ਕਰ ਚੁੱਕੀਆਂ ਸਨ। ਬੁੱਤ ਪੂਜਾ ਦੀ ਕੁਰੀਤੀ ਤੇ ਬ੍ਰਾਹਮਣਵਾਦੀ ਰਸਮਾਂ ਨੂੰ ਭੰਡਿਆ ਗਿਆ ਸੀ। ਅੰਮ੍ਰਿਤ ਛਕਣ ਤੇ ਪੰਜ ਕਕਾਰਾਂ ਦੀ ਰਹਿਤ ਮਰਿਆਦਾ ਦੀ ਪਾਲਣਾ ਉੱਤੇ ਖਾਸ ਜ਼ੋਰ ਦਿੱਤਾ ਗਿਆ ਸੀ, ਤਾਂ ਜੋ ਸਿੱਖ ਕਿਤੇ ਹਿੰਦੂਆਂ ਵਿਚ ਹੀ ਜਜ਼ਬ ਹੋ ਕੇ ਨਾ ਰਹਿ ਜਾਣ।
ਰਾਮ ਸਿੰਘ ਦੀ ਅਗਵਾਈ ਵਿਚ ਨਾਮਧਾਰੀ ਲਹਿਰ ਹੋਰ ਵੀ ਜੁਝਾਰੂ ਤੇ ਖਾੜਕੂ ਹੋ ਗਈ ਸੀ। ਇਸ ਨੂੰ ਮੰਨਣ ਵਾਲਿਆਂ ਦਾ ਬਹੁਤ ਵੱਡਾ ਹਿੱਸਾ ਹੇਠਲੀਆਂ ਜਾਤਾਂ ਵਿਚੋਂ ਆਇਆ ਸੀ। ਉੱਚੀਆਂ ਜਾਤਾਂ ਤੇ ਅਮੀਰਾਂ ਹੱਥੋਂ ਹੁੰਦੀ ਉਨ੍ਹਾਂ ਦੀ ਸਮਾਜਕ ਤੇ ਆਰਥਿਕ ਲੁੱਟ ਨੇ ਉਨ੍ਹਾਂ ਨੂੰ ਉਸ ਵਰਗ ਦੇ ਵਿਸ਼ਵਾਸਾਂ ਅਤੇ ਅਮਲਾਂ ਦਾ ਅਲੋਚਕ ਬਣਾ ਦਿੱਤਾ ਸੀ। ਅੰਗਰੇਜ਼ ਹਕੂਮਤ ਦੇ ਸਭਿਆਚਾਰਕ ਪ੍ਰਭਾਵਾਂ ਦਾ ਵਿਰੋਧ ਤੇ ਪ੍ਰਬੰਧਕੀ ਢਾਂਚੇ ਦਾ ਬਾਈਕਾਟ ਕਰ ਕੇ ਉਹ ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਪੂਰਣਿਆਂ ‘ਤੇ ਹੀ ਜ਼ੋਰ ਦੇ ਰਹੇ ਸਨ। ਨਵੇਂ ਹਾਕਮਾਂ ਅਤੇ ਭਾਈਚਾਰੇ ਦੇ ਉੱਚ ਵਰਗ ਦੇ ਹਿਤਾਂ ਨਾਲ਼ ਉਨ੍ਹਾਂ ਦੀ ਲਹਿਰ ਦਾ ਟਕਰਾ ਹੋਣਾ ਸੁਭਾਵਿਕ ਹੀ ਸੀ। ਮਹਾਰਾਜ ਸਿੰਘ ਅਤੇ ‘ਖਾਲਸਾ ਰਾਜ’ ਦੇ ਦੂਜੇ ਹੋਰ ਮੁਦਈ ਵੀ ਵਿਦੇਸ਼ੀ ਹਕੂਮਤ ਵਿਰੁੱਧ ਸੰਘਰਸ਼ ਦੀ ਤਿਆਰੀ ਕਰ ਰਹੇ ਸਨ। ਬਸਤੀਵਾਦੀ ਪ੍ਰਬੰਧ ਨੂੰ ਵੀ ਸਿੱਖ ਭਾਈਚਾਰੇ ਵਿਚੋਂ ਸਰਗਰਮ ਹਿਮਾਇਤ ਦੀ ਲੋੜ ਸੀ। ਸੂਬੇ ਦੀ ਸਰਕਾਰ ਵੱਲੋਂ ਮਲੇਰਕੋਟਲਾ ਵਿਖੇ ਕੂਕਿਆਂ ਉੱਤੇ ਕੀਤੇ ਵਹਿਸ਼ੀਆਨਾ ਐਕਸ਼ਨ ਤੋਂ ਫੌਰੀ ਬਾਅਦ ਸਿੰਘ ਸਭਾ ਲਹਿਰ ਦੀ ਸਥਾਪਨਾ, ਉਸੇ ਮਹਿਸੂਸ ਕੀਤੀ ਜ਼ਾਹਰੀ ਲੋੜ ਅਤੇ ਇਕ ਮੁਤਬਾਦਲ ਜੱਥੇਬੰਦਕ ਪਹਿਲਕਦਮੀ ਦਾ ਲਾਹਾ ਲੈਣ ਵਿਚੋਂ ਹੀ ਹੋਈ ਸੀ। ਪੰਜਾਬ ਅੰਦਰ ਬਸਤੀਵਾਦੀ ਹਕੂਮਤ ਦੇ ਸਿੱਟੇ ਵੱਜੋਂ ਪੈਦਾ ਹੋਏ ਸਿਆਸੀ ਤੇ ਆਰਥਕ ਹਾਲਤ ਵਿਚੋਂ ਪੈਦਾ ਹੋਈਆਂ ਮਜਬੂਰੀਆਂ ਨੂੰ ਨਜਿੱਠਣ ਲਈ ਇਹ ਲਾਹੇਵੰਦ ਰਣਨੀਤੀ ਲਗਦੀ ਸੀ।
ਪੰਜਾਬ ਦੇ ਇਕ ਖੇਤੀ ਪ੍ਰਧਾਨ ਹਿੱਸੇ ਵੱਜੋਂ ਸਾਮਰਾਜੀ ਮੰਡੀ ਨਾਲ਼ ਨੱਥੀ ਹੋ ਜਾਣ ਨਾਲ਼ ਸੂਬੇ ਦੀ ਸਿਆਸੀ ਆਰਥਿਕਤਾ ਵਿਚ ਬਹੁਤ ਵੱਡੀਆਂ ਤਬਦੀਲੀਆਂ ਦੀ ਸ਼ੁਰੂਆਤ ਹੋਈ ਸੀ। ਸਿੰਚਾਈ ਲਈ ਨਹਿਰਾਂ ਦੇ ਜਾਲ ਅਤੇ ਬੇਕਾਰ ਜ਼ਮੀਨਾਂ ਨੂੰ ਖੇਤੀ ਹੇਠ ਲਿਆਉਣ ਨਾਲ਼ ਖੇਤੀ ਪੈਦਾਵਾਰ ਵਿਚ ਵਾਧਾ ਹੋਇਆ ਸੀ। ਭੂਮੀ ਬੰਦੋਬਸਤ, ਵਿਅਕਤੀਗਤ ਮਾਲਕੀ ਦੇ ਸੰਕਲਪ, ਨਕਦ ਅਦਾਇਗੀ, ਕਚਹਿਰੀਆਂ ਤੇ ਕਾਨੂੰਨਾਂ ਦੇ ਨਵੇਂ ਢਾਂਚੇ ਨੇ ਵਿਸ਼ੇਸ਼ ਅਧਿਕਾਰਾਂ ਅਤੇ ਵਿਰੋਧਤਾਈਆਂ ਦੇ ਨਵੇਂ ਪੈਟਰਨ ਹੋਂਦ ‘ਚ ਲਿਆ ਦਿੱਤੇ ਸਨ। ਵੱਡੇ ਜ਼ਮੀਂਦਾਰਾਂ, ਮਹੰਤਾਂ ਤੇ ਭਾਈਆਂ ਨੂੰ, ਜਿਨ੍ਹਾਂ ਨੂੰ ਨਵੇਂ ਆਰਥਿਕ ਤੇ ਪ੍ਰਬੰਧਕੀ ਫੈਸਲਿਆਂ ਤੋਂ ਫਾਇਦਾ ਹੋ ਰਿਹਾ ਸੀ, ਅੰਗਰੇਜ਼ ਆਪਣੇ ਸੁਭਾਵਿਕ ਸਾਥੀਆਂ ਵਾਂਗ ਹੀ ਲੈਂਦੇ ਸਨ ਅਤੇ ਆਪਣੀ ਥਾਂ ‘ਤੇ ਉਹ ਲੋਕ ਵੀ ਇਸ ਮੌਕੇ ਦਾ ਫਾਇਦਾ ਲੈਣ ਲਈ ਕਿਸੇ ਠੋਸ ਤਰਕ ਤੇ ਢੁੱਕਵੀਂ ਜ਼ਮੀਨ ਦੀ ਹੀ ਤਲਾਸ਼ ਵਿਚ ਸਨ।
ਦੋ ਕਾਰਣਾਂ ਨੇ ਇਸ ਖੋਜ ਨੂੰ ਹੋਰ ਵੀ ਜ਼ੋਰ ਦਿੱਤਾ ਸੀ। ਇਕ ਦਾ ਸੰਬੰਧ ਖੇਤੀ ਦੇ ਤਿਜਾਰਤੀਕਰਣ ਤੋਂ ਪੈਦਾ ਹੋਈਆਂ ਨਵੀਆਂ ਸ਼ਕਤੀਆਂ ਨਾਲ਼ ਸੀ ਤੇ ਨਵੇਂ ਪ੍ਰਬੰਧਕੀ ਕਾਨੂੰਨੀ ਢਾਂਚੇ ਨਾਲ਼। ਦੂਜੇ ਦਾ ਸੰਬੰਧ ਜੁਝਾਰ-ਨਸਲਾਂ ਦੇ ‘ਝੂਠੇ ਸਿਧਾਂਤ’ ਮੁਤਾਬਕ ਕੀਤੀ ਫ਼ੌਜ ਦੀ ਨਵੀਂ ਜਥੇਬੰਦੀ ਨਾਲ਼ ਅਤੇ ਅੰਗਰੇਜ਼ਾਂ ਵੱਲੋਂ ਸਿੱਖ ਸਿਪਾਹੀਆਂ ਅੰਦਰ ਵੱਖਰੀ ਧਾਰਮਿਕ ਪਛਾਣ ਨੂੰ ਉਕਸਾਹਾਟ ਦੇਣ ਨਾਲ਼ ਸੀ।
ਵੱਡੇ ਜ਼ਿਮੀਂਦਾਰਾਂ ਦੀ ਖੁਸ਼ਹਾਲੀ ਤੋਂ ਇਲਾਵਾ ਖੇਤੀ ਦੇ ਵਪਾਰੀਕਰਣ, ਮੰਡੀ ਆਰਥਕਤਾ ਦੀਆਂ ਸ਼ਕਤੀਆਂ ਤੇ ਜ਼ਮੀਨੀ ਮਾਲੀਏ ਦੀ ਨਕਦ ਅਦਾਇਗੀ ਨੇ ਵਪਾਰੀਆਂ ਤੇ ਸੂਦਖੋਰਾਂ ਦੀ ਨਵੀਂ ਜਮਾਤ ਖੜ੍ਹੀ ਕਰ ਦਿੱਤੀ ਅਤੇ ਦਰਮਿਆਨੀ ਕਿਸਾਨੀ ਨੂੰ ਕਰਜ਼ੇ ਦੇ ਜਾਲ ‘ਚ ਫਸਾ ਦਿੱਤਾ। ਸਿੱਟੇ ਵੱਜੋਂ ਉਨ੍ਹਾਂ ਦੀਆਂ ਜ਼ਮੀਨਾਂ ਉਨ੍ਹਾਂ ਤੋਂ ਖੁਸਣੀਆਂ ਸ਼ੁਰੂ ਹੋ ਗਈਆਂ। ਨਵੇਂ ਕਾਨੂੰਨਾਂ ਤੇ ਕਚਹਿਰੀਆਂ ਨੇ ਸੂਦਖੋਰਾਂ ਨੂੰ ਇਕ ਨਵਾਂ ਮੌਕਾ ਦਿੱਤਾ ਜਿਸ ਦਾ ਲਾਹਾ ਲੈਣ ਲਈ ਉਹ ਪਹਿਲਾਂ ਹੀ ਤਿਆਰ ਬੈਠੇ ਸਨ। ਦੀਵਾਨੀ ਮੁਕੱਦਮਿਆਂ ਵਿਚ ਹੋਏ ਵਾਧੇ ਨੇ ਵਕੀਲਾਂ ਦੀ ਨਵੀਂ ਜਮਾਤ ਖੜ੍ਹੀ ਕਰ ਦਿੱਤੀ ਸੀ। ਰੇਲ, ਡਾਕ-ਤਾਰ ਵਿਭਾਗ ਤੇ ਹੋਰ ਪ੍ਰਬੰਧਕੀ ਨੌਕਰੀਆਂ ਨੇ ਪੜ੍ਹੇ-ਲਿਖੇ ਸ਼ਹਿਰੀ ਵਰਗ ਲਈ ਰੋਜ਼ਗਾਰ ਦੇ ਮੌਕਿਆਂ ‘ਚ ਵਾਧਾ ਕੀਤਾ ਸੀ। ਇਹ ਲਾਹਾ ਲੈਣ ਵਾਲ਼ਿਆਂ ਵਿਚੋਂ ਵੱਡਾ ਹਿੱਸਾ ਸ਼ਹਿਰੀ ਖੱਤਰੀਆਂ ਅਤੇ ਅਰੋੜਾ ਹਿੰਦੂਆਂ ਦਾ ਸੀ। ਕੇਂਦਰੀ ਪੰਜਾਬ ਦੇ ਜ਼ਿਲ੍ਹਿਆਂ ਵਿਚ ਕਿਸਾਨੀ ਦਾ ਵੱਡਾ ਹਿੱਸਾ ਜੱਟ ਸਿੱਖ ਸੀ। ਪਰ ਇਨ੍ਹਾਂ ਦੋਹਾਂ ਵਰਗਾਂ ਵੱਲੋਂ ਆਪਣੀ ਪਛਾਣ ਨੂੰ ਮੁੱਖ ਤੌਰ ‘ਤੇ ਧਾਰਮਿਕ ਰੁਝਾਨਾਂ ‘ਤੇ ਅਧਾਰਤ ਕਰਨਾ ਸਿਰਫ ਬਾਹਰਮੁੱਖੀ ਹਾਲਤਾਂ ਦੀ ਹੀ ਮਕੈਨਕੀ ਪੈਦਾਵਾਰ ਨਹੀਂ ਸੀ। ਪਛਾਣ ਦੀ ਇਸ ਵੰਨਗੀ ਨੂੰ ਨਵੇਂ ਭੁਲੇਖਿਆਂ ਦੇ ਪੂਰੇ ਤਾਣੇ-ਬਾਣੇ ਦੀ ਉਸਾਰੀ ਰਾਹੀਂ ਹੀ ਸੰਭਵ ਬਣਾਇਆ ਗਿਆ ਸੀ। ਮੋਟੇ ਤੌਰ ਉੱਪਰ ਦੂਜੇ ਕਾਰਕ ਨੇ ਇਸ ਨੂੰ ਵਧੇਰੇ ਸੰਭਵ ਬਣਾਇਆ ਸੀ -ਉਹ ਸੀ ਸਿੱਖ ਸਿਪਾਹੀਆਂ ਅੰਦਰ ਵਫ਼ਾਦਾਰੀ ਨੂੰ ਮਜ਼ਬੂਤ ਕਰਨ ਦੀ ਅੰਗਰੇਜ਼ਾਂ ਦੀ ਪਹਿਲ ਤੇ ਸਿੱਖ ਪੁਜਾਰੀਆਂ ਰਾਹੀਂ ਉਨ੍ਹਾਂ ਅੰਦਰ ਕਟੜਪੰਥੀ ਪ੍ਰਭਾਵਾਂ ਦੇ ਗਲ਼ਬੇ ਨੂੰ ਕਾਇਮ ਰੱਖਣ ਦੀ ਚਾਹ।
ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਫ਼ੌਜ ਵਿਚ ਸਿੱਖ ਸਿਪਾਹੀਆਂ ਦੀ ਸਾਮਰਾਜ ਲਈ ਪੂਰੀ ਵਫ਼ਾਦਾਰੀ ਵਾਸਤੇ, ਉਹਨਾਂ ਅੰਦਰ ਧਾਰਮਿਕ ਕੱਟੜਪੁਣਾ ਹੋਣਾ ਲਾਜ਼ਮੀ ਸੀ, ਇਸ ਲਈ ਅੰਗਰੇਜ਼ ਫ਼ੌਜੀ ਅਤੇ ਪ੍ਰਬੰਧਕੀ ਅਫ਼ਸਰਾਂ ਨੇ ਸਿੱਖ ਰੈਜੀਮੈਂਟ ਵਿਚ ਸਿਰਫ਼ ਕੇਸ਼ਾਧਾਰੀਆਂ ਦੀ ਭਰਤੀ ਦਾ ਫੈਸਲਾ ਲਿਆ। ਨਵੀਂ ਭਰਤੀ ਹੋਵੇ ਜਾਂ ਪੁਰਾਣੇ, ਖਾਲਸਾ ਸਰੂਪ ਤੇ ਬਾਹਰੀ ਮਾਪਦੰਡਾਂ ਦੀ ਪਾਲਣਾ ਬੜੀ ਸਖ਼ਤੀ ਨਾਲ਼ ਕੀਤੀ ਜਾਂਦੀ ਸੀ। ਅਨੇਕਾਂ ਬ੍ਰਿਟਿਸ਼ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਹਿੰਦੂ ਧਰਮ ਦਾ ਵਧਦਾ ਪ੍ਰਭਾਵ ਛੇਤੀ ਹੀ ਸਿੱਖਾਂ ਨੂੰ ਹਿੰਦੂ ਸਫਾਂ ‘ਚ ਜਜ਼ਬ ਕਰ ਸਕਦਾ ਹੈ। ਮਿਸਾਲ ਵੱਜੋਂ, ਮੈਕਾਲਿਫ ਤਾਂ ਇੱਥੋਂ ਤੱਕ ਕਹਿਣ ਤਾਈਂ ਚਲਾ ਗਿਆ ਸੀ ਕਿ, “ਰੂੜੀਵਾਦੀਪੁਣੇ ਤੋਂ ਥੋੜਾ ਜਿਹਾ ਲਾਂਭੇ ਜਾਣ ਨਾਲ਼ ਹੀ ਸਿੱਖ ਸਿਪਾਹੀਆਂ ਦੀ ਲੜਾਕੂ ਸ਼ਕਤੀ ਘੱਟ ਜਾਂਦੀ।” ਇਸ ਲਈ ਸਰਕਾਰ ਨੂੰ ਛੋਟੀ ਤੇ ਦਰਮਿਆਨੀ ਕਿਸਾਨੀ, ਜੋ ਫ਼ੌਜੀ ਭਰਤੀ ਦਾ ਮੁੱਖ ਸੋਮਾ ਸੀ, ਵਿਚ ਵੱਖਰੀ ਫਿਰਕੂ ਪਛਾਣ ਦੀ ਅੰਤਰਮੁੱਖੀ ਚੇਤਨਾ ਨੂੰ ਖਾਸ ਤੌਰ ‘ਤੇ ਉਤਸ਼ਾਹਿਤ ਕਰਨ ਵਿਚ ਇਕ ਕਾਰਗਰ ਰਣਨੀਤੀ ਨਜ਼ਰ ਆਉਂਦੀ ਸੀ। ਇਸ ਸੰਦਰਭ ਵਿਚ ਅੰਗਰੇਜ਼ਾਂ ਦੇ ਯੋਗਦਾਨ ਦੀ ਗੱਲਬਾਤ ਕਰਦਿਆਂ ਡੀ-ਪੈਟਰੀ ਇਹ ਦਾਹਵਾ ਕਰਦਾ ਹੈ ਕਿ:
ਸਿੱਖਾਂ ਦਾ ਭਾਰਤੀ ਫ਼ੌਜ ਅੰਦਰ ਬੜੀ ਸਾਵਧਾਨੀ ਨਾਲ਼ ਕੌਮੀਕਰਨ ਕੀਤਾ ਗਿਆ ਹੈ ਜਾਂ ਆਪਣੇ ਆਪ ਨੂੰ ਬਿਲਕੁਲ ਵੱਖਰੀ ਅਤੇ ਅਲੱਗ ਕੌਮ ਸਮਝਣ ਲਈ ਉਤਸਾਹਿਤ ਕੀਤਾ ਗਿਆ ਹੈ। ਹਰ ਸੰਭਵ ਵਸੀਲੇ ਰਾਹੀਂ ਉਨ੍ਹਾਂ ਦੇ ਕੌਮੀ ਅਹਮ ਨੂੰ ਪੱਠੇ ਪਾਏ ਗਏ ਹਨ।
ਇਸ ਦੇ ਨਾਲ਼ ਹੀ, ਦੂਜੇ ਹੱਥ, ਲੋੜੀਂਦੀ ਸਰਦਾਰੀ ਦੇ ਪ੍ਰਭਾਵ ਨੂੰ ਪੱਕਾ ਕਰਨ ਲਈ ਸਰਕਾਰੀ ਤੌਰ ‘ਤੇ ਲਾਏ ਗਏ ਸਰਬਰਾਹਾਂ ਰਾਹੀਂ ਗੁਰਦੁਆਰਿਆਂ ਉੱਪਰ ਕਬਜ਼ਾ ਕੀਤਾ ਗਿਆ ਅਤੇ ਇਸੇ ਮਕਸਦ ਲਈ ਮਹੰਤਾਂ ਤੇ ਖਾਸ ਇਨਾਮਾਂ ਨਾਲ਼ ਨਵਾਜ਼ੇ ਭਾਈਆਂ ਨੂੰ ਹੱਲਾਸ਼ੇਰੀ ਦਿੱਤੀ ਗਈ। ਹਾਕਮਾਂ ਲਈ ਇਸ ਗੱਲ ਦੇ ਕੋਈ ਅਰਥ ਹੀ ਨਹੀਂ ਸਨ ਕਿ ਪਰੰਪਰਾਗਤ ਭਾਈਆਂ, ਮਹੰਤਾਂ ਦੀ ਇਸ ਜਮਾਤ ਵਿਚੋਂ ਕਈ ਘੋਨੇ-ਮੋਨੇ ਸਨ, ਉਦਾਸੀ ਸਨ, ਸਿੱਖ ਗੁਰਦੁਆਰਿਆਂ ਵਿਚ ਮੂਰਤੀਆਂ ਰੱਖਦੇ ਅਤੇ ਉਨ੍ਹਾਂ ਦੀ ਪੂਜਾ ਕਰਦੇ ਸਨ ਅਤੇ ਨਿੱਜੀ ਮਿਸਾਲ ਰਾਹੀਂ, ਉਨ੍ਹਾਂ ਹੀ ਰਹੁ-ਰੀਤਾਂ ਤੇ ਅਮਲਾਂ ਨੂੰ ਉਤਸਾਹਿਤ ਕਰਦੇ ਸਨ। ਜਿਨ੍ਹਾਂ ਤੋਂ ਭਾਈਚਾਰੇ ਦੀ ਵੱਖਰੀ ਹੋਂਦ ਨੂੰ ਖ਼ਤਰਾ ਸਮਝਿਆ ਗਿਆ ਸੀ। ਇਨ੍ਹਾਂ ਦੋ ਵੱਖਰੇ ਪ੍ਰਭਾਵਾਂ ਨੂੰ ਹਵਾ ਦੇਣ ਦੀ ਨੀਤੀ ਨੇ ਬਾਅਦ ਵਿਚ ਅੰਗਰੇਜ਼ਾਂ ਲਈ ਕਈ ਮਸਲੇ ਖੜੇ ਕੀਤੇ ਜਿਨ੍ਹਾਂ ਨੂੰ ਪੈਟਰੀ ‘ਸਿੱਖਾਂ ਦੇ ਗੌਰਵੀਕਰਣ’ ਦੇ ‘ਵਿਲੱਖਣ ਸਿੱਟੇ’ ਕਹਿੰਦਾ ਹੈ। ਉਸਨੇ ਚਿਤਾਵਨੀ ਦਿੱਤੀ ਸੀ ਕਿ ਇਕ ਨਵ-ਸਿੱਖ ਪਾਰਟੀ ਪੈਦਾ ਹੋ ਗਈ ਹੈ, ਜਿਸ ਦੇ ‘ਸਿਰ ਨੂੰ ਫਤੂਰ ਚੜਿਆ’ ਹੈ, ਜਿਸ ਦੀ ‘ਹੋਂਦ ਮਾਤਰ’ ਹੀ ‘ਸੰਭਾਵੀ ਖਤਰੇ ਦਾ ਇਕ ਸਥਾਈ ਸੋਮਾ ਹੈ। ਉਸ ਲਈ ਹੋਰ ਵੀ ਵੱਡੀ ਚੁਣੌਤੀ ਵੀਹਵਿਆਂ ਦੇ ਸ਼ੁਰੂ ਵਿਚ ਚੱਲੀ ਗੁਰਦੁਆਰਾ ਸੁਧਾਰ ਦੀ ਲਹਿਰ ਸੀ। ਪਰ ਅੰਗਰੇਜ਼ ਆਪਣੀ ਸਿਆਸੀ ਸਰਦਾਰੀ ਲਈ ਇਨ੍ਹਾਂ ਦੋ ਵਿਰੋਧੀ ਸੰਰਚਨਾਵਾਂ ਨੂੰ ਅਕਸਰ ਸਹਾਇਕ ਤੱਤਾਂ ਵੱਜੋਂ ਹੀ ਦੇਖਦੇ ਸਨ।
ਸਿੰਘ ਸਭਾ ਲਹਿਰ ਦੀ ਸ਼ੁਰੂਆਤ ਇਨ੍ਹਾਂ ਹਾਲਤਾਂ ਵਿਚ ਹੋਈ। ਪੜੇ ਲਿਖੇ ਸ਼ਹਿਰੀ ਸਿੱਖਾਂ ਦੇ ਹੌਲੀ ਹੌਲੀ ਇਸ ਵਿਚ ਸ਼ਾਮਿਲ ਹੋਣ, ਵਪਾਰੀ ਵਰਗ ਦੇ ਹੱਥ ਲੀਡਰਸ਼ਿਪ ਆਉਣ ਅਤੇ ਆਰੀਆ ਸਮਾਜ ਨਾਲ਼ ਟਕਰਾਉ ਨੇ ਉਨ੍ਹਾਂ ਅੰਦਰ ਇਸ ਗੱਲ ਦੀ ਖਾਹਿਸ਼ ਤੇ ਸਮਰਥਾ ਨੂੰ ਤਕੜਾ ਕੀਤਾ ਕਿ ਉਹ ਇਕ ਵੱਖਰੇ ਫਿਰਕੇ ਦੇ ਤੌਰ ‘ਤੇ ਸਿੱਖਾਂ ਦੀ ਪਛਾਣ ਉੱਤੇ ਜ਼ੋਰ ਦੇਣ। ਇਸੇ ਪ੍ਰਕ੍ਰਿਆ ਦੌਰਾਨ, ਖਾਸ ਤੌਰ ‘ਤੇ ਸ਼ਹਿਰੀ ਇਲਾਕਿਆਂ ‘ਚ, ਭਾਈਚਾਰੇ ਅੰਦਰ ਵੱਖਰੇ ਫਿਰਕੂ ਹਿਤਾਂ ਉੱਪਰ ਆਧਾਰਿਤ ਇਕ ਵੱਖਰਾ ਸਿਆਸੀ ਰੁਝਾਨ ਵਿਕਸਤ ਹੋਇਆ।
ਇਸ ਤੋਂ ਇਹ ਸਮਝ ਬਣੀ ਕਿ ਅੰਗਰੇਜ਼ ਉਨ੍ਹਾਂ ਦਾ ਭਲਾ ਚਾਹੁਣ ਵਾਲੇ ਹਨ ਜੋ ਉਨ੍ਹਾਂ ਨੂੰ ਬਹਾਦਰ, ਵਫ਼ਾਦਾਰ ਤੇ ਚੁਣੇ ਹੋਏ ਲੋਕ ਸਮਝਦੇ ਹਨ ਅਤੇ ਇਹ ਵੀ ਕਿ ਇਹਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ-ਲਾਭ ਨਹੀਂ ਮਿਲੇ। ਇਸਲਈ ਭਾਈਚਾਰੇ ਦੀ ਭਲਾਈ ਤੇ ਬੇਹਤਰੀ ਇਸੇ ਵਿਚ ਸੀ ਕਿ ਰਾਜ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਪੱਕੀ ਹੋਵੇ। ਵਫ਼ਾਦਾਰੀ ਨੂੰ ਇਕ ਧਾਰਮਕ ਸਿਫ਼ਤ ਵੱਜੋਂ ਪ੍ਰੋਤਸਾਹਿਤ ਕੀਤਾ ਗਿਆ। ਇਹ ਵੀ ਵਿਸ਼ਵਾਸ ਸੀ ਕਿ ਅੰਗਰੇਜ਼ਾਂ ਦੇ ਆਉਣ ਦੀ ਭਵਿੱਖਬਾਣੀ ਤਾਂ ਨੌਂਵੀ ਪਾਤਸ਼ਾਹੀ ਨੇ ਹੀ ਕਰ ਦਿੱਤੀ ਸੀ। ਇੰਜ ਸਿੱਖ ਤਾਂ “ਰਾਣੀ ਮਾਂ ਦੇ ਚਹੇਤੇ ਪੁੱਤਰ” ਸਨ ਅਤੇ ਇੰਗਲੈਂਡ ਦੇ ਲੋਕ ਸਨ “ਸਾਡੇ ਸਗੇ ਭਰਾ।” ਇਸ ਵਿਸ਼ਵਾਸ ਦਾ ਪ੍ਰਚਾਰ ਕੀਤਾ ਗਿਆ ਕਿ ਇਸ ਤੋਂ ਪਹਿਲਾਂ ਸਿੱਖਾਂ ਨੂੰ ਕਦੇ ਇੰਨਾ ਮਾਣ-ਸਨਮਾਨ ਨਹੀਂ ਸੀ ਮਿਲਿਆ ਤੇ ਨਾ ਹੀ ਵਿਕਾਸ ਦਾ ਇੰਨਾ ਖਾਸ ਮੌਕਾ, ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਵਿਚ ਵੀ ਨਹੀਂ ਸੀ ਮਿਲਿਆ। ਉਨ੍ਹਾਂ ਸਿੱਖਾਂ ਨੂੰ ਜੋ ਅੰਗਰੇਜ਼ਾਂ ਦੇ ਕਿਸੇ ਵੀ ਤਰ੍ਹਾਂ ਵਿਰੋਧੀ ਜਾਪਦੇ ਸੀ ਸਿੰਘ ਸਭਾ ‘ਚ ਸ਼ਾਮਿਲ ਨਹੀਂ ਸੀ ਕੀਤਾ ਜਾ ਸਕਦਾ, ਧਾਰਮਕ ਤੌਰ ‘ਤੇ ਉਹ ਭਾਵੇਂ ਕਿੰਨੇ ਹੀ ਸ਼ਰਧਾਲੂ ਕਿਉਂ ਨਾ ਹੋਣ। ਅੰਗਰੇਜ਼ ਸਰਕਾਰ ਵੱਲੋਂ ਸਿੱਖ ਸਿਪਾਹੀਆਂ ਦੀ ਬਹਾਦਰੀ ਅਤੇ ਵਫਾਦਰੀ ਨੂੰ ਮਾਣਤਾ ਦੇਣਾ ਅਤੇ ਸਿੰਘ ਸਭਾ ਦੇ ਸੁਨੇਹੇ ਦੇ ਪ੍ਰਚਾਰ ਲਈ ਇਨ੍ਹਾਂ ਫ਼ੌਜੀਆਂ ਵੱਲੋਂ ਪਾਇਆ ਯੋਗਦਾਨ ਇਸੇ ਮਾਨਸਕ ਰੁਝਾਨ ਨੂੰ ਤਕੜਾ ਕਰਦਾ ਸੀ। ਦੂਜੇ ਪਾਸੇ ਸਰਕਾਰ ਸਿੱਖਾਂ ਨੂੰ ਇਕ “ਬੇਸ਼ਕ ਕੀਮਤੀ ਫ਼ੌਜੀ ਸਰਮਾਇਆ” ਸਮਝਦੀ ਸੀ, ਉਸ ਨੂੰ ਅਹਿਸਾਸ ਸੀ ਕਿ “ਸੰਬੰਧਾਂ ਤੇ ਵਫ਼ਾਦਾਰੀ ਵਿਚ ਆਈ ਥੋੜੀ ਜਿਹੀ ਢਿੱਲ-ਮੱਠ ਵੀ ਕਈ ਤਰ੍ਹਾਂ ਦੇ ਡਰ” ਸਗੋਂ, “ਤੋਖਲੇ” ਵੀ ਖੜੇ ਕਰ ਸਕਦੀ ਸੀ। ਇੱਥੋਂ ਤੱਕ ਕਿ ਜਦੋਂ ਕੋਈ ਗੁਰੂ ਗੋਬਿੰਦ ਸਿੰਘ ਦੀਆਂ ਸਿਖਿਆਵਾਂ ‘ਤੇ ਜ਼ੋਰ ਦਿੰਦਾ ਜਾਪਦਾ ਜਾਂ ਸਿੱਖਾਂ ਦੇ ਪੁਰਾਣੇ ਗੌਰਵ ਦੀ ਗੱਲ ਕਰਦਾ ਤਾਂ ਉਸ ਨੂੰ ਵੀ ਅਨੈਤਿਕ ਤੇ ਨਾ-ਸ਼ੁਕਰਾਪਨ ਸਮਝਿਆ ਜਾਂਦਾ ਸੀ। ਇਸ ਚੌਖਟੇ ‘ਚ ਆਪਣੇ ਸਮਾਜੀ-ਸਿਆਸੀ ਤੇ ਆਰਥਿਕ ਹਿਤਾਂ ਦੀ ਪੂਰਤੀ ਉਹ ਦੂਜਿਆਂ ਨਾਲ਼ੋਂ ਵੱਧ ਰਾਜ ਭਗਤੀ ਤੇ ਸੇਵਾ ਭਾਵ ਦਾ ਪ੍ਰਗਟਾਵਾ ਕਰਕੇ ਹੀ ਕਰ ਸਕਦੇ ਸੀ, ਰਾਜ ਦੀ ਸੁਰਖਿਆ ‘ਚ ਸਭ ਨਾਲ਼ੋਂ ਮੂਹਰੇ ਰਹਿ ਕੇ। ਇਸ ਲਈ ਉਨ੍ਹਾਂ ਮੈਮੂਰੰਡਮ ਦੇਣ ਤੇ ਪਟੀਸ਼ਨਾਂ ਦਾ ਰਾਹ ਅਖਤਿਆਰ ਕੀਤਾ, ਅਖੌਤੀ ਸੰਵਿਧਾਨਕ ਰਾਹ।
ਸਿੰਘ ਸਭਾ ਦਾ ਜ਼ੋਰ ਆਪਣੀ ਵੱਖਰੀ ਸਿਆਸੀ ਤੇ ਸਮਾਜਕ ਪਛਾਣ ਦੀ ਚੇਤਨਾ ਨੂੰ ਮਜ਼ਬੂਤ ਕਰਨ ‘ਤੇ ਸੀ; ਸੂਬੇ ਦੇ ਦੂਜੇ ਦੋਵੇਂ ਭਾਈਚਾਰਿਆਂ ਦੀ ਪਛਾਣ ਸਿੱਖ ਭਾਈਚਾਰੇ ਨੂੰ ਦਰਪੇਸ਼ ਖ਼ਤਰੇ ਵਜੋਂ ਕੀਤੀ ਗਈ ਸੀ।
ਕਿਉਂਕਿ ਉਹ ਅੰਗਰੇਜ਼ਾਂ ਦੀ ਖੇਤੀ ਸੰਬੰਧੀ ਨੀਤੀ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਸਨ, ਇਸ ਲਈ ਦਰਮਿਆਨੀ ਤੇ ਛੋਟੀ ਕਿਸਾਨੀ ਦੇ ਕੰਗਾਲ ਹੋਣ ਦੀ ਤੇਜ਼ ਪ੍ਰਕ੍ਰਿਆ, ਵਧਦੇ ਕਰਜ਼ੇ ਅਤੇ ਜ਼ਮੀਨਾਂ ਦਾ ਖੁਸਣਾ, ਉਨ੍ਹਾਂ ਦੀ ਸੰਵੇਦਨਸ਼ੀਲਤਾ ਦਾ ਹਿੱਸਾ ਨਹੀਂ ਸੀ ਬਣਦਾ, ਛੁੱਟ ਇਸ ਗੱਲ ਦੇ ਕਿ ਸ਼ਹਿਰੀ ਹਿੰਦੂ ਸੂਦਖੋਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਲਈ ਕਿਸਾਨੀ ਲਈ ਜਦ ਸਰਕਾਰ ਦਾ ਪਿਤਰੀ ਮੋਹ ਜਾਗਿਆ, ਜੋ ਹੋਰ ਕਾਰਣਾਂ ਨਾਲ਼ੋਂ ਸਿਆਸੀ ਕਾਰਣਾਂ ਕਰਕੇ ਵਧੇਰੇ ਸੀ, ਤਦ 1901 ਦੇ ਐਲੀਏਸ਼ਨ ਆਫ਼ ਲੈਂਡ ਐਕਟ ਰਾਹੀਂ ਇਸ ਗੱਲ ਦੀ ਹੀ ਯਕੀਨਦਹਾਨੀ ਕੀਤੀ ਗਈ ਸੀ ਕਿ ਜ਼ਮੀਨ ਸਿਰਫ਼ ਖੇਤੀ ਨਾਲ਼ ਜੁੜੀਆਂ ਜਾਤਾਂ ਦੇ ਹੀ ਹੱਥ ਵਿਚ ਰਹਿ ਸਕਦੀ ਹੈ। ਇਹ ਕਾਨੂੰਨ ਨਾ ਤਾਂ ਕਿਸਾਨੀ ਦੀ ਲੁੱਟ ਨੂੰ ਰੋਕਦਾ ਸੀ ਨਾ ਹੀ ਉਨ੍ਹਾਂ ਹੱਥੋਂ ਜ਼ਮੀਨ ਖੁਸਣ ਦੇ ਅਮਲ ‘ਤੇ ਕੋਈ ਰੋਕ ਲਾਉਂਦਾ ਸੀ, ਉਹ ਸਿਰਫ਼ ਇਕ ਗੱਲ ਪੱਕੀ ਕਰਦਾ ਸੀ ਕਿ ਲੁੱਟ ਦਾ ਫਾਇਦਾ ਸਿਰਫ਼ ਖੇਤੀ ਨਾਲ਼ ਸੰਬੰਧਤ ਜਾਤਾਂ ਨੂੰ ਹੀ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਇਸੇ ਮਕਸਦ ਲਈ ਕਨੂੰਨ ਵੱਲੋਂ ਨਿਸ਼ਾਨਦੇਹੀ ਕੀਤੀ ਗਈ ਸੀ।
ਦੂਜੇ ਪਾਸੇ ਗ਼ਦਰ ਲਹਿਰ ਨੇ ਬਿਲਕੁਲ ਹੀ ਵੱਖਰਾ ਸਿਆਸੀ ਰੁਝਾਨ ਵਿਕਸਤ ਕੀਤਾ ਸੀ। ਇਹ ਲਹਿਰ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾਉਣ ਦੀ ਆਪਣੀ ਡਰਾਮਈ ਕੋਸ਼ਿਸ਼ ਕਾਰਣ ਵਧੇਰੇ ਜਾਣੀ ਜਾਂਦੀ ਹੈ। ਗ਼ਦਰੀਆਂ ਦੀ ਦੇਸ਼ਭਗਤੀ, ਬਹਾਦਰੀ ਅਤੇ ਕੁਰਬਾਨੀਆਂ ਨੇ ਕਈ ਕਹਾਣੀਆਂ ਨੂੰ ਜਨਮ ਦਿੱਤਾ ਜੋ ਸਿਆਸੀ ਤੌਰ ‘ਤੇ ਚੇਤਨ ਹਲਕੇ ਲਈ ਪ੍ਰੇਰਣਾ ਦਾ ਸਰੋਤ ਰਹੀਆਂ ਨੇ। ਪਰ ਇਸ ਲਹਿਰ ਨੇ ਸਿਆਸੀ ਰੁੱਖ, ਕਦਰਾਂ ਕੀਮਤਾਂ ਅਤੇ ਚੇਤਨਾ ਵਿਚ ਜੋ ਬੁਨਿਆਦੀ ਤਬਦੀਲੀ ਲਿਆਂਦੀ, ਗ਼ਦਰ ਚੇਤਨਾ ਜੋ ਕਿ ਉਨ੍ਹਾਂ ਦੇ ਕਦੇ ਨਾ ਦਬਣ ਵਾਲੇ ਵਲਵਲਿਆਂ ਤੇ ਹੌਸਲੇ ਦਾ ਸਰੋਤ ਸੀ, ਉਸ ਨੂੰ ਕਹਾਣੀਆਂ ਅਤੇ ਇਤਿਹਾਸ ਦੋਹਾਂ ਵਿਚ ਬਹੁਤ ਹੱਦ ਤਾਈਂ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਹ ਲੋਕ ਹੈ ਕੌਣ ਸਨ? ਉਨ੍ਹਾਂ ਦੇ ਬਾਹਰਮੁੱਖੀ ਆਰਥਿਕ ਹਾਲਾਤ ਕੀ ਸਨ? ਉਨ੍ਹਾਂ ਦੇ ਸੰਸਾਰ-ਨਜ਼ਰੀਏ ਦੇ ਅੰਤਰਮੁੱਖੀ ਵਿਸਥਾਰ ਕੀ ਸਨ? ਉਹ ਖੁਦ ਆਪਣੇ ਬਾਰੇ ਉਹ ਕੀ ਸੋਚਦੇ ਸਨ? ਇਹ ਬੜੇ ਢੁੱਕਵੇਂ ਸਵਾਲ ਹਨ। ਉਹ ਪੰਜਾਬ ਦੇ ਪੰਜ ਕੇਂਦਰੀ ਜ਼ਿਲਿਆਂ ਵਿੱਚੋਂ ਸਨ, ਜ਼ਿਆਦਾਤਰ ਜਲੰਧਰ ਤੇ ਹੁਸ਼ਿਆਰਪੁਰ ਤੋਂ ਸਨ। ਨਿਰੰਤਰ ਨਿਘਰਦੀ ਆਰਥਿਕ ਹਾਲਤ ਨੇ ਉਨ੍ਹਾਂ ਨੂੰ ਰੋਜ਼ੀ ਰੋਟੀ ਦੀ ਤਲਾਸ਼ ‘ਚ ਵਿਦੇਸ਼ਾਂ ਅੰਦਰ ਭਟਕਣ ਲਈ ਮਜਬੂਰ ਕਰ ਦਿੱਤਾ ਸੀ।
ਪੰਜਾਬ ਦੇ ਸਾਮਰਾਜੀ ਮੰਡੀ ਦਾ ਹਿੱਸਾ ਬਣਨ ਨਾਲ਼ ਇੱਥੋਂ ਦੀ ਕਿਸਾਨੀ ਹੁਣ ‘ਜਿਣਸ ਉਤਪਾਦਕਾਂ’ ‘ਚ ਬਦਲ ਚੁੱਕੀ ਸੀ। ਜ਼ਮੀਨੀ ਬੰਦੋਬਸਤ ਦੀ ਅੰਗਰੇਜ਼ ਸਰਕਾਰ ਦੀ ਨੀਤੀ, ਨਿੱਜੀ ਮਾਲਕੀ ਦੇ ਨਵੇਂ ਸੰਕਲਪ, ਨਗਦ ਅਦਾਇਗੀ ਦੇ ਚੱਕਰ ਅਤੇ ਕਾਨੂੰਨੀ ਪ੍ਰਬੰਧ ਨੇ ਇਕ ਅਜਿਹਾ ਅਮਲ ਸ਼ੁਰੂ ਕੀਤਾ ਸੀ ਜਿਸ ਦਾ ਛੋਟੀ ਕਿਸਾਨੀ ਉਪਰ ਬਹੁਤ ਮਾਰੂ ਅਸਰ ਪੈ ਰਿਹਾ ਸੀ। ਜ਼ਮੀਨ ਦੀਆਂ ਕੀਮਤਾਂ ‘ਚ ਵਾਧੇ ਨੇ, ਕਿਸਾਨੀ ਜਾਇਦਾਦ ਉੱਤੇ ਮਿਲਣ ਵਾਲੇ ਕਰਜ਼ੇ ਨੂੰ ਮੁਕਾਬਲਤਨ ਵਧਾ ਦਿੱਤਾ ਸੀ ਅਤੇ ਰਾਜ ਜ਼ਮੀਨੀ ਮਾਲੀਏ ਦੀ ਮੰਗ ਵੀ ਨਗਦੀ ‘ਚ ਕਰਦਾ ਸੀ। ਸਿੱਟਾ ਇਹ ਸੀ ਕਿ ਕਿਸਾਨੀ ਉੱਪਰ ਕਰਜ਼ੇ ਦਾ ਭਾਰ ਤੇਜ਼ੀ ਨਾਲ਼ ਵੱਧ ਰਿਹਾ ਸੀ; ਜ਼ਮੀਨ ਉਨ੍ਹਾਂ ਹੱਥੋਂ ਨਿਕਲਦੀ ਜਾ ਰਹੀ ਸੀ। ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ‘ਚੋਂ ਤਾਂ ਇਸ ਤਰ੍ਹਾਂ ਦੀਆਂ ਚੌਂਕਾ ਦੇਣ ਵਾਲੀਆਂ ਰਿਪੋਰਟਾਂ 1870-71 ਤੋਂ ਹੀ ਆਉਣ ਲੱਗੀਆਂ ਸਨ। 1891 ਤੱਕ ਸੂਬੇ ਦੀ 40 ਲੱਖ ਏਕੜ ਜ਼ਮੀਨ ਗਹਿਣੇ ਪੈ ਚੁੱਕੀ ਸੀ। ਪੰਜਾਬ ਦੇ ਵਿੱਤ ਕਮਿਸ਼ਨਰ ਨੇ 1893 ਵਿਚ ‘ਘਰ-ਘਰ ਜਾ ਕੇ ਕੀਤੀ ਪੜਤਾਲ’ ‘ਤੇ ਆਧਾਰਤ ਰਿਪੋਰਟ ਵਿਚ ਕਿਹਾ ਸੀ ਕਿ ‘ਕਿਸਾਨੀ ਪਹਿਲਾਂ ਹੀ ਇਸ ਹੱਦ ਤੱਕ ਬਰਬਾਦ ਹੋ ਚੁੱਕੀ ਸੀ ਕਿ ਉਸ ਦੀ ਸਥਿਤੀ ‘ਚ ਕੋਈ ਸੁਧਾਰ ਨਹੀਂ ਸੀ ਹੋ ਸਕਦਾ। ਇਹ ਗੱਲ ਖਾਸ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ 1865 ਵਿਚ ਜਿੱਥੇ ਸਿਰਫ਼ 5 ਫੀ ਸਦੀ ਕਿਸਾਨ ਹੀ ਕਰਜ਼ੇ ਹੇਠ ਸਨ, ਉੱਥੇ 1920 ਦੇ ਇਕ ਸਰਵੇ ਮੁਤਾਬਿਕ ਸਿਰਫ 17 ਫੀਸਦੀ ਕਿਸਾਨ ਹੀ ਕਰਜ਼ੇ ਦੇ ਜੰਜਾਲ ਤੋਂ ਮੁਕਤ ਸਨ।
ਕਿਸਾਨ ਕਰਜ਼ਿਆਂ ਦੀ ਅਦਾਇਗੀ ਕਰਨ ‘ਚ ਅਸਮਰਥ ਸਨ, ਇਸ ਲਈ ਜ਼ਮੀਨ ਤੋਂ ਉਨ੍ਹਾਂ ਦੀ ਬੇਦਖਲੀ ਕੁਦਰਤੀ ਸੀ। ਨਤੀਜਾ ਇਹ ਸੀ ਕਿ ਕਿਸਾਨੀ ਦਾ ਵੱਡਾ ਹਿੱਸਾ ਬਹੁਤ ਤੇਜ਼ੀ ਨਾਲ਼ ਖੇਤ ਮਜ਼ਦੂਰ ਬਣਦਾ ਜਾ ਰਿਹਾ ਸੀ, ਜਾਂ ਫੇਰ ਅਜਿਹੇ ਮੁਜਾਹਰੇ ਜਿਨ੍ਹਾਂ ਨੂੰ ਕਦੇ ਵੀ ਬੇਦਖਲ ਕੀਤਾ ਜਾ ਸਕਦਾ ਸੀ। ਸੰਨ 1872-73 ਤੋਂ 1902-03 ਦੇ ਵਿਚਕਾਰ ਇਨ੍ਹਾਂ ਮੁਜਾਹਰਿਆਂ ਦੀ ਗਿਣਤੀ ‘ਚ 360 ਫੀਸਦੀ ਵਾਧਾ ਹੋਇਆ ਸੀ। ਅੰਗਰੇਜ਼ਾਂ ਦੇ ਕਾਨੂੰਨੀ ਢਾਂਚੇ ਵੱਲੋਂ ਮਿਲੀ ਸੁਰੱਖਿਆ ਨੇ ਸੂਦਖੋਰਾਂ ਵੱਲੋਂ ਜ਼ਮੀਨਾਂ ਹਥਿਆਉਣ ਦੇ ਅਮਲ ਨੂੰ ਸੌਖਾ ਕਰ ਦਿੱਤਾ ਸੀ। ਡੈਨਜ਼ਿਲ ਇਬਟਸਨ ਦੇ ਸ਼ਬਦਾਂ ‘ਚ ਉਨ੍ਹਾਂ ਦੇ ਕਾਇਦੇ ਕਾਨੂੰਨ ‘ਜਬਰ ਦਾ ਨਵਾਂ ਇੰਜਨ’ ਬਣ ਗਏ ਸਨ ਅਤੇ ਉਨ੍ਹਾਂ ਦੀ ਕਚਹਿਰੀਆਂ ਨੇ ਕਿਸਾਨਾਂ ਦੇ ਨੱਕ ‘ਚ ਦਮ ਕਰ ਦਿੱਤਾ ਸੀ। ਪ੍ਰਬੰਧਕੀ ਭ੍ਰਿਸ਼ਟਾਚਾਰ ਤੇ ਨੌਕਰਸ਼ਾਹੀ ਦੀ ਖ਼ਿਦਮਤ ‘ਚ ਹੋਣ ਵਾਲੇ ਬੇਗਾਰ ‘ਚ ਕਾਫ਼ੀ ਵਾਧਾ ਹੋਇਆ ਸੀ। ਜਦ ਕੋਈ ਵੀ ਅਫ਼ਸਰ ਟੂਰ ‘ਤੇ ਆਉਂਦਾ ਤਾਂ ਉਸ ਦਾ ਸਾਰਾ ਖਰਚਾ ਪਿੰਡ ਵਾਲਿਆਂ ਉੱਪਰ ਹੀ ਪੈਂਦਾ ਸੀ। ਇਬਟਸਨ ਨੇ 1889 ‘ਚ ਇਹ ਚੇਤਾਵਨੀ ਦਿੱਤੀ ਸੀ ਕਿ “ਹੱਟੇ-ਕੱਟੇ ਕਿਸਾਨਾਂ ਦੀ ਮੌਜੂਦਗੀ, ਜੋ ਕੰਮ ਕਰਨਾ ਚਾਹੁੰਦੇ ਹੋਣ ਪਰ ਆਪਣਾ ਗੁਜ਼ਾਰਾ ਚਲਾਉਣ ਦੇ ਵੀ ਅਸਮਰਥ ਹੋਣ, ਹਮੇਸ਼ਾ ਹੀ ਖਤਰਨਾਕ ਹੁੰਦੀ ਹੈ।” ਕਿਸਾਨ ਇਕ ਸਿਪਾਹੀ ਵੀ ਸੀ ਤੇ ਉਸ ਦੀ ਬੇਚੈਨੀ ਇਕ ਗੰਭੀਰ ਖਤਰਾ ਸੀ। ‘ਲੈਂਡ ਐਲੀਨੇਸ਼ਨ ਐਕਟ’ ਜੋ ਦੇਖਣ ਵਿਚ ਤਾਂ ਕਿਸਾਨਾਂ ਦੀ ਰਾਹਤ ਲਈ ਸੀ ਪਰ ਅਸਲ ‘ਚ ਸਿਰਫ ਗ਼ੈਰ ਜ਼ਰਾਇਤੀ ਸੂਦਖੋਰਾਂ ਦੀ ਥਾਂ, ‘ਤੇ ਸਿਆਸੀ ਤੌਰ ‘ਤੇ ਤਕੜੇ, ਖੇਤੀ ਨਾਲ਼ ਜੁੜੇ ਕਬੀਲਿਆਂ ਦਾ ਹੀ ਪੱਖ ਪੂਰਦਾ ਸੀ।
ਅੰਗਰੇਜ਼ੀ ਰਾਜ ਦੀ ਪਹਿਲੀ ਅੱਧੀ ਸਦੀ ਵਿਚ ਪੰਜਾਬ ਵਿਚ ਛੇ ਅਕਾਲ ਪਏ, ਪਰ 1896-97 ਅਤੇ 1899-1900 ਦੇ ਅਕਾਲ ਉਨ੍ਹਾ ਸਭਨਾਂ ਨਾਲ਼ੋਂ ਕਿਤੇ ਵੱਧ ਭਿਆਨਕ ਸਨ। ਇਸ ਦੌਰਾਨ ਅਨਾਜ ਦੀਆਂ ਕੀਮਤਾਂ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਛਾਲਾਂ ਮਾਰਦੀਆਂ ਵੱਧ ਰਹੀਆਂ ਸਨ, ਉੱਤੋਂ ਸਰਕਾਰ ਦੀ ਸਿਆਣਪ ਇਹ ਸੀ ਕਿ ਅਕਾਲ ਦੇ ਸਮੇਂ ਵੀ ਉਸਨੇ ਅਨਾਜ ਦੀ ਦਰਾਮਦ ਉੱਤੇ ਰੋਕ ਲਾਉਣ ਬਾਰੇ ਸੋਚਿਆ ਤੱਕ ਨਹੀਂ, ਮਾਲੀਆ ਮੁਆਫ਼ ਕਰਨ ਬਾਰੇ ਗੌਰ ਨਹੀਂ ਕੀਤਾ ਕਿ ਕਿਤੇ ਇਸ ਨਾਲ਼ ਕਿਸਾਨਾਂ ਦੇ ‘ਨੈਤਿਕ ਢਾਂਚੇ’ ‘ਤੇ ਮੰਦਾ ਅਸਰ ਨਾ ਪੈ ਜਾਵੇ। 1905-07 ਦੇ ਸੋਕੇ ਤੇ ਬਾਰ ਬਾਰ ਆਉਂਦੀਆਂ ਮਹਾਂਮਾਰੀਆਂ ਤਾਂ ਹੋਰ ਵੀ ਵੱਧ ਤਬਾਹਕੁੰਨ ਸਨ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ 20 ਲੱਖ ਲੋਕ ਸੂਬੇ ਅੰਦਰ ਉਨ੍ਹਾਂ ਦਾ ਸ਼ਿਕਾਰ ਹੋਏ ਸਨ। 1901 ਤੋਂ 1911 ਤਕ ਪੰਜਾਬ ਦੀ ਕੁੱਲ ਅਬਾਦੀ ਵਿਚ 2.2 ਫੀਸਦੀ ਦੀ ਕਮੀ ਆ ਗਈ ਸੀ। 1907 ਵਿਚ ਗਵਰਨਰ ਜਨਰਲ ਨੂੰ ਭੇਜੀ ਇਕ ਰਿਪੋਰਟ ‘ਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਦੱਸਿਆ ਸੀ ਕਿ ਇਕੱਲੀ ਪਲੇਗ ਨੇ ਹੀ ਇਕ ਹਫ਼ਤੇ ਅੰਦਰ 60, 000 ਤੋਂ ਵੱਧ ਪੰਜਾਬੀਆਂ ਦੀ ਜਾਨ ਲੈ ਲਈ ਸੀ।
ਸਰਕਾਰ ਵੱਲੋਂ ਚੁੱਕੇ ਗਏ ਕੁਝ ਕਾਹਲੀ ਭਰੇ ਤੇ ਬਦਨੀਤੀ ਵਾਲੇ ਕਦਮਾਂ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ, ਚੁਫੇਰੇ ਫੈਲੀ ਆਰਥਕ ਬੇਹਾਲੀ ਨੇ ਇਸਨੂੰ ਕਿਸਾਨੀ ਦੇ ਰੋਹ ‘ਚ ਪਲਟਣਾ ਸ਼ੁਰੂ ਕਰ ਦਿੱਤਾ ਸੀ। 1906 ਦਾ ‘ਕੋਲੋਨਾਈਜ਼ੇਸ਼ਨ ਐਕਟ’ ਜਿਸ ਨੂੰ 1901 ਦੇ ‘ਲੈਂਡ ਐਲੀਨੇਸ਼ਨ ਐਕਟ’ ਵਿਚ ਸੋਧ ਕਰਨ ਲਈ ਲਿਆਂਦਾ ਗਿਆ ਸੀ, ਵੀ ਉਨ੍ਹਾਂ ‘ਚੋਂ ਇਕ ਕਦਮ ਸੀ, ਇਸ ਦੇ ਨਾਲ਼ ਹੀ ਬਾਰੀ ਦੁਆਬ ਨਹਿਰ ਦੇ ਪਾਣੀ ਦੇ ਰੇਟ ਵੀ ਵਧਾ ਦਿੱਤੇ ਗਏ ਸਨ। ਸਰਕਾਰ ਨੂੰ ਜਦ ਇਹ ਪਤਾ ਲੱਗਾ ਕਿ ਅਜੀਤ ਸਿੰਘ ਦਾ ਸਿਆਸੀ ਪ੍ਰਚਾਰ ਸਿੱਖ ਸਿਪਾਹੀਆਂ ਵਿਚ ਬਦਅਮਨੀ ਦੀ ਵਜ੍ਹਾ ਬਣ ਰਿਹਾ ਹੈ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਬਟਸਨ, ਜੋ ਉਸ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਨੂੰ 1857 ਵਾਲ਼ੇ ਗ਼ਦਰ ਦੀ ਮੁੜ ਆਮਦ ਦੇ ਭੈੜੇ ਭੈੜੇ ਸੁਫ਼ਨੇ ਅਉਂਦੇ ਸਨ। ਇੱਥੇ ਲਾਰਡ ਕਿਚਨਰ ਨੇ ਦਖਲ ਦਿੱਤਾ ਅਤੇ ਗਵਰਨਰ ਜਨਰਲ ਨੇ ‘ਕੋਲੋਨਾਈਜੇਸ਼ਨਬਿਲ’ ਨੂੰ ਵੀਟੋ ਕਰ ਦਿੱਤਾ। ਅਜੀਤ ਸਿੰਘ ਅਤੇ ਲਾਜਪਤ ਰਾਇ ਨੂੰ ਦੇਸ਼ ਨਿਕਾਲਾ ਦੇ ਕੇ ਵਿਰੋਧ ਨੂੰ ਕੁਚਲ ਦਿੱਤਾ ਗਿਆ। ਇਸ ਪਿੱਛੋਂ ਸ਼ੁਰੂ ਹੋਈ ‘ਸਭ ਤੋਂ ਭੋਂਡੇ ਤਰੀਕੇ ਨਾਲ਼’ ਵਫ਼ਾਦਾਰੀਆਂ ਸਾਬਤ ਕਰਨ ਦੀ ਦੌੜ ਅਤੇ ਇਸ ਦੇ ਕੁਦਰਤੀ ਸਿੱਟਾ ਵਜੋਂ ਫਿਰਕੂ ਤਣਾਉ ਵਿਚ ਵਾਧਾ ਹੋਇਆ। ਇਹਨਾਂ ਬਾਹਰਮੁੱਖੀ ਆਰਥਿਕ ਹਾਲਤਾਂ ਵਿਚ ਪੰਜਾਬ ਵਿਚੋਂ ਕਾਫ਼ਲਿਆਂ ਦੇ ਕਾਫਲੇ ਆਰਥਕ ਮੌਕਿਆਂ ਦੀ ਭਾਲ ਵਿਚ ਵਿਦੇਸ਼ਾਂ ਵੱਲ ਨੂੰ ਨਿਕਲ ਤੁਰੇ। 1910 ਤੱਕ ਅਮਰੀਕਾ-ਕਨੇਡਾ ਦੇ ਤੱਟੀ ਖੇਤਰ ‘ਚ 10 ਹਜ਼ਾਰ ਤੋਂ ਵੱਧ ਪੰਜਾਬੀ ਵਸ ਚੁੱਕੇ ਸਨ। ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸ ਸਮੇਂ ਉਨ੍ਹਾਂ ਪਰਵਾਸੀਆਂ ਨੂੰ ਆਪਣੇ ਆਰਥਿਕ ਮਸਲਿਆਂ ਤੇ ਬ੍ਰਿਟਿਸ਼ ਨੀਤੀਆਂ ਅਤੇ ਸਾਮਰਾਜੀ ਹਿਤਾਂ ਵਿਚਾਲੇ ਕੋਈ ਸੰਬੰਧ ਨਜ਼ਰ ਆਉਂਦਾ ਹੋਵੇ। ਉਨ੍ਹਾਂ ਚੋਂ ਬਹੁਤ ਥੋੜ੍ਹਿਆਂ ਨੇ ਹੀ ਅਜੀਤ ਸਿੰਘ ਤੇ ਉਸ ਦੀ ਅਗਵਾਈ ‘ਚ ਚਲੀ ਵਿਰੋਧ ਲਹਿਰ ਬਾਰੇ ਸੁਣਿਆ ਸੀ। 1919-20 ਦੀਆਂ ਘਟਨਾਵਾਂ ਤੋਂ ਪਹਿਲਾਂ ਕੌਮੀ ਸਿਆਸੀ ਗਤੀਵਿਧੀਆਂ ਬਾਰੇ ਪੇਂਡੂ ਪੰਜਾਬੀਆਂ ਨੂੰ ਬਹੁਤ ਘੱਟ ਹੀ ਜਾਣਕਾਰੀ ਸੀ।
ਸੂਬੇ ਦੇ ਲੋਕਾਂ ਦੇ ਸਿਆਸਤ ਵੱਲ ਜੋ ਝੁਕਾਅ ਵਿਕਸਤ ਹੋਏ ਸਨ ਉਨ੍ਹਾਂ ‘ਤੇ ਆਰੀਆ ਸਮਾਜ, ਸਿੰਘ ਸਭਾ ਲਹਿਰ ਅਤੇ ਫ਼ੌਜ ਦਾ ਪ੍ਰਭਾਵ ਸੀ। ਇਨ੍ਹਾਂ ਵਿਚੋਂ ਵੀ ਫ਼ੌਜ ਦਾ ਪ੍ਰਭਾਵ ਵਧੇਰੇ ਸੀ। ਅੰਗਰੇਜ਼ ਫ਼ੌਜ ਵਿਚ ਬਹਾਦਰੀ ਤੇ ਵਫ਼ਾਦਰੀ ਲਈ ਸਿੱਖ ਸਿਪਾਹੀਆਂ ਦੀ ਉਚੇਚੀ ਤਾਰੀਫ਼ ਕਰਦੇ ਸਨ। ਫ਼ੌਜ ‘ਚ ਭਰਤੀ ਉਂਜ ਵੀ ਰੋਜ਼ਗਾਰ ਦਾ ਮੁੱਖ ਸਾਧਨ ਸੀ। ਤਨਖਾਹ ਭਾਵੇਂ ਮਹੀਨੇ ਦੀ ਸੱਤ ਤੋਂ ਨੌਂ ਰੁਪਏ ਹੀ ਸੀ ਪਰ ਫੇਰ ਵੀ ਪੂਰੇ ਭਾਈਚਾਰੇ ‘ਚ ਸਿਪਾਹੀ ਦੀ ਇਕ ਵੱਖਰੀ ਹੀ ਟੌਹਰ ਸੀ, ਗੌਰਵ ਦਾ ਅਹਿਸਾਸ। ਉਨ੍ਹਾਂ ਪਰਵਾਸੀਆਂ ਵਿਚੋਂ ਵੱਡੀ ਭਾਰੀ ਗਿਣਤੀ ਸਿੱਖਾਂ ਦੀ ਸੀ ਤੇ ਉਨ੍ਹਾਂ ਵਿਚੋਂ ਵੀ 50 ਫੀਸਦੀ ਦੇ ਕਰੀਬ ਫ਼ੌਜ ਦੀ ਨੌਕਰੀ ਕਰ ਚੁੱਕੇ ਸਨ। ਕਨੇਡਾ-ਅਮਰੀਕਾ ਵਿਚ ਭਾਈਚਾਰਕ ਗਤੀਵਿਧੀਆਂ ਦਾ ਮੁੱਢਲਾ ਰੂਪ ਪੱਛਮ ਦੇ ਭ੍ਰਿਸ਼ਟ ਮਾਹੌਲ ਵਿਚ ਸਿੱਖ ਮਾਣ ਮਰਿਯਾਦਾ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੇ ਗਿਰਦ ਹੀ ਕੇਂਦਰਿਤ ਸੀ। ਜਦ ਉਨ੍ਹਾਂ ਨੂੰ ਆਪਣੇ ਨਾਲ਼ ਹੁੰਦੇ ਵਿਤਕਰੇ ਦਾ ਅਹਿਸਾਸ ਹੋਇਆ ਤੇ ਜਦ ਕਨੇਡਾ ਦੀ ਸਰਕਾਰ ਨੇ ਹੋਰ ਹਿੰਦੋਸਤਾਨੀਆਂ ਦੇ ਕਨੇਡਾ ਦਾਖਲੇ ਉੱਤੇ ਰੋਕ ਲਾ ਦਿੱਤੀ, ਤਾਂ ਆਪਣੇ ਹਿਤਾਂ ਦੀ ਰਾਖੀ ਲਈ ਉਨ੍ਹਾਂ ਦੀ ਮੁੱਖ ਦਲੀਲ ਅੰਗਰੇਜ਼ਾਂ ਵੱਲ ਉਨ੍ਹਾਂ ਦੀਆਂ ਸੇਵਾਵਾਂ ਤੇ ਵਫ਼ਾਦਾਰੀ ਦੀ ਉਨ੍ਹਾਂ ਦੀ ਪਰੰਪਰਾ ਹੀ ਸੀ। ਵੈਨਕੋਵਰ ਦੀ ਖਾਲਸਾ ਦੀਵਾਨ ਸੋਸਾਇਟੀ ਤੇ ਹਿੰਦੋਸਤਾਨ ਐਸੋਸੀਏਸ਼ਨ ਨੇ 1911 ਦੇ ਇਕ ਸਾਂਝੇ ਮੰਗ ਪੱਤਰ ਵਿਚ ਕਿਹਾ ਸੀ:
ਸਾਡਾ ਪਹਿਲਾ ਦਾਅਵਾ ਤਾਂ ਇਹ ਹੈ ਕਿ ਅਸੀਂ ਉਹ ਬ੍ਰਿਟਿਸ਼ ਪਰਜਾ ਹਾਂ ਜਿਸ ਨੇ ਆਪਣੀ ਵਫ਼ਾਦਾਰੀ ਸਾਬਿਤ ਕੀਤੀ ਹੈ। ਕਨੇਡਾ ਵਿਚਲੇ ਹਿੰਦੋਸਤਾਨੀਆਂ ਵਿਚੋਂ 90 ਫੀ ਸਦੀ ਤੋਂ ਵਧੇਰੇ ਸਿੱਖ ਹਨ। ਸਿੱਖਾਂ ਦਾ ਨਾਂ ਰਾਜ ਭਗਤੀ ਤੇ ਵਫ਼ਾਦਾਰੀ ਨਾਲ਼ ਜੁੜਿਆ ਹੈ।
ਪਰ ਉੱਤਰੀ ਅਮਰੀਕਾ ਵਿਚਲੇ ਸਮਾਜਿਕ-ਆਰਥਿਕ ਹਾਲਤ, ਉੱਥੋਂ ਦੀ ਸਿਆਸੀ ਆਜ਼ਾਦੀ ਅਤੇ ਵਤਨ ਵਿਚਲੀਆਂ ਸਥਿਤੀਆਂ ਉਨ੍ਹਾਂ ਦੀ ਸ਼ਰਮਿੰਦਗੀ ਦਾ ਕਾਰਨ ਬਣਦੀਆਂ ਸਨ ਤੇ ਨਵੇਂ ਸਵਾਲ ਉਠ ਰਹੇ ਸਨ। ਉਨ੍ਹਾਂ ਨੂੰ ‘ਗੰਦੇ ਲੋਕ’ ਤੇ ‘ਕੁਲੀ’ ਕਹਿ ਕੇ ਸੱਦਿਆ ਜਾਂਦਾ, ਮਜ਼ਾਕ ਉਡਾਇਆ ਜਾਂਦਾ ਦੁਰਕਾਰਿਆ ਜਾਂਦਾ। ਗ਼ਦਰ ਲਹਿਰ ਜੋ ਇਨ੍ਹਾਂ ਹਾਲਤਾਂ ਵਿਚੋਂ ਉਭਰੀ ਸੀ, ਉਸ ਨੇ ਉਨ੍ਹਾਂ ਲੋਕਾਂ ਦੇ ਦਿਲੋ ਦਿਮਾਗ਼ ਨਾਲ਼ ਜੁੜੇ ਸਵਾਲਾਂ ਨੂੰ ਉਠਾਇਆ ਤੇ ਉਨ੍ਹਾਂ ਦੀ ਇੰਜ ਵਿਆਖਿਆ ਕੀਤੀ ਜੋ ਜੀਵਨ ਦੇ ਠੋਸ ਤਜਰਬੇ ਨਾਲ਼ ਵਧੇਰੇ ਮੇਲ ਖਾਂਦੀ ਸੀ। ਕਿਉਂ ਉਹ ਆਪਣੇ ਘਰਾਂ ਦਾ ਅਮਨ-ਅਮਾਨ ਛੱਡ ਕੇ ਇਨ੍ਹਾਂ ਦੂਰੇ ਦੁਰਾਡੇ ਦੀਆਂ ਪਰਦੇਸੀ ਜ਼ਮੀਨਾਂ ‘ਤੇ ਰੁਲ ਰਹੇ ਨੇ? ਇਹ ਦੇਸ ਵਿਚਲੀ ਗਰੀਬੀ ਤੇ ਜਬਰ ਕਰ ਕੇ ਸੀ। ਗ਼ਦਰੀਆਂ ਦੀਆਂ ਸਿਖਿਆਵਾਂ ਨੇ ਉਨ੍ਹਾਂ ਨੂੰ ਆਪਣੀ ਗਰੀਬੀ, ਪਿਛੜੇਪਣ, ਪੁਲੀਸ ਤਸ਼ਦੱਦ ਤੇ ਉਨ੍ਹਾਂ ਅਕਾਲਾਂ ਬਾਰੇ ਚੇਤਨ ਕੀਤਾ ਜਿਨ੍ਹਾਂ ਹਿੰਦੋਸਤਾਨ ਵਿਚ ਕਰੋੜਾਂ ਲੋਕਾਂ ਦੀ ਜਾਨ ਲੈ ਲਈ ਸੀ। ਪਰਦੇਸਾਂ ਵਿਚ ਉਨ੍ਹਾਂ ਦੀ ਵਰਤਮਾਨ ਦੁਰਦੁਸ਼ਾ ਨੂੰ ਪਿੱਛੇ ਘਰੋਗੀ ਮੰਦਹਾਲੀਆਂ ਨਾਲ਼ ਜੋੜਿਆ ਗਿਆ: “ਆਪਣੇ ਮੁਲਕੋਂ ਦੁਤਕਾਰੇ ਅਤੇ ਬਾਹਰ ਵੀ ਕੋਈ ਹੋਰ ਠਿਕਾਣਾ ਨਹੀਂ, ਸਾਡੀ ਪਰਵਾਸੀਆਂ ਦੀ ਆਪਣੀ ਕੋਈ ਧਰਤੀ ਨਹੀਂ।”
ਹੁਣ ਹੋਰ ਸਵਾਲ ਉੱਠਦਾ ਸਨ: ਹਿੰਦੋਸਤਾਨ ਇੰਨਾ ਕਿਉਂ ਗਰੀਬ ਸੀ, ਕਿਉਂ ਇੱਥੋਂ ਦੇ ਲੋਕ ਭੁੱਖਮਾਰੀ ਦੇ ਸ਼ਿਕਾਰ ਸਨ। ਗ਼ਦਰ ਜਵਾਬ ਦਿੰਦਾ ਸੀ: ਕਿਉਂਕਿ ਵਿਦੇਸ਼ੀ ਲੋਕ ਉਨ੍ਹਾਂ ਉੱਤੇ ਹਕੂਮਤ ਕਰਦੇ ਸਨ ਜੋ ਹਿੰਦੋਸਤਾਨ ਦੀ ਦੌਲਤ ਲੁੱਟ ਕੇ ਇੰਗਲੈਂਡ ਲਈ ਜਾਂਦੇ ਸਨ। ਪੰਜਾਬ ਦੇ ਪਰਵਾਸੀ ਕਿਸਾਨਾਂ ਨੇ ਇਹ ਸਮਝ ਲਿਆ ਸੀ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਦੁੱਭਰ ਬਣਾਉਣ ਵਾਲੇ ਅਮਰੀਕਨ ਨਹੀਂ ਅੰਗਰੇਜ਼ ਸਨ: “ਜੇ ਅੰਗਰੇਜ਼ ਸਾਡੇ ਹੀ ਘਰ ‘ਚ ਸਾਡੇ ਨਾਲ਼ ਕੁੱਤਿਆਂ ਵਾਲਾ ਸਲੂਕ ਕਰਦੇ ਹਨ ਤਾਂ ਸੰਸਾਰ ‘ਚ ਹੋਰ ਕਿਸੇ ਵੀ ਥਾਂ ‘ਤੇ ਅਸੀਂ ਕਿਸੇ ਚੰਗੇ ਸਲੂਕ ਦੀ ਉਮੀਦ ਕਿਵੇਂ ਕਰ ਸਕਦੇ ਹਾਂ।” ਇਸ ਤਰ੍ਹਾਂ ਦੀ ਚੇਤਨਾ ਵਿਕਸਤ ਹੋ ਰਹੀ ਸੀ ਕਿ “ਅਮਰੀਕਨ ਗ਼ੁਲਾਮੀ ਨੂੰ ਨਫ਼ਤਰ ਕਰਦੇ ਹਨ ਤੇ ਅਸੀਂ ਗ਼ਲਾਮ ਹਾਂ”। ਸ਼ਰਮਿੰਦਗੀ ਦਾ ਅਹਿਸਾਸ ਭਾਰੂ ਹੋ ਰਿਹਾ ਸੀ। ਗ਼ਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਜੇ 1857 ਦੀ ਬਗਾਵਤ ਸਮੇਂ ਸਿੱਖ ਫ਼ੌਜਾਂ ਅੰਗਰੇਜ਼ਾਂ ਦੀ ਹਿਫਾਜਤ ਨੂੰ ਨਾ ਬਹੁੜਦੀਆਂ ਤਾਂ ਬਹੁਤ ਚਿਰ ਪਹਿਲਾਂ ਹੀ ਭਾਰਤ ਨੇ ਆਜ਼ਾਦ ਹੋ ਜਾਣਾ ਸੀ। ਇਕ ਹੋਰ ਹਥਿਆਰਬੰਦ ਇਨਕਲਾਬ ਦੀ ਤਿਆਰੀ ਦੀ ਲੋੜ ਸੀ। ਇਨਕਲਾਬ -ਗ਼ਦਰ-ਲਹਿਰ ਦੇ ਇਸ ਨਾਂ ਵਿਚੋਂ ਹੀ ਅੰਗਰੇਜ਼ ਹਕੂਮਤ; ਨਾਲ਼ੋਂ ਉਨ੍ਹਾਂ ਦੀ ਬੇਗਾਨਗੀ ਝਲਕਦੀ ਸੀ ਅਤੇ ਉਸ ਦਾ ਤਖਤਾ ਉਲਟਾਉਣ ਦੀ ਲੋੜ ਪ੍ਰਤੀ ਉਨ੍ਹਾਂ ਦੀ ਚੇਤਨਾ ਸਾਫ਼ ਜ਼ਾਹਰ ਹੁੰਦੀ ਸੀ।
ਗ਼ਦਰੀਆਂ ਦੀ ਸਮਝ ਵਿਚ, ਭਾਰਤ ਅੰਦਰ ਅੰਗਰੇਜ਼ੀ ਸੱਤਾ ਦੇ ਅਸਲ ਆਧਾਰ ਸਨ: ਅੰਗਰੇਜ਼ੀ ਫ਼ੌਜ ਵਿਚਲੇ ਭਾਰਤੀ ਸਿਪਾਹੀ, ਟੋਡੀ, ਸਿੱਖ ਸਰਦਾਰ, ਰਾਇ ਬਹਾਦੁਰ ਅਤੇ ਖਾਨ ਬਹਾਦੁਰ ਤੇ ਲੋਕਾਂ ਉੱਤੇ ਥੋਪੀ ਸਾਜਿਸ਼ੀ ਹੁਕਮ-ਪਰਵਰੀ ਦੀ ਆਦਤ। ਉਨ੍ਹਾਂ ਦੇ ਵਿਸ਼ਵਾਸ ਵਿਚ ਮਹਾਤਮਾ ਗਾਂਧੀ ਦੀ ਇਕ ਪੂਰਵ-ਝਲਕ ਮਿਲਦੀ ਸੀ ਕਿ ਜੇ ਭਾਰਤ ਦੇ ਆਮ ਲੋਕ ਸਰਕਾਰ ਦਾ ਸਾਥ ਛੱਡ ਦੇਣ ਤਾਂ ਅੰਗਰੇਜ਼ ਭਾਰਤ ਵਿਚ ਟਿਕੇ ਨਹੀਂ ਰਹਿ ਸਕਦੇ। ਇਸ ਲਈ ਪ੍ਰਾਪੇਗੰਡੇ ਰਾਹੀਂ ਆਮ ਲੋਕਾਂ ਵਿਚ ਸਿਆਸੀ ਚੇਤਨਾ ਪੈਦਾ ਕਰਨਾ ਉਨ੍ਹਾਂ ਲਈ ਵਿਸ਼ੇਸ਼ ਮਹੱਤਵ ਦਾ ਕੰਮ ਸੀ। ਹਿੰਦੋਸਤਾਨੀਆਂ ਨੂੰ ਇਹ ਦੱਸਿਆ ਗਿਆ ਕਿ ਅੰਗਰੇਜ਼ “ਪਹਿਲਾਂ ਤੁਹਾਨੂੰ ਲੁੱਟਦੇ ਹਨ ਤੇ ਫੇਰ ਤੁਹਾਡੇ ਹੀ ਵਸੀਲਿਆਂ ਰਾਹੀਂ ਤੁਹਾਨੂੰ ਕੁੱਟਦੇ ਹਨ।” ਲੋਕਾਂ ਨੂੰ ਜ਼ਮੀਨੀ ਟੈਕਸ ਦੇਣਾ ਬੰਦ ਕਰਨ ਅਤੇ ਸਰਕਾਰੀ ਨੌਕਰੀਆਂ ਛੱਡਣ ਦਾ ਹੋਕਾ ਦਿੱਤਾ ਗਿਆ।
ਸਿੱਖ ਰਿਆਸਤਾਂ ਦੇ ਹਾਕਮਾਂ ਅਤੇ ਸਰਦਾਰਾਂ ਦੇ ਸੌੜੇ ਹਿਤਾਂ ਨੇ ਜੋ ਨੁਕਸਾਨ ਕੀਤਾ ਸੀ ਉਸ ਤੋਂ ਉਹ ਪੂਰੀ ਤਰ੍ਹਾਂ ਸੁਚੇਤ ਹੋ ਗਏ ਸਨ, 1849 ਵਿਚ ਅੰਗਰੇਜ਼ਾਂ ਵੱਲੋਂ ਪੰਜਾਬ ਉੱਤੇ ਕੀਤੇ ਕਬਜ਼ੇ ਅਤੇ 1857 ਵਿਚ ਬਾਗ਼ੀ ਫ਼ੌਜਾਂ ਦੀ ਹੋਈ ਹਾਰ ਲਈ ਉਹ ਉਨ੍ਹਾਂ ਲੋਕਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਸਨ। “ਉਨ੍ਹਾਂ ਸਾਨੂੰ ਅੰਗਰੇਜ਼ਾਂ ਦੇ ਹੱਥਾਂ ‘ਚ ਵੇਚ ਦਿੱਤਾ ਅਤੇ ਖੁਦ ਮੁਲਕ ਦੇ ਦਲਾਲ ਬਣ ਗਏ।” ਸਿੰਘ ਸਭਾ ਅਤੇ ਚੀਫ਼ ਖਾਲਸਾ ਦੀਵਾਨ ਦੇ ਲੀਡਰਾਂ ਨੂੰ ਕੌਮ ਦੇ ਦੁਸ਼ਮਨ ਕਰਾਰ ਦਿੱਤਾ ਗਿਆ ਸੀ। ਇਹ ਗਰੀਬ ਲੋਕ ਹੀ ਸਨ ਜਿਨ੍ਹਾਂ ਇਨਕਲਾਬ ਦਾ ਹਿੱਸਾ ਬਣਨਾ ਸੀ। ਇਹੋ ਜਿਹੇ ਉਦੇਸ਼ਾਂ ਲਈ ਸ਼ਾਹੂਕਾਰਾਂ ਤੋਂ ਆਸ ਰੱਖਣੀ ਗ਼ਲਤ ਸੀ। ਇਹੋ ਜਿਹੇ ਅੰਸਰਾਂ ਪ੍ਰਤੀ ਗ਼ਦਰੀਆਂ ਦੇ ਦਿਲਾਂ ‘ਚ ਘੋਰ ਨਫ਼ਰਤ ਸੀ। ਉਹ ਅਕਸਰ ਇਹ ਐਲਾਨ ਕਰਦੇ ਸਨ: “ਗੋਰਿਆਂ ਨਾਲ਼ ਤਾਂ ਅਸੀਂ ਬਾਅਦ ‘ਚ ਨਜਿੱਠ ਲਵਾਂਗੇ, ਆਓ ਪਹਿਲਾਂ ਗਦਾਰਾਂ ਨਾਲ਼ ਸਿੱਝ ਲਈਏ।”
ਇਨਕਲਾਬੀ ਸਫਾਂ ਵਿਚ ਜਿਸ ਭਾਗ ਨੂੰ ਮਹੱਤਵਪੂਰਨ ਆਧਾਰ ਸਮਝਿਆ ਜਾਂਦਾ ਸੀ ਉਹ ਸਨ ਭਾਰਤੀ ਫ਼ੌਜੀ। ਗ਼ਦਰੀਆਂ ਵਿਚੋਂ ਬਹੁਤੇ ਪਹਿਲੋਂ ਖੁਦ ਫ਼ੌਜੀ ਰਹਿ ਚੁੱਕੇ ਸਨ। ਇਕ ਨਵੀਂ ਚੇਤਨਾ ਪੈਦਾ ਹੋ ਰਹੀ ਸੀ ਕਿ ‘ਆਪਣੀਆਂ ਕਰਤੂਤਾਂ ਕਾਰਨ’ ਉਨ੍ਹਾਂ ਨੂੰ ਲੰਮੇ ਅਰਸੇ ਤੋਂ ਇਹ ਤਸੀਹੇ ਝਲਣੇ ਪੈ ਰਹੇ ਸਨ। ਉਨ੍ਹਾਂ ਅੰਗਰੇਜ਼ਾਂ ਵਾਸਤੇ ਜੰਗਾਂ ਲੜੀਆਂ, ਸਾਮਰਾਜ ਦੇ ਪਸਾਰ ਲਈ। “ਸਾਮਰਾਜ ਦੀ ਸਥਾਪਨਾ ਲਈ ਅਸੀਂ ਗੋਲੀਆਂ ਖਾਧੀਆਂ ਪਰ ਬਦਲੇ ‘ਚ ਸਾਨੂੰ ਮਿਲੇ ਜ਼ਾਲਮ ਧੋਖੇਬਾਜ਼ ਹਾਕਮ।” ਗ਼ਦਰੀ ਕਵੀ ਇਹੋ ਗੀਤ ਗਾਉਂਦੇ ਅਤੇ ਫ਼ੌਜੀਆਂ ਨੂੰ ‘ਫਿਰੰਗੀਆਂ ਦੀ ਮੱਕਾਰੀ ਬਾਰੇ’ ਸੁਚੇਤ ਕਰਦੇ। ਉਨ੍ਹਾਂ ਨੂੰ ਹੁਣ ਹੋਰ ਮੂਰਖ ਨਹੀਂ ਬਣਾਇਆ ਜਾ ਸਕਦਾ ਅਤੇ “ਹੁਣ ਵਫ਼ਾਦਾਰੀ ਦਾ ਗੀਤ ਉਹ ਮੁੜ ਕਦੇ ਨਹੀਂ ਗਾਉਣਗੇ।”
ਧਰਮ ਵੱਲ ਨੂੰ ਉਨ੍ਹਾਂ ਦਾ ਬਦਲਿਆ ਰੁਖ ਅਤੇ ਨਵੀਂ ਪਛਾਣ ਦੀ ਧਾਰਣਾ ਚੇਤਨਾ ਦੇ ਨਵੇਂ ਚੌਖਟੇ ਵੱਲ ਇਕ ਅਹਿਮ ਰੁਝਾਨ ਸੀ। ਅਮਲੀ ਤੌਰ ‘ਤੇ ਤਾਂ 95 ਫੀਸਦੀ ਗ਼ਦਰੀ ਸਿੱਖ ਹੀ ਸਨ ਅਤੇ ਉਨ੍ਹਾਂ ਦੇ ਮਾਨਸਕ ਰੁਝਾਨਾਂ ਦੀ ਰੂਪ-ਰੇਖਾ ਭਾਰੂ ਸਭਿਆਚਾਰਕ ਪਰੰਪਰਾਵਾਂ ਵਿਚ ਹੀ ਤਹਿ ਹੋਈ ਸੀ -ਗੁਰਦੁਆਰਿਆਂ, ਭਾਈਆਂ ਤੇ ਭਾਈਚਾਰੇ ਦੇ ਜਗੀਰੂ ਹਲਕਿਆਂ ਦੇ ਪ੍ਰਭਾਵ ਹੇਠ। ਇਹ ਕੁਦਰਤੀ ਹੀ ਸੀ ਕਿ ਨਵੀਂ ਬਾਹਰਮੁੱਖੀ ਹਕੀਕਤ ਦੀ ਚੇਤਨਾ ਨਾਲ਼ ਇੱਕਸੁਰ ਹੁੰਦੇ ਸਮੇਂ ਉਨ੍ਹਾਂ ਪ੍ਰਭਾਵਾਂ ਨੇ ਵੀ ਇਕ ਭੂਮਿਕਾ ਨਿਭਾਉਣੀ ਸੀ। ਜਿਵੇਂ ਕਿ ਕਾਰਲ ਮਾਰਕਸ ਨੇ ਦਰਸਾਇਆ ਹੈ ਕਿ ‘ਚੇਤਨਾ’ ਇਕ ‘ਸਮਾਜੀ ਉਤਪਾਦ’ ਹੈ ਅਤੇ ਜਦੋਂ ਲੋਕ “ਆਪਣੇ ਆਪ ਤੇ ਆਲੇ ਦੁਆਲੇ ਅੰਦਰ ਇਨਕਲਾਬੀ ਕਾਇਆਕਲਪ ਕਰਨ ਵਿਚ ਰੁੱਝੇ ਹੋਣ, ਕੁਝ ਅਜਿਹਾ ਸਿਰਜਣ ਵਿਚ ਜਿਸਦੀ ਹੁਣ ਤਾਈਂ ਕੋਈ ਹੋਂਦ ਹੀ ਨਹੀਂ ਸੀ… ਤਦ ਉਹ ਆਪਣੇ ਵਿਰਸੇ ਨੂੰ ਆਪਣੇ ਹੱਕ ਵਿਚ ਵਰਤਣ ਦਾ ਹੀ ਉਪਰਾਲਾ ਕਰਦੇ ਹਨ। … “ਇੱਥੇ ਅਹਿਮ ਬਿੰਦੂ ਸੀ ਉਸ ਆਪਣੇ ਵਿਰਸੇ ਵਿਚੋਂ ਚੁਣੇ ਗਏ ਚਿੰਨ੍ਹਾਂ ਅਤੇ ਗ਼ਦਰੀਆਂ ਵੱਲੋਂ ਉਨ੍ਹਾਂ ਚਿਨ੍ਹਾਂ ਦੀ ਕੀਤੀ ਗਈ ਪੁਨਰ-ਵਿਆਖਿਆ ਜਿਸ ਰਾਹੀਂ, ਜਿਵੇਂ ਮਾਰਕਸ ਨੇ ਲਿਖਿਆ ਸੀ ਕਿ ਵਿਸ਼ਵ-ਇਤਿਹਾਸ ਦੇ ਨਵੇਂ ਦ੍ਰਿਸ਼ ਨੂੰ ਸਦੀਵੀਸ਼ਨ ਨਾਲ਼ ਸਾਂਗ ਰੂਪ ਵਿਚ ਅਤੇ ਉਧਾਰ ਲਈ ਹੋਈ ਭਾਸ਼ਾ ਵਿਚ ਪੇਸ਼ ਕੀਤਾ ਜਾਂਦਾ ਹੈ। ਇਸ ਚੋਣ ਤੇ ਮੁੜ ਵਿਆਖਿਆ ਦਾ ਮਕਸਦ ਵਿਰਸੇ ਦੀ ਪੁਰਾਣੀ ਸਮਝ ਨੂੰ ਬਦਲਣਾ ਅਤੇ ਭਾਈਚਾਰਕ ਸਵੈ-ਪਛਾਣ ਨੂੰ ਨਵੇਂ ਅਰਥ ਦੇਣਾ ਹੀ ਸੀ।
ਭਾਈਚਾਰੇ ਦੇ ਵਿਰਸੇ ਦੀ ਗ਼ਦਰੀਆਂ ਵੱਲੋਂ ਕੀਤੀ ਵਿਆਖਿਆ, ਸਿੰਘ ਸਭਾ ਤੇ ਚੀਫ ਖਾਲਸਾ ਦੀਵਾਨ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਦਲੀਲਾਂ ਨਾਲ਼ੋਂ ਬਿਲਕੁਲ ਵੱਖਰੀ ਸੀ, ਸੱਗੋਂ ਲੱਗਭਗ ਉੱਲਟੀ ਹੀ ਸੀ; ਇਹ ਕੂਕਿਆਂ ਦੇ ਜ਼ਿਆਦਾ ਨੇੜੇ ਸੀ। ਗ਼ਦਰੀਆਂ ਨੂੰ ਦਸਵੇਂ ਗੁਰੂ ਦੀਆਂ ਸਿੱਖਿਆਵਾਂ ਵਧੇਰੇ ਟੁੰਭਦੀਆਂ ਸਨ ਜਦੋਂ ਉਹ ਜਾਇਜ਼ ਕਾਰਜ ਲਈ ਹਥਿਆਰ ਚੁੱਕਣ ਦਾ ਸੱਦਾ ਦਿੰਦੇ ਹਨ। ਬੰਦਾ ਬਹਾਦਰ, ਦੀਪ ਸਿੰਘ, ਮਹਿਤਾਬ ਸਿੰਘ, ਹਰੀ ਸਿੰਘ ਤੇ ਫੂਲਾ ਸਿੰਘ ਵਰਗੇ ਬਹਾਦੁਰ ਸਿੱਖ ਯੋਧਿਆਂ ਤੋਂ ਪ੍ਰੇਰਣਾ ਲਈ ਜਾਂਦੀ ਸੀ। ਉਨ੍ਹਾਂ ਲਈ ਗੁਰੂ ਦਾ ਸੱਚਾ ਸਿੱਖ ਉਹ ਨਹੀਂ ਸੀ ਜੋ ਬਾਹਰੀ ਸਰੂਪ ਤੇ ਰਸਮਾਂ ਦੀ ਪਾਲਣਾ ਕਰਦਾ ਹੋਵੇ, ਜਿਵੇਂ ਕਿ ਸਿੰਘ ਸਭਾਵਾਂ ਪ੍ਰਚਾਰਦੀਆਂ ਸਨ, ਸਗੋਂ ਗੁਰੂ ਦੇ ਅਸਲ ਸਿੱਖ ਦੀ ਪਛਾਣ ਬਹਾਦਰੀ, ਕੁਰਬਾਨੀ ਤੇ ਦੁਸ਼ਮਣ ਨਾਲ਼ ਜੂਝਣ ਦੀ ਭਾਵਨਾ ਵਿਚ ਹੀ ਸੀ। ਗੈਰਾਲੱਡ ਬੈਰੀਅਰ ਦਾ ਇਹ ਕਥਨ ਬੜੀ ਕਾਹਲੀ ਨਾਲ਼ ਕੱਢਿਆ ਹੋਇਆ ਸਿੱਟਾ ਹੀ ਜਾਪਦਾ ਹੈ ਕਿ ਇਨ੍ਹਾਂ ਚਿੰਨ੍ਹਾਂ ‘ਤੇ ਦਿੱਤਾ ਗਿਆ ਐਨਾ ਜ਼ੋਰ ਇਕ ਖਾੜਕੂ ਸਿੱਖ ਲਹਿਰ ਦੇ ਵਿਕਾਸ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਸੀ ਅਤੇ ਇਹ ਗੱਲ ਕਿ ਇਸ ਨਾਲ਼ ਦੂਜੇ ਭਾਰਤੀਆਂ ਨਾਲ਼ ਸਿੱਖਾਂ ਦੇ ਸਹਿਯੋਗ ਉੱਤੇ ਮਾੜਾ ਅਸਰ ਵੀ ਪਾ ਸਕਦੀ ਸੀ। ਮੁੱਖ ਸਵਾਲ ਚਿੰਨ੍ਹਾਂ ਅਤੇ ਭਾਸ਼ਾ ਦਾ ਨਹੀਂ ਸੀ ਸਗੋਂ ਉਨ੍ਹਾਂ ਚਿੰਨ੍ਹਾਂ ਨਾਲ਼ ਜੁੜੇ ਉਦੇਸ਼ਾਂ ਦਾ ਸੀ ਜਿਨ੍ਹਾਂ ਲਈ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਸੱਚਾਈ ਨੂੰ ਨੋਟ ਕਰਨਾ ਅਤਿਅੰਤ ਅਹਿਮ ਹੈ ਕਿ ਗ਼ਦਰੀ ਕਵੀ ਪੰਥ ਅਤੇ ਖਾਲਸੇ ਦੀ ਵਰਤੋਂ ਇਕ ਅਜਿਹੀ ਤਾਕਤ ਦੇ ਰੂਪ ‘ਚ ਕਰਦੇ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਦੇਸ਼ ਦੀ ਰੱਖਿਆ ਲਈ ਸਿਰਜਿਆ ਸੀ, ਜਿਸ ਨੇ ‘ਭਾਰਤ ਮਾਤਾ’ ਉਪਰ ਹੁੰਦੇ ਜ਼ੁਲਮ ਦੇ ਖਾਤਮੇ ਲਈ ਜੰਗਾਂ ਲੜੀਆਂ ਸਨ। ਇਸ ਕਾਰਜ ਵਿਚ ਉਹ ਖਾਨਾਂ ਅਤੇ ਰਾਜਪੂਤਾਂ ਬਹਾਦਰ ਤੁਰਕਾਂ ਅਤੇ ਮਰੱਠਿਆਂ ਨੂੰ ਆਪਣੇ ਭਾਈਬੰਦ ਹੀ ਸਮਝਦੇ ਸੀ। ਇਸ ਲਈ ਪੰਥ ਦਾ ਇਮਤਿਹਾਨ ਤਾਂ ਦੇਸ਼ ਦੀ ਆਜ਼ਾਦੀ ਵਿਚ ਉਸ ਦੀਆਂ ਸੇਵਾਵਾਂ ਰਾਹੀਂ ਹੀ ਹੋਣਾ ਸੀ। 1857 ਵਿਚ ਸਿੱਖ ਸਰਦਾਰਾਂ ਦੀ ‘ਗੰਦੀ’ ਭੂਮਿਕਾ ਨੂੰ ਇਕ ਦਾਗ ਸਮਝਿਆ ਗਿਆ ਸੀ, ਗ਼ਦਰੀਆਂ ਅੰਦਰ ਇਹ ‘ਸਿੱਖਾਂ ਦੇ ਕਲੰਕ ਵਾਲ਼ੀ’ ਭਾਵਨਾ ਬਹੁਤ ਡੂੰਘੀ ਸੀ, ਜਿਸ ਨੂੰ ਛੇਤੀ ਤੋਂ ਛੇਤੀ ਸਿੱਖਾਂ ਦੇ ਸਾਫ਼-ਸੁਥਰੇ ਨਾਮ ਨਾਲ਼ੋਂ ਹਟਾਉਣਾ ਜ਼ਰੂਰੀ ਸੀ।
ਗ਼ਦਰੀਆਂ ਨੇ ਇਸ ਦੇਸ਼ ਵਿਚ ਵੱਖਰੀਆਂ ਫਿਰਕੂ ਪਛਾਣਾਂ ਉੱਤੇ ਜ਼ੋਰ ਦੇਣ ਵਾਲੀ ਮੰਦੀ ਹਰਕਤ ਲਈ, ਸਿੰਘ ਸਭਾ, ਚੀਫ਼ ਖਾਲਸਾ ਦੀਵਾਨ ਅਤੇ ਆਰੀਆ ਸਮਾਜ ਦੀ ਨਿਖੇਧੀ ਕੀਤੀ। ਅਕਸਰ ਹੀ ਅੰਗਰੇਜ਼ਾਂ ਸਿਰ ਉਤਨਾ ਦੋਸ਼ ਨਹੀਂ ਸੀ ਦਿੱਤਾ ਜਾਂਦਾ ਜਿੰਨਾਂ ਕਿ ਉਨ੍ਹਾਂ ਹਿੰਦੋਸਤਾਨੀਆਂ ਉਤੇ ਦਿੱਤਾ ਜਾਂਦਾ ਸੀ ਜੋ ਵਿਦੇਸ਼ੀਆਂ ਦੇ ਹੱਥਾਂ ਵਿਚ ਖੇਡ ਰਹੇ ਸਨ। ਜ਼ੋਰ ਭਾਰਤ ਮਾਤਾ ਦੇ ਸਪੂਤਾਂ ਵੱਜੋਂ ਇਕ ਨਵੀਂ ਪਛਾਣ ਕਾਇਮ ਕਰਨ ਉੱਤੇ ਸੀ ਅਤੇ ਉਸ ਸਮੇਂ ਮੌਜੂਦ ਅਤੇ ਵਿਗਸ ਰਹੀਆਂ ਵੱਖਵਾਦੀ ਪਛਾਣਾਂ ਦੀ ਥਾਂ ਨਵੀਂ ਪਛਾਣ ਨੂੰ ਉਭਾਰਣ ਲਈ ਸੀ। ਇਸ ਲਈ ਉਨ੍ਹਾਂ ਨੇ ਚੁਣ ਚੁਣ ਕੇ ਚੀਫ ਖਾਲਸਾ ਦੀਵਾਨ ਦੇ ਆਗੂਆਂ ਤੇ ਉਨ੍ਹਾਂ ਸਾਰਿਆਂ ‘ਤੇ ਹਮਲੇ ਕੀਤੇ, ਮਜ਼ਾਕ ਉਡਾਇਆ, ਜੋ ਵੀ ਸਹੂਲਤਾਂ ਤੇ ਸਰਪ੍ਰਸਤੀ ਲਈ ਅੰਗਰੇਜ਼ਾਂ ਦੇ ਹੱਥਾਂ ਵੱਲ ਦੇਖਦੇ ਸੀ। ਉਨ੍ਹਾਂ ਲੀਡਰਾਂ ਨੂੰ ‘ਸਰਕਾਰੀ ਕੁੱਤੇ’ ਕਹਿ ਕੇ ਬੇਕਿਰਕੀ ਨਾਲ਼ ਭੰਡਿਆ ਗਿਆ ਜੋ ਆਪਦੇ ਸਵਾਰਥੀ ਹਿਤਾਂ ਲਈ ਲੋਕਾਂ ਨੂੰ ਵੰਡਣਾ ਚਾਹੁੰਦੇ ਸਨ, ਉਨ੍ਹਾਂ ਨੂੰ ‘ਗੰਦੀ ਮਾਨਸਿਕਤਾ’ ਵਾਲੇ, ‘ਦਲਾਲ ਜੋ ਪਦਾਰਥਕ ਲਾਭਾਂ ਲਈ ਆਪਣੀਆਂ ਪੁਜੀਸ਼ਨਾਂ ਦੀ ਦੁਰਵਰਤੋਂ ਕਰਦੇ ਸਨ’; ਅਜਿਹੇ ਗੰਦੇ ਲੋਕ ਕਹਿ ਕੇ ਨਿੰਦਿਆ ਗਿਆ।
ਧਰਮ ਵੱਲ ਉਨ੍ਹਾਂ ਦੇ ਨਜ਼ਰੀਏ ਦਾ ਇਕ ਉਘੜਵਾਂ ਲੱਛਣ ਇਹ ਵੀ ਸੀ ਕਿ ਉਹ ਧਾਰਮਿਕ ਮੁੱਦਿਆਂ ਵਿਚ ਉਲਝੇ ਰਹਿਣ ਨਾਲ਼ੋਂ ਸਿਆਸੀ ਮੁੱਦਿਆਂ ਨੂੰ ਪਹਿਲ ਦੇਣ ਉੱਤੇ ਵਧੇਰੇ ਜ਼ੋਰ ਦਿੰਦੇ ਸਨ। ਧਾਰਮਿਕ ਮੁੱਦਿਆਂ ਨੂੰ ਉਹ ਰਾਹ ਤੋਂ ਭਟਕਾਉਣ ਵਾਲੇ ਮੁੱਦੇ ਹੀ ਮੰਨਦੇ ਸਨ ਜੋ ਕਿ ਅੰਤ ਵਿਚ ਨੁਕਸਾਨਦਾਇਕ ਸਾਬਤ ਹੁੰਦੇ ਸਨ। ਉਨ੍ਹਾਂ ਦੀ ਪਾਪੂਲਰ ਲੋਕ ਸ਼ਾਇਰੀ ਵਿਚ ਪੰਡਤਾਂ, ਮੌਲਾਣਿਆਂ ਤੇ ਅਰਦਾਸਾਂ ਨੂੰ ਰੱਦ ਕਰਨ ਦੇ ਰੁਝਾਨ ਵਿਆਪਕ ਤੌਰ ‘ਤੇ ਨਜ਼ਰ ਆਉਂਦੇ ਸਨ, ਕਿਉਂਕਿ ਇਹ ਸਭ ਚੀਜ਼ਾਂ ਇਕ ਦਰੁਸਤ ਸਿਆਸੀ ਸਮਝ ਦੇ ਰਾਹ ਵਿਚ ਰੋੜੇ ਅਟਕਾਉਂਦੀਆਂ ਸਨ। ਗ਼ਦਰੀਆਂ ਵਿਚ ਮਸ਼ਹੂਰ ਹਰਨਾਮ ਸਿੰਘ ਟੁੰਡੀਲਾਟ ਦੀ ਇਕ ਕਵਿਤਾ ਵਿਚ ਇੰਜ ਕਿਹਾ ਗਿਆ ਸੀ, “ਪੁਰਾਣੇ ਗ੍ਰੰਥ ਕੁਝ ਨਹੀਂ ਸੰਵਾਰ ਸਕਦੇ, ਗੁਰਦੁਆਰੇ ਜਾਣ ਦੀਆਂ ਗੱਲਾਂ ਨੂੰ ਭੁੱਲ ਜਾਓ, ਦੇਸ਼ ਦੀ ਆਜ਼ਾਦੀ ਲਈ ਤਲਵਾਰਾਂ ਸੂਤ ਕੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ।”
ਧਰਮ ਨੂੰ ਵੱਧ ਤੋਂ ਵੱਧ ਨਿੱਜੀ ਮਾਮਲਿਆਂ ਤੱਕ ਹੀ ਸਵੀਕਾਰ ਕੀਤਾ ਗਿਆ ਸੀ ਅਤੇ ਜਾਤੀਵਾਦ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਸੀ। ਗ਼ਦਰੀ ਬਾਬਿਆਂ ਦੀਆਂ ਮਿਸਾਲਾਂ ਸਮੇਤ ਬਹੁਤੇ ਗ਼ਦਰੀਆਂ ਦੇ ਆਚਰਣ ਵਿਚ ਇਹ ਦੇਖਿਆ ਗਿਆ ਸੀ ਕਿ ਉਹ ਲੋਕ ਆਪਣੇ ਸਮਾਜਕ ਰਿਸ਼ਤਿਆਂ ਵਿਚ ਵਾਲ਼ ਵਧਾਉਣ, ਦਾੜੀ ਰੱਖਣ ਜਾਂ ਝਟਕਾ/ਹਲਾਲ ਖਾਣ ਵਰਗੇ ਮੁੱਦਿਆਂ ਦੀ ਬਹੁਤੀ ਪਰਵਾਹ ਨਹੀਂ ਸੀ ਕਰਦੇ। ਇਨ੍ਹਾਂ ਗੱਲਾਂ ਕਰਕੇ ਕੱਟੜਪੰਥੀਆਂ ਅੰਦਰ ਗ਼ਦਰੀਆਂ ਪ੍ਰਤੀ ਰੋਹ ਦੀ ਭਾਵਨਾ ਦਾ ਹੋਣਾ ਕੁਦਰਤੀ ਹੀ ਸੀ।
ਉਸ ਸਮੇਂ, ਜਦੋਂ ਪੂਰੇ ਦੇਸ਼ ਵਿਚ ਫਿਰਕੂ ਕੌਮਪ੍ਰਸਤੀ ਪੂਰੇ ਜ਼ੋਰਾਂ ‘ਤੇ ਸੀ, ਗ਼ਦਰੀ ਲਹਿਰ ਦਾ ਧਰਮ ਨਿਰਪਖ ਰੁਝਾਨ ਇਕ ਨਵੇਕਲ਼ਾ ਪ੍ਰਗਟਾਓ ਸੀ। ਅਕਸਰ ਉਹ ਬੰਗਾਲ ਅਤੇ ਮਹਾਰਾਸ਼ਟਰ ਦੇ ਸਮਕਾਲੀ ਦੇਸ਼ਭਗਤਾਂ ਦਾ ਆਪਣੇ ਨਾਇਕਾਂ ਦੇ ਰੂਪ ਵਿਚ ਜ਼ਿਕਰ ਕਰਦੇ ਸਨ ਜੋ ‘ਭਾਰਤ ਮਾਂ’ ਦੀ ਆਜ਼ਾਦੀ ਲਈ ਲੜ ਰਹੇ ਸਨ।
ਗ਼ਦਰ ਲਹਿਰ ਵਿਚ ਭਾਰਤ ਦੀ ਰੋਜ਼ਮਰਾ ਦੀ ਨਜ਼ਰ ਆਉਂਦੀ ਹਕੀਕਤ ਨੂੰ ਮਿਥਹਾਸ ਦੀ ਧੁੰਦ ਵਿਚੋਂ ਬਾਹਰ ਕੱਢਣ ਦੀ ਸੁਚੇਤ ਤੌਰ ‘ਤੇ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੀ ਦਲੀਲ ਇਹੋ ਸੀ ਕਿ ‘ਅਸੀਂ ਮੌਜੂਦਾ ਸਥਿਤੀ ਦੀ ਸਿਆਸਤ ਨੂੰ ਕਿਉਂ ਨਹੀਂ ਸਮਝਦੇ’, ਉਹ ਜ਼ਾਤ-ਪਾਤੀ ਸ਼ੁਧਤਾ, ਵੱਖਰੀ ਧਾਰਮਿਕ ਪਛਾਣ ਅਤੇ ਗੁਰਦੁਆਰਿਆਂ ਵਰਗੇ ਮੁੱਦਿਆਂ ਦੇ ਸਿਆਸੀ ਸਿੱਟਿਆਂ ਵੱਲ ਸੰਕੇਤ ਕਰਦੇ ਸਨ।
ਇਸ ਲਹਿਰ ਲਈ ਅੰਗਰੇਜ਼ੀ ਸਾਮਰਾਜਵਾਦ ਸਿਰਫ਼ ਭਾਰਤੀਆਂ ਦਾ ਹੀ ਨਹੀਂ ਸਗੋਂ ਸਮੁੱਚੀ ਦੁਨੀਆ ਦੇ ਉਨ੍ਹਾਂ ਲੋਕਾਂ ਦਾ ਦੁਸ਼ਮਣ ਸੀ, ਜਿਨ੍ਹਾਂ ਨੂੰ ਗ਼ੁਲਾਮ ਬਣਾ ਲਿਆ ਗਿਆ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਿਆਸੀ ਤੌਰ ‘ਤੇ ਗ਼ੁਲਾਮ ਸਾਰੀਆਂ ਕੌਮਾਂ ਦੀਆਂ ਇਨਕਲਾਬੀ ਜੱਥੇਬੰਦੀਆਂ ਦੇ ਹਿੱਤ ਸਾਂਝੇ ਹਨ। ਉਨ੍ਹਾਂ ਦੀ ਇਹ ਪੱਕੀ ਧਾਰਨਾ ਸੀ ਕਿ ਅੰਗਰੇਜ਼ੀ ਰਾਜ ਦੇ ਖ਼ਾਤਮੇ ਤੋਂ ਬਿਨ੍ਹਾਂ ਕਿਸੇ ਖੇਤਰ ਵਿਚ ਕੋਈ ਸੁਧਾਰ ਨਹੀਂ ਹੋ ਸਕਦਾ। ਅਤੇ ਇਸ ਰਾਜ ਦਾ ਖ਼ਾਤਮਾ ਸਿਰਫ ਇਕ ਹਥਿਆਰਬੰਦ ਜਨਤਕ ਬਗਾਵਤ ਰਾਹੀਂ ਹੀ ਹੋ ਸਕਦਾ ਸੀ। ਪਰ ਭਾਰਤ ਵਿਚਲੇ ਸਵਾਰਥੀ ਹਲਕਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਸੀ।
ਗ਼ਦਰੀਆਂ ਦੇ ਵਿਚਾਰ ਚੌਖਟੇ ਵਿਚ ਦੇਸ਼ ਦੀ ਸਿਆਸੀ ਹਾਲਤ ਦਾ ਬਾਹਰਮੁਖੀ ਵਿਸ਼ਲੇਸ਼ਣ, ਦੂਰਅੰਦੇਸ਼ੀ, ਯੋਜਨਾਬੰਦੀ ਅਤੇ ਰਣਨੀਤੀਘੜਨ ਨੂੰ ਵਧੇਰੇ ਅਹਿਮੀਅਤ ਨਹੀਂ ਸੀ ਦਿੱਤੀ ਗਈ। ਜਦੋਂ ਉਹ ਬਗਾਵਤ ਦਾ ਹੋਕਾ ਦੇਣ ਅਤੇ ਬਗ਼ਾਵਤ ਕਰਨ ਲਈ ਦੇਸ਼ ਪਰਤੇ ਤਾਂ ਬਹੁਤੇ ਦੇਸ਼ਵਾਸੀਆਂ ਨੂੰ ਇਸ ਦੀ ਸਮਝ ਹੀ ਨਹੀਂ ਆਈ; ਨਾਲ਼ ਖੜ੍ਹੇ ਹੋਣ ਵਾਲੇ ਤਾਂ ਹੋਰ ਵੀ ਘੱਟ ਸਨ, ਕਿ ਇਹ ਲੋਕ ਜਿਨ੍ਹਾਂ ਕੁਝ ਸਾਲ ਪਹਿਲਾਂ ਹੀ ਪੈਸਾ ਕਮਾਉਣ ਖਾਤਰ ਦੇਸ਼ ਛੱਡਿਆ ਸੀ, ਤੇ ਜਿਨ੍ਹਾਂ ਕਮਾਈ ਵੀ ਚੰਗੀ ਕੀਤੀ ਹੈ, ਹੁਣ ਅਚਾਨਕ ਬਗਾਵਤ ਦੇ ਮਸੀਹੇ ਕਿਉਂ ਬਣ ਗਏ ਹਨ। ਪੜ੍ਹੇ ਲਿਖੇ ਲੋਕਾਂ ਅਤੇ ਸਿਆਸੀ ਤੌਰ ਉੱਪਰ ਚੇਤਨ ਲੀਡਰਾਂ ਦਾ ਵੱਡਾ ਹਿੱਸਾ ਤਾਂ ਗ਼ਦਰੀਆਂ ਨੂੰ ਸ਼ੁਦਾਈ ਹੀ ਸਮਝਦੇ ਸਨ। ਬਿਨ੍ਹਾ ਸ਼ੱਕ, ਗ਼ਦਰੀ ਆਪਣੇ ਮਿਸ਼ਨ ਵਿਚ ਸਫ਼ਲ ਨਹੀਂ ਹੋਏ। ਪਰ ਸੂਬੇ ਦੀ ਸਿਆਸਤ ਦੇ ਭਵਿੱਖੀ ਰੁਝਾਨ ਉੱਤੇ ਉਨ੍ਹਾਂ ਨੇ ਚੌਖਾ ਅਸਰ ਛੱਡਿਆ ਸੀ।
ਇੱਕੋ ਧਾਰਮਿਕ ਭਾਈਚਾਰੇ ਦੇ ਦੋ ਵੱਖਰੇ ਵਰਗਾਂ ਵਿਚ ਲੱਗਭਗ ਇੱਕੋ ਹੀ ਸਮੇਂ ‘ਤੇ ਦੋ ਪਰਸਪਰ ਵਿਰੋਧੀ ਸਮਾਜਕ-ਰਾਜਨੀਤਕ ਰੁਝਾਨਾਂ ਦਾ ਇਹ ਪ੍ਰਗਟਾਵਾ ਸਾਨੂੰ ਆਪਣੀਆਂ ਕੁੱਝ ਬਣੀਆਂ-ਬਣਾਈਆਂ ਧਾਰਨਾਵਾਂ ਨੂੰ ਮੁੜ ਕੇ ਜਾਚਣ ਲਈ ਮਜਬੂਰ ਕਰਦਾ ਹੈ। ਇਹ ਸੁਝਾਉਂਦਾ ਹੈ ਕਿ ਕੋਈ ਸਮੂਹਿਕ ਪਛਾਣ ਮਕਾਨਕੀ ਤੌਰ ‘ਤੇ ਸਦੀਵੀ ਕਾਰਕਾਂ(ਾਂਰਮੋਰਦਅਿਲ ਾਂਅਚਟੋਰ) ਵੱਲੋਂ ਤਹਿ ਨਹੀਂ ਹੁੰਦੀ ਸਗੋਂ ਵੱਖ-ਵੱਖ ਇਤਿਹਾਸਕ ਸਥਿਤੀਆਂ ‘ਚ ਸਮਾਜਕ-ਆਰਥਕ ਕਾਰਕਾਂ ਵੱਲੋਂ ਅਤੇ ਵਿਚਾਰਧਾਰਕ ਸੰਘਰਸ਼ ਦੇ ਸਿੱਟੇ ਵੱਜੋਂ ਨਿਸ਼ਚਿਤ ਹੁੰਦੀ ਹੈ। ਵਿਚਾਰਧਾਰਕ ਲਾਮਬੰਦੀ ਭਰਮ ਭੁਲੇਖਿਆਂ, ਕੱਟੜਤਾ ਅਤੇ ਮੁੜ-ਸੁਰਜੀਤੀ ਨੂੰ ਵੀ ਸ਼ਹਿ ਦੇ ਸਕਦੀ ਹੈ। ਅਤੇ, ਇਸ ਦੇ ਉੱਲਟ ਉਹ ਪ੍ਰਤੱਖ ਤੌਰ ‘ਤੇ ਦਿਸਦੀ ਬਣਤਰ ਅਤੇ ਅੰਦਰਲੀ ਹਕੀਕਤ ਵਿਚਾਲੇ ਪੁਲ ਦਾ ਕੰਮ ਕਰ ਕੇ ਹਨੇਰਾ ਹੂੰਝਣ ਦੀ ਇਕ ਕੋਸ਼ਿਸ਼ ਵੀ ਹੋ ਸਕਦਾ ਹੈ। ਕਿਹੜੀ ਵਿਚਾਰਧਾਰਾ ਕਿਹੜੇ ਖਾਸ ਸਮੇਂ ਵਿਚ ਵਧੇਰੇ ਫਲੇ ਫੁੱਲੇਗੀ ਇਹ ਬਾਹਰਮੁੱਖੀ ਹਾਲਤਾਂ ਦੀ ਸਮਝ, ਹਾਕਮ ਵਿਚਾਰਾਂ ਤੇ ਹਾਕਮ ਹਿੱਤਾਂ ਦੇ ਖਾਸੇ ਵੱਲੋਂ ਨਿਰਧਾਰਤ ਹੁੰਦਾ ਹੈ। ਸਿੰਘ ਸਭਾ ਲਹਿਰ, ਜੋ ਹਾਕਮਾਂ ਦੇ ਆਰਥਿਕ ਤੇ ਦੂਜੇ ਸੌੜੇ ਹਿੱਤਾਂ ਤੋਂ ਅਗਵਾਈ ਲੈਂਦੀ ਸੀ, ਨੇ ਵੱਖਰੀ ਫਿਰਕੂ ਪਛਾਣ ਅਤੇ ਇਸ ਦੇ ਨਾਲ਼ ਹੀ ਅੰਗਰੇਜ਼ੀ ਰਾਜ ਪ੍ਰਤੀ ਮੁਕੰਮਲ ਵਫ਼ਾਦਾਰੀ ਦੀ ਚੇਤਨਾ ਪੈਦਾ ਕੀਤੀ ਸੀ। ਗ਼ਦਰ ਲਹਿਰ ਨੇ ਠੀਕ ਇਸ ਦੇ ਉੱਲਟ ਕੀਤਾ ਸੀ। ਇਹ ਤੱਥ ਕਿ ਗ਼ਦਰੀ ਛੋਟੀ ਕਿਸਾਨੀ ਵਿਚੋਂ ਆਏ ਸਨ, ਜੋ ਤਿੱਖੇ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਸੀ, ਮੁਤਬਾਦਲ ਰੁਝਾਨਾਂ ਨੂੰ ਬਲ ਦੇਣ ਵਿਚ ਸਿਰਫ ਉਦੋਂ ਹੀ ਸਹਾਈ ਹੋ ਸਕਿਆ ਸੀ ਜਦੋਂ ਉਹ ਵੱਖਰੀਆਂ ਸਿਆਸੀ ਅਤੇ ਸਮਾਜਕ ਹਕੀਕਤਾਂ ਦੇ ਦਰਪੇਸ਼ ਹੋਈ ਸੀ। ਉਨ੍ਹਾਂ ਵਿਚ ਪੁਰਾਣੇ ਰੁਝਾਨਾਂ ਨੂੰ ਕਾਇਮ ਰੱਖਣਾ ਮੁਸੀਬਤ ਬਣ ਚੁੱਕਾ ਸੀ। ਇਸੇ ਲਈ ਉਹ ਇੰਨੀ ਅਸਾਨੀ ਨਾਲ਼ ਇਕ ਵੱਖਰੀ ਵਿਚਾਰਧਾਰਾ ਨੂੰ ਅਪਨਾਉਣ ਲਈ ਤਿਆਰ ਹੋ ਸਕੇ ਸਨ। ਇਹ ਵਿਚਾਰਧਾਰਾ ਉਨ੍ਹਾਂ ਸਾਰੇ ਮਸਲਿਆਂ ਦਾ ਵਧੇਰੇ ਤਸੱਲੀਬਖਸ਼ ਹੱਲ ਪੇਸ਼ ਕਰਦੀ ਜਾਪਦੀ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਮਨਾਂ ਨੂੰ ਬੇਚੈਨ ਕਰ ਰੱਖਿਆ ਸੀ। ਇਹ ਦੋਵੇਂ ਟਕਰਾਵੇਂ ਰੁਝਾਨ ਇਕ ਤੀਜੀ ਤਰ੍ਹਾਂ ਦੇ ਰੁਝਾਨ ਲਈ ਰਾਹ ਪੱਧਰਾ ਕਰਦੇ ਲਗਦੇ ਸਨ ਜੋ ਉਨ੍ਹਾਂ ਦੋਹਾਂ ਦੇ ਵਿਚ ਵਿਚਾਲੇ ਜਿਹੇ ਪੈਂਦਾ ਸੀ ਜੋ ਬਾਅਦ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿਚ ਸਾਹਮਣੇ ਆਇਆ।

Posted in ਵਾਰਤਿਕ | 1 Comment

ਓ ਹੈਨਰੀ ਦੀ ਸ਼ਾਹਕਾਰ ਕਹਾਣੀ – ਸਿਆਣਿਆਂ ਦੇ ਤੋਹਫੇ

ਇਕ ਡਾਲਰ ਸੱਤਾਸੀ ਸੈਂਟ। ਕੁੱਲ ਏਨੀ ਰਕਮ। ਇਹ ਪੈਸੇ ਤਾਂ ਇਕ ਇਕ ਨਿਕੇ ਪੈਸੇ ਦੇ, ਦੋ ਦੋ ਪੈਸੇ ਦੇ ਸਿੱਕੇ ਸਨ ਜਿਹੜੇ ਮਸਾਂ ਬਚਾਏ ਸਨ, ਕਦੀ ਸਬਜੀ ਵਾਲੇ ਨਾਲ ਝਗੜਾ ਕੀਤਾ, ਕਦੀ ਰਾਸ਼ਣ ਵਾਲੇ ਨਾਲ। ਭਾਅ ਕਰਦੇ ਕਰਦੇ ਕਦੇ ਕਦੇ ਤਾਂ ਇਉਂ ਲਗਦਾ ਕਿ ਔਰਤ ਬੜੀ ਕੰਜੂਸ ਅਤੇ ਲੀਚੜ ਹੈ। ਤਿੰਨ ਵਾਰ ਡੈਲਾ ਨੇ
ਰਕਮ ਗਿਣੀ। ਉਹੀ, ਇਕ ਡਾਲਰ ਸੱਤਾਸੀ ਸੈਂਟ। ਅਗਲੇ ਦਿਨ ਸੀ ਕ੍ਰਿਸਮਿਸ ਦਾ ਤਿਉਹਾਰ। ਕਰਦੀ ਵੀ ਕੀ ਉਹ। ਛੋਟੇ, ਮੈਲੇ ਜਿਹੇ ਸੋਫ਼ੇ ਉਪਰ ਡਿਗ ਕੇ ਰੋ ਹੀ ਸਕਦੀ ਸੀ ਬਸ। ਇਹੀ ਉਸ ਨੇ ਕੀਤਾ। ਇਹੋ ਕੁਝ ਹੁੰਦਾ ਹੈ ਇਹੋ ਜਿਹੇ ਸਮੇਂ। ਸਿਸਕਣਾ, ਨੱਕ ਸੁਕੇੜਨਾ ਜਾਂ ਕਦੇ ਮੁਸਕਰਾਉਣਾ, ਇਸੇ ਨੂੰ ਜ਼ਿੰਦਗੀ ਕਹਿੰਦੇ ਨੇ ਨਾ।
ਏਨਾ ਕੁ ਫਰਕ ਹੋਰ ਲਾ ਲਵੋ ਕਿ ਰੋਣਾ ਜ਼ਿਆਦਾ ਹੁੰਦਾ ਹੈ, ਹੱਸਣਾ ਘੱਟ।
ਘਰ ਦੀ ਮਾਲਕਣ, ਸਾਡੀ ਨਾਇਕਾ, ਪਹਿਲੀ ਮੰਜ਼ਲ ਵਲ ਵਧ ਰਹੀ ਹੈ, ਰੋਣ ਵਾਲੀ ਮੰਜ਼ਲ ਵਲ। ਆਓ ਘਰ ਉਪਰ ਇਕ ਨਿਗਾਹ ਮਾਰੀਏ। ਅੱਠ ਡਾਲਰ ਪ੍ਰਤੀ ਹਫਤਾ ਕਿਰਾਇਆ। ਤਨਖਾਹ ਹੈ, 30 ਡਾਲਰ। ਘਰ ਬਾਰੇ ਕੀ ਗੱਲ ਕਰੀਏ। ਚਾਰੇ ਪਾਸੇ ਗਰੀਬੀ ਦੇ ਦੀਦਾਰ ਹੋ ਰਹੇ ਹਨ। ਹੇਠਾਂ ਦਰਵਾਜੇ ਦੇ ਬਾਹਰ ਘੰਟੀ ਵਾਲਾ ਬਟਣ ਲੱਗਾ ਤਾਂ ਹੋਇਆ ਹੈ ਪਰ ਕਿਸੇ ਦੀ ਉਂਗਲ ਕਦੀ ਉਸ ਤੱਕ ਨਹੀਂ ਪੁੱਜੀ। ਇਕ ਤਖਤੀ ਹੈ ਜਿਸ ਉਪਰ ਲਿਖਿਆ ਹੈ, ਮਿਸਟਰ ਜੇਮਜ਼ ਡਿਲਿੰਘਮ ਯੰਗ।
ਕਿਸੇ ਜ਼ਮਾਨੇ ‘ਚ ਇਸ ਮਕਾਨ ਮਾਲਕ ਦੀ ਹਾਲਤ ਕੁਝ ਚੰਗੀ ਸੀ। ਉਦੋਂ ਤਖਤੀ ਉਪਰ ਡਿਲਿੰਘਮ ਸ਼ਬਦ ਕੁਝ ਜ਼ਿਆਦਾ ਚਮਕਦਾ ਹੁੰਦਾ ਸੀ। ਹੁਣ ਸੁੰਗੜ ਕੇ ਤਨਖਾਹ 30 ਡਾਲਰ ਰਹਿ ਗਈ ਤਾਂ ਡਿਲਿੰਘਮ ਦੇ ਅੱਖਰ ਧੁੰਦਲੇ ਪੈ ਗਏ। ਡਿਲਿੰਘਮ ਦੀ ਹੁਣ ਤਾਂ ਸਿਰਫ ਡੀ ਠੀਕ ਤਰ੍ਹਾਂ ਦਿਸਦੀ ਹੈ ਪਰ ਜਦੋਂ ਮਿਸਟਰ ਜੇਮਜ਼ ਡਿਲਿੰਘਮ ਯੰਗ ਘਰ ਪਰਤਦੇ ਤਾਂ ਉਨ੍ਹਾਂ ਦੀ ਪਤਨੀ, ਸ਼੍ਰੀਮਤੀ ਜੇਮਜ਼ ਡਿਲਿੰਘਮ, ਜੀਹਨੂੰ ਹੁਣ ਅਸੀ ਡੈਲਾ ਕਹਿੰਦੇ ਹਾਂ, ਪਤੀ ਨੂੰ ਗਲਵਕੜੀ ਵਿਚ ਘੁੱਟ ਲੈਂਦੀ, ਉਹਨੂੰ ਜੇਮਜ਼ ਕਹਿ ਕੇ ਬੁਲਾਉਂਦੀ। ਇਹ ਸਭ ਉਸ ਨੂੰ ਬੜਾ ਚੰਗਾ ਲਗਦਾ।
ਡੈਲਾ ਰੋਣ ਤੋਂ ਹਟੀ। ਗੱਲ੍ਹਾਂ ਉਪਰ ਰਤਾ ਕੁ ਪਾਊਡਰ ਮਲਿਆ। ਖਿੜਕੀ ਕੋਲ ਖਲੋਤੀ, ਵਾੜ ਉਪਰ ਚੜ੍ਹਦੀ ਭੂਰੀ ਬਿਲੀ ਨੂੰ ਦੇਖਣ ਲੱਗੀ। ਕੱਲ੍ਹ ਨੂੰ ਹੈ ਕ੍ਰਿਸਮਿਸ ਦਾ ਤਿਉਹਾਰ ਤੇ ਕੋਲ ਹਨ ਇਕ ਡਾਲਰ ਸੱਤਾਸੀ ਸੈਂਟ। ਇਸ ਰਕਮ ਨਾਲ ਉਹ ਜਿਮ ਵਾਸਤੇ ਕਿਹੜਾ ਤੁਹਫਾ ਖਰੀਦੇ? ਕਿੰਨਿਆਂ ਮਹੀਨਿਆਂ ਤੋਂ ਇਕ ਇਕ ਪੈਸਾ ਬਚਾ ਰਹੀ ਸੀ। ਨਤੀਜਾ ਕੀ ਨਿਕਲਿਆ? ਤੀਹ ਡਾਲਰ ਹਫਤਾ ਤਾਂ ਤਨਖਾਹ ਹੈ। ਇਹਦੇ ਨਾਲ ਬਣਦਾ ਕੀ ਐ? ਜਿੰਨਾ ਕੁ ਸੋਚਦੀ, ਖਰਚਾ ਉਸ ਤੋਂ ਜਿਆਦਾ ਹੋ ਜਾਂਦਾ। ਹਮੇਸ਼ ਇਹੀ ਹੁੰਦਾ। ਜਿਮ ਦੇ ਤੋਹਫੇ ਲਈ ਇਕ ਡਾਲਰ ਸੱਤਾਸੀ ਸੈਂਟ, ਪਿਆਰਾ ਜਿਮ। ਉਸ ਵਾਸਤੇ ਕੁੱਝ ਸੁਹਣਾ ਖਰੀਦਣ ਦੀ ਯੋਜਨਾ ਲਈ ਕਿੰਨੇ ਕਿੰਨੇ ਸੁਹਾਵਣੇ ਘੰਟੇ ਬਿਤਾਏ ਸਨ। ਕੋਈ ਅਜਿਹੀ ਚੀਜ਼ ਜਿਹੜੀ ਸੁਹਣੀ ਹੋਵੇ, ਅਜੀਬ ਹੋਵੇ, ਦਿਲ-ਖਿਚਵੀਂ ਹੋਵੇ, ਜਿਹੜੀ ਜਿਮ ਲਾਇਕ ਹੋਵੇ ਬਸ। ਖਿੜਕੀਆਂ ਵਿਚਕਾਰ ਕੰਧ ਉਪਰ ਸ਼ੀਸ਼ਾ ਟੰਗਿਆ ਹੋਇਆ ਸੀ। ਅੱਠ ਡਾਲਰ ਕਿਰਾਏ ਵਾਲੇ ਮਕਾਨ ਵਿਚ ਤੁਸੀਂ ਅਜਿਹਾ ਸ਼ੀਸ਼ਾ ਦੇਖਿਆ ਹੋਣੈ। ਇਕ ਕਮਜ਼ੋਰ ਪਤਲਾ ਜਿਹਾ ਬੰਦਾ ਸ਼ੀਸ਼ੇ ਨਾਮ ਦੀ ਇਸ ਚੀਜ਼ ਵਿਚੋਂ ਆਪਣੀ ਸ਼ਕਲ ਦਾ ਠੀਕ ਅੰਦਾਜ਼ਾ ਲਾ ਲੈਂਦਾ ਸੀ।
ਅਚਾਨਕ ਉਹ ਖਿੜਕੀ ਵਲੋਂ ਮੁੜ ਕੇ ਸ਼ੀਸ਼ੇ ਅਗੇ ਜਾ ਖਲੋਤੀ। ਚਿਹਰੇ ਦਾ ਰੰਗ ਤਾਂ ਵੀਹ ਸਕਿੰਟਾਂ ਵਿਚ ਉਡ ਗਿਆ ਪਰ ਅੱਖਾਂ ਵਿਚ ਚਮਕ ਰਹੀ। ਛੇਤੀ ਉਸ ਨੇ ਆਪਣੇ ਵਾਲ ਖੋਲ੍ਹ ਦਿਤੇ ਜੋ ਹੇਠਾਂ ਵੱਲ ਦੂਰ ਤਕ ਖਿਸਕ ਗਏ।
ਜੇਮਜ਼ ਡਿਲਿੰਘਮ ਯੰਗ ਖਾਨਦਾਨ ਪਾਸ ਦੋ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਦੀ ਮਾਲਕੀ ਕਾਰਨ ਉਹ ਫਖਰ ਕਰਿਆ ਕਰਦੇ ਸਨ। ਇਕ ਸੀ ਸੋਨੇ ਦੀ ਘੜੀ ਜਿਹੜੀ ਪਹਿਲਾਂ ਉਨ੍ਹਾਂ ਦੇ ਪਿਤਾ ਪਾਸ ਸੀ ਤੇ ਉਸ ਤੋਂ ਪਹਿਲਾਂ ਦਾਦਾ ਜੀ ਪਾਸ। ਦੂਜੀ ਅਮੁੱਲ ਵਸਤੂ ਸਨ ਡੈਲਾ ਦੇ ਕੇਸ। ਈਰਾਨ ਦੀ ਸਭ ਤੋਂ ਸੁਹਣੀ ਮਹਾਰਾਣੀ ਸ਼ੀਬਾ ਜੇ ਕਿਤੇ ਡੈਲਾ ਦੇ ਫਲੈਟ ਸਾਹਮਣੇ ਰਹਿੰਦੀ ਹੁੰਦੀ ਤਾਂ ਆਪਣੇ ਕੇਸ ਸੁਕਾਉਣ ਲੱਗਿਆਂ ਡੈਲਾ, ਸ਼ੀਬਾ ਦੇ ਬੇਸ਼ਕੀਮਤੀ ਹੀਰਿਆਂ ਨੂੰ ਮੱਧਮ ਪਾ ਦਿੰਦੀ। ਇਵੇਂ ਹੀ ਸਮਰਾਟ ਸੁਲੇਮਾਨ ਜੇ ਇਸ ਇਮਾਰਤ ਦਾ ਚੌਕੀਦਾਰ ਹੁੰਦਾ, ਉਸ ਨੇ ਆਪਣਾ ਸਾਰਾ ਖਜ਼ਾਨਾ ਇਸ ਦੇ ਤਹਿਖਾਨੇ ਵਿਚ ਦੱਬਿਆ ਹੁੰਦਾ ਅਤੇ ਜਿਮ ਉਸ ਨੇੜੇ ਦੀ ਲੰਘਦਾ ਹੋਇਆ ਆਪਣੀ ਘੜੀ ਤੋਂ ਸਮਾਂ ਦੇਖਦਾ ਤਾਂ ਸੁਲੇਮਾਨ ਨੇ ਈਰਖਾਵਸ ਆਪਣੀ ਦਾਹੜੀ ਖੁਰਚਣ ਲੱਗ ਜਾਣਾ ਸੀ।
ਡੈਲਾ ਦੇ ਖੂਬਸੂਰਤ ਕੇਸ ਲਹਿਰਾਉਂਦੇ ਚਮਚਮਾਉਂਦੇ ਇਉ ਲਮਕ ਰਹੇ ਸਨ ਜਿਵੇਂ ਕੋਈ ਝਰਨਾ ਹੇਠਾਂ ਉਤਰ ਰਿਹਾ ਹੋਵੇ। ਗੋਡਿਆਂ ਤੱਕ ਲੰਮੇ ਵਾਲ, ਇਉਂ ਲਗਦਾ ਸੀ ਜਿਵੇਂ ਉਸ ਦਾ ਲਿਬਾਸ ਇਹੀ ਹੋਵੇ। ਘਬਰਾ ਕੇ ਵਾਲਾਂ ਨੂੰ ਉਸ ਨੇ ਛੇਤੀ ਦੇ ਕੇ ਫੇਰ ਬੰਨ੍ਹ ਲਿਆ। ਪਲ ਭਰ ਸੁੰਨ ਜਿਹੀ ਖਲੋਤੀ ਰਹੀ ਤੇ ਫਿਰ ਅਚਾਨਕ ਉਸ ਦੀ ਅੱਖ ਵਿਚੋਂ ਇਕ ਹੰਝੂ ਘਸੇ ਕਾਲੀਨ ਉਪਰ ਜਾ ਡਿੱਗਾ। ਉਸ ਨੇ ਪੁਰਾਣੀ ਭੂਰੀ ਜਾਕਟ ਪਹਿਨੀ ਤੇ ਪੁਰਾਣਾ ਭੂਰਾ ਟੋਪ ਸਿਰ ‘ਤੇ ਰੱਖਿਆ। ਅੱਖਾਂ ਵਿਚ ਲਿਸ਼ਕ, ਧੜਾਧੜ ਸਖਤ ਕਦਮਾਂ ਨਾਲ ਪੌੜੀ ਤੋਂ ਹੇਠਾਂ ਉਤਰੀ ਤੇ ਜਦੋਂ ਤੇਜ਼ੀ ਨਾਲ ਮੁੜੀ ਤਾਂ ਸਕਰਟ ਲਹਿਰਾਇਆ। ਜਿਸ ਦੁਕਾਨ ਸਾਹਮਣੇ ਜਾ ਕੇ ਰੁਕੀ ਉਸ ਉਪਰ ਬੋਰਡ ਲੱਗਾ ਹੋਇਆ ਸੀ, ਮੈਡਮ ਸੋਫਰਾਨੀ-ਵਾਲਾਂ ਤੋਂ ਬਣੀਆਂ ਵਸਤਾਂ। ਭਜਦੀ ਹੋਈ ਉਹ ਦੁਕਾਨ ਦੀਆਂ ਪੌੜੀਆਂ ਚੜ੍ਹੀ, ਰੁਕੀ ਤਾਂ ਹਫ ਰਹੀ ਸੀ। ਉਚੀ ਲੰਮੀ ਮੈਡਮ ਸੋਫਰਾਨੀ ਸਹਿਜ ਮਜਾਜ਼, ਦਿਲ ਨੂੰ ਠੰਢ ਪਾਉਣ ਵਾਲੀ ਔਰਤ ਸੀ।
ਡੈਲਾ ਨੇ ਪੁੱਛਿਆ, ਮੇਰੇ ਵਾਲ ਖਰੀਦੋਗੇ?
ਮੈਡਮ ਨੇ ਕਿਹਾ, ਇਹੋ ਤਾਂ ਮੇਰਾ ਕਾਰੋਬਾਰ ਹੈ। ਟੋਪ ਉਤਾਰੋ। ਪਹਿਲਾਂ ਦੇਖ ਲਵਾਂ ਕਿਹੋ ਜਿਹੇ ਹਨ ਤੁਹਾਡੇ ਵਾਲ।
ਸੁਨਹਿਰੀ ਵਾਲਾਂ ਦਾ ਝਰਨਾ ਜ਼ਮੀਨ ਵਲ ਦੌੜਿਆ। ਮੈਡਮ ਨੇ ਆਪਣੇ ਤਜਰਬੇਕਾਰ ਹੱਥਾਂ ਨਾਲ ਵਾਲਾਂ ਨੂੰ ਤੋਲਦਿਆਂ ਕਿਹਾ, ਵੀਹ ਡਾਲਰ।
ਹੌਲੀ ਦੇ ਕੇ ਡੈਲਾ ਨੇ ਕਿਹਾ, ਦਿਉ।
ਅਗਲੇ ਦੋ ਘੰਟੇ ਗੁਲਾਬੀ ਖੰਭਾਂ ਉਪਰ ਸਵਾਰ ਹੋ ਕੇ ਉਡ ਗਏ। ਸਿਆਣਾ ਪਾਠਕ ਮੇਰੇ ਘਸੇ ਪਿੱਟੇ ਅਲੰਕਾਰਾਂ ਵਲ ਬੇਸ਼ਕ ਧਿਆਨ ਨਾ ਵੀ ਦੇਵੇ। ਡੈਲਾ ਨੇ ਇਹ ਸਮਾਂ ਦੁਕਾਨਾਂ ਵਿਚ ਰਖੇ ਸਮਾਨ ਦੀ ਫੋਲਾ ਫਾਲੀ ਕਰਦਿਆਂ ਬਿਤਾਇਆ। ਜਿਸ ਚੀਜ਼ ਦੀ ਉਸ ਨੂੰ ਤਲਾਸ਼ ਸੀ ਆਖਰ ਉਹ ਮਿਲ ਹੀ ਗਈ। ਇਹੀ ਤਾਂ ਉਹ
ਲੱਭ ਰਹੀ ਸੀ। ਇਹੀ ਤਾਂ ਸੀ ਜਿਮ ਵਾਸਤੇ, ਸਿਰਫ ਜਿਮ ਵਾਸਤੇ। ਸਾਰੀਆਂ ਦੁਕਾਨਾਂ ਛਾਣ ਮਾਰੀਆਂ
ਸਨ ਪਰ ਕਿਤੇ ਇਹ ਨਹੀਂ ਸੀ-ਇਹ ਸੀ ਜੇਬ ਵਿਚ ਰੱਖਣ ਵਾਲੀ ਜਿਮ ਦੀ ਘੜੀ ਵਾਸਤੇ ਪਲਾਟੀਨਮ ਦੀ ਜੰਜੀਰ। ਡਿਜ਼ਾਇਨ ਸਾਦਾ ਪਰ ਦਿਲ ਖਿਚਵਾਂ। ਡਿਜ਼ਾਇਨ ਦੀ ਥੋੜ੍ਹੀ, ਕੀਮਤ ਤਾਂ ਇਸ ਦੀ ਧਾਤ ਦੀ ਸੀ। ਹਰੇਕ ਵਧੀਆ ਚੀਜ ਉਹ ਹੁੰਦੀ ਹੈ ਜਿਸ ਦਾ ਅਸਲਾ ਵਧੀਆ ਹੋਵੇ। ਬਾਹਰਲੀ ਦਿਖਾਵਟ ਤੋਂ ਕੀ ਲੈਣਾ ਦੇਣਾ। ਪਹਿਲੀ ਨਜ਼ਰ ਹੀ ਜਾਣ ਗਈ ਸੀ ਕਿ ਇਹ ਚੇਨੀ ਬਣੀ ਹੀ ਜਿਮ ਦੀ ਘੜੀ ਵਾਸਤੇ ਹੈ। ਜਿਮ ਵੀ ਇਹੋ ਜਿਹਾ ਸੀ, ਸਾਦਾ ਜਿਹਾ ਪਰ ਅਮੁੱਲ। ਲਉ ਜੀ ਜਿਹੋ ਜਿਹੀ ਜੰਜੀਰ ਉਹੋ ਜਿਹਾ ਜਿਮ। ਬਣ ਗਈ ਗੱਲ।
ਜਦੋਂ ਡੈਲਾ ਘਰ ਪੁੱਜੀ ਤਾਂ ਉਸ ਦੀ ਮਸਤੀ ਥੋੜੀ ਕੁ ਘਟ ਹੋ ਗਈ। ਹੁਣ ਉਹ ਵਿਹਾਰਕ, ਅਕਲਵੰਦ ਬੰਦਿਆਂ ਵਾਂਗ ਸੋਚਣ ਲੱਗੀ। ਅਲਮਾਰੀ ਵਿਚੋਂ ਉਹ ਸੂਈਆਂ ਕਲਿੱਪ ਕੱਢੇ ਜਿਨ੍ਹਾਂ ਨੂੰ ਗਰਮ ਕਰਕੇ ਵਾਲ ਘੁੰਗਰਾਲੇ ਕਰੀਦੇ ਹਨ। ਸੂਈਆਂ ਕਲਿੱਪ ਚੁੱਲ੍ਹੇ ਉਪਰ ਗਰਮ ਕਰਨ ਲੱਗੀ ਤੇ ਫਿਰ ਲੱਗ ਗਈ ਸਿਰ ਦੀ ਉਸ ਬਰਬਾਦੀ ਨੂੰ ਸੰਵਾਰਨ ਵਿਚ, ਜਿਹੜੀ ਬਰਬਾਦੀ ਪਿਆਰ ਵਿਚ ਅਕਸਰ ਹੋਇਆ ਹੀ ਕਰਦੀ ਹੈ। ਇਹੋ ਜਿਹੀ ਬਰਬਾਦੀ ਖਾਸੀ ਕਸ਼ਟਦਾਇਕ ਹੋਇਆ ਕਰਦੀ ਹੈ।
ਚਾਲੀ ਮਿੰਟ ਲੱਗੇ। ਡੈਲਾ ਦਾ ਸਿਰ ਛੋਟੇ ਛੋਟੇ ਘੁੰਗਰਾਲੇ ਵਾਲਾਂ ਨਾਲ ਸਜ ਗਿਆ। ਇਉਂ ਲਗਦਾ ਸੀ ਜਿਵੇਂ ਸਕੂਲੋਂ ਭੱਜੀ ਬੱਚੀ ਹੋਵੇ ਕੋਈ। ਸ਼ੀਸ਼ੇ ਅੱਗੇ ਖਲੋ ਕੇ ਫਿਰ ਉਸ ਨੇ ਪੂਰੇ ਧਿਆਨ ਨਾਲ ਆਪਣੀ ਸ਼ਕਲ ਦਾ ਆਲੋਚਨਾਤਮਕ ਜਾਇਜ਼ਾ ਲਿਆ-ਪਹਿਲੀ ਨਜ਼ਰ ਦੇਖਣ ਸਾਰ ਜੇ ਜਿਮ ਨੇ ਮੈਨੂੰ ਜਾਨੋ ਨਾ ਮਾਰਿਆ ਤਾਂ ਕਹੇਗਾ ਕਿ ਤੂੰ ਕ੍ਰਿਸਮਸ ਦੇ ਗੱਵਈਆਂ ਵਰਗੀ ਲਗਦੀ ਹੈ। ਪਰ ਮੈਂ ਕੀ ਕਰਦੀ ਬਈ? ਇਕ ਡਾਲਰ ਸੱਤਾਸੀ ਸੈਂਟਾਂ ਨਾਲ ਕੀ ਖਰੀਦਦੀ ਆਪਣੇ ਜਿਮ ਵਾਸਤੇ?
ਠੀਕ ਸੱਤ ਵਜੇ ਉਸ ਨੇ ਕਾਫੀ ਬਣਾਈ। ਸਟੋਵ ‘ਤੇ ਕੜਾਹੀ ਰੱਖੀ। ਜਿਮ ਆਉਣ ਹੀ ਵਾਲਾ ਹੈ ਨਾ। ਗਰਮਾ ਗਰਮ ਪਕੌੜੇ ਬਣਾਵਾਂਗੀ। ਲੇਟ ਹੁੰਦਾ ਹੀ ਨਹੀਂ ਕਦੀ। ਚੇਨੀ ਦਾ ਗੋਲ ਛੱਲਾ ਬਣਾ ਕੇ ਉਸ ਨੇ ਮੁਠੀ ਵਿਚ ਬੰਦ ਕਰ ਲਿਆ ਤੇ ਦਰਵਾਜੇ ਨੇੜੇ ਰੱਖੇ ਸਟੂਲ ‘ਤੇ ਬੈਠ ਕੇ ਉਡੀਕਣ ਲੱਗੀ। ਪੌੜੀਆਂ ਚੜ੍ਹਦੇ ਕਦਮਾਂ ਦੀ ਆਵਾਜ਼ ਸੁਣੀ। ਪਲ ਭਰ ਲਈ ਉਸ ਦਾ ਚਿਹਰਾ ਸ਼ਾਂਤ ਹੋਇਆ। ਜੀਵਨ ਦੀਆਂ ਨਿਕੀਆਂ ਨਿਕੀਆਂ ਚੀਜ਼ਾਂ ਹਾਸਲ
ਕਰਨ ਵਾਸਤੇ ਪ੍ਰਾਰਥਨਾ ਕਰੀ ਜਾਣੀ ਉਸ ਦੀ ਆਦਤ ਸੀ। ਇਸ ਪਲ ਵੀ ਫੁਸਫੁਸਾਈ, ਹੇ ਪ੍ਰਭੂ, ਮਿਹਰ ਰੱਖੀਂ, ਹੁਣ ਵੀ ਮੈਂ ਜਿਮ ਨੂੰ ਸੁਹਣੀ ਈ ਲੱਗਾਂ।
ਦਰਵਾਜਾ ਖੁਲ੍ਹਿਆ। ਜਿਮ ਅੰਦਰ ਆਇਆ। ਦਰਵਾਜਾ ਬੰਦ ਕੀਤਾ। ਪਤਲਾ ਜਿਹਾ ਕਮਜ਼ੋਰ ਜਿਹਾ ਲੱਗ ਰਿਹਾ ਸੀ ਵਿਚਾਰਾ। ਉਮਰ ਕੇਵਲ ਬਾਈ ਸਾਲ ਪਰ ਮੋਢਿਆਂ ‘ਤੇ ਪਰਿਵਾਰ ਦਾ ਬੋਝ ਪੂਰਾ। ਉਸ ਨੂੰ ਨਵਾਂ ਓਵਰਕੋਟ ਚਾਹੀਦਾ ਸੀ। ਉਹਦੇ ਕੋਲ ਤਾਂ ਦਸਤਾਨੇ ਵੀ ਨਹੀਂ ਸਨ। ਜਿਮ ਅੰਦਰ ਲੰਘਿਆ। ਜਿਵੇਂ ਕੋਈ ਬੰਦਾ ਸ਼ਿਕਾਰੀ ਕੁੱਤੇ ਨੂੰ ਦੇਖ ਕੇ ਅਡੋਲ ਖਲੋ ਜਾਂਦਾ ਹੈ ਉਸੇ ਤਰ੍ਹਾਂ ਅਹਿਲ ਹੋ ਗਿਆ। ਉਸ ਦੀ ਨਜ਼ਰ ਡੈਲਾ ਉਪਰ ਪੈ ਚੁਕੀ ਸੀ। ਉਹ ਇਸ ਤਰ੍ਹਾਂ ਕਿਉਂ ਦੇਖ ਰਿਹਾ ਸੀ-ਡੈਲਾ ਨੂੰ ਪਤਾ ਨਾ ਲੱਗਾ। ਉਹ ਡਰ ਗਈ ਜਿਮ ਦੀਆਂ ਅੱਖਾਂ ਵਿਚ ਨਾ ਗੁੱਸਾ ਸੀ, ਨਾ ਹੈਰਾਨੀ, ਨਾ ਨਫ਼ਰਤ। ਉਸ ਦਾ ਹਾਵ ਭਾਵ ਭਿਆਨਕ ਨਹੀਂ ਸੀ, ਨਾ ਹੀ ਅਜਿਹੀ ਕੋਈ ਭਾਵਨਾ ਸੀ ਜਿਸ ਵਾਸਤੇ ਡੈਲਾ ਆਪਣੇ ਆਪ ਨੂੰ ਤਿਆਰ ਕਰੀ ਬੈਠੀ ਸੀ। ਜਿਮ ਲਗਾਤਾਰ ਡੈਲਾ ਦੇ ਚਿਹਰੇ ਵਲ ਦੇਖੀ ਗਿਆ ਤੇ ਜਿਹੜੇ ਭਾਵ ਜਿਮ ਦੇ ਚਿਹਰੇ ਉਪਰ ਉਕਰੇ ਹੋਏ ਸਨ, ਡੈਲਾ ਨੂੰ ਸਮਝ ਵਿਚ ਨਾ ਆਏ।
ਡੈਲਾ ਨੇ ਉਸ ਵਲ ਸਰਕਦਿਆਂ ਕਿਹਾ, ਜਿਮ, ਪਿਆਰੇ ਜਿਮ, ਮੈਨੂੰ ਇਉਂ ਨਾ ਦੇਖ। ਮੈਂ ਆਪਣੇ ਵਾਲ ਕਟਵਾ ਕੇ ਵੇਚ ਦਿਤੇ ਕਿਉਂਕਿ ਮੈਂ ਤੁਹਾਨੂੰ ਕ੍ਰਿਸਮਸ ਸੁਗਾਤ ਦਿਤੇ ਬਗੈਰ ਰਹਿ ਨਹੀਂ ਸਕਦੀ ਸੀ। ਵਾਲ ਤਾਂ ਛੇਤੀ ਫੇਰ ਲੰਮੇ ਹੋ ਜਾਣੇ ਨੇ। ਮੈਨੂੰ ਵਿਸ਼ਵਾਸ ਹੈ ਤੁਸੀਂ ਬੁਰਾ ਨਹੀ ਮਨਾਉਂਗੇ। ਸੁਗਾਤ ਤਾਂ ਦੇਣੀ ਸੀ। ਮੇਰੇ ਵਾਲ ਤੇਜੀ ਨਾਲ ਵਧਦੇ ਨੇ। ਮੈਨੂੰ ਸ਼ੁਭ ਕ੍ਰਿਸਮਸ ਕਹੋ ਜਿਮ। ਆਉ ਜਿਮ। ਮੌਜ ਮਸਤੀ ਕਰੀਏ। ਤੁਹਾਨੂੰ ਪਤਾ ਨਹੀਂ ਮੈਂ ਕਿਹੋ ਜਿਹੀ ਸੁਗਾਤ ਤੁਹਾਡੇ ਲਈ ਖਰੀਦ ਕੇ ਲਿਆਈ ਆਂ।
ਤੂੰ ਆਪਣੇ ਵਾਲ ਕਟਵਾ ਦਿੱਤੇ, ਜਿਮ ਬੋਲਿਆ। ਉਸ ਨੇ ਇਹ ਸ਼ਬਦ ਏਨੇ ਸਹਿਜੇ ਸਹਿਜੇ ਬੋਲੇ ਜਿਵੇਂ ਕਿ ਬਹੁਤ ਜੋਰ ਲਾਉਣ ਬਾਦ ਵੀ ਕਿਸੇ ਨੂੰ ਗੱਲ ਸਮਝ ਨਾ ਆਈ ਹੋਵੇ। ਕਟਵਾ ਹੀ ਨਹੀਂ ਦਿਤੇ, ਵੇਚ ਵੀ ਦਿਤੇ, ਡੈਲਾ ਨੇ ਕਿਹਾ, ਕੀ ਬਿਨਾ ਵਾਲਾਂ ਤੋਂ ਮੈਨੂੰ ਪਿਆਰ ਨਹੀਂ ਕਰੋਗੇ? ਬਗੈਰ ਵਾਲਾਂ ਦੇ ਵੀ ਮੈਂ ਤਾਂ ਮੈਂ ਈ ਹਾਂ ਨਾਂ। ਹੈਰਾਨ ਜਿਹੀ ਨਜ਼ਰ ਜਿਮ ਨੇ ਕਮਰੇ ਵਿਚ ਦੌੜਾਈ। ਜਿਵੇਂ ਕੋਈ ਸ਼ੈਦਾਈ ਵਿਹਾਰ ਕਰਦਾ ਹੈ। ਜਿਮ ਫਿਰ ਬੋਲਿਆ, ਕੀ ਆਖਿਐ ਤੂੰ? ਕਿ ਤੇਰੇ ਕੇਸ ਚਲੇ ਗਏ? ਡੈਲਾ ਬੋਲੀ, ਹੁਣ ਨੀ ਲੱਭਣੇ ਉਹ। ਮੈਂ ਦੱਸਿਐ ਨਾ। ਵਿਕ ਵੀ ਗਏ। ਚਲੇ ਗਏ। ਉਮਰ ਹੀ ਏਨੀ ਸੀ ਮੇਰੇ ਕੇਸਾਂ ਦੀ। ਡੈਲਾ ਦੀ ਆਵਾਜ਼ ਹੁਣ ਗੰਭੀਰ ਅਤੇ ਮਿਠਾਸਪੂਰਨ ਹੋ ਗਈ ਪਰ ਤੁਹਾਡੇ ਬਾਰੇ ਮੇਰੇ ਪਿਆਰ ਦੀ ਗਿਣਤੀ ਕੋਈ ਨੀ ਕਰ ਸਕਦਾ। ਪਿਆਰੇ ਜਿਮ, ਪਕੌੜੇ ਬਣਾਵਾਂ?
ਸੁੰਨ-ਮਸੁੰਨ ਜਿਹੀ ਹਾਲਤ ਵਿਚੋਂ ਜਿਮ ਹੁਣ ਬਾਹਰ ਨਿਕਲਿਆ। ਉਸ ਨੇ ਡੈਲਾ ਨੂੰ ਗਲਵਕੜੀ ਵਿਚ ਘੁਟ ਲਿਆ।
ਆਓ ਪਾਠਕੋ, ਦਸ ਸਕਿੰਟਾਂ ਵਾਸਤੇ ਆਪਾਂ ਆਪਣਾ ਧਿਆਨ ਕਿਸੇ ਹੋਰ ਮਾਮੂਲੀ ਜਿਹੀ ਚੀਜ਼ ਵਲ ਕਰੀਏ। ਹਫ਼ਤੇ ਦੇ ਅੱਠ ਡਾਲਰ ਜਾਂ ਦਸ ਲੱਖ, ਫਰਕ ਕੀ ਹੈ? ਗਣਿਤ ਸ਼ਾਸਤਰੀ ਅਤੇ ਗਿਆਨੀ ਧਿਆਨੀ ਗਲਤ ਮਲਤ ਉਤਰ ਦੇਣਗੇ। ਮੈਜਈ ਦਰਵੇਸ, ਯਕੀਨਨ ਬੇਸ਼ੁਮਾਰ ਕੀਮਤ ਦੇ ਤੋਹਫੇ ਲੈ ਕੇ ਆਏ ਸਨ ਪਰ ਇਹ ਗੱਲ ਉਨ੍ਹਾਂ ਵਿਚ ਵੀ ਨਹੀਂ ਸੀ। ਗੱਲ ਤਾਂ ਤੁਹਾਨੂੰ ਅਜੇ ਦੱਸਣੀ ਹੈ। ਓਵਰਕੋਟ ਦੀ ਜੇਬ ਵਿਚੋਂ ਜਿਮ ਨੇ ਇਕ ਲਿਫਾਫਾ ਕੱਢਿਆ ਤੇ ਮੇਜ ਉਪਰ ਸੁੱਟ ਦਿੱਤਾ।
ਜਿਮ ਨੇ ਕਿਹਾ, ਗਲਤ ਨਾ ਸਮਝੀਂ ਡੈਲਾ। ਤੂੰ ਵਾਲਾਂ ਦਾ ਸਟਾਈਲ ਬਦਲ ਦਿਤਾ ਜਾਂ ਸ਼ੈਪੂ ਬਦਲ ਦਿਤਾ, ਇਸ ਗੱਲ ਨਾਲ ਮੇਰੇ ਪ੍ਰੇਮ ਨੂੰ ਫਰਕ ਨਹੀ ਪੈਂਦਾ। ਇਉਂ ਹੋ ਈ ਨਹੀ ਸਕਦਾ ਕਦੀ। ਪਰ ਜਦੋਂ ਤੂੰ ਇਹ ਲਿਫਾਫਾ ਖੋਲ੍ਹੇਂਗੀ ਤਾ ਤੈਨੂੰ ਮੇਰੀ ਪ੍ਰੇਸ਼ਾਨੀ ਦਾ ਪਤਾ ਲੱਗੇਗਾ।
ਗੋਰੀਆਂ ਉਂਗਲਾਂ ਨੇ ਲਿਫਾਫੇ ਦਾ ਧਾਗਾ ਉਧੇੜਿਆ। ਉਫ, ਇਕ ਦਰਦਨਾਕ ਚੀਕ। ਹੁਣ ਸ਼ੁਰੂ ਹੋਈ ਜਨਾਨੀਆਂ ਵਾਲੀ ਹਰਕਤ, ਹਿਰਦੇਵੇਧਕ ਵਿਰਲਾਪ। ਮੋਟੇ ਮੋਟੇ ਹੰਝੂ। ਧਰਵਾਸ ਦੇਣ ਵਾਸਤੇ ਘਰ ਦੇ ਮਾਲਕ ਨੂੰ ਖਾਸੀ ਤਾਕਤ ਲਾਉਣੀ ਪਈ।
ਲਉ ਜੀ ਪੈਕਟ ਵਿਚੋਂ ਨਿਕਲਿਆ ਬੇਅੰਤ ਸੁਹਣੀਆਂ ਕੰਘੀਆਂ ਅਤੇ ਕਲਿੱਪਾਂ ਦਾ ਪੂਰਾ ਸੈਟ। ਉਹੀ ਸੈਟ ਜਿਹੜਾ ਬਰਾਡਵੇ ਦੀ ਵੱਡੀ ਦੁਕਾਨ ਵਿਚ ਡੈਲਾ ਨੇ ਇਕ ਵੇਰ ਵਾਰ ਵਾਰ ਦੇਖਿਆ ਸੀ ਤੇ ਉਸ ਦੀ ਤੱਕਣੀ ਵਿਚੋਂ ਇਸ ਨੂੰ ਖਰੀਦਣ ਦੀ ਇੱਛਾ ਜਿਮ ਨੇ ਪੜ੍ਹ ਲਈ ਸੀ। ਐਨੀਆਂ ਖੂਬਸੂਰਤ ਕੰਘੀਆਂ? ਕੱਛੂ ਦੀ ਖੋਪਰੀ ਦੇ ਬਣੇ ਹੋਏ ਤੇ ਮੋਤੀਆਂ ਨਾਲ ਮੜ੍ਹੇ ਕਿਨਾਰੇ, ਲਿਸ਼ਕਾਰੇ ਮਾਰਦੇ ਹੋਏ ਕਲਿੱਪ। ਐਨੇ ਸੁਹਣੇ ਰੰਗ, ਡੈਲਾ ਦੇ ਵਾਲਾਂ ਦੀ ਰੰਗਤ ਦੇ, ਉਨ੍ਹਾਂ ਵਾਲਾਂ ਵਰਗੇ ਜਿਹੜੇ ਕਟ ਗਏ ਤੇ ਵਿਕ ਗਏ। ਬੜੀਆਂ ਮਹਿੰਗੀਆਂ ਕੰਘੀਆਂ ਡੈਲਾ ਕਿਹੜਾ ਜਾਣਦੀ ਨਹੀਂ ਸੀ। ਉਹ ਜਾਣਦੀ ਸੀ, ਕਦੀ ਨਹੀਂ ਖਰੀਦ ਸਕੇਗੀ ਇਹ ਕੰਘੀਆਂ ਤੇ ਕਲਿੱਪ, ਕਦੀ ਨਹੀਂ ਸਜਾ ਸਕੇਗੀ। ਪਰ ਆਪਣੇ ਦਿਲ ਦਾ ਕੀ ਕਰਦੀ ਉਹ? ਕਲਿੱਪਾਂ ਦੀ ਖਾਹਸ਼, ਬੇਸਬਰੀ, ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਤੀਬਰ ਇੱਛਾ ਸੁਭਾਵਕ ਸੀ। ਉਹੀ ਕੰਘੀਆਂ ਕਲਿੱਪ ਹੁਣ ਉਹਦੇ ਸਨ, ਪਰ ਉਹ ਲੰਮੇ ਕੇਸ ਜਿਨ੍ਹਾਂ ਦਾ ਸ਼ਿੰਗਾਰ ਇਨ੍ਹਾਂ ਕਲਿੱਪਾਂ ਨੇ ਬਣਨਾ ਸੀ, ਉਹ ਚਲੇ ਗਏ ਸਨ ਦੂਰ।
ਜਿਹੜਾ ਤੁਹਫਾ ਡੈਲਾ ਨੇ ਲਿਆਂਦਾ ਸੀ ਉਹ ਜਿੰਮ ਨੇ ਅਜੇ ਨਹੀਂ ਦੇਖਿਆ ਸੀ। ਖੁੱਲ੍ਹੀ ਹਥੇਲੀ ਉਪਰ ਚੇਨੀ ਰੱਖ ਕੇ ਡੈਲਾ ਨੇ ਜਿਮ ਨੂੰ ਦਿਖਾਈ ਤੇ ਬਹੁਤ ਉਤਸੁਕਤਾ ਨਾਲ ਜਿਮ ਵੱਲ ਦੇਖਣ ਲੱਗੀ। ਚੇਨੀ ਤਾਂ ਲਿਸ਼ਕਾਰੇ ਮਾਰ ਹੀ ਰਹੀ ਸੀ ਡੈਲਾ ਦੀਆਂ ਅੱਖਾਂ ਵਿਚ ਕਿਹੜਾ ਘੱਟ ਚਮਕ ਆਈ? ਬਹੁਤ ਗਜ਼ਬ ਦੀ ਹੈ ਕਿ ਨਹੀਂ ਜਿਮ?
ਇਹ ਖਰੀਦਣ ਲਈ ਮੈਂ ਸਾਰਾ ਸ਼ਹਿਰ ਫਰੋਲ ਮਾਰਿਆ। ਤੂੰ ਹੁਣ ਦਿਨ ਵਿਚ ਸੌ ਸੌ ਵਾਰ ਟਾਈਮ ਦੇਖਿਆ ਕਰੇਂਗਾ। ਲਿਆਉ, ਇਧਰ ਕਰੋ ਆਪਣੀ ਘੜੀ। ਦੇਖੀਏ ਕਿਵੇਂ ਲੱਗੇਗੀ ਉਸ ਨਾਲ ਇਹ।
ਡੈਲਾ ਦੀ ਗੱਲ ਮੰਨਣ ਦੀ ਥਾਂ ਜਿਮ ਸੋਫੇ ‘ਤੇ ਲੁੜ੍ਹਕ ਗਿਆ। ਸਿਰ ਹੇਠਾਂ ਹੱਥ ਰੱਖ ਕੇ ਮੁਸਕਰਾਇਆ, ਡੈਲਾ ਥੋੜੀ ਦੇਰ ਲਈ ਆਪਾਂ ਕ੍ਰਿਸਮਸ ਦੇ ਤੋਹਫੇ ਇਕ ਪਾਸੇ ਰੱਖ ਦੇਈਏ। ਇਹ ਇਨੇ ਸੁਹਣੇ ਨੇ ਕਿ ਆਪਾਂ ਇਨ੍ਹਾਂ ਨੂੰ ਪਹਿਨਣ ਦੇ ਕਾਬਲ ਨਹੀਂ ਬਸ। ਤੇਰੇ ਵਾਸਤੇ ਕੰਘੀਆਂ ਕਲਿੱਪ ਖਰੀਦਣ ਵਾਸਤੇ ਮੈਂ ਉਹ ਘੜੀ ਵੇਚ
ਆਇਆਂ। ਚਲੋ ਠੀਕ ਹੋਇਆ। ਹੁਣ ਇਉਂ ਕਰ, ਪਕੌੜੇ ਤਲ।
ਤੁਹਾਨੂੰ ਪਤਾ ਈ ਐ ਪਾਠਕੋ, ਇਹ ਮੈਜਈ ਬੜੇ ਦੂਰੰਦੇਸ਼ ਸਨ। ਯਕੀਨਨ ਦੂਰੰਦੇਸ਼। ਪੰਘੂੜੇ ਵਿਚ ਲੇਟੇ ਯਸੂ ਵਾਸਤੇ ਤੋਹਫੇ ਲੈ ਕੇ ਆਏ ਸਨ ਉਹ। ਉਨ੍ਹਾਂ ਦੇ ਤੋਹਫੇ ਕਿਹੜਾ ਘੱਟ ਕੀਮਤੀ ਸਨ? ਪਰ ਇਕ ਫਰਕ ਹੈ। ਜੇ ਚਾਹੁੰਦੇ, ਮੈਜਈ ਆਪਣੇ ਤੋਹਫੇ ਬਦਲ ਸਕਦੇ ਸਨ, ਦੁਕਾਨਦਾਰ ਬਦਲ ਕੇ ਹੋਰ ਦੇ ਦਿੰਦਾ। ਇਥੇ ਮੈਂ ਆਪਣੇ ਟੁੱਟੇ-ਫੁਟੇ ਅੰਦਾਜ਼ ਵਿਚ ਨਿਕੇ ਫਲੈਟ ਵਿਚ ਰਹਿੰਦੇ ਦੋ ਮੂਰਖ ਬੱਚਿਆਂ ਦੀ ਕਹਾਣੀ ਸੁਣਾਈ ਹੈ ਜਿਨ੍ਹਾਂ ਨੇ ਆਪਣੇ ਸਭ ਤੋਂ ਕੀਮਤੀ ਖਜ਼ਾਨਿਆਂ ਦੀ ਰਾਖ ਬਣਾ ਦਿਤੀ। ਤਾਂ ਵੀ, ਇਸ ਕਲਯੁਗ ਵਿਚ ਅਕਲਵੰਦ ਲੋਕਾਂ ਲਈ ਮੇਰੇ ਇਹ ਦੋ ਸ਼ਬਦ ਸੁਣੋ, ਜਿੰਨੇ ਲੋਕ ਸੁਗਾਤਾਂ ਦਿੰਦੇ ਹਨ, ਉਨ੍ਹਾਂ ਵਿਚੋਂ ਇਹੋ ਦੋ ਸਭ ਤੋਂ ਵਧੀਕ ਅਕਲਮੰਦ ਹਨ। ਲੋਕ ਤੋਹਫੇ ਲੈਣਗੇ/ਦੇਣਗੇ ਪਰ ਸਾਰਿਆਂ ਵਿਚੋਂ ਵਧੀਕ ਸਿਆਣੇ ਡੈਲਾ ਤੇ ਜਿਮ ਹਨ। ਹਰ ਥਾਂ, ਉਹੀ ਸਿਆਣੇ ਸਾਬਤ ਹੋਣਗੇ।ਮੇਰੇ ਲਈ ਤਾਂ ਉਹੀ ਮੈਜਈ ਹਨ ।

ਅਨੁਵਾਦ -ਪ੍ਰੋ. ਹਰਪਾਲ ਸਿੰਘ ਪੰਨੂ

Posted in Uncategorized | 1 Comment

‘ਭੌਂਕਦਾ ਟਾਪੂ ’( Chienne d Histoire)

ਸਮੁੰਦਰੀ ਮੁਰਗਾਬੀਆਂ ਦੀਆਂ ਆਵਾਜਾਂ , ਧੁੱਪ ਨਾਲ ਲਿਸ਼ਕਦੀ ਬੰਦਰਗਾਹ , ਮਨੁੱਖੀ ਅਵਾਜਾਂ, ਭੌਂਕਦੇ ਕੁੱਤੇ . ਇੱਕ ਸ਼ਹਿਰ ਦੇ ਬਾਜ਼ਾਰ ਵਿੱਚ , ਕੁੱਤੇ ਬੈਠ ਰਹੇ ਹਨ , ਲਿਟ ਰਹੇ ਹਨ , ਘੁੰਮ ਰਹੇ ਹਨ . ਕੁੱਤੇ ਸਕਰੀਨ ਦੇ ਕੇਂਦਰ ਵਿੱਚ ਇਕੱਤਰ ਹੁੰਦੇ ਹਨ . ਰਾਤ ਹੋ ਜਾਂਦੀ ਹੈ . ਇੱਕ ਕੁੱਤੀ ਸੂੰਦੀ ਹੈ , ਉਹ ਆਪਣੇ ਨਵਜਾਤ ਕਤੂਰਿਆਂ ਨੂੰ ਚੁੰਘਾ ਰਹੀ ਹੈ , ਚੱਟ ਰਹੀ ਹੈ . ਇੱਕ ਸਿਪਾਹੀ ਆਉਂਦਾ ਹੈ ਅਤੇ ਦੇਖਦਾ ਹੈ , ਗੁੱਰ ਗੁੱਰ ਕਰਦੀ ਕੁੱਤੀ , ਉਹ ਆਪਣੇ ਕਤੂਰਿਆਂ ਨੂੰ ਢੱਕ ਲੈਂਦੀ ਹੈ .

ਸਜਰ ਅਵੇਕਡੀਕੀਆਂ ਦੀ ਪੰਦਰਾਂ ਮਿੰਟ ਡੀ ਐਨੀਮੇਟਿਡ ਫਿਲਮ ‘ਭੌਂਕਦਾ ਟਾਪੂ ’ ( ਮੂਲ ਫਰੇਂਚ ਵਿੱਚ Chienne d Histoire ) ਸ਼ੁਰੂ ਹੁੰਦੀ ਹੈ , ਜਿਸਨੇ 2010 ਵਿੱਚ ਕੈਨਜ ਵਿੱਚ ਸਭ ਤੋਂ ਉੱਤਮ ਲਘੂ ਫਿਲਮ ਨਾਤੇ ਪਾਲਮੇ ਡੀ ਓਰ ਅਵਾਰਡ ਜਿਤਿਆ . ਛਵੀਆਂ ਥਾਮਸ ਅਜੂਲੋਸ ਦੀਆਂ ਪੇਂਟਿੰਗਸ ਹਨ.

ਸੰਗੀਤ ਬਦਲਦਾ ਹੈ , ਇੱਕ ਲੰਮੇ ਮੇਜ ਦੁਆਲੇ ਬੈਠੇ ਹਾਕਮ ਵਿਚਾਰਾਂ ਕਰ ਰਹੇ ਹਨ ਕਿਵੇਂ ਕੁੱਤਿਆਂ ਨੂੰ ਖਤਮ ਕਰਨਾ ਹੈ . ਸਮਾਚਾਰ ਪੱਤਰਾਂ ਵਿੱਚ ਘੋਸ਼ਣਾ ਕੀਤੀ ਜਾਂਦੀ ਹੈ ਕਿ ਕਾਂਸਤੁਨਤੁਨੀਆ ਦੀਆਂ ਸੜਕਾਂ ਉੱਤੇ 60 , 000 ਤੋਂ ਜ਼ਿਆਦਾ ਕੁੱਤੇ ਹਨ . ਤੁਰਕੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਖਤਮ ਕਰਨ ਲਈ ਅਪੀਲ ਕੀਤੀ ਹੈ . ਪੈਰਿਸ ਵਿੱਚ ਪਾਸ਼ਚਰ ਸੰਸਥਾਨ ਅਤੇ ਹੋਰ ਯੂਰਪੀ ਮਾਹਿਰਾਂ ਵਲੋਂ ਪੇਸ਼ ਕੀਤੇ ਵੱਖ ਵੱਖ ਵਿਕਲਪਾਂ – ਗੈਸ ਨਾਲ ਮਾਰਨਾ ,ਭਸਮੀਕਰਣ , ਮਾਸ ਦੀ ਮਨੁੱਖੀ ਉਪਭੋਗ ਲਈ ਵਰਤੋਂ ਕਰਨ – ਤੇ ਵਿਚਾਰਾਂ ਕਰਨ ਤੋਂ ਬਾਅਦ ਤੁਰਕ ਫੈਸਲਾ ਕਰਦੇ ਹਨ ਕਿ ਕੁੱਤਿਆਂ ਨੂੰ ਫੜ ਕੇ ਇੱਕ ਵਿਰਾਨ ਟਾਪੂ ਉੱਤੇ ਛੱਡ ਦਿੱਤਾ ਜਾਵੇ .

ਲੇਕਿਨ ਅਸੀਂ ਅਜੇ ਇਹ ਨਹੀਂ ਜਾਣਦੇ. ਅਸੀਂ ਕੁੱਤੇ ਦੇਖਦੇ ਹਾਂ ਅਤੇ ਅਸੀਂ ਗੁੱਰ ਗੁੱਰ ਸੁਣਦੇ ਹਾਂ . ਉਹ ਖਤਰੇ ਨੂੰ ਭਾਂਪ ਲੈਂਦੇ ਹਨ . ਪੁਰਸ਼ ਪਹੁੰਚ ਜਾਂਦੇ ਹਨ . ਕੁੱਤੀ ਆਪਣੇ ਕਤੂਰੇ ਬਚਾਉਣ ਲਈ ਯਤਨ ਕਰ ਰਹੀ ਹੈ , ਜਦ ਕਿ ਦੂਜੇ ਕੁੱਤਿਆਂ ਨੂੰ ਫੜਿਆ ਜਾ ਰਿਹਾ ਹੈ , ਕਰੇਟਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ . ਨਾਰੰਗੀ ਹੁਲ੍ਹੜ , ਲਾਲ ਰੰਗ ਦਾ ਛਿੜਕਾ ਹੈ , ਅਤੇ ਕੁੱਤਿਆਂ ਨੂੰ ਓਵਰਲੈਪ ਕਰਦੀਆਂ ਰੌਸ਼ਨੀਆਂ ਹਨ . ਕੁੱਤੇ ਝੁੱਕਦੇ ਹਨ , ਜਾਂ ਕਦੇ ਸਿਰ ਝੂਲਦੇ ਹਨ , ਪੁਰਸ਼ਾਂ ਲਈ ਜੋ ਉਨ੍ਹਾਂ ਨੂੰ ਫੜਨ ਲਈ ਆਏ ਹਾਂ ਦੇ ਵੱਲ ਖੁੱਲੇ ਮੂੰਹ … . ਇੱਥੇ ਤੱਕ ਕਿ ਚਿੱਟੇ , ਪੀਲੇ , ਹਲਕੇ ਭੂਰੇ , ਕਾਲੇ ਰੰਗਾਂ ਦੀਆਂ ਛੋਹਾਂ . ਪ੍ਰਕਾਸ਼ ਅਤੇ ਖੂਨ ਦੀ ਇਸ ਖੇਡ ਨੂੰ , ਕੁੱਤਿਆਂ ਦੇ ਅਕਾਰਾਂ ਵਿੱਚ ਚਿਪਕੇ ਦੇਖਣਾ ਮੁਸ਼ਕਲ ਹੈ. ਫਿਰ ਅਸੀਂ ਵੇਖਦੇ ਕਰੇਟਾਂ ਵਿੱਚ ਬੰਦ ਕੁੱਤੇ ਇੱਕ ਕਿਸ਼ਤੀ ਵਿੱਚ ਲਿਜਾਏ ਜਾ ਰਹੇ ਹਨ , ਅਤੇ ਅਸੀਂ ਸਮੁੰਦਰੀ ਮੁਰਗਾਬੀਆਂ ਦੀ ਆਵਾਜ ਅਤੇ ਸਮੁੰਦਰ ਵਿੱਚ ਕੁੱਤਿਆਂ ਦੀ ਚਊਂ ਚਊਂ ਸੁਣਦੇ ਹਾਂ . ਜਿਉਂ ਜਿਉਂ ਕਿਸ਼ਤੀ ਪਥਰੀਲੇ ਟਾਪੂ ਦੇ ਨੇੜੇ ਜਾਂਦੀ ਹੈ ਚਊਂ ਚਊਂ ਵਿੱਚ ਚੀਕਾਂ ਦੀ ਧੁਨੀ ਉੱਚੀ ਹੋ ਜਾਂਦੀ ਹੈ . ਢਲਦੀ ਦੁਪਹਿਰ ਦੇ ਪੀਲੇ ਅਕਾਸ਼ ਵਿੱਚ , ਸੂਰਜ ਦੀ ਧੁੱਪ ਵਿੱਚ ਬਕਸੇ ਸੁੱਟੇ ਜਾ ਰਹੇ ਹਨ ਅਤੇ ਚਟਾਨਾਂ ਦੇ ਨਾਲ ਟਕਰਾ ਕੇ ਟੁੱਟ ਰਹੇ ਹਨ , ਦੇ ਰੂਪ ਵਿੱਚ ਕੁੱਤਿਆਂ ਨੂੰ ਰੋਡੀਆਂ ਚਟਾਨਾਂ ਉੱਤੇ , ਜਿੱਥੇ ਕੁੱਝ ਵੀ ਨਹੀਂ ਰਹਿੰਦਾ ਜਾਂ ਉੱਗਦਾ , ਮਰਨ ਲਈ ਛੱਡ ਜਾਂਦੇ ਹਨ .

ਹੁਣ , ਹਨ੍ਹੇਰੇ ਵਿੱਚ , ਹਤਾਸ਼ ਚੀਕਾਂ ਸੁਣਾਈ ਦੇ ਰਹੀਆਂ ਹਨ , ਜਦੋਂ ਕਿ ਕਨੂੰਨ ਅਤੇ ਵਿਵਸਥਾ ਬਲ , ਤੁਰਕੀ ਦੇ ਅਧਿਕਾਰੀ, ਸ਼ਹਿਰ ਵਿੱਚ ਦਿਖਾਏ ਜਾਂਦੇ ਹਨ . ਆਰਾਮ ਨਾਲ ਬੈਠੇ ਭੋਜਨ ਛੱਕ ਰਹੇ ਹਨ , ਇਹ ਕਠੋਰ ਅਤੇ ਮਸਾਂ ਮਨੁੱਖ . ਹਵਾ ਕਮਰੇ ਵਿੱਚ ਸ਼ੂਕਦੀ ਹੈ , ਜਿਸ ਵਿੱਚ ਚੀਕ ਚਿਹਾੜਾ ਰਲਿਆ ਹੋਇਆ ਹੈ . ਉਹ ਖਿੜਕੀ ਬੰਦ ਕਰ ਲੈਂਦੇ ਹਨ . ਅੰਤਮ ਦ੍ਰਿਸ਼ ਵਿੱਚ , ਇੱਕ ਕਰੂਜ ਜਹਾਜ ਕੁੱਤਿਆਂ ਵਾਲੇ ਟਾਪੂ ਕੋਲੋਂ ਗੁਜਰਦਾ ਹੈ . ਇੱਕ ਚਿੱਤਰਕਾਰ ਹਤਾਸ਼ ਅਤੇ ਮਰ ਰਹੇ , ਪਿੰਜਰ , ਕੁੱਤਿਆਂ ਦੇ ਰੇਖਾ ਚਿਤਰ ਬਣਾ ਰਿਹਾ ਹੈ . ਕੁੱਝ ਹਾਲੇ ਵੀ ਜਿੰਦਾ ਹਨ ਅਤੇ ਭੌਂਕ ਰਹੇ ਹਨ . ਉਹ ਪਾਣੀ ਵਿੱਚ ਕੁੱਦ ਪੈਂਦੇ ਹਨ ਅਤੇ ਜਹਾਜ ਦੇ ਵੱਲ ਤੈਰਨ ਲੱਗਦੇ ਹਨ . ਇੱਕ ਔਰਤ ਆਪਣੀਆਂ ਅੱਖਾਂ ਛੁਪਾਉਂਦੀ ਹੈ . ਇੱਕ ਹੋਰ ਤਸਵੀਰਾਂ ਲੈਂਦਾ ਹੈ . ਜਹਾਜ ਦੂਰ ਜਾ ਰਿਹਾ ਹੈ ਜਦ ਕਿ ਕੁੱਤੇ ਪਾਣੀ ਵਿੱਚ ਕਾਲ਼ੇ ਧੱਬੇ ਬਣ ਜਾਂਦੇ ਹਨ , ਅਤੇ ਸਮੁੰਦਰ ਛੇਤੀ ਹੀ ਉਨ੍ਹਾਂ ਨੂੰ ਢਕ ਲੈਂਦਾ ਹੈ . ਲੇਕਿਨ ਅਚਾਨਕ ਅਸੀਂ ਫਿਰ ਤੋਂ ਭੌਂਕਣ ਦੀਆਂ ਆਵਾਜਾਂ ਅਤੇ ਚਿੰਘਾੜ . ਇਹ ਅਸਲੀ ਹੈ ਜਾਂ ਜੋ ਜੀਵਨ ਸੀ ਉਸ ਦੀ ਮੰਡਲਾ ਰਹੀ ਸਿਮਰਤੀ ਹੈ ? ਟਾਪੂ ਦਾ ਇੱਕ ਸ਼ਾਟ : ਹੱਡੀਆਂ ਹਨ , ਗਿਰਝਾਂ ਹਨ . ਇੱਕ ਵੀ ਕੁੱਤਾ ਨਹੀਂ ਹੈ . ਸਭ ਤਮਾਸ਼ਾ ਖਤਮ ਹੋ ਗਿਆ ਹੈ . 1910 ਵਿੱਚ 30 , 000 ਤੋਂ ਜ਼ਿਆਦਾ ਕੁੱਤੇ ਖਤਮ ਕਰ ਦਿੱਤੇ ਗਏ ਸਨ .

Posted in Uncategorized | Leave a comment

ਸਵਾਰਥੀ ਦਿਉ- ਆਸਕਰ ਵਾਇਲਡ ਦੀ ਕਹਾਣੀ (Selfish Giant)

ਸਕੂਲ ਤੋਂ ਪਰਤਦੇ ਸਮੇਂ ਰੋਜ ਸ਼ਾਮ ਨੂੰ ਬੱਚੇ ਉਸ ਦਿਉ ਦੇ ਬਾਗ ਵਿੱਚ ਜਾ ਕੇ ਖੇਡਿਆ ਕਰਦੇ ਸਨ ।
ਬਹੁਤ ਸੁੰਦਰ ਬਾਗ ਸੀ , ਮਖਮਲੀ ਘਾਹ ਵਾਲਾ ! ਘਾਹ ਵਿੱਚ ਥਾਂ ਥਾਂ ਤਾਰਿਆਂ ਦੀ ਤਰ੍ਹਾਂ ਰੰਗੀਨ ਫੁਲ ਜੜੇ ਸਨ ਅਤੇ ਉਸ ਵਿੱਚ ਬਾਰਾਂ ਨਾਰੰਗੀ ਦੇ ਦਰਖਤ ਸਨ ਜਿਨ੍ਹਾਂ ਵਿੱਚ ਬਸੰਤ ਵਿੱਚ ਮੋਤੀਆ ਡੋਡੀਆਂ ਲੱਗਦੀਆਂ ਸਨ ਅਤੇ ਪਤਝੜ ਵਿੱਚ ਰਸਦਾਰ ਫਲ । ਟਾਹਣੀਆਂ ਤੇ ਬੈਠਕੇ ਚਿੜੀਆਂ ਇੰਨਾ ਮਿੱਠਾ ਸੁਰੀਲਾ ਗਾਉਂਦੀਆਂ ਸਨ ਕਿ ਬੱਚੇ ਖੇਲ ਰੋਕ ਕੇ ਉਨ੍ਹਾਂ ਨੂੰ ਸੁਣਨ ਲੱਗਦੇ ਸਨ ।
ਇੱਕ ਦਿਨ ਦਿਉ ਵਿਦੇਸ਼ ਤੋਂ ਪਰਤ ਆਇਆ । ਉਹ ਆਪਣੇ ਮਿੱਤਰ ਨੂੰ ਮਿਲਣ ਗਿਆ ਸੀ ਉਹ ਉੱਥੇ ਸੱਤ ਸਾਲ ਤੱਕ ਰੁਕ ਗਿਆ ਸੀ । ਸੱਤ ਸਾਲ ਤੱਕ ਗੱਲਾਂ ਕਰਦੇ ਰਹਿਣ ਦੇ ਬਾਅਦ ਉਨ੍ਹਾਂ ਦੀਆਂ ਗੱਲਾਂ ਖ਼ਤਮ ਹੋ ਗਈਆਂ ( ਕਿਉਂਕਿ ਉਸਨੇ ਥੋੜ੍ਹੀਆਂ ਜਿਹੀਆਂ ਗੱਲਾਂ ਤਾਂ ਕਰਨੀਆਂ ਸਨ ,ਬਹੁਤਾ ਕੁਝ ਕਹਿਣ ਕਹਾਉਣ ਵਾਲਾ ਤਾਂ ਉਨ੍ਹਾਂ ਕੋਲ ਹੈ ਨਹੀਂ ਸੀ ) ਅਤੇ ਉਹ ਆਪਣੇ ਘਰ ਪਰਤ ਆਇਆ । ਜਦੋਂ ਉਹ ਆਇਆ ਤਾਂ ਉਸਨੇ ਬਾਗ ਵਿੱਚ ਬੱਚਿਆਂ ਨੂੰ ਊਧਮ ਮਚਾਉਂਦੇ ਹੋਏ ਵੇਖਿਆ ।
‘‘ਓਏ ਬਦਮਾਸ਼ੋ ! ਤੁਸੀਂ ਇੱਥੇ ਕੀ ਕਰ ਰਹੇ ਹੋ ? ’’ ਉਸਨੇ ਚਿੰਘਾੜ ਕੇ ਪੁੱਛਿਆ । ਮੁੰਡੇ ਡਰ ਕੇ ਭੱਜ ਗਏ ।

‘‘ਮੇਰਾ ਬਾਗ ਮੇਰਾ ਬਾਗ ਹੈ । ਕੋਈ ਬੇਵਕੂਫ਼ ਵੀ ਇਸਨੂੰ ਸਮਝ ਸਕਦਾ ਹੈ ? ’’ ਇਸ ਲਈ ਉਸਨੇ ਉਸਦੇ ਚਾਰੇ ਪਾਸੇ ਉੱਚੀ ਜਿਹੀ ਦੀਵਾਰ ਕਰਵਾਈ ਅਤੇ ਫਾਟਕ ਉੱਤੇ ਇੱਕ ਤਖਤੀ ਲਟਕਾ ਦਿੱਤੀ ਜਿਸ ਉੱਤੇ ਲਿਖਿਆ ਸੀ ਕਿ – ‘ ਆਮ ਰਸਤਾ ਨਹੀਂ ਹੈ । ’
ਹੁਣ ਬੇਚਾਰੇ ਬੱਚਿਆਂ ਦੇ ਖੇਡਣ ਲਈ ਕੋਈ ਜਗ੍ਹਾ ਨਾ ਰਹਿ ਗਈ । ਉਹ ਸੜਕ ਉੱਤੇ ਖੇਡਣ ਲੱਗੇ ਮਗਰ ਸੜਕ ਉੱਤੇ ਨੁਕੀਲੇ ਪੱਥਰ ਚੁੱਭਦੇ ਸਨ ਇਸ ਲਈ ਜਦੋਂ ਉਨ੍ਹਾਂ ਨੂੰ ਛੁੱਟੀ ਹੋ ਜਾਂਦੀ ਸੀ ਤਾਂ ਉਹ ਉਸ ਉੱਚੀ ਦੀਵਾਰ ਦੇ ਚੱਕਰ ਲਗਾਉਂਦੇ ਸਨ ।
ਉਸਦੇ ਬਾਅਦ ਬਸੰਤ ਆਇਆ ਅਤੇ ਸਾਰੇ ਬਾਗਾਂ ਵਿੱਚ ਛੋਟੀਆਂ – ਛੋਟੀਆਂ ਚਿੜੀਆਂ ਚਹਿਕਣ ਲੱਗੀਆਂ ਅਤੇ ਨਵੇਂ ਟੂਸੇ ਫੁੱਟਣ ਲੱਗੇ । ਮਗਰ ਇਸ ਦਿਉ ਦੇ ਬਾਗ ਵਿੱਚ ਅਜੇ ਵੀ ਸਿਆਲ ਸੀ । ਉਸ ਵਿੱਚ ਕੋਈ ਬੱਚੇ ਨਹੀਂ ਸਨ ਇਸ ਲਈ ਚਿੜੀਆਂ ਗਾਉਣ ਲਈ ਇੱਛਕ ਨਹੀਂ ਸਨ ਅਤੇ ਦਰਖਤ ਫੁੱਲਣਾ ਭੁੱਲ ਗਏ ਸਨ ।

ਇੱਕ ਵਾਰ ਇੱਕ ਫੁੱਲ ਨੇ ਘਾਹ ਵਿੱਚੋਂ ਸਿਰ ਕੱਢ ਕੇ ਉਪਰ ਝਾਕਿਆ , ਪਰ ਜਦੋਂ ਉਸਨੇ ਉਹ ਤਖਤੀ ਵੇਖੀ ਤਾਂ ਉਸਨੂੰ ਇੰਨਾ ਦੁੱਖ ਹੋਇਆ ਕਿ ਉਹ ਸ਼ਬਨਮ ਦੇ ਹੰਝੂ ਕਰਦਾ ਹੋਇਆ ਫਿਰ ਜ਼ਮੀਨ ਵਿੱਚ ਸੌਣ ਚਲਾ ਗਿਆ ।
ਹਾਂ , ਹਿਮ ਅਤੇ ਪਾਲਾ ਬੇਹੱਦ ਖੁਸ਼ ਸਨ – – ‘‘ਬਸੰਤ ਸ਼ਾਇਦ ਇਸ ਬਾਗ ਨੂੰ ਭੁੱਲ ਗਈ ਹੈ—ਹੁਣ ਆਪਾਂ ਸਾਲ ਭਰ ਇੱਥੇ ਰਹਾਂਗੇ । ’’ ਉਨ੍ਹਾਂ ਨੇ ਉੱਤਰੀ ਧਰੁਵ ਦੀਆਂ ਬਰਫੀਲੀਆਂ ਨ੍ਹੇਰੀਆਂ ਨੂੰ ਵੀ ਆਮੰਤਰਿਤ ਕੀਤਾ ਅਤੇ ਉਹ ਵੀ ਉੱਥੇ ਆ ਗਈਆਂ ।
‘‘ਵਾਹ ! ਕਿਵੇਂ ਦੀ ਚੰਗੀ ਜਗ੍ਹਾ ਹੈ’’ ਨ੍ਹੇਰੀ ਨੇ ਕਿਹਾ – ‘‘ਇੱਥੇ ਔਲਿਆਂ ਨੂੰ ਵੀ ਸੱਦ ਲਿਆ ਜਾਵੇ ਤਾਂ ਕਿਵੇਂ ਰਹੇ ! ’’ ਅਤੇ ਔਲੇ ਵੀ ਆ ਗਏ ।
‘ਪਤਾ ਨਹੀਂ ਅਜੇ ਤੱਕ ਬਸੰਤ ਕਿਉਂ ਨਹੀਂ ਆਈ ? ’ ਸਵਾਰਥੀ ਦਿਉ ਨੇ ਸੋਚਿਆ – ਉਸਨੇ ਖਿੜਕੀ ਵਿੱਚ ਬੈਠਕੇ ਠੰਡੇ ਸਫੇਦ ਬਾਗ ਦੇ ਵੱਲ ਵੇਖਿਆ – ‘ਹੁਣ ਤਾਂ ਮੌਸਮ ਬਦਲਣਾ ਚਾਹੀਦਾ ਹੈ ! ’
ਲੇਕਿਨ ਬਸੰਤ ਨਹੀਂ ਆਈ ਅਤੇ ਨਾ ਗਰਮੀ – ਪਤਝੜ ਵਿੱਚ ਹਰ ਬਾਗ ਵਿੱਚ ਸੁਨਿਹਲੇ ਫਲ ਲਮਕਣ ਲੱਗੇ – ਮਗਰ ਦਿਉ ਦੇ ਬਾਗ ਦੀਆਂ ਟਾਹਣੀਆਂ ਖਾਲੀ ਸਨ ।

‘‘ਉਹ ਬਹੁਤ ਸਵਾਰਥੀ ਹੈ , ’’ ਪਤਝੜ ਨੇ ਕਿਹਾ – ਅਤੇ ਉੱਥੇ ਹਮੇਸ਼ਾ ਸਿਆਲ ਰਿਹਾ – ਅਤੇ ਨ੍ਹੇਰੀ , ਹਿਮ ਅਤੇ ਔਲਿਆਂ ਦੇ ਨਾਲ ਕੋਹਰਾ ਬਰਾਬਰ ਛਾਇਆ ਰਿਹਾ ।
ਇੱਕ ਦਿਨ ਸਵੇਰੇ ਜਦੋਂ ਦਿਉ ਆਇਆ ਤਾਂ ਉਸਨੂੰ ਬਹੁਤ ਆਕਰਸ਼ਕ ਸੰਗੀਤ ਸੁਣਾਈ ਪਿਆ । ਇੰਨਾ ਮਿੱਠਾ ਸੀ ਉਹ ਆਵਾਜ਼ ਕਿ ਉਸਨੇ ਸਮਝਿਆ ਰਾਜੇ ਦੇ ਬਾਜੇ ਵਾਲੇ ਏਧਰ ਤੋਂ ਗਾਉਂਦੇ ਹੋਏ ਨਿਕਲ ਰਹੇ ਹਨ । ਪਰ ਵਾਸਤਵ ਵਿੱਚ ਉਸਦੀ ਖਿੜਕੀ ਦੇ ਕੋਲ ਇੱਕ ਰੁੱਖ ਦੀ ਟਾਹਣੀ ਉੱਤੇ ਬੈਠਕੇ ਇੱਕ ਚਿੜੀ ਗੀਤ ਗਾ ਰਹੀ ਸੀ । ਕਿਸੇ ਵੀ ਪੰਛੀ ਦੇ ਗੀਤ ਨੂੰ ਸੁਣਿਆਂ ਉਸਨੂੰ ਇੰਨਾ ਦਿਨ ਗੁਜ਼ਰ ਗਏ ਸਨ ਕਿ ਉਹ ਉਸਨੂੰ ਸਵਰਗੀ ਸੰਗੀਤ ਸਮਝ ਰਿਹਾ ਸੀ । ਅਤੇ ਖੁੱਲੀ ਖਿੜਕੀ ਵਿੱਚੋਂ ਸੰਗੀਤ ਦੀਆਂ ਲਹਿਰਾਂ ਉਸਨੂੰ ਚੁੰਮ ਜਾਂਦੀਆਂ ਸੀ ।

‘‘ਮੈਂ ਸਮਝਦਾ ਹਾਂ ਬਸੰਤ ਆ ਗਈ ਹੈ , ’’ ਦਿਉ ਨੇ ਕਿਹਾ ਅਤੇ ਬਿਸਤਰ ਤੋਂ ਉਛਲ ਕੇ ਬਾਹਰ ਝਾਕਣ ਲਗਾ ।
ਉਸਨੇ ਇੱਕ ਹੈਰਾਨੀ ਜਨਕ ਦ੍ਰਿਸ਼ ਵੇਖਿਆ – ਦੀਵਾਰ ਦੇ ਇੱਕ ਛੋਟੇ ਜਿਹੇ ਛੇਦ ਵਿੱਚੋਂ ਬੱਚੇ ਅੰਦਰ ਵੜ ਆਏ ਸਨ ਅਤੇ ਦਰਖਤ ਦੀਆਂ ਸ਼ਾਖਾਵਾਂ ਉੱਤੇ ਬੈਠ ਗਏ ਸਨ । ਦਰਖਤ ਬੱਚਿਆਂ ਦਾ ਸਵਾਗਤ ਕਰਨ ਵਿੱਚ ਇੰਨੇ ਖੁਸ਼ ਸਨ ਕਿ ਉਹ ਫੁੱਲਾਂ ਨਾਲ ਲਦ ਗਏ ਸਨ ਅਤੇ ਲਹਿਰਾਉਣ ਲੱਗੇ ਸਨ ! ਚਿੜੀਆਂ ਖੁਸ਼ੀ ਨਾਲ ਫੁਦਕ – ਫੁਦਕ ਕੇ ਗੀਤ ਗਾ ਰਹੀਆਂ ਸਨ ਅਤੇ ਫੁਲ ਘਾਹ ਵਿੱਚੋਂ ਝਾਤੀਆਂ ਮਾਰ ਮਾਰ ਹੱਸ ਰਹੇ ਸਨ ।

ਪਰ ਫਿਰ ਵੀ ਇੱਕ ਕੋਨੇ ਵਿੱਚ ਅਜੇ ਸਿਆਲ ਸੀ । ਉੱਥੇ ਇੱਕ ਬਹੁਤ ਛੋਟਾ ਬੱਚਾ ਖੜਾ ਸੀ । ਉਹ ਇੰਨਾ ਛੋਟਾ ਸੀ ਕਿ ਉਸ ਤੋਂ ਟਾਹਣੀ ਤੱਕ ਪਹੁੰਚਿਆ ਨਹੀਂ ਜਾਂਦਾ ਸੀ – ਇਸ ਲਈ ਉਹ ਰੋਂਦਾ ਹੋਇਆ ਘੁੰਮ ਰਿਹਾ ਸੀ । ਦਰਖਤ ਬਰਫ ਨਾਲ ਢਕਿਆ ਸੀ ਅਤੇ ਉਸ ਉੱਤੇ ਉੱਤਰੀ ਹਵਾ ਵਗ ਰਹੀ ਸੀ ।
‘‘ਪਿਆਰੇ ਬੱਚੇ , ਚੜ੍ਹ ਆਓ ! ’’ ਦਰਖਤ ਨੇ ਕਿਹਾ ਅਤੇ ਟਾਹਣੀ ਝੁਕਾ ਦਿੱਤੀ ਮਗਰ ਉਹ ਬੱਚਾ ਬਹੁਤ ਛੋਟਾ ਸੀ ।
ਉਹ ਦ੍ਰਿਸ਼ ਵੇਖਕੇ ਦਿਉ ਦਾ ਦਿਲ ਪਿਘਲ ਗਿਆ । ‘ਮੈਂ ਕਿੰਨਾ ਸਵਾਰਥੀ ਸੀ ! ’ ਉਸਨੇ ਸੋਚਿਆ , ‘ਇਹ ਕਾਰਨ ਸੀ ਕਿ ਹੁਣ ਤੱਕ ਮੇਰੇ ਬਾਗ ਵਿੱਚ ਬਸੰਤ ਨਹੀਂ ਆਈ ਸੀ ? ਮੈਂ ਉਸ ਬੱਚੇ ਨੂੰ ਦਰਖਤ ਉੱਤੇ ਚੜ੍ਹਾ ਦੇਵਾਂਗਾ , ਇਹ ਦੀਵਾਰ ਤੁੜਵਾ ਦੇਵਾਂਗਾ ਅਤੇ ਫਿਰ ਮੇਰਾ ਉਪਵਨ ਹਮੇਸ਼ਾ ਲਈ ਬੱਚਿਆਂ ਦੀ ਖੇਡ ਭੂਮੀ ਬਣ ਜਾਏਗਾ ! ’

ਉਹ ਹੇਠਾਂ ਉਤਰਿਆ ਅਤੇ ਦਰਵਾਜਾ ਖੋਲਕੇ ਬਾਗ ਵਿੱਚ ਗਿਆ । ਜਦੋਂ ਬੱਚਿਆਂ ਨੇ ਵੇਖਿਆ ਤਾਂ ਡਰਕੇ ਭੱਜੇ ਅਤੇ ਬਾਗ ਵਿੱਚ ਫਿਰ ਸਿਆਲ ਆ ਗਿਆ । ਮਗਰ ਉਸ ਛੋਟੇ ਬੱਚੇ ਦੀਆਂ ਅੱਖਾਂ ਵਿੱਚ ਅੱਥਰੂ ਭਰੇ ਸਨ ਅਤੇ ਉਹ ਦਿਉ ਦਾ ਆਗਮਨ ਨਹੀਂ ਵੇਖ ਸਕਿਆ । ਦਿਉ ਚੁਪਚਾਪ ਪਿੱਛੇ ਤੋਂ ਗਿਆ ਅਤੇ ਮਲਕ ਦੇਕੇ ਉਸਨੂੰ ਚੁੱਕਕੇ ਦਰਖਤ ਉੱਤੇ ਬਿਠਾ ਦਿੱਤਾ ਦਰਖਤ ਵਿੱਚ ਝੱਟਪੱਟ ਕਲੀਆਂ ਫੁੱਟ ਨਿਕਲੀਆਂ ਅਤੇ ਚਿੜੀਆਂ ਪਰਤ ਆਈਆਂ ਅਤੇ ਗਾਉਣ ਲੱਗੀਆਂ । ਛੋਟੇ ਬੱਚੇ ਨੇ ਆਪਣੀਆਂ ਛੋਟੀਆਂ ਬਾਂਹਾਂ ਫੈਲਾਕੇ ਦਿਉ ਨੂੰ ਚੁੰਮ ਲਿਆ । ਦੂਜੇ ਬੱਚਿਆਂ ਨੇ ਵੀ ਇਹ ਵੇਖਿਆ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਦਿਉ ਹੁਣ ਕਠੋਰ ਨਹੀਂ ਰਿਹਾ ਤਾਂ ਉਹ ਵੀ ਪਰਤ ਆਏ ਅਤੇ ਉਨ੍ਹਾਂ ਦੇ ਨਾਲ – ਨਾਲ ਹਨੀਮੂਨ ਦਾ ਮਾਹੌਲ ਵੀ ਪਰਤ ਆਇਆ ।
‘‘ਹੁਣ ਇਹ ਬਾਗ ਤੁਹਾਡਾ ਹੈ , ’’ ਦਿਉ ਨੇ ਕਿਹਾ ਅਤੇ ਉਸਨੇ ਫਾਹੁੜਾ ਕਹੀ ਲੈ ਕੇ ਉਹ ਦੀਵਾਰ ਢਹਾ ਦਿੱਤੀ ।

ਦਿਨਭਰ ਬੱਚੇ ਖੇਡਦੇ ਰਹੇ ਅਤੇ ਸ਼ਾਮ ਹੋਣ ਉੱਤੇ ਉਹ ਦਿਉ ਨੂੰ ਵਿਦਾ ਮੰਗਣੇ ਆਏ । ‘‘ਮਗਰ ਤੁਹਾਡਾ ਉਹ ਨਿੱਕਾ ਸਾਥੀ ਕਿੱਥੇ ਹੈ ? ’’ ਉਸਨੇ ਪੁੱਛਿਆ ‘‘ਉਹ ਜਿਸਨੂੰ ਮੈਂ ਦਰਖਤ ਉੱਤੇ ਬਿਠਾਇਆ ਸੀ ! ’’ ਦਿਉ ਉਸਨੂੰ ਪਿਆਰ ਕਰਣ ਲਗਾ ਸੀ ।
‘‘ਅਸੀਂ ਨਹੀਂ ਜਾਣਦੇ –ਅੱਜ ਉਹ ਪਹਿਲੀ ਵਾਰ ਆਇਆ ਸੀ । ’’
ਦਿਉ ਬਹੁਤ ਦੁੱਖੀ ਹੋ ਗਿਆ ।
ਹਰ ਰੋਜ ਸਕੂਲ ਦੇ ਬਾਅਦ ਬੱਚੇ ਆਕੇ ਦਿਉ ਦੇ ਨਾਲ ਖੇਡਦੇ ਸਨ । ਮਗਰ ਉਹ ਛੋਟਾ ਬੱਚਾ ਫਿਰ ਕਦੇ ਨਹੀਂ ਵਿਖਾਈ ਪਿਆ । ਉਹ ਸਾਰੇ ਬੱਚਿਆਂ ਨੂੰ ਚਾਹੁੰਦਾ ਸੀ ਮਗਰ ਉਸ ਨਿੱਕੇ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ !
ਵਰ੍ਹੇ ਗੁਜ਼ਰ ਗਏ ਅਤੇ ਉਹ ਦਿਉ ਬਹੁਤ ਬੁੱਢਾ ਹੋ ਗਿਆ । ਹੁਣ ਇੱਕ ਆਰਾਮ ਕੁਰਸੀ ਡਾਹ ਕੇ ਬੈਠ ਜਾਂਦਾ ਸੀ ਅਤੇ ਬੱਚਿਆਂ ਦੀਆਂ ਖੇਡਾਂ ਨੂੰ ਵੇਖਿਆ ਕਰਦਾ ਸੀ – ‘‘ਮੇਰੇ ਬਾਗ ਵਿੱਚ ਇੰਨੇ ਫੁਲ ਹਨ ਮਗਰ ਇਹ ਜਿੰਦਾ ਫੁਲ ਸਭ ਤੋਂ ਕੋਮਲ ਤੇ ਸੋਹਣੇ ਹਨ ! ’’
ਇੱਕ ਦਿਨ ਠੰਡ ਦੀ ਸਵੇਰੇ ਉਸਨੇ ਆਪਣੀ ਖਿੜਕੀ ਦੇ ਬਾਹਰ ਵੇਖਿਆ । ਵਚਿੱਤਰ ਦ੍ਰਿਸ਼ ਸੀ । ਉਸਨੇ ਹੈਰਾਨੀ ਨਾਲ ਅੱਖਾਂ ਮਲੀਆਂ । ਦੂਰ ਖੂੰਜੇ ਵਿੱਚ ਇੱਕ ਦਰਖਤ ਸਫੈਦ ਫੁੱਲਾਂ ਨਾਲ ਢਕਿਆ ਸੀ । ਉਸਦੀਆਂ ਟਾਹਣੀਆਂ ਸੋਨੇ ਦੀਆਂ ਸਨ ਅਤੇ ਉਸ ਵਿੱਚ ਚਾਂਦੀ ਦੇ ਦੋ ਫਲ ਲਟਕ ਰਹੇ ਸਨ ਅਤੇ ਉਸਦੇ ਹੇਠਾਂ ਉਹ ਬੱਚਾ ਖੜਾ ਸੀ । ਉਹ ਪਿਆਰਾ ਨਿੱਕਾ ਬੱਚਾ ਜਿਸਨੂੰ ਉਹ ਪਿਆਰ ਕਰਦਾ ਸੀ ।

ਦਿਉ ਖੁਸ਼ੀ ਨਾਲ ਪਾਗਲ ਹੋਕੇ ਭੱਜਿਆ ਅਤੇ ਬੱਚੇ ਦੇ ਕੋਲ ਗਿਆ ਮਗਰ ਜਦੋਂ ਕੋਲ ਅੱਪੜਿਆ ਤਾਂ ਗ਼ੁੱਸੇ ਨਾਲ ਚੀਖ ਉਠਿਆ – ‘‘ਕਿਸਨੇ ਤੈਨੂੰ ਜਖ਼ਮੀ ਕਰਨ ਦੀ ਹਿੰਮਤ ਕੀਤੀ ? ’’ ਕਿਉਂਕਿ ਬੱਚੇ ਦੀਆਂ ਹਥੇਲੀਆਂ ਅਤੇ ਪੈਰਾਂ ਤੇ ਕਰਾਸ ਦੇ ਨਿਸ਼ਾਨ ਸਨ ।
‘‘ਇਹ ਕਿਸਨੇ ਕੀਤਾ ਹੈ ? ਦੱਸ , ਮੈਂ ਉਸਨੂੰ ਹੁਣੇ ਇਸਦਾ ਮਜਾ ਚਖਾਉਂਦਾ ਹਾਂ ! ’’
‘‘ਨਹੀਂ ! ’’ ਬੱਚੇ ਨੇ ਕਿਹਾ – ‘‘ਇਹ ਪ੍ਰੇਮ ਦੇ ਜਖਮ ਹਨ ! ’’
ਦਿਉ ਸਥਿਰ ਹੋ ਗਿਆ ।

‘‘ਕੌਣ ਹੋ ਤੁਸੀਂ ? ’’ ਉਸਨੇ ਦਰ ਰਲੀ ਸ਼ਰਧਾ ਨਾਲ ਪੁੱਛਿਆ । ਬੱਚਾ ਹੱਸਿਆ ਅਤੇ ਬੋਲਿਆ – ‘‘ਤੂੰ ਇੱਕ ਵਾਰ ਮੈਨੂੰ ਆਪਣੇ ਬਾਗ ਵਿੱਚ ਖੇਡਣ ਦਿੱਤਾ ਸੀ । ਅੱਜ ਤੂੰ ਮੇਰੇ ਬਾਗ ਵਿੱਚ ਚਲ – ਉਹ ਬਾਗ ਜਿਸਨੂੰ ਲੋਕ ਸਵਰਗ ਕਹਿੰਦੇ ਹਨ । ’’
ਜਦੋਂ ਦੁਪਹਿਰ ਨੂੰ ਬੱਚੇ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਉਸ ਦਰਖਤ ਦੇ ਹੇਠਾਂ ਸਫੇਦ ਫੁੱਲਾਂ ਦੀ ਚਾਦਰ ਲਈਂ ਬੁੱਢਾ ਦਿਉ ਅਨੰਤ ਨੀਂਦਰ ਵਿੱਚ ਮਸਤ ਹੈ

Posted in Uncategorized | Leave a comment

ਨਦੀ ਦੇ ਨਾਲ – ਨਾਲ ਇੱਕ ਸਫਰ – ਰਸਕਿਨ ਬਾਂਡ

ਪਹਾੜੀ ਦੀ ਤਲਹਟੀ ਵਿੱਚ ਇੱਕ ਛੋਟੀ ਜਿਹੀ ਨਦੀ ਹੈ ।  ਜਿੱਥੇ ਮੈਂ ਰਹਿੰਦਾ ਹਾਂ ,  ਉਸ ਥਾਂ ਤੋਂ ਮੈਂ ਹਮੇਸ਼ਾ ਉਸਦੀ ਸਰਸਰਾਹਟ ਸੁਣ ਸਕਦਾ ਹਾਂ ।  ਲੇਕਿਨ ਮੈਂ ਆਮ ਤੌਰ ਤੇ ਉਸਦੀ ਆਵਾਜ ਤੇ ਧਿਆਨ ਨਹੀਂ  ਦੇ ਪਾਉਂਦਾ।  ਮੇਰਾ ਧਿਆਨ ਉਸਦੀ ਤਰਫ ਕੇਵਲ ਉਦੋਂ ਜਾਂਦਾ ਹੈ ,  ਜਦੋਂ ਮੈਂ ਮੈਦਾਨੀ ਇਲਾਕਿਆਂ ਵਿੱਚ ਥੋੜ੍ਹਾ ਸਮਾਂ ਬਿਤਾ ਕੇ ਵਾਪਸ ਪਹਾੜਾਂ ਵਿੱਚ ਪਰਤਦਾ ਹਾਂ ।

ਇਸਦੇ ਬਾਵਜੂਦ ਮੈਂ ਨਦੀ  ਦੇ ਵਗਦੇ ਪਾਣੀ  ਦੇ ਇਸ ਸੰਗੀਤ ਦਾ ਇੰਨਾ ਆਦੀ ਹੋ ਗਿਆ ਹਾਂ ਕਿ ਜਦੋਂ ਮੈਂ ਉਸ ਤੋਂ ਦੂਰ ਚਲਾ ਜਾਂਦਾ ਹਾਂ ,  ਤਾਂ ਮੈਨੂੰ ਲੱਗਦਾ ਹੈ ਜਿਵੇਂ ਮੈਂ ਇਕੱਲਾ ਹੋ ਗਿਆ ਹਾਂ ।

ਆਪਣੀ ਬੰਦਰਗਾਹ ਤੋਂ ਦੂਰ ।  ਇਹ ਠੀਕ ਉਸੀ ਤਰ੍ਹਾਂ ਹੈ ,  ਜਿਵੇਂ ਅਸੀਂ ਹਰ ਸਵੇਰੇ ਜਾਗਣ ਤੇ ਚਾਹ  ਦੇ ਪਿਆਲਿਆਂ ਦੀ ਖਨਖਨਾਹਟ  ਦੇ ਆਦੀ ਹੋ ਜਾਂਦੇ ਹਾਂ ਅਤੇ ਫਿਰ ਇੱਕ ਸਵੇਰੇ ਉਸ ਖਨਖਨਾਹਟ ਦੀ ਗੈਰਹਾਜਰੀ ਵਿੱਚ ਜਾਗਦੇ ਹਾਂ ਅਤੇ ਕਿਸੇ ਕੁਸ਼ਗਨ ਦੇ ਸੰਦੇਹ ਨਾਲ ਭਰ ਜਾਂਦੇ ਹਾਂ ।

ਮੇਰੇ ਘਰ ਤੋਂ ਹੇਠਾਂ  ਦੇ ਵੱਲ ਬਲੂਤ ਅਤੇ ਮੇਪਲ  ਦੇ ਦਰਖਤਾਂ ਦਾ ਇੱਕ ਜੰਗਲ ਹੈ ।  ਇੱਕ ਛੋਟੀ ਜਿਹੀ ਪਗਡੰਡੀ ਵਲ ਖਾਂਦੀ ਹੋਏ ਇਨ੍ਹਾਂ ਦਰਖਤਾਂ ਵਿੱਚੀਂ ਹੋਕੇ ਇੱਕ ਖੁੱਲੀ ਰਿਜ  ਦੇ ਵੱਲ ਚੱਲੀ ਜਾਂਦੀ ਹੈ ,  ਜਿੱਥੇ ਲਾਲ ਸੋਰੇਲ  ਦੇ ਜੰਗਲੀ ਬੂਟਿਆਂ ਦੀ ਚਾਦਰ ਵਿਛੀ ਹੋਈ ਹੈ ।

ਇੱਥੋਂ ਇਹ ਪਗਡੰਡੀ ਤੇਜੀ ਨਾਲ ਹੇਠਾਂ ਵੱਲ ਮੁੜਦੀ ਹੈ ਅਤੇ ਕੰਡਿਆਲੀਆਂ ਉਲਝੀਆਂ ਝਾੜੀਆਂ ,  ਬੇਲਾਂ ਅਤੇ ਬਾਂਸ  ਦੇ ਝੁਰਮੁਟਾਂ ਵਿੱਚੀਂ ਹੁੰਦੀ ਹੋਈ ਕਿਤੇ ਖੋਹ ਜਾਂਦੀ ਹੈ ।

ਪਹਾੜੀ ਦੀ ਤਲਹਟੀ ਵਿੱਚ ਪਗਡੰਡੀ ਜੰਗਲੀ ਗੁਲਾਬਾਂ ਅਤੇ ਹਰੇ ਘਾਹ ਨਾਲ ਭਰੀ ਹੋਈ ਇੱਕ ਕਗਾਰ ਤੱਕ ਚੱਲੀ ਜਾਂਦੀ ਹੈ ।  ਉਹ ਛੋਟੀ ਜਿਹੀ ਨਦੀ ਇਸ ਕਗਾਰ  ਦੇ ਕਰੀਬ ਤੋਂ ਗੁਜਰਦੀ ਹੈ ।  ਉਹ ਛੋਟੇ – ਛੋਟੇ ਪੱਥਰਾਂ ਉੱਤੋਂ ਕੁੱਦਦੀ – ਟੱਪਦੀ  ਹੋਈ ਮੈਦਾਨੀ ਇਲਾਕਿਆਂ  ਦੇ ਵੱਲ ਵਧਦੀ ਚੱਲੀ ਜਾਂਦੀ ਹੈ ।

ਅੱਗੇ ਚਲਕੇ ਉਹ ਸੋਂਗ ਨਦੀ ਵਿੱਚ ਮਿਲ ਜਾਂਦੀ ਹੈ ,  ਜੋ ਅਖੀਰ  ਪਵਿਤਰ ਗੰਗਾ ਵਿੱਚ ਵਿਲੀਨ ਹੋ ਜਾਂਦੀ ਹੈ ।  ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਉਸ ਛੋਟੀ ਜਿਹੀ ਨਦੀ ਨੂੰ ਵੇਖਿਆ ਸੀ ,  ਤੱਦ ਉਹ ਅਪ੍ਰੈਲ ਦਾ ਮਹੀਨਾ ਸੀ ।  ਜੰਗਲੀ ਗੁਲਾਬਾਂ ਉੱਤੇ ਬਹਾਰ ਆਈ ਹੋਈ ਸੀ ਅਤੇ ਛੋਟੇ – ਛੋਟੇ ਸਫੇਦ ਫੁਲ ਗੁੱਛਿਆਂ ਵਿੱਚ ਲੱਦੇ ਹੋਏ ਸਨ ।

ਪਹਾੜੀ ਦੀ ਤਰਾਈ ਉੱਤੇ ਸੇਵੰਤੀ  ਦੇ ਗੁਲਾਬੀ ਅਤੇ ਨੀਲੇ ਫੁਲ ਅਜੇ ਵੀ ਮੌਜੂਦ ਸਨ ਅਤੇ ਬੁਰੁੰਸ਼  ਦੇ ਫੁੱਲਾਂ ਦੀ ਲਾਲ ਰੰਗਤ ਪਹਾੜੀ  ਦੇ ਭਲੀ ਭਾਂਤ ਹਰੇ ਰੰਗ  ਦੇ ਕੈਨਵਸ ਉੱਤੇ ਵਿਛੀ ਹੋਈ ਸੀ ।

ਜਦੋਂ ਮੈਂ ਇਸ ਨਦੀ  ਦੇ ਨਾਲ ਚਹਲਕਦਮੀ ਕਰਨੀ ਸ਼ੁਰੂ ਕੀਤੀ ਸੀ ,  ਤੱਦ ਮੈਨੂੰ ਉੱਥੇ ਅਕਸਰ ਇੱਕ ਚਕੱਤੇਦਾਰ ਫੋਰਕਟੇਲ ਪੰਛੀ ਵਿਖਾਈ ਦਿੰਦਾ ਸੀ ।  ਉਹ ਨਦੀ  ਦੇ ਗੋਲ ਪੱਥਰਾਂ ਉੱਤੇ ਫੁਰਤੀ ਨਾਲ ਚੱਲਦਾ ਸੀ ਅਤੇ ਲਗਾਤਾਰ ਆਪਣੀ ਪੂੰਛ ਹਿਲਾਂਦਾ ਰਹਿੰਦਾ ਸੀ ।

ਸਾਨੂੰ ਦੋਨਾਂ ਨੂੰ ਹੀ ਨਦੀ  ਦੇ ਵਗਦੇ ਪਾਣੀ ਵਿੱਚ ਖੜੇ ਹੋਣਾ ਅੱਛਾ ਲੱਗਦਾ ਸੀ ।  ਇੱਕ ਵਾਰ ਜਦੋਂ ਮੈਂ ਨਦੀ ਵਿੱਚ ਖੜਾ ਸੀ ,  ਮੈਂ ਪਾਣੀ ਵਿੱਚ ਇੱਕ ਸੱਪ ਨੂੰ ਤੇਜੀ ਨਾਲ ਸਰਕਦੇ ਹੋਏ ਵੇਖਿਆ ।  ਪਤਲਾ – ਦੁਬਲਾ ਭੂਰਾ ਸੱਪ ,  ਖੂਬਸੂਰਤ ਅਤੇ ਇਕੱਲਾ ।  ਪਾਣੀ  ਦੇ ਸੱਪ ਬਹੁਤ ਖੂਬਸੂਰਤ ਹੁੰਦੇ ਹਨ ।

ਮਈ ਅਤੇ ਜੂਨ  ਦੇ ਮਹੀਨਿਆਂ ਵਿੱਚ ,  ਜਦੋਂ ਪਹਾੜੀਆਂ ਭੂਰੀਆਂ ਅਤੇ ਸੁੱਕ ਕੇ ਕੜਕ ਹੋ ਜਾਂਦੀਆਂ ਹਨ ,  ਤੱਦ ਵੀ ਇਸ ਨਦੀ  ਦੇ ਆਸਪਾਸ ਦਾ ਇਲਾਕਾ ਨਮ  ਅਤੇ ਹਰਾ – ਭਰਾ ਰਹਿੰਦਾ ਹੈ ।  ਨਦੀ  ਦੇ ਨਾਲ ਥੋੜ੍ਹਾ ਅੱਗੇ ਚਲਣ ਤੇ ਮੈਨੂੰ ਇੱਕ ਛੋਟਾ – ਜਿਹਾ ਤਾਲਾਬ ਵੀ ਨਜ਼ਰ  ਆਇਆ ,  ਜਿੱਥੇ ਮੈਂ ਨਹਾ ਸਕਦਾ ਸੀ ।

ਨਾਲ ਹੀ ਮੈਨੂੰ ਇੱਕ ਗੁਫਾ ਨਜ਼ਰ  ਆਈ ,  ਜਿਸਦੀ ਛੱਤ ਤੋਂ ਪਾਣੀ ਰਿਸਦਾ ਰਹਿੰਦਾ ਸੀ ।  ਗੁਫਾ  ਤੋਂ ਰਿਸਣ ਵਾਲੇ ਪਾਣੀ ਦੀਆਂ ਬੂੰਦਾਂ ਧੁੱਪ ਦੀਆਂ ਸੁਨਹਰੀ ਕਿਰਨਾਂ ਵਿੱਚ ਚਮਕਦੀਆਂ ਸਨ ।  ਮੈਨੂੰ ਲਗਾ ਇਸ ਜਗ੍ਹਾ ਤੱਕ ਬਹੁਤ ਘੱਟ ਲੋਕ ਪਹੁੰਚ ਪਾਏ ਹਨ ।  ਕਦੇ – ਕਦੇ  ਕੋਈ ਦੁੱਧਵਾਲਾ ਜਾਂ ਕੋਈ ਕੋਇਲੇ ਵਾਲਾ ਪਿੰਡ ਜਾਂਦੇ ਸਮਾਂ ਨਦੀ ਪਾਰ ਕਰਦਾ ,  ਲੇਕਿਨ ਆਸਪਾਸ  ਦੇ ਹਿੱਲ ਸਟੇਸ਼ਨਾਂ ਵਿੱਚ ਛੁੱਟੀਆਂ ਗੁਜ਼ਾਰਨ ਆਉਣ ਵਾਲੇ ਮੁਸਾਫਿਰਾਂ ਨੇ ਅਜੇ ਤੱਕ ਇਸ ਜਗ੍ਹਾ ਦੀ ਖੋਜ ਨਹੀਂ ਕੀਤੀ ਸੀ ।

ਅਲਬਤਾ ਕਾਲੇ ਮੂੰਹ ਅਤੇ ਲੰਮੀ ਪੂੰਛ ਵਾਲੇ ਬਾਂਦਰਾਂ ਨੇ ਜਰੂਰ ਇੱਥੇ ਦਾ ਠੌਰ – ਠਿਕਾਣਾ ਖੋਜ ਕੱਢਿਆ ਸੀ ,  ਲੇਕਿਨ ਉਹ ਗੁਫਾ  ਦੇ ਆਸਪਾਸ ਮੌਜੂਦ ਰੁੱਖਾਂ ਤੇ ਹੀ ਟਿਕੇ ਰਹੇ ।  ਉਹ ਇੱਥੇ ਮੇਰੀ ਹਾਜ਼ਰੀ  ਦੇ ਆਦੀ ਹੋ ਚਲੇ ਸਨ ਅਤੇ ਆਪਣਾ ਕੰਮ ਕਰੀ ਜਾ ਰਹੇ ਸਨ ,  ਜਿਵੇਂ ਕਿ ਉਨ੍ਹਾਂ ਦੀਆਂ ਨਜਰਾਂ ਵਿੱਚ ਮੇਰਾ ਕੋਈ ਵਜੂਦ ਹੀ ਨਾ ਹੋਵੇ ।

ਬਾਂਦਰਾਂ  ਦੇ ਬੱਚੇ ਧੀਂਗਾਮਸਤੀ ਕਰ ਰਹੇ ਸਨ ,  ਜਦੋਂ ਕਿ ਵੱਡੇ ਬਾਂਦਰ ਇੱਕ – ਦੂਜੇ  ਦੇ ਸਾਜ – ਸ਼ਿੰਗਾਰ ਵਿੱਚ ਵਿਅਸਤ ਸਨ ।  ਉਹ ਭੱਦਰ  ਬਾਂਦਰ ਸਨ ,  ਮੈਦਾਨਾਂ ਵਿੱਚ ਪਾਏ ਜਾਣ ਵਾਲੇ ਲਾਲ ਮੂੰਹੇ ਬਾਂਦਰਾਂ ਤੋਂ ਕਿਤੇ ਬਿਹਤਰ ।

ਮੀਂਹ  ਦੇ ਦਿਨਾਂ ਵਿੱਚ ਨਦੀ ਦੀ ਛੋਟੀ ਜਿਹੀ ਧਾਰਾ ਬਹੁਤ ਵੇਗਮਈ ਹੋ ਜਾਂਦੀ ।  ਕਦੇ – ਕਦੇ ਨਦੀ ਦਾ ਪਰਵਾਹ ਇੰਨਾ ਤੇਜ ਹੋ ਜਾਂਦਾ ਕਿ ਉਹ ਆਪਣੇ ਨਾਲ ਝਾੜੀਆਂ ਅਤੇ ਛੋਟੇ ਰੁੱਖਾਂ ਨੂੰ ਵਹਾ ਲੈ ਜਾਂਦੀ ।  ਨਦੀ ਦੀ ਮੱਧਮ ਜਿਹੀ ਸਰਸਰਾਹਟ ਹੁਣ ਸ਼ੋਰ ਭਰੀ ਗੜਗੜਾਹਟ ਦਾ ਰੂਪ ਲੈ ਲੈਂਦੀ ।

ਲੇਕਿਨ ਮੈਂ ਨਦੀ  ਦੇ ਨਾਲ ਨਾਲ ਯਾਤਰਾ ਕਰਦੇ ਹੋਏ ਬਹੁਤੀ ਦੂਰ ਤੱਕ ਨਹੀਂ ਜਾ ਪਾਇਆ ।  ਨਦੀ  ਦੇ ਕਿਨਾਰਿਆਂ ਉੱਤੇ ਮੌਜੂਦ ਲੰਮੀ ਘਾਹ ਵਿੱਚ ਜੋਂਕਾਂ ਸਨ ਅਤੇ ਜੇਕਰ ਮੈਂ ਉੱਥੇ ਲਗਾਤਾਰ ਜਾਂਦਾ ਰਹਿੰਦਾ ਤਾਂ ਉਹ ਮੇਰਾ ਖੂਨ ਚੂਸ ਜਾਂਦੀਆਂ ।

ਲੇਕਿਨ ਮੈਨੂੰ ਜਦੋਂ ਕਦੋਂ ਜੰਗਲ ਦੀ ਸੈਰ ਤੇ ਨਿਕਲ ਜਾਣਾ ਬਹੁਤ ਅੱਛਾ ਲੱਗਦਾ ।  ਮੇਰੀਆਂ ਅੱਖਾਂ ਜੰਗਲ ਦੀ ਮੁਲਾਇਮ ਹਰੀ ਕਾਈ ,  ਰੁੱਖਾਂ ਦੇ ਤਣਿਆਂ  ਉੱਤੇ ਮੌਜੂਦ ਫਰਨ ਅਤੇ ਰਹਸਮਈ  ਅਤੇ ਕਦੇ – ਕਦੇ ਭਿਆਨਕ ਲੱਗਣ ਵਾਲੇ ਲਿਲੀ ਅਤੇ ਆਰਕਿਡ  ਦੇ ਫੁੱਲਾਂ ਨੂੰ ਨਿਹਾਰਦੀਆਂ ਰਹਿੰਦੀਆਂ ।  ਮੈਂ ਵੇਖਦਾ ਰਹਿੰਦਾ ਸਵੇਰੇ ਦੀ ਧੁੱਪ ਨਾਲ ਆਪਣੇ ਬੈਂਗਣੀ ਰਹਸਾਂ ਨੂੰ ਖੋਲਕੇ ਰੱਖ ਦੇਣ ਵਾਲੇ ਜੰਗਲੀ ਡੇਹਲੀਆ ਦੇ ਫੁੱਲਾਂ ਦੀ ਮਾਣਮੱਤੀ ਮਹਿਫਲ ।

ਅਤੇ ਜਦੋਂ ਮੀਂਹ ਦਾ ਮੌਸਮ ਲੰਘ  ਜਾਂਦਾ ਅਤੇ ਅਕਤੂਬਰ ਆ ਜਾਂਦਾ ਤਾਂ ਪੰਛੀ ਫਿਰ ਚਹਿਚਹਾਉਣ ਲੱਗਦੇ ।  ਮੈਂ ਮਿੱਠੀ ਦੁਰਗੰਧ ਵਾਲੇ ਘਾਹ ਵਿੱਚ ਧੁੱਪ ਲਿਟਿਆ ਰਹਿੰਦਾ ਅਤੇ ਬਲੂਤ ਦੀਆਂ ਪੱਤੀਆਂ ਦੀ ਬਣਾਵਟ ਨੂੰ ਡੂੰਘੇ ਨੀਲੇ ਅਕਾਸ਼ ਦੀ ਪਿਠਭੂਮੀ ਵਿੱਚ ਨਿਹਾਰਦਾ ਰਹਿੰਦਾ ।

ਮੈਂ ਪੱਤਿਆਂ ,  ਘਾਹ ,  ਪੋਦੀਨੇ ਅਤੇ ਮਹਿੰਦੀ ਦੀ ਮਿਲੀ – ਜੁਲੀ ਦੁਰਗੰਧ ਲਈ ਰੱਬ ਦਾ ਧੰਨਵਾਦ ਕਰਦਾ । ਮੈਂ ਘਾਹ ਅਤੇ ਹਵਾ ਅਤੇ ਅਕਾਸ਼ ਨੂੰ ਸਪਰਸ਼ ਕਰਦਾ ਅਤੇ ਇਸਦੇ ਲਈ ਰੱਬ ਦਾ ਧੰਨਵਾਦ ਅਦਾ ਕਰਦਾ ।  ਮੈਂ ਅਕਾਸ਼  ਦੇ ਅਨੰਤ ਨੀਲੱਤਣ ਲਈ ਰੱਬ ਦਾ ਵਾਰ ਵਾਰ ਧੰਨਵਾਦ ਕਰਦਾ ।

ਅਤੇ ਫਿਰ ਨਵੰਬਰ  ਦੀਆਂ ਧੁੰਦਾਂ  ਦੇ ਬਾਅਦ ਸਰਦੀਆਂ ਦਾ ਮੌਸਮ ਚਲਾ ਆਉਂਦਾ ।  ਮੈਂ ਇਸ ਮੌਸਮ ਵਿੱਚ ਤ੍ਰੇਲ ਨਾਲ  ਭਿੱਜੀ ਘਾਹ ਵਿੱਚ ਨਹੀਂ ਲੇਟ ਸਕਦਾ ।  ਨਦੀ ਦੀ ਧਾਰਾ ਦੀ ਆਵਾਜ਼ ਉਹੋ ਜਿਹੀ ਹੀ ਹੁੰਦੀ  ,  ਪਰ ਮੈਨੂੰ ਪਰਿੰਦਿਆਂ ਦੀ ਚਹਚਹਾਟ ਦੀ ਕਮੀ ਖਟਕਦੀ । ਮਟਿਆਲੇ ਅਕਾਸ਼ ,  ਮੀਂਹ ਅਤੇ ਔਲਿਆਂ ਨੇ ਮੈਨੂੰ ਆਪਣੇ ਘਰ ਦੀ ਚਾਰਦੀਵਾਰੀ ਤੱਕ ਮਹਦੂਦ ਰਹਿ ਜਾਣ ਨੂੰ ਮਜਬੂਰ ਕਰ ਦਿੱਤਾ ।

ਬਰਫ ਡਿੱਗਣ ਲੱਗੀ ।  ਉਹ ਬਲੂਤ  ਦੇ ਦਰਖਤ ਦੀਆਂ ਸ਼ਾਖਾਵਾਂ ਤੇ ਜਮ ਜਾਂਦੀ ਅਤੇ ਨਾਲਿਆਂ ਦਾ ਰਸਤਾ ਰੋਕ ਦਿੰਦੀ ।  ਘਾਹ ,  ਫਰਨ ਅਤੇ ਜੰਗਲੀ ਫੁਲ ਸਾਰੇ ਬਰਫ ਦੀ ਸਫੇਦ ਠੰਡੀ ਚਾਦਰ  ਦੇ ਥੱਲੇ ਲੁੱਕ ਜਾਂਦੇ ।  ਲੇਕਿਨ ਨਦੀ ਵਗਦੀ ਰਹਿੰਦੀ ।  ਉਹ ਬਰਫ ਦੀ ਸਫੇਦ ਚਾਦਰ  ਦੇ ਹੇਠਾਂ ਆਪਣਾ ਸਫਰ ਤੈਅ ਕਰਦੀ ਰਹਿੰਦੀ :  ਇੱਕ ਹੋਰ ਨਦੀ ਦੀ ਤਰਫ ,  ਇੱਕ ਅਤੇ ਬਸੰਤ ਦੀ ਤਰਫ ।

Posted in ਅਨੁਵਾਦ | Leave a comment

ਤੇਜੀ ਨਾਲ ਪਿਘਲ ਰਹੇ ਹਨ ਚਿਲੀ ਦੇ ਗਲੇਸ਼ੀਅਰ

                                             ਅਧਿਅਨ ਵਿੱਚ ਸ਼ਾਮਿਲ ਪੈਟਾਗੋਨਿਆ ਦਾ ਸੈਨ ਰਫਾਏਲ ਗਲੇਸ਼ੀਅਰ

ਪਰਬਤਾਂ  ਦੇ ਗਲੇਸ਼ੀਅਰ ਹੁਣ ਜਿਸ ਤੇਜੀ ਨਾਲ ਪਿਘਲ ਰਹੇ ਹਨ ਓਨੇ ਪਿਛਲੇ 350 ਸਾਲਾਂ ਵਿੱਚ ਨਹੀਂ ਪਿਘਲੇ .

ਏਬਰਿਸਟਵਿਥ ,  ਐਕਜੇਟਰ ਅਤੇ ਸਟਾਕਹੋਮ ਵਿਸ਼ਵਵਿਦਿਆਲਿਆਂ ਦੇ ਖੋਜਕਾਰਾਂ ਨੇ ਇਸ ਅਧਿਅਨ ਲਈ ਲੰਬੇ ਕਾਲ ਚੱਕਰ ਉੱਤੇ ਨਜ਼ਰ  ਪਾਈ .

ਉਨ੍ਹਾਂ ਨੇ ਪਿਛਲੇ ‘ਲਘੂ ਹਿਮਿਉਗ’ ਤੋਂ ਲੈ ਕੇ ਹੁਣ ਤੱਕ ਚਿਲੀ  ਅਤੇ ਅਰਜਨਟੀਨਾ  ਦੇ 270 ਗਲੇਸ਼ਿਅਰਾਂ ਵਿੱਚ ਹੋਏ ਪਰਿਵਰਤਨਾਂ ਦਾ ਨਕਸ਼ਾ ਤਿਆਰ ਕੀਤਾ .

ਇਸ ਅਧਿਅਨ  ਤੋਂ ਪਤਾ ਚੱਲਦਾ ਹੈ ਕਿ ਪਿਛਲੇ 30 ਸਾਲਾਂ ਵਿੱਚ ਇਸ ਗਲੇਸ਼ਿਅਰਾਂ ਦਾ 10 ਤੋਂ 100 ਗੁਣਾ ਮਾਪ ਘੱਟ ਹੋ ਗਿਆ ਹੈ .

ਇਹ ਨਵਾਂ ਸ਼ੋਧ ‘ਨੇਚਰ ਜੀਉਸਾਇੰਸ’ ਨਾਮਕ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਹੋਇਆ ਹੈ .

ਐਂਡੀਜ  ਦੇ ਗਲੇਸ਼ੀਅਰ

ਇਹ ਗਲੇਸ਼ੀਅਰ ਚਿਲੀ  ਅਤੇ ਅਰਜਨਟੀਨਾ ਦੀ ਸੀਮਾ ਉੱਤੇ ਐਂਡੀਜ ਪਰਬਤਮਾਲਾ ਵਿੱਚ ਫੈਲੇ ਹੋਏ ਹਨ .

ਉੱਤਰੀ ਹਿਮਖੇਤਰ ਕੋਈ 200 ਕਿਲੋਮੀਟਰ ਤੱਕ ਫੈਲਿਆ ਹੈ ਅਤੇ 4200 ਵਰਗ ਕਿਲੋਮੀਟਰ ਦੀ ਸਤ੍ਹਾ ਨੂੰ ਢਕਦਾ ਹੈ ਜਦੋਂ ਕਿ ਦੱਖਣ ਹਿਮਖੇਤਰ 350 ਕਿਲੋਮੀਟਰ ਲੰਬਾ ਹੈ ਅਤੇ 13 , 000 ਵਰਗ ਕਿਲੋਮੀਟਰ ਨੂੰ ਢਕਦਾ ਹੈ .

ਸ਼ੋਧ  ਦੇ ਪ੍ਰਮੁੱਖ ਲੇਖਕ ਪ੍ਰੋਫੈਸਰ ਨੀਲ ਗਲੈਸਰ ਦਾ ਕਹਿਣਾ ਹੈ ,  “ਸਮੁੰਦਰ  ਦੇ ਪਾਣੀ ਪੱਧਰ ਵਿੱਚ ਪਹਾੜ ਸਬੰਧੀ ਗਲੇਸ਼ਿਅਰਾਂ  ਦੇ ਯੋਗਦਾਨ  ਦੇ ਪਿਛਲੇ ਅਨੁਮਾਨ ਬਹੁਤ ਘੱਟ ਸਮਾਂ ਉੱਤੇ ਆਧਾਰਿਤ ਹਨ” .

“ਉਹ ਕੇਵਲ ਪਿਛਲੇ 30 ਸਾਲ ਉੱਤੇ ਆਧਾਰਿਤ ਹੈ ਜਦੋਂ ਗਲੇਸ਼ੀਅਰ  ਦੇ ਮਾਪ ਵਿੱਚ ਹੋਈ ਤਬਦੀਲੀ ਨੂੰ ਮਿਣਨ ਲਈ ਉਪਗ੍ਰਹਿਆਂ ਤੋਂ ਲਈਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ” .

“ਅਸੀਂ ਇੱਕ ਨਵੀਂ ਢੰਗ ਦਾ ਇਸਤੇਮਾਲ ਕੀਤਾ ਜੋ ਸਾਨੂੰ ਲੰਬੇ ਕਾਲ – ਚੱਕਰ ਦਾ ਆਕਲਨ ਕਰਨ ਦਿੰਦਾ ਹੈ” .

ਪ੍ਰੋਫੈਸਰ ਨੀਲ ਗਲੈਸਰ ਨੇ ਕਿਹਾ ,  “ਅਸੀਂ ਜਾਣਦੇ ਸਾਂ ਕਿ ਦੱਖਣ ਅਮਰੀਕਾ ਵਿੱਚ ਗਲੇਸ਼ੀਅਰ ਲਘੂ ਹਿਮਿਉਗ ਵਿੱਚ ਕਿਤੇ ਜਿਆਦਾ ਵਿਸ਼ਾਲ ਸਨ .  ਇਸ ਲਈ ਅਸੀਂ ਉਸ ਸਮੇਂ ਦਾ ਨਕਸ਼ਾ ਬਣਾਇਆ ਅਤੇ ਫਿਰ ਇਹ ਗਣਨਾ ਕੀਤੀ ਕਿ ਕਿੰਨੀ ਬਰਫ ਘੱਟ ਹੋਈ ਹੈ .” .

ਉਨ੍ਹਾਂ ਦੀ ਗਣਨਾ ਦੱਸਦੀ ਹੈ ਕਿ ਹਾਲ  ਦੇ ਸਾਲਾਂ ਵਿੱਚ ਇਹ ਪਰਬਤੀ ਗਲੇਸ਼ੀਅਰ ਵੱਡੀ ਤੇਜੀ ਨਾਲ ਖੁਰੇ ਹਨ ਇਸ ਲਈ ਸਮੁੰਦਰ ਦਾ ਪਾਣੀ ਪੱਧਰ ਵਧਿਆ ਹੈ .

ਐਕਜੈਟਰ ਯੂਨੀਵਰਸਿਟੀ  ਦੇ ਡੇ ਸਟੀਵਨ ਹੈਰਿਸਨ ਨੇ ਕਿਹਾ ,  “ਇਹ ਸ਼ੋਧ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਉਦਯੋਗਕ ਕ੍ਰਾਂਤੀ  ਦੇ ਚਰਮ ਤੋਂ  ਬਾਅਦ ਪਹਿਲੀ ਵਾਰ ਕਿਸੇ ਨੇ ਇਹ ਅਨੁਮਾਨ ਲਗਾਇਆ ਹੈ ਕਿ ਗਲੇਸ਼ਿਅਰਾਂ ਨੇ ਪਾਣੀ ਪੱਧਰ ਨੂੰ ਵਧਾਉਣ ਵਿੱਚ ਕਿੰਨਾ ਯੋਗਦਾਨ ਕੀਤਾ” .

ਸ਼ੋਧ  ਦੇ ਨਤੀਜੇ ਦਿਖਾਂਦੇ ਹਨ ਕਿ ਇਹ ਗਲੇਸ਼ੀਅਰ ਔਸਤ  ਤੋਂ ਜਿਆਦਾ ਪਿਘਲ ਰਹੇ ਹਨ .

Posted in Uncategorized | Leave a comment

ਹਿਮਾਲਾ ਆਤਮਾ ਵਿੱਚ ਸਮਾ ਜਾਂਦਾ ਹੈ -ਰਸਕਿਨ ਬਾਂਡ

ਗੱਲ ਉਨ੍ਹਾਂ ਦਿਨਾਂ ਦੀ  ਹੈ ,  ਜਦੋਂ ਮੈਂ ਇੰਗਲੈਂਡ ਵਿੱਚ ਰਹਿ ਰਿਹਾ ਸੀ ।  ਉਨ੍ਹੀਂ ਦਿਨੀਂ  ਲੰਦਨ ਦੀ ਭੀੜਭਾੜ ਅਤੇ ਭਾਗਮਭਾਗ  ਦੇ ਵਿੱਚ ਮੈਨੂੰ ਹਿਮਾਲਾ ਬਹੁਤ ਯਾਦ ਆਉਂਦਾ ਸੀ ।  ਉਨ੍ਹੀਂ ਦਿਨੀਂ ਹਿਮਾਲਾ ਦੀ ਸਿਮਰਤੀ ਸਭ ਤੋਂ ਜ਼ਿਆਦਾ ਤੇਜ ਅਤੇ ਸਪੱਸ਼ਟ ਸੀ ।  ਮੈਂ ਉਨ੍ਹਾਂ ਨੀਲੇ – ਭੂਰੇ ਪਹਾੜਾਂ  ਦੇ ਵਿੱਚ ਪਲਿਆ ਸੀ ।  ਹਿਮਾਲਾ ਮੇਰੀਆਂ ਰਗਾਂ ਵਿੱਚ ਵਗ ਰਹੇ ਰਕਤ  ਦੇ ਨਾਲ ਪ੍ਰਵਾਹਿਤ ਸੀ ।  ਅਤੇ ਹੁਣ ਹਾਲਾਂਕਿ ਮੈਂ ਉਸ ਤੋਂ ਬਹੁਤ ਦੂਰ ਚਲਿਆ ਗਿਆ ਸੀ ਅਤੇ ਵਿੱਚ ਵਿੱਚ ਹਜਾਰਾਂ ਮੀਲ  ਲੰਮਾ ਸਮੰਦਰ ,  ਮੈਦਾਨ ਅਤੇ ਰੇਗਿਸਤਾਨ ਸੀ ,  ਲੇਕਿਨ ਹਿਮਾਲਾ ਮੇਰੀ ਸਿਮ੍ਰਤੀਆਂ  ਤੋਂ ਅਜ਼ਾਦ ਨਹੀਂ ਹੋ ਸਕਿਆ ।  ਜੇਕਰ ਤੁਸੀਂ  ਆਪਣੀ ਜਿੰਦਗੀ  ਦੇ ਕਿਸੇ ਵੀ ਮੋੜ ਜਾਂ ਮੌਕੇ ਉੱਤੇ ਹਿਮਾਲਾ  ਦੇ ਨਾਲ ਕੁੱਝ ਵਕਤ ਰਹੇ ਹੋਵੋ ਤਾਂ ਉਹ ਤੁਹਾਡਾ ਹਿੱਸਾ ਬਣ ਜਾਂਦਾ ਹੈ ।  ਉਸ ਤੋਂ ਬੱਚ ਨਿਕਲਣ ਦਾ ਕੋਈ ਉਪਾਅ ਨਹੀਂ ।

ਅਤੇ ਇਸੇ ਤਰ੍ਹਾਂ ਲੰਦਨ ਵਿੱਚ ਮਾਰਚ  ਦੇ ਇੱਕ ਦਿਨ ਕੋਹਰਾ ਇੰਨਾ ਸੰਘਣਾ ਸੀ ਕਿ ਉਹ ਧੁੰਦ ਦਾ ਪਹਾੜ ਬਣ ਗਿਆ ਅਤੇ ਉਸ ਵਿੱਚ ਲੋਕਾਂ ਦੀ ਭੀੜ ਜਿਵੇਂ  ਪਹਾੜਾਂ  ਵਿੱਚੋਂ  ਲਹਰਾਉਂਦੀ – ਬਲ ਖਾਂਦੀ  ਨਿਕਲਦੀ ਹੋਈ ਗੰਗਾ ਬਣ ਗਈ ।  ਲੰਦਨ ਵਿੱਚ ਤਾਂ ਇਸ ਕਲਪਨਾ ਭਰ ਨਾਲ  ਸੰਤੋਸ਼ ਕਰਨਾ ਪੈਂਦਾ ਸੀ ।  ਮੈਨੂੰ ਯਾਦ ਹੈ ਉਹ ਛੋਟਾ ਜਿਹਾ ਪਹਾੜੀ ਰਸਤਾ ,  ਜੋ ਮੇਰੇ ਬੇਚੈਨ ,  ਅਧੀਰ ਕਦਮਾਂ ਨੂੰ ਓਕ  ਅਤੇ ਬੁਰੁੰਸ਼  ਦੇ ਠੰਡੇ ,  ਖੂਬਸੂਰਤ ਜੰਗਲ  ਦੇ ਵੱਲ ਲੈ ਗਿਆ ਅਤੇ ਫਿਰ ਪਹਾੜੀ  ਦੇ ਉਸ ਸਭ ਤੋਂ ਉੱਚੇ ਸਿਖਰ ਉੱਤੇ ,  ਜਿੱਥੇ ਤੇਜ ,  ਠੰਡੀਆਂ ਹਵਾਵਾਂ ਆਪਣੇ ਨਾਲ ਵਗਾ ਲੈ ਜਾਣ ਨੂੰ ਆਤੁਰ ਸਨ ।

ਉਸ ਪਹਾੜੀ ਦਾ ਨਾਮ ਸੀ –  ਕਲਾਉਡਸ ਐਂਡ ਯਾਨੀ ਜਿੱਥੇ ਬੱਦਲ ਖਤਮ ਹੋ ਜਾਂਦੇ ਹਨ ।  ਉਸ ਪਹਾੜੀ  ਦੇ ਇੱਕ ਤਰਫ ਦੂਰ ਤੱਕ ਫੈਲੇ ਹੋਏ ਮੈਦਾਨੀ ਭਾਗ ਦਾ ਦ੍ਰਿਸ਼ ਸੀ ਅਤੇ ਦੂਜੇ ਪਾਸੇ ਬਰਫ ਨਾਲ ਢਕੇ ਹੋਏ ਪਹਾੜਾਂ ਦੀ ਅੰਤਹੀਣ ਲੜੀ।  ਚਾਂਦਨੀ ਨਾਲ  ਭਰੀਆਂ ਹੋਈਆਂ  ਛੋਟੀਆਂ – ਛੋਟੀਆਂ ਪਹਾੜੀ ਨਦੀਆਂ ਪਰਬਤਾਂ  ਦੇ ਵਿੱਚ ਘਾਟੀਆਂ  ਹੋ ਕੇ ਵਗ ਰਹੀਆਂ ਸਨ ।  ਉਨ੍ਹਾਂ ਨਦੀਆਂ  ਦੇ ਵਿੱਚ ਉੱਗੇ ਹੋਏ ਚਾਵਲ  ਦੇ ਖੇਤ ਇਉਂ ਪ੍ਰਤੀਤ ਹੋ ਰਹੇ ਸਨ ਜਿਵੇਂ  ਹਰੇ ਰੰਗ ਦੀਆਂ ਮਣੀਆਂ ਜੜੀਆਂ ਹੋਈਆਂ ਹੋਣ ।  ਅਤੇ ਉੱਥੇ ਪਹਾੜੀ ਦੀ ਸਭ ਤੋਂ ਉੱਚੀ ਸਿੱਖਰ ਉੱਤੇ ਹਵਾਵਾਂ ਸਰ – ਸਰ ਦੀ ਅਵਾਜ ਕਰਦੀਆਂ ਹੋਈਆਂ ਦੇਵਦਾਰ ਦੀਆਂ ਉੱਚੀਆਂ ਸੰਘਣੀਆਂ ਝਾੜੀਆਂ  ਵਿੱਚੋਂ ਵਗ ਰਹੀਆਂ ਸਨ ਜਿਵੇਂ  ਦੇਵਦਾਰ ਨੂੰ ਉਨ੍ਹਾਂ ਨੇ ਆਪਣੀ ਬਾਂਹਾਂ ਵਿੱਚ ਸਮੇਟ ਲਿਆ ਹੋਵੇ ।

ਮੀਂਹ  ਦੇ ਮੌਸਮ ਵਿੱਚ ਬੱਦਲ ਪੂਰੀ ਘਾਟੀ ਨੂੰ ਢਕ ਲੈਂਦੇ ਹਨ ,  ਲੇਕਿਨ ਪਹਾੜੀ ਦੀ ਇਹ ਸਿੱਖਰ ਬੱਦਲਾਂ ਤੋਂ ਅਛੂਤੀ ਰਹਿੰਦੀ ਹੈ ।  ਬੱਦਲਾਂ ਦੀ ਧੁੰਦ  ਦੇ ਵਿੱਚ ਇਹ ਘਾਟੀ ਕਿਸੇ ਉੱਚੇ ਟਾਪੂ ਦੀ ਤਰ੍ਹਾਂ ਖੜੀ ਹੋਈ ਨਜ਼ਰ  ਆਉਂਦੀ ਹੈ ।  ਇਸ ਪਹਾੜੀ ਰਸਤੇ  ਦੇ ਇੱਕ ਕੋਨੇ ਵਿੱਚ ਇੱਕ ਪੁਰਾਣੀ ਮਧੂਸ਼ਾਲਾ  ਦੇ ਕੁੱਝ ਖੰਡਰ ਪਏ ਹਨ ।  ਉਸਦੀ ਛੱਤ ਤਾਂ ਪਤਾ ਨਹੀਂ ਕਦੋਂ ਦੀ ਗਾਇਬ ਹੋ ਗਈ ਅਤੇ ਮੀਂਹ ਨੇ ਉਸਦੀ ਫਰਸ਼ ਨੂੰ ਪੀਲਾ ਅਤੇ ਮੁਲਾਇਮ ਬਣਾ ਦਿੱਤਾ ਹੈ ।  ਇੱਥੇ ਇੱਕ ਉਦਮੀ ਅੰਗ੍ਰੇਜ ਰਿਹਾ ਕਰਦਾ ਸੀ ,  ਜਿਨ੍ਹੇ ਆਪਣੀ ਸਮੁੱਚੀ ਜਿੰਦਗੀ ਉਸ ਪਹਾੜ ਤੇ ਹੀ ਗੁਜ਼ਾਰੀ ।

ਉਹ ਮੈਦਾਨ  ਦੇ ਲੋਕਾਂ ਲਈ ਬੀਅਰ ਬਣਾਇਆ ਕਰਦਾ ਸੀ ।  ਹੁਣ ਉਸਦੇ ਘਰ ਦੀਆਂ ਦੀਵਾਰਾਂ ਵਿੱਚ ਕਾਈ ਅਤੇ ਝਾੜ – ਝੰਖਾੜ ਦੀ ਰਿਹਾਇਸ਼ ਹੈ ।  ਪੱਥਰਾਂ  ਦੇ ਹੇਠਾਂ ਇੱਕ ਜੰਗਲੀ ਬਿੱਲੀ ਨੇ ਆਪਣਾ ਘਰ ਬਣਾ ਲਿਆ ਹੈ ।  ਪਿਆਰੀ ਜਿਹੀ ਜੰਗਲੀ ਭੂਰੀ ਬਿੱਲੀ ,  ਵੱਡੀਆਂ – ਵੱਡੀਆਂ ਹਰੀਆਂ ਅੱਖਾਂ ਵਾਲੀ ।  ਲੇਕਿਨ ਉਹ ਬਸ ਦੂਰੋਂ ਹੀ ਮੈਨੂੰ ਤਕਦੀ ਰਹਿੰਦੀ ਹੈ ,  ਕੋਲ ਨਹੀਂ ਫਟਕਦੀ ।  ਇਸ ਪਹਾੜੀ ਉੱਤੇ ਕੋਈ ਰਹਿੰਦਾ ਨਹੀਂ ਹੈ ,  ਲੇਕਿਨ ਪਿੰਡ ਵਾਲੇ ਅਕਸਰ ਇੱਥੋਂ ਹੋਕੇ ਗੁਜਰਦੇ ਜਰੂਰ ਹਨ ।  ਉਹ ਇੱਥੇ ਆਪਣੀਆਂ  ਭੇਡਾਂ  ਅਤੇ ਗਾਵਾਂ ਚਰਾਣ ਲਈ ਲੈ ਆਉਂਦੇ ਹਨ  ।  ਹਰ ਗਾਂ  ਅਤੇ ਭੇਡ  ਦੇ ਗਲੇ ਵਿੱਚ ਇੱਕ ਘੰਟੀ ਲਮਕੀ ਹੋਈ ਹੁੰਦੀ ਹੈ ।  ਇਸ ਤੋਂ ਚਰਵਾਹੇ ਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਉਹ ਕਿੱਥੇ ਘਾਹ ਚਰ ਰਹੀ ਹੈ ।  ਹੁਣ ਉਹ ਚਰਵਾਹਾ ਮਜੇ ਨਾਲ  ਦਰਖਤ ਦੀ ਛਾਂ ਵਿੱਚ ਲਿਟਕੇ ਆਰਾਮ ਫਰਮਾ ਸਕਦਾ ਹੈ ਅਤੇ ਸਟਰਾਬੇਰੀ ਦਾ ਆਨੰਦ ਲੈ ਸਕਦਾ ਹੈ ।  ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਜਾਨਵਰ ਕਿਤੇ ਭਟਕ ਨਹੀਂ ਜਾਣ ।  ਮੈਂ ਕੁੱਝ ਚਰਵਾਹੇ ਮੁੰਡਿਆਂ ਅਤੇ  ਕੁੜੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ।  ਇੱਕ ਚਰਵਾਹਾ ਸੀ ,  ਜੋ ਬਹੁਤ ਚੰਗੀ ਬੰਸਰੀ ਵਜਾਉਂਦਾ ਸੀ ।  ਉਸਦੀ ਸੁੰਦਰ ਮਿੱਠੀ ਧੁਨ ਪਹਾੜਾਂ ਦੀ ਹਵਾ ਵਿੱਚ ਘੁਲ – ਮਿਲ ਜਾਂਦੀ ਅਤੇ ਦੂਰ ਤੱਕ ਸੁਣਾਈ ਪੈਂਦੀ ਸੀ ।  ਮੈਨੂੰ ਵੇਖਦੇ ਹੀ ਉਹ ਬੰਸਰੀ ਆਪਣੇ ਬੁੱਲਾਂ ਤੋਂ ਹਟਾਏ ਬਿਨਾਂ ਹੌਲੀ-ਹੌਲੀ ਸਿਰ ਝੁਕਾ ਕੇ ਮੇਰਾ ਸਤਿਕਾਰ ਕਰਦਾ ਸੀ ।

 ਉੱਥੇ ਇੱਕ ਕੁੜੀ ਵੀ ਸੀ ,  ਜੋ ਹਮੇਸ਼ਾ ਪਸ਼ੂਆਂ  ਦੇ ਚਾਰੇ ਲਈ ਘਾਹ ਕੱਟਦੀ ਹੋਈ ਵਿੱਖ ਜਾਂਦੀ ਸੀ ।  ਉਹ ਆਪਣੇ ਪੈਰਾਂ ਵਿੱਚ ਮੋਟੀਆਂ ਮੋਟੀਆਂ ਪੰਜੇਬਾਂ  ਪਹਿਨ ਰੱਖਦੀ ਸੀ ਅਤੇ ਕੰਨਾਂ ਵਿੱਚ ਚਾਂਦੀ  ਦੇ ਲੰਬੇ – ਲੰਬੇ ਝੁਮਕੇ ।  ਹਾਲਾਂਕਿ ਉਹ ਕਦੇ ਕੁੱਝ ਬੋਲਦੀ ਨਹੀਂ ਸੀ ,  ਲੇਕਿਨ ਜਦੋਂ ਵੀ ਉਹ ਰਸਤੇ ਵਿੱਚ ਕਦੇ ਮੈਨੂੰ  ਮਿਲਦੀ ਤਾਂ ਉਸਦੇ ਚਿਹਰੇ ਉੱਤੇ ਸੁੰਦਰ ਮੁਸਕੁਰਾਹਟ ਹੁੰਦੀ ਸੀ ।  ਉਹ ਕਦੇ ਆਪਣੇ ਆਪ  ਦੇ ਨਾਲ ,  ਕਦੇ ਭੇਡ  ਜਾਂ ਘਾਹ  ਦੇ ਨਾਲ ਤਾਂ ਕਦੇ ਆਪਣੇ ਹੱਥਾਂ ਵਿੱਚ ਦਾਤਰੀ ਲਈ ਗਾਨਾ ਗਾਉਂਦੀ ਰਹਿੰਦੀ ਸੀ ।

ਹੋਰ ਇੱਕ ਮੁੰਡਾ ਵੀ ਸੀ ,  ਜੋ ਸ਼ਹਿਰ ਦੁੱਧ ਲੈ ਕੇ ਜਾਂਦਾ ਸੀ ।  ਉਹ ਅਕਸਰ ਮੈਨੂੰ ਰਸਤੇ ਵਿੱਚ ਟਕਰ ਜਾਂਦਾ ਅਤੇ ਫਿਰ ਲੰਮੀਆਂ – ਲੰਮੀਆਂ ਗੱਲਾਂ ਕਰਦਾ ।  ਉਹ ਕਦੇ ਪਹਾੜਾਂ ਤੋਂ ਦੂਰ ਕਿਤੇ ਨਹੀਂ ਗਿਆ ਸੀ ਅਤੇ ਨਹੀਂ ਹੀ ਉਸਨੇ ਕੋਈ ਵੱਡਾ ਸ਼ਹਿਰ ਵੇਖਿਆ ਸੀ ।  ਉਹ ਕਦੇ ਟ੍ਰੇਨ ਵਿੱਚ ਵੀ ਨਹੀਂ ਬੈਠਾ ਸੀ ।  ਮੈਂ ਉਸਨੂੰ ਸ਼ਹਿਰਾਂ ਦੀਆਂ ਕਹਾਣੀਆਂ ਸੁਣਾਉਂਦਾ ਸੀ ਅਤੇ ਉਹ ਮੈਨੂੰ ਪਿੰਡਾਂ ਦੀਆਂ ।  ਕਿਵੇਂ ਪਿੰਡ ਵਿੱਚ ਲੋਕ ਮੱਕੀ ਤੋਂ ਬਰੈਡ ਬਣਾਉਂਦੇ ਹਨ ,  ਕਿਵੇਂ ਮੱਛੀਆਂ ਫੜੀਆਂ ਜਾਂਦੀਆਂ ਹਨ  ,  ਕਿਵੇਂ ਭਾਲੂ ਚੁਪਕੇ ਜਿਹੇ ਆਕੇ ਕੱਦੂ ਚੁਰਾ ਕੇ ਲੈ ਜਾਂਦੇ ਹਨ ।  ਉਸਨੇ ਮੈਨੂੰ ਦੱਸਿਆ ਕਿ ਜਦੋਂ ਕੱਦੂ ਪਕ ਕੇ ਤਿਆਰ ਹੋ ਜਾਂਦਾ ਹੈ ਤਾਂ ਭਾਲੂ ਚੁਪਕੇ ਚੁਪਕੇ  ਆਉਂਦਾ ਹੈ  ਉਸਨੂੰ ਚੁਰਾਉਣ  ਦੇ ਲਈ ।  ਲੰਦਨ ਵਿੱਚ ਇਹ ਸਾਰੀ ਚੀਜਾਂ ਮੇਰੀ ਸਿਮ੍ਰਤੀਆਂ ਵਿੱਚ ਵੱਸੀਆਂ ਹੋਈਆਂ ਸਨ ।  ਮੈਨੂੰ ਸੱਭ ਕੁੱਝ ਯਾਦ ਆਉਂਦਾ ਸੀ ।  ਮੈਨੂੰ ਯਾਦ ਆਉਂਦੀ ਸੀ ,  ਚੀੜ  ਅਤੇ ਦੇਵਦਾਰ ਦੀ ਮਹਿਕ ,  ਓਕ ਦੀਆਂ ਪੱਤੀਆਂ ਅਤੇ ਮੈਪਲ  ਦੇ ਰੁੱਖ ।  ਹਿਮਾਲਾ ਵਿੱਚ ਵਿਚਰਨ ਵਾਲੇ ਪੰਛੀਆਂ ਦੀਆਂ ਧੁਨੀਆਂ ਯਾਦ ਆਉਂਦੀਆਂ ਸਨ ।  ਹਿਮਾਲਾ ਵਿੱਚ ਵੱਸੀ ਹੋਈ ਧੁੰਦ ਵੀ ।

ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਛੋਟੀ ਜਿਹੀ ਘਟਨਾ ,  ਗੱਲਬਾਤ ਦਾ ਕੋਈ ਇੱਕ ਮਾਮੂਲੀ ਜਿਹਾ ਟੁਕੜਾ ਅਚਾਨਕ ਸਾਨੂੰ ਕਿਸੇ ਗੁਜ਼ਰੇ ਹੋਏ ਦੀ ਯਾਦ ਦਿਵਾ ਦਿੰਦਾ ਹੈ ।  ਸਾਨੂੰ ਅਤੀਤ ਦੀ ਗੁਫ਼ਾ  ਵਿੱਚ ਲੈ ਜਾਂਦਾ ਹੈ ।  ਕਿਸੇ ਅਜਿਹੀ ਜਗ੍ਹਾ ਜਿੱਥੇ ,  ਉਸ ਪੁਰਾਣੀ ਸਿਮਰਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ,  ਉਹ ਬੀਤੀਆਂ ਗੱਲਾਂ ਪਰਤ – ਪਰਤ ਕੇ ਯਾਦ ਆਉਣ ਲੱਗਦੀਆਂ ਹਨ ।  ਲੰਦਨ ਵਿੱਚ ਸੋਮਵਾਰ ਦੀ ਇੱਕ ਸਵੇਰੇ ਮੈਂ ਭੀੜ – ਭੜੱਕੇ ਵਾਲੀ ਇੱਕ ਟਿਊਬ ਟ੍ਰੇਨ ਵਿੱਚ ਸਫਰ ਕਰ ਰਿਹਾ ਸੀ ।  ਮੇਰੇ ਸਾਹਮਣੇ ਇੱਕ ਭਲਾ-ਆਦਮੀ ਅਖਬਾਰ ਪੜ ਰਿਹਾ ਸੀ ।  ਅਖਬਾਰ ਦਾ ਆਖਰੀ ਪੰਨਾ ਮੇਰੀਆਂ ਅੱਖਾਂ  ਦੇ ਸਾਹਮਣੇ ਖੁੱਲ੍ਹਾ ਹੋਇਆ ਸੀ ।  ਉਦੋਂ ਮੇਰੀ ਨਜ਼ਰ ਉਸ ਪੰਨੇ ਉੱਤੇ ਪਈ ।  ਉਸ ਅਖਬਾਰ ਵਿੱਚ ਇੱਕ ਭਾਲੂ ਦਾ ਚਿੱਤਰ ਸੀ ,  ਜਿਸਦੇ ਹੱਥਾਂ ਵਿੱਚ ਕੱਦੂ ਸੀ ।

ਅਚਾਨਕ ਲੰਦਨ  ਦੇ ਗਾਡਗੇ ਸਟਰੀਟ  ਅਤੇ ਟਾਟੇਨਹੇਮ ਕੋਰਟ ਰੋਡ ਸਟੇਸ਼ਨਾਂ  ਵਿੱਚੋਂ  ਗੁਜਰਦੇ ਹੋਏ ਹਿਮਾਲਾ ਦੀਆਂ ਉਹ ਸਾਰੀਆਂ ਯਾਦਾਂ ,  ਦੁਰਗੰਧ ,  ਤਸਵੀਰਾਂ ਅਤੇ ਆਵਾਜਾਂ ਮੇਰੇ ਜ਼ਹਨ ਵਿੱਚ ਤਾਜ਼ਾ ਹੋ ਉਠੀਆਂ ।  ਪੁਰਾਨਾ ਸਭ ਕੁੱਝ ਯਾਦ ਆਉਣ ਲਗਾ ।  ਹਿਮਾਲਾ ਮੇਰੇ ਅੰਦਰ ਉਮੜ – ਉਮੜ ਕੇ ਫੁਟ ਰਿਹਾ ਸੀ ।

Posted in ਅਨੁਵਾਦ, ਵਾਰਤਿਕ | Leave a comment

ਬੁਲਬੁਲ – ਹੈਂਜ਼ ਕ੍ਰਿਸਚੀਅਨ ਐਂਡਰਸਨ

ਚੀਨ ਵਿੱਚ ,  ਤੁਸੀ ਜਾਣਦੇ ਹੋ  ,  ਸਮਰਾਟ ਇੱਕ ਚੀਨੀ ਹੈ ਅਤੇ ਉਸਦੇ ਆਸਪਾਸ  ਦੇ ਸਭ ਲੋਕ ਵੀ ਚੀਨੀ ਹੀ ਹਨ ।  ਕਹਾਣੀ ਜੋ ਮੈਂ ਤੁਹਾਨੂੰ ਸੁਨਾਣ ਜਾ ਰਿਹਾ ਰਿਹਾ ਹਾਂ , ਸਾਲਾਂ ਪਹਿਲਾਂ ਘਟੀ ਸੀ ,  ਇਸ ਲਈ ਇਸਨੂੰ ਭੁੱਲ ਜਾਣ ਤੋਂ ਪਹਿਲਾਂ ਹੀ ਇਸਨੂੰ ਸੁਣ ਲੈਣਾ ਅੱਛਾ ਰਹੇਗਾ ।  ਸੰਸਾਰ ਵਿੱਚ ਸਭ ਤੋਂ ਸੁੰਦਰ ਸੀ ਸਮਰਾਟ ਦਾ ਮਹਲ  ।  ਇਹ ਰਾਜ-ਮਹਿਲ ਸਮੁੱਚਾ ਚੀਨੀ – ਮਿੱਟੀ ਦਾ ਬਣਿਆ ਸੀ ,  ਅਤੇ ਬੇਸ਼ਕੀਮਤੀ ਸੀ ,  ਪਰ ਇੰਨਾ ਨਾਜ਼ੁਕ ਅਤੇ ਭੁਰਭੁਰਾ ਕਿ ਜੋ ਵੀ ਇਸਨੂੰ ਇੱਕ ਵਾਰ ਛੂ ਲੈਂਦਾ ਸੀ ,  ਦੂਜੀ ਵਾਰ ਲਈ ਸੁਚੇਤ ਹੋ ਜਾਂਦਾ ਸੀ ।  ਫੁਲਵਾੜੀ ਵਿੱਚ ਅਤਿਅੰਤ ਅਨੋਖੇ ਫੁਲ ਸਨ ਜਿਨ੍ਹਾਂ ਤੇ ਆਕਰਸ਼ਕ ਚਾਂਦੀ ਦੀਆਂ ਘੰਟੀਆਂ ਬੱਝੀਆਂ ਹੋਈਆਂ ਸਨ ਜੋ ਬਜਦੀਆਂ ਰਹਿੰਦੀਆਂ ਸਨ ਤਾਂ ਕਿ ਉੱਧਰੋਂ ਗੁਜ਼ਰਨ ਵਾਲੇ ਦਾ ਧਿਆਨ ਫੁੱਲਾਂ  ਦੇ ਵੱਲ ਜ਼ਰੂਰ ਜਾਵੇ  ।  ਵਾਸਤਵ ਵਿੱਚ ਸਮਰਾਟ  ਦੀ  ਫੁਲਵਾੜੀ ਵਿੱਚ ਸਭ ਕੁੱਝ ਦਰਸ਼ਨੀ ਸੀ ਅਤੇ ਇਹ ਇੰਨਾ ਵਿਸ਼ਾਲ ਸੀ ਕਿ ਆਪ ਮਾਲੀ ਨੂੰ ਵੀ ਇਸਦੀ  ਦੂਜੇ ਨੋਕ ਦਾ ਪਤਾ ਨਹੀਂ ਸੀ  ।  ਇਸਦੀਆਂ ਸੀਮਾਵਾਂ ਤੋਂ ਅੱਗੇ ਨਿਕਲ ਕੇ ਜਾਣ ਵਾਲੇ ਪਾਂਧੀ ਜਾਣਦੇ ਸਨ ਕਿ ਅੱਗੇ ਵਿਸ਼ਾਲ ਰੁੱਖਾਂ ਵਾਲਾ ਇੱਕ ਸ਼ਾਨਦਾਰ ਜੰਗਲ ਸੀ ਜਿਸਦੀ ਢਲਾਨ ਡੂੰਘੇ ਨੀਲੇ ਸਾਗਰ ਤੱਕ ਜਾਂਦੀ ਸੀ ਅਤੇ ਵੱਡੇ ਵਿਸ਼ਾਲ ਜਹਾਜ਼ ਉਨ੍ਹਾਂ ਰੁੱਖਾਂ ਦੀ ਛਾਂ ਹੇਠੋਂ ਹੋਕੇ ਗੁਜ਼ਰਦੇ ਸਨ  ।  ਅਜਿਹੇ ਰੁੱਖਾਂ ਵਿੱਚ ਹੀ ਕਿਸੇ ਇੱਕ ਤੇ ਇੱਕ ਬੁਲਬੁਲ ਰਹਿੰਦੀ ਸੀ ਜੋ ਇੰਨਾ ਸੁਰੀਲਾ ਗਾਉਂਦੀ ਸੀ ਕਿ ਬੇਚਾਰੇ ਮਛੇਰੇ ,  ਜਿਨ੍ਹਾਂ ਨੂੰ ਢੇਰਾਂ ਕੰਮ ਕਰਨ ਨੂੰ ਹੁੰਦੇ ,  ਉਸਨੂੰ ਸੁਣਨ ਲਈ  ਰੁਕ ਜਾਂਦੇ ,  ਅਤੇ ਕਹਿੰਦੇ ਕੀ ਇਹ ਬਹੁਤ ਸੁਰੀਲੀ ਨਹੀਂ ਹੈ ?  ਪਰ ਜਦੋਂ ਫਿਰ ਤੋਂ ਮਛਲੀਆਂ ਫੜਨ ਲੱਗਦੇ ਤਾਂ ਅਗਲੀ ਰਾਤ ਤੱਕ ਇਸ ਪੰਛੀ  ਨੂੰ ਫਿਰ ਭੁੱਲ ਜਾਂਦੇ ਫਿਰ ਅਗਲੀ ਵਾਰ ਇਸਨੂੰ ਗਾਉਂਦੇ ਹੋਏ ਸੁਣਕੇ ਹੈਰਾਨ ਹੁੰਦੇ ,  ਕਿੰਨਾ ਵਿਲੱਖਣ ਹੈ ਬੁਲਬੁਲ ਦਾ ਗਾਉਣਾ  !

ਬਹੁਤ ਦੂਰ ਦੇਸ਼ਾਂ ਤੋਂ ਪਾਂਧੀ ਸਮਰਾਟ  ਦੇ ਸ਼ਹਿਰ ਵਿੱਚ ਆਏ ;  ਸ਼ਹਿਰ ,  ਰਾਜ-ਮਹਿਲ ਅਤੇ ਬਾਗਾਂ ਦੀ ਪ੍ਰਸ਼ੰਸਾ ਕੀਤੀ ਪਰ ਜਦੋਂ ਉਨ੍ਹਾਂ ਨੇ ਬੁਲਬੁਲ ਨੂੰ ਸੁਣਿਆ ਤਾਂ ਇਹੀ ਕਿਹਾ ਕਿ ਬੁਲਬੁਲ ਸਭ ਤੋਂ ਵਧੀਆ ਹੈ ।  ਅਤੇ ਆਪਣੇ – ਆਪਣੇ ਘਰੀਂ ਪਰਤ ਕੇ ਆਪਣੇ ਵੇਖੇ ਹੋਏ ਦਾ ਵਰਣਨ ਕੀਤਾ ,  ਵਿਦਵਾਨ ਲੋਕਾਂ ਨੇ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਸ਼ਹਿਰ ,  ਰਾਜ-ਮਹਿਲ ਅਤੇ ਉਦਿਆਨਾਂ  ਦਾ ਵਰਣਨ ਕੀਤਾ ,  ਪਰ ਉਹ ਬੁਲਬੁਲ ਦਾ ਵਰਣਨ ਕਰਨਾ ਨਹੀਂ ਭੁੱਲੇ ਸਨ ਜੋ ਕਿ ਵਾਸਤਵ ਵਿੱਚ ਇੱਕ ਮਹਾਨ ਹੈਰਾਨੀ ਸੀ  ।  ਕਵੀਆਂ ਨੇ ਡੂੰਘੇ ਸਾਗਰ  ਦੇ ਨਜ਼ਦੀਕ ਜੰਗਲ ਵਿੱਚ ਰਹਿਣ ਵਾਲੀ ਬੁਲਬੁਲ  ਦੇ ਬਾਰੇ ਵਿੱਚ ਪਦ ਰਚੇ  ।  ਕਿਤਾਬਾਂ ਸਮੁੱਚੇ ਸੰਸਾਰ ਤੱਕ ਪਹੁੰਚੀਆਂ ਅਤੇ ਕੁੱਝ ਸਮਰਾਟ  ਦੇ ਹੱਥ ਵੀ ਆਈਆਂ ;  ਆਪਣੀ ਸੌਣ ਦੀ ਕੁਰਸੀ ਵਿੱਚ ਬੈਠਾ ਸਮਰਾਟ ਇਨ੍ਹਾਂ ਕਿਤਾਬਾਂ ਵਿੱਚ ਆਪਣੇ ਸ਼ਹਿਰ ,  ਰਾਜ-ਮਹਿਲ ਅਤੇ ਉਦਿਆਨੋਂ  ਦੇ ਸ਼ਾਨਦਾਰ ਵਰਣਨ ਨੂੰ ਪੜ੍ਹਦਾ ਹੋਇਆ ,  ਪ੍ਰਸ਼ੰਸਾ ਭਾਵ ਵਿੱਚ ਝੂਮਣ ਲਗਾ ਪਰ ਜਿਵੇਂ ਹੀ ਉਸਨੇ ਪੜ੍ਹਿਆ  ਬੁਲਬੁਲ ਸਭ ਤੋਂ ਸੁੰਦਰ ਹੈ ਉਹ ਹੈਰਾਨ ਹੋ ਕੇ ਬੋਲਿਆ ,  ਇਹ ਕੀ ਹੈ ।  ਮੈਂ ਤਾਂ ਬੁਲਬੁਲ  ਦੇ ਬਾਰੇ ਵਿੱਚ ਕੁੱਝ ਨਹੀਂ ਜਾਣਦਾ ।  ਕੀ ਅਜਿਹਾ ਕੋਈ ਪੰਛੀ  ਮੇਰੇ ਸਾਮਰਾਜ ਵਿੱਚ ਹੈ ?  ਅਤੇ ਉਹ ਵੀ ਮੇਰੀ  ਫੁਲਵਾੜੀ ਵਿੱਚ ?  ਮੈਂ ਤਾਂ ਕਦੇ ਇਸਦੇ ਬਾਰੇ ਵਿੱਚ ਨਹੀਂ ਸੁਣਿਆ । ਲੱਗਦਾ ਹੈ ਕੁੱਝ ਕਿਤਾਬਾਂ ਤੋਂ ਸਿੱਖਿਆ ਜਾ ਸਕਦਾ ਹੈ ।

ਤੱਦ ਉਸਨੇ ਆਪਣੇ ਇੱਕ ਸਾਮੰਤ ਨੂੰ ਬੁਲਾਇਆ ਜੋ ਇੰਨਾ ਕੁਲੀਨ ਸੀ ਕਿ ਜੇਕਰ ਉਸ ਨਾਲ ਨਿਮਨ ਦਰਜ਼ੇ ਦਾ ਅਧਿਕਾਰੀ ਗੱਲ ਕਰਦਾ ਜਾਂ ਕੁੱਝ ਪੁੱਛਦਾ ਤਾਂ ਉਹ ਕਿਹਾ ਕਰਦਾ ਸੀ ਉਹ ਜਿਸਦਾ ਅਰਥ ਕੁੱਝ ਵੀ ਨਹੀਂ ਹੁੰਦਾ ।  ਇਨ੍ਹਾਂ ਕਿਤਾਬਾਂ ਵਿੱਚ ਬੁਲਬੁਲ ਨਾਮ  ਦੇ ਇੱਕ ਅਦਭੁਤ ਪੰਛੀ  ਦਾ ਵਰਣਨ ਹੈ ।  ਸਮਰਾਟ ਨੇ ਕਿਹਾ ,   ਕਹਿੰਦੇ ਹਨ ਮੇਰੇ ਵਿਸ਼ਾਲ ਸਾਮਰਾਜ ਵਿੱਚ ਪਾਈ ਜਾਣ ਵਾਲੀ ਸਰਵੋਤਮ ਚੀਜ਼ ਉਹੀ ਹੈ । ਮੈਨੂੰ ਇਸਦੇ ਬਾਰੇ ਵਿੱਚ ਕਿਉਂ ਨਹੀਂ ਦੱਸਿਆ ਗਿਆ ?

ਮੈਂ ਤਾਂ ਕਦੇ ਨਾਮ ਵੀ ਨਹੀਂ ਸੁਣਿਆ ਘੁੜਸਵਾਰ ਸਾਮੰਤ ਨੇ ਜਵਾਬ ਦਿੱਤਾ ,  ਉਸਨੂੰ ਕਦੇ ਤੁਹਾਡੇ ਦਰਬਾਰ ਵਿੱਚ ਪੇਸ਼ ਹੀ ਨਹੀਂ ਕੀਤਾ ਗਿਆ ।  ਅੱਜ ਸ਼ਾਮ ਨੂੰ ਅਸੀਂ ਉਸਨੂੰ ਆਪਣੇ ਦਰਬਾਰ ਵਿੱਚ ਹਾਜ਼ਿਰ ਚਾਹਾਂਗੇ ।  ਸਮਰਾਟ ਨੇ ਕਿਹਾ ,  ਸਾਰੀ ਦੁਨੀਆ ਮੇਰੇ ਤੋਂ ਬਿਹਤਰ ਜਾਣਦੀ ਹੈ ਕਿ ਮੇਰੇ ਕੋਲ ਹੈ ਕੀ !  ਘੁੜਸਵਾਰ ਸਾਮੰਤ ਨੇ ਕਿਹਾ ਮੈਂ ਕਦੇ ਉਸਦੇ ਬਾਰੇ ਵਿੱਚ ਨਹੀਂ ਸੁਣਿਆ , ਫਿਰ ਵੀ ਮੈਂ ਉਸਨੂੰ ਲਭਣ ਦੀ ਕੋਸ਼ਿਸ਼ ਕਰਾਂਗਾ ।  ਪਰ ਬੁਲਬੁਲ ਮਿਲਦੀ ਕਿੱਥੇ ?  ਸਾਮੰਤ ਸੀੜੀਆਂ ਚੜ੍ਹਿਆ – ਉਤਰਿਆ ,  ਰਾਜ-ਮਹਿਲ  ਦੇ ਗਲਿਆਰਿਆਂ ਵਿੱਚ ਘੁੰਮਿਆ ;  ਸਭ ਤੋਂ ਪੁੱਛਿਆ ਲੇਕਿਨ ਬੁਲਬੁਲ ਨੂੰ ਕੋਈ ਨਹੀਂ ਜਾਣਦਾ ਸੀ  ।  ਸਾਮੰਤ ਨੇ ਉਹ ਵਾਪਸ ਪਰਤ ਕੇ  ਸਮਰਾਟ ਨੂੰ ਦੱਸਿਆ ਕਿ ਬੁਲਬੁਲ ਤਾਂ ਕਿਤਾਬ ਲਿਖਣ ਵਾਲੀਆਂ ਦੀ ਸਿਰਫ ਮਨੋ-ਕਲਪਨਾ ਹੈ  ।  ਮਹਾਰਾਜ ਨੂੰ ਕਿਤਾਬਾਂ ਵਿੱਚ ਲਿਖੀ ਹਰ ਗੱਲ ਤੇ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ ਹੈ ;  ਕਈ ਵਾਰ ਇਹ ਕਿਤਾਬਾਂ ਕਲਪਿਤ ਹੁੰਦੀਆਂ ਹਨ ਜਾਂ ਕਾਲੀ ਕਲਾ ।  ਪਰ ਜਿਸ ਕਿਤਾਬ ਵਿੱਚ ਮੈਂ ਉਸਦਾ ਵਰਣਨ ਪੜ੍ਹਿਆ ਹੈ ,  ਸਮਰਾਟ ਨੇ ਕਿਹਾ ਮੈਨੂੰ ਜਾਪਾਨ  ਦੇ ਮਹਾਨ ਸ਼ਕਤੀਸ਼ਾਲੀ ਸਮਰਾਟ ਨੇ ਭੇਜੀ ਹੈ  ਇਸ ਲਈ ਇਸ ਵਿੱਚ ਝੂਠ ਤਾਂ ਹੋ ਹੀ ਨਹੀਂ ਸਕਦਾ ।  ਅਸੀਂ ਬੁਲਬੁਲ ਦਾ ਗਾਣਾ ਸੁਣਾਗੇ ,  ਉਸਨੂੰ ਅੱਜ ਸ਼ਾਮ ਸਾਡੇ ਦਰਬਾਰ ਵਿੱਚ ਹੋਣਾ ਚਾਹੀਦਾ ਹੈ ।  ਉਹ ਅੱਜ ਸਾਡੀ ਕ੍ਰਿਪਾ – ਪਾਤਰ ਹੈ ਅਤੇ ਜੇਕਰ ਉਹ ਨਾ ਆਈ ਤਾਂ ਸਾਰੇ ਦਰਬਾਰੀ ਰਾਤ – ਭੋਜ  ਦੇ ਜਲਦੀ ਬਾਅਦ ਕੁਚਲ ਦਿੱਤੇ ਜਾਣਗੇ ।

ਜੋ ਆਗਿਆ ਸਾਮੰਤ ਚੀਖਿਆ , ਅਤੇ ਉਹ ਫਿਰ ਰਾਜ ਦਰਬਾਰ ਦੀ ਤਮਾਮ ਸੀੜੀਆਂ ਚੜ੍ਹਿਆ – ਉਤਰਿਆ ਸਾਰੇ ਕਮਰਿਆਂ ਅਤੇ ਗਲਿਆਰਿਆਂ ਨੂੰ ਪੁਲਾਂਘਦਾ ਹੋਇਆ ;  ਅਤੇ ਉਸਦੇ ਪਿੱਛੇ – ਪਿੱਛੇ ਭੱਜੇ ਅੱਧੇ ਦਰਬਾਰੀ ਜਿਨ੍ਹਾਂ ਨੂੰ ਕੁਚਲਿਆ ਜਾਣਾ ਪਸੰਦ ਨਹੀਂ ਸੀ ।  ਅਨੋਖੀ ਬੁਲਬੁਲ ਜਿਸਨੂੰ ਦਰਬਾਰ  ਦੇ ਇਲਾਵਾ ਸਾਰਾ ਸੰਸਾਰ ਜਾਣਦਾ ਸੀ ਬਾਰੇ ਜ਼ੋਰਦਾਰ ਪੁੱਛਗਿਛ ਹੋਈ ।

ਅਖੀਰ   ਰਸੋਈ  ਵਿੱਚ ਉਨ੍ਹਾਂ ਨੂੰ ਇੱਕ ਛੋਟੀ ਨਿਰਧਨ ਕੁੜੀ ਮਿਲੀ ,  ਜਿਨ੍ਹੇ ਕਿਹਾ ,  ਹਾਂ , ਮੈਂ ਬੁਲਬੁਲ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ;  ਉਹ ਵਾਸਤਵ ਵਿੱਚ ਅੱਛਾ ਗਾਉਂਦੀ ਹੈ ਹਰ ਸ਼ਾਮ ਮੈਨੂੰ ਆਪਣੀ ਗਰੀਬ ਬੀਮਾਰ ਮਾਂ ਲਈ ਮੇਜ਼ਾਂ  ਤੇ ਬਚਾ ਹੋਇਆ ਖਾਣਾ  ਲੈ ਜਾਣ ਦੀ ਆਗਿਆ ਹੈ ;  ਉਹ ਸਾਗਰ – ਤਟ ਤੇ ਰਹਿੰਦੀ ਹੈ  ।  ਪਰਤਦੇ ਹੋਏ ਮੈਂ ਥੱਕ ਜਾਂਦੀ ਹਾਂ ਅਤੇ ਜੰਗਲ ਵਿੱਚ ਅਰਾਮ ਕਰਨ ਬੈਠਦੀ  ਹਾਂ ਅਤੇ  ਬੁਲਬੁਲ ਨੂੰ ਗਾਉਂਦੇ ਹੋਏ ਸੁਣਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਾਂ ਇਹ ਮੈਨੂੰ ਆਪਣੀ ਮਾਂ  ਦੇ ਚੁੰਮਣ – ਜਿਹਾ ਲੱਗਦਾ ਹੈ ।  ਛੋਟੀ ਨੌਕਰਾਨੀ ,  ਸਾਮੰਤ ਨੇ ਕਿਹਾ ,   ਮੈਂ ਤੈਨੂੰ ਰਸੋਈਘਰ ਵਿੱਚ ਪੱਕੀ ਨੌਕਰੀ ਦਿਵਾ ਦੇਵਾਂਗਾ ਤੈਨੂੰ  ਸਮਰਾਟ ਨੂੰ ਰਾਤਰੀ ਭੋਜ ਕਰਦੇ ਹੋਏ ਦੇਖਣ ਦੀ ਆਗਿਆ ਹੋਵੇਗੀ ਜੇਕਰ ਤੂੰ ਸਾਨੂੰ ਬੁਲਬੁਲ  ਦੇ ਕੋਲ ਲੈ ਚਲੇਂ ;  ਕਿਉਂਕਿ ਬੁਲਬੁਲ ਨੂੰ ਰਾਜ ਦਰਬਾਰ ਵਿੱਚ ਗਾਉਣ ਲਈ ਬੁਲਵਾਇਆ ਗਿਆ ਹੈ ।  ਉਹ ਜੰਗਲ ਨੂੰ ਚੱਲ ਪਈ ਜਿੱਥੇ ਬੁਲਬੁਲ ਗਾਉਂਦੀ ਸੀ ਅਤੇ ਅੱਧਾ ਦਰਬਾਰ ਉਸਦੇ ਪਿੱਛੇ – ਪਿੱਛੇ ਚੱਲ ਪਿਆ ।  ਜਿਵੇਂ ਹੀ ਉਹ ਅੱਗੇ ਵਧੇ ਇੱਕ ਗਾਂ  ਦੇ ਰੰਭਣ ਦੀ ਆਵਾਜ ਆਈ ।  ਓਹ !  ਇੱਕ ਜਵਾਨ ਦਰਬਾਰੀ ਨੇ ਕਿਹਾ ,  ਹੁਣ ਸਾਨੂੰ ਬੁਲਬੁਲ ਮਿਲ ਗਈ ਹੈ ,  ਛੋਟੇ ਜਿਹੇ  ਪ੍ਰਾਣੀ ਵਿੱਚ ਕਿੰਨੀ ਅਨੋਖੀ  ਸ਼ਕਤੀ ਹੈ ;  ਮੈਂ ਜ਼ਰੂਰ ਇਸਨੂੰ ਪਹਿਲਾਂ ਵੀ ਗਾਉਂਦੇ ਹੋਏ ਸੁਣਿਆ ਹੈ  ।

ਨਹੀਂ ,  ਇਹ ਤਾਂ ਬਸ ਗਾਂ  ਦੇ ਰੰਭਣ ਦੀ ਆਵਾਜ ਹੈ ਛੋਟੀ ਕੁੜੀ ਨੇ ਕਿਹਾ ਅਜੇ ਤਾਂ ਅਸੀਂ  ਰਾਜ-ਮਹਿਲ ਤੋਂ ਬਹੁਤ ਦੂਰ ਜਾਣਾ ਹੈ ।

ਉਦੋਂ ਦਲਦਲ ਵਿੱਚ ਕੁੱਝ ਡਡੂਆਂ   ਦੇ ਟਰਟਰਾਉਣ  ਦੀ ਆਵਾਜ ਆਈ ।  ਸੁੰਦਰ !  ਜਵਾਨ ਦਰਬਾਰੀ ਨੇ ਕਿਹਾ ,  ਹੁਣ ਮੈਂ ਬੁਲਬੁਲ ਨੂੰ ਗਾਉਂਦੇ ਹੋਏ ਸੁਣ ਰਿਹਾ ਹਾਂ ,  ਇਹ ਗਿਰਜੇ ਦੀਆਂ ਘੰਟੀਆਂ ਜਿਹੀ ਟਨ – ਟਨ ਹੈ ।

ਦੇਖੋ , ਦੇਖੋ !  ਔਹ ਰਹੀ ਬੁਲਬੁਲ ,  ਕੁੜੀ ਨੇ ਕਿਹਾ ਔਹ ਬੈਠੀ ਹੈ ਬੁਲਬੁਲ ,  ਟਾਹਣੀ ਨਾਲ ਚਿਪਕੇ ਹੋਏ ਧੂਸਰ ਰੰਗ  ਦੇ ਏਕ ਪੰਛੀ   ਦੇ ਵੱਲ ਇਸ਼ਾਰਾ ਕਰਦੇ ਹੋਏ ਉਸਨੇ ਕਿਹਾ ।  ਕੀ ਇਹ ਸੰਭਵ ਹੈ ?  ਸਾਮੰਤ ਬੋਲਿਆ ,  ਮੈਂ ਤਾਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਛੋਟੀ ਜਿਹੀ  ,  ਸਾਦਾ ਜਿਹੀ ਸਧਾਰਨ ਜਿਹੀ  ਇਹ ਚੀਜ਼ ਬੁਲਬੁਲ ਹੋਵੇਗੀ ।  ਜਰੂਰ ਇਸਨੇ ਇੰਨੇ ਸਾਰੇ  ਰਾਜਸੀ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੇਖ ਕਰ ਆਪਣਾ ਰੰਗ ਬਦਲ ਲਿਆ ਹੋਵੇਗਾ ।

ਛੋਟੀ ਬੁਲਬੁਲ ਉੱਚੀ ਆਵਾਜ ਵਿੱਚ ਕੁੜੀ ਨੇ ਉਸਨੂੰ ਪੁੱਕਾਰਿਆ  ਸਾਡੇ ਅਤਿਅੰਤ ਕ੍ਰਿਪਾਲੁ ਸਮਰਾਟ ਚਾਹੁੰਦੇ ਹਨ ਕਿ ਤੂੰ ਉਨ੍ਹਾਂ  ਦੇ  ਸਾਹਮਣੇ ਗਾਵੇਂ  ।

ਮੈਂ ਵੱਡੀ ਖੁਸ਼ੀ ਨਾਲ ਗਾਵਾਂਗੀ ।  ਕਹਿੰਦੇ ਹੋਏ ਬੁਲਬੁਲ ਨੇ ਖ਼ੁਸ਼ ਹੋਕੇ ਗਾਣਾ  ਸ਼ੁਰੂ ਕਰ ਦਿੱਤਾ ।

ਇਹ ਤਾਂ ਛੋਟੀਆਂ – ਛੋਟੀਆਂ  ਕੱਚ ਦੀਆਂ ਘੰਟੀਆਂ  ਦੇ ਵੱਜਣ ਦੀ ਆਵਾਜ ਹੈ ।  ਸਾਮੰਤ ਨੇ ਕਿਹਾ ,  ਅਤੇ ਵੇਖੋ ਉਸਦਾ ਛੋਟਾ – ਜਿਹਾ ਗਲਾ ਕੰਮ ਕਿਵੇਂ ਕਰਦਾ ਹੈ ।  ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਸੀਂ ਇਸਨੂੰ ਕਦੇ ਪਹਿਲਾਂ ਕਿਉਂ ਨਹੀਂ ਸੁਣਿਆ ;  ਅੱਜ ਦਰਬਾਰ ਵਿੱਚ ਇਹ ਬਹੁਤ ਕਾਮਯਾਬ ਰਵੇਗੀ ।

ਕੀ ਮੈਂ ਇੱਕ ਵਾਰ ਫਿਰ ਸਮਰਾਟ  ਦੇ ਸਾਹਮਣੇ ਗਾਵਾਂ ?  ਇਹ ਸਮਝਦੇ ਹੋਏ ਕਿ ਸ਼ਾਇਦ ਸਮਰਾਟ ਵੀ ਉਥੇ ਹੀ ਹੈ ,  ਬੁਲਬੁਲ ਨੇ ਪੁੱਛਿਆ ।

ਮੇਰੀ ਸ੍ਰੇਸ਼ਟ ਛੋਟੀ ਬੁਲਬੁਲ ,  ਸਮਰਾਟ ਨੇ ਕਿਹਾ ,  ਮੈਨੂੰ ਤੈਨੂੰ ਅੱਜ ਸ਼ਾਮ ਨੂੰ ਦਰਬਾਰੀ ਜਸ਼ਨਾਂ ਲਈ ਸੱਦਾ ਦਿੰਦੇ ਹੋਏ ਹਾਰਦਿਕ ਪ੍ਰਸੰਨਤਾ ਹੋ ਰਹੀ ਹੈ ।  ਤੈਨੂੰ ਦਰਬਾਰ ਵਿੱਚ ਆਪਣੇ ਮਨਮੋਹਕ ਗਾਣੇ ਲਈ ਰਾਜਕ੍ਰਿਪਾ ਦੀ ਪ੍ਰਾਪਤੀ ਹੋਵੇਗੀ ।

ਮੇਰੇ ਗੀਤ ਹਰੇ ਜੰਗਲ ਵਿੱਚ ਜਿਆਦਾ ਸੁੰਦਰ ਗੂੰਜਦੇ ਹਨ ।  ਬੁਲਬੁਲ ਨੇ ਕਿਹਾ ;  ਲੇਕਿਨ ਫਿਰ ਵੀ ਉਹ ਰਾਜਦਰਬਾਰ ਵਿੱਚ ਆਪਣੀ ਇੱਛਾ ਨਾਲ ਚਲੀ  ਗਈ ਜਦੋਂ ਉਸਨੂੰ ਸਮਰਾਟ ਦੀ ਇੱਛਾ ਦਾ ਪਤਾ ਚੱਲਿਆ ।

ਮੌਕੇ ਲਈ  ਮਹਲ ਨੂੰ ਬਹੁਤ ਸੁਚੱਜੇ ਢੰਗ ਨਾਲ ਸਜਾਇਆ ਗਿਆ ਹਜ਼ਾਰਾਂ ਦੀਵਿਆਂ  ਦੇ ਪ੍ਰਕਾਸ਼ ਨਾਲ ਚੀਨੀ – ਮਿੱਟੀ ਦੀਆਂ ਦੀਵਾਰਾਂ ਚਮਚਮਾ ਉਠੀਆਂ ।  ਗਲਿਆਰੇ ਫੁੱਲਾਂ  ਸੁਜਾਖੇ ਸਨ ,  ਫੁੱਲਾਂ  ਦੇ ਇਰਦ – ਗਿਰਦ ਛੋਟੀਆਂ – ਛੋਟੀਆਂ ਘੰਟੀਆਂ ਬੰਨੀਆਂ  ਸਨ  ਇਹ ਵੱਖ ਗੱਲ ਹੈ ਕਿ ਗਲਿਆਰਿਆਂ ਦੀ ਚਹਿਲ  – ਪਹਿਲ ਅਤੇ ਲੋਕਾਂ ਦੀ ਭੱਜ -ਦੌੜ ਵਿੱਚ ਇਹ ਘੰਟੀਆਂ ਇੰਨੀ ਜ਼ੋਰ ਨਾਲ  ਟਨਟਨਾ ਰਹੀਆਂ ਸਨ ਕਿ ਕਿਸੇ ਦਾ ਬੋਲਿਆ ਹੋਇਆ ਕੁਛ  ਵੀ ਸੁਣਾਈ ਨਹੀਂ  ਦੇ ਰਿਹੇ ਸੀ ।  ਵੱਡੇ ਹਾਲ ਕਮਰੇ  ਦੇ ਵਿੱਚਕਾਰ ਬੁਲਬੁਲ  ਦੇ ਬੈਠਣ ਲਈ ਸੋਨੇ ਦਾ ਠੀਹਾ ਲਗਵਾਇਆ ਗਿਆ ਸੀ ।  ਸਭ ਦਰਬਾਰੀ ਮੌਜੂਦ ਸਨ ।  ਰਸੋਈਘਰ ਦੀ ਛੋਟੀ ਨੌਕਰਾਨੀ ਨੂੰ ਵੀ ਦਰਵਾਜ਼ੇ  ਦੇ ਕੋਲ ਖੜੇ ਹੋਣ ਦੀ ਆਗਿਆ ਮਿਲ ਗਈ ਸੀ ।  ਉਸਨੂੰ ਰਸੋਈ ਘਰ ਵਿੱਚ ਬਾਵਰਚੀ ਨਹੀਂ ਬਣਾਇਆ ਗਿਆ ਸੀ ।  ਸਭ ਆਪਣੇ ਰਾਜਸੀ ਵੇਸ਼ – ਸ਼ਿੰਗਾਰ ਵਿੱਚ ਸਨ ,  ਹਰ ਅੱਖ ਨੰਨ੍ਹੇ ਧੂਸਰ ਪੰਛੀ  ਤੇ ਜਮੀ ਸੀ ਹੁਣ ਸਮਰਾਟ ਨੇ ਉਸਨੂੰ ਗਾਉਣ ਲਈ ਇਸ਼ਾਰਾ ਕੀਤਾ ।  ਬੁਲਬੁਲ ਨੇ ਇੰਨਾ ਮਧੁਰ ਗਾਇਆ ਕਿ ਅੱਥਰੂ ਸਮਰਾਟ ਦੀਆਂ ਅੱਖਾਂ ਵਿੱਚੋਂ  ਨਿਕਲ ਕੇ  ਉਸਦੀਆਂ ਗੱਲਾਂ ਤੇ ਵਗ ਤੁਰੇ  ।  ਬੁਲਬੁਲ ਦਾ ਗਾਣਾ ਹੋਰ ਵੀ ਮਰਮਸਪਰਸ਼ੀ ਹੋ ਉੱਠਿਆ ।  ਸਮਰਾਟ ਇੰਨਾ ਆਨੰਦਿਤ ਹੋ ਉਠਿਆ ਕਿ ਉਸਨੇ ਆਪਣੀ ਸੋਨੇ  ਦੀ ਕੰਠੀ ਬੁਲਬੁਲ ਨੂੰ ਪੁਆਉਣ ਦੀ ਘੋਸ਼ਣਾ ਕਰ ਦਿੱਤੀ ਪਰ ਬੁਲਬੁਲ ਨੇ ਇਸ ਸਨਮਾਨ ਧੰਨਵਾਦ ਸਹਿਤ ਮਨਾ ਕਰ ਦਿੱਤਾ ।  ਉਸਨੂੰ ਪਹਿਲਾਂ ਹੀ ਸਮਰੱਥ ਸਨਮਾਨ ਮਿਲ ਚੁੱਕਿਆ ਸੀ ।  ਮੈਂ ਸਮਰਾਟ ਦੀਆਂ ਅੱਖਾਂ ਵਿੱਚ ਅੱਥਰੂ ਵੇਖੇ ਹਨ ।  ਉਸਨੇ ਕਿਹਾ ,  ਇਹੀ ਮੇਰੇ ਲਈ ਸਭ ਤੋਂ ਬਹੁਤ ਸਨਮਾਨ ਹੈ ।  ਅਨੋਖੀ ਸ਼ਕਤੀ ਹੁੰਦੀ ਹੈ ਸਮਰਾਟ  ਦੇ ਹੰਝੂਆਂ ਵਿੱਚ ਅਤੇ  ਇਹੀ ਮੇਰੇ ਸਨਮਾਨ ਦੇ ਸਮਰੱਥ ਹਨ ।  ਅਤੇ ਉਸਨੇ ਇੱਕ ਵਾਰ ਫਿਰ ਹੋਰ ਵੀ ਮੰਤਰ – ਮੁਗਧ  ਕਰਨ ਵਾਲਾ ਗਾਣਾ ਗਾਇਆ ।

ਇਹ ਗਾਣ ਤਾਂ ਬਹੁਤ ਸੁੰਦਰ ਉਪਹਾਰ ਹੈ ;  ਦਰਬਾਰ ਦੀਆਂ ਔਰਤਾਂ ਨੇ ਆਪਸ ਵਿੱਚ ਗੱਲ ਕੀਤੀ  ।  ਉਹ ਵੀ ਉਹ ਵੀ ਆਪਣੇ ਮੂੰਹ ਵਿੱਚ ਪਾਣੀ ਭਰਕੇ ਆਪਣੀ ਆਵਾਜ ਵਿੱਚ ਬੁਲਬੁਲ  ਦੀਆਂ ਦੈਵੀ ਧੁਨਾਂ ਕੱਢਣ ਦੀ ਕੋਸ਼ਿਸ਼ ਵਿੱਚ ਮਨ ਹੀ ਮਨ ਆਪਣੇ ਆਪ  ਦੇ ਵੀ ਬੁਲਬੁਲ ਹੋਣ ਦੀ ਕਲਪਨਾ ਕਰਨ ਲੱਗੀਆਂ ਅਤੇ  ਉਨ੍ਹਾਂ ਦੀ ਗੱਲਬਾਤ ਦਾ ਲਹਜ਼ਾ ਵੀ ਬਦਲ ਗਿਆ  ।  ਉਹ ਵੀ ਬੁਲਬੁਲ – ਜਿਹਾ ਸੁਰੀਲਾ ਗਾਉਣ ਦੀ ਕੋਸ਼ਿਸ਼ ਕਰਨ ਲੱਗੀਆਂ  ਅਤੇ ਇਸ ਤੇ ਮਹਲ  ਦੇ ਵਰਦੀਧਾਰੀ ਨੌਕਰਾਂ ਅਤੇ ਨੌਕਰਾਨੀਆਂ ਨੇ ਵੀ ਸੰਤੋਂਸ਼ ਜ਼ਾਹਰ ਕੀਤਾ ਜੋ ਕਿ ਇੱਕ ‘ਵੱਡੀ ਗੱਲ’ ਸੀ , ਜਿਵੇਂ ਕਿ ਕਹਾਵਤ ਵੀ ਹੈ ਕਿ ‘ਉਨ੍ਹਾਂ ਨੂੰ’ ਖੁਸ਼ ਕਰਨਾ ਬਹੁਤ ਹੀ ਔਖਾ ਹੈ ।  ਵਾਸਤਵ ਵਿੱਚ ਬੁਲਬੁਲ ਦਾ ਰਾਜ ਮਹਿਲ ਦਾ ਇਹ ਦੌਰਾ ਬਹੁਤ ਹੀ ਸਫਲ ਰਿਹਾ ਸੀ ।  ਹੁਣ ਉਸਨੇ  ਦਰਬਾਰ ਵਿੱਚ ਹੀ ਰਹਿਣਾ  ਸੀ ,  ਆਪਣੇ ਹੀ ਪਿੰਜਰੇ ਵਿੱਚ ।  ਉਸ ਨੂੰ ਦਿਨ ਵਿੱਚ ਦੋ ਵਾਰ ਅਤੇ ਰਾਤ ਨੂੰ ਇੱਕ ਵਾਰ ਬਾਹਰ ਜਾਣ ਦੀ ਅਜ਼ਾਦੀ ਸੀ ।  ਇਨ੍ਹਾਂ ਮੌਕਿਆਂ ਤੇ ਉਸਦੀ ਸੇਵਾ ਵਿੱਚ ਬਾਰਾਂ ਨੌਕਰ ਤੈਨਾਤ ਸਨ ਜੋ ਵਾਰੀ – ਵਾਰੀ ਬੁਲਬੁਲ ਦੀ ਟੰਗ ਵਿੱਚ ਬੰਧੀ ਰੇਸ਼ਮੀ ਡੋਰ ਨੂੰ ਫੜੀ ਰੱਖਦੇ ਸਨ ।  ਬੇਸ਼ਕ ਅਜਿਹੇ ਉੱਡਣ ਵਿੱਚ ਜ਼ਿਆਦਾ ਮਜ਼ਾ ਵੀ ਨਹੀਂ ਸੀ ।

ਅਦਭੁਤ ਪੰਛੀ  ਦੀ ਸਾਰੇ ਸ਼ਹਿਰ ਭਰ ਵਿੱਚ ਚਰਚਾ ਸੀ ।  ਜਦੋਂ ਵੀ ਦੋ ਲੋਕ ਮਿਲਦੇ ,  ਪਹਿਲਾ ਕਹਿੰਦਾ , ਬੁਲ .  .  .  ਅਤੇ ਦੂਜਾ  .  .  . ਬੁਲ ਕਹਿ ਕੇ ਸ਼ਬਦ ਨੂੰ ਪੂਰਾ ਕਰ ਦਿੰਦਾ ਅਤੇ ਇਸ ਤੋਂ ਸਪੱਸ਼ਟ ਹੋ ਜਾਂਦਾ ਕਿ ਗੱਲ ਬੁਲਬੁਲ ਦੀ ਹੀ ਹੋਵੇਗੀ ਕਿਉਂਕਿ ਹੋਰ ਤਾਂ ਕੋਈ ਗੱਲ ਸੀ ਹੀ ਨਹੀਂ ਕਰਨ  ਦੇ ਲਈ ।  ਇੱਥੇ ਤੱਕ ਕਿ ਫੇਰੀ ਵਾਲਿਆਂ ਨੇ ਵੀ ਆਪਣੇ ਬੱਚਿਆਂ  ਦੇ ਨਾਮ ਬੁਲਬੁਲ  ਦੇ ਨਾਮ ਤੇ ਹੀ ਰੱਖ ਲਏ  ਇਹ ਵੱਖ ਗੱਲ ਹੈ ਕਿ ਉਹ ਇੱਕ ਵੀ ਆਵਾਜ਼ ਗਾ ਨਹੀਂ ਸਕਦੇ ਸਨ ।

ਇੱਕ ਦਿਨ ਸਮਰਾਟ ਨੂੰ ਇੱਕ ਪੇਕੇਟ ਮਿਲਿਆ ਜਿਸ ਤੇ ਲਿਖਿਆ ਸੀ ਬੁਲਬੁਲ ।  ਜਰੂਰ ,  ਇਸ ਵਿੱਚ ਸਾਡੀ ਜੱਸਵਾਨ ਬੁਲਬੁਲ  ਦੇ ਬਾਰੇ ਵਿੱਚ ਹੀ ਕੋਈ ਕਿਤਾਬ ਹੋਵੇਗੀ ।  ਸਮਰਾਟ ਨੇ ਕਿਹਾ ।  ਲੇਕਿਨ ਇਹ ਕਿਤਾਬ ਨਹੀਂ ਇੱਕ ਸੰਦੂਕਚੀ ਵਿੱਚ ਰੱਖੀ ਹੋਈ ਕਲਾਕ੍ਰਿਤੀ ,  ਇੱਕ ਨਕਲੀ  ਬੁਲਬੁਲ ਸੀ ਜੋ ਹੂ – ਬ – ਹੂ ਅਸਲੀ ਦੀ ਤਰ੍ਹਾਂ ਵਿਖਾਈ ਦਿੰਦੀ ਸੀ ਜਿਸ ਤੇ  ਹੀਰੇ ਜਵਾਹਰਾਤ ਅਤੇ ਨੀਲਮ  ਜੜੇ ਸਨ ।  ਚਾਬੀ ਦੇਣ ਤੇ ਇਹ ਨਕਲੀ ਪੰਛੀ  ,  ਅਸਲੀ ਬੁਲਬੁਲ ਦੀ ਤਰ੍ਹਾਂ ਗਾਉਂਦੇ ,  ਦੁਮ ਤੇ ਹੇਠਾਂ ਕਰਦੇ ਹੋਏ ਸੋਨੇ ਚਾਂਦੀ – ਜਿਹਾ ਚਮਚਮਾ ਉੱਠਦਾ ਸੀ ।  ਇਸਦੇ ਗਲੇ ਵਿੱਚ ਇੱਕ ਰਿਬਨ ਬੰਨਿਆ  ਸੀ ਜਿਸ ਤੇ ਲਿਖਿਆ ਸੀ ਜਾਪਾਨ  ਦੇ ਸਮਰਾਟ ਦੀ ਬੁਲਬੁਲ ਚੀਨ  ਦੇ ਸਮਰਾਟ ਦੀ ਬੁਲਬੁਲ ਦੀ ਤੁਲਣਾ ਵਿੱਚ ਬਹੁਤ ਤੁੱਛ ਹੈ ।

ਲੇਕਿਨ ਇਹ ਤਾਂ ਬਹੁਤ ਸੁੰਦਰ ਹੈ !  ਸਭ ਦੇਖਣ ਵਾਲਿਆਂ ਨੇ ਹੈਰਾਨ ਹੋਕੇ ਕਿਹਾ ,  ਅਤੇ ਇਸ ਬਨਾਉਟੀ ਪੰਛੀ  ਨੂੰ ਜਾਪਾਨ ਤੋਂ ਲਿਆਉਣ ਲਈ ਸ਼ਾਹੀ ਬੁਲਬੁਲ ਨੂੰ ਲਿਆਉਣ ਵਾਲੇ ਪ੍ਰਮੁੱਖ ਦੀ ਉਪਾਧੀ  ਨਾਲ ਅਲੰਕ੍ਰਿਤ ਕੀਤਾ ਗਿਆ ।

ਹੁਣ ਦੋਨਾਂ ਬੁਲਬੁਲਾਂ ਨੂੰ ਇਕੱਠੇ ਗਾਉਣਾ ਚਾਹੀਦਾ ਹੈ ।  ਦਰਬਾਰੀਆਂ ਨੇ ਕਿਹਾ ,   ਇਹ ਤਾਂ ਬਹੁਤ ਸੁੰਦਰ ਜੁਗਲਬੰਦੀ ਹੋਵੇਗੀ ।  ਪਰ ਉਹ ਲੋਕ ਇਹ ਨਹੀਂ ਸਮਝ ਪਾਏ ਕਿ ਅਸਲੀ ਬੁਲਬੁਲ ਸਹਿਜਤਾ ਨਾਲ ਗਾਉਂਦੀ ਸੀ ਜਦੋਂ ਕਿ ਨਕਲੀ  ਬੁਲਬੁਲ ਦਾ ਗਾਣਾ  ਵੀ ਨਕਲੀ  ਸੀ ।  ਲੇਕਿਨ ਇਹ ਕੋਈ ਖਾਮੀਂ ਨਹੀਂ ਹੈ ,  ਸੰਗੀਤ ਅਚਾਰੀਆ ਨੇ ਕਿਹਾ ।  ਮੈਨੂੰ ਤਾਂ ਇਸਦਾ ਗਾਣਾ ਬਹੁਤ ਹੀ ਪਿਆਰਾ ਲੱਗਦਾ ਹੈ ।  ਫਿਰ ਨਕਲੀ ਪੰਛੀ  ਨੂੰ ਇਕੱਲੇ ਗਾਉਣਾ ਪਿਆ ,  ਇਹ ਅਸਲੀ ਪੰਛੀ  ਦੀ ਤਰ੍ਹਾਂ ਹੀ ਸਫਲ ਵੀ ਹੋਈ ਅਤੇ ਫਿਰ ਇਹ ਦੇਖਣ ਵਿੱਚ ਵੀ ਤਾਂ ਬਹੁਤ ਸੁੰਦਰ ਸੀ ਕਿਉਂਕਿ ਇਹ ਕੰਗਣਾਂ ਅਤੇ ਗਹਿਣਿਆਂ ਦੀ ਤਰ੍ਹਾਂ ਚਮਚਮਾ ਵੀ ਤਾਂ ਰਹੀ ਸੀ ।  ਬਿਨਾਂ ਥਕੇ ਉਸਨੇ ਤੇਤੀ ਵਾਰ ਲਗਾਤਾਰ ਗਾਇਆ ,  ਲੋਕ ਉਸਨੂੰ ਹੋਰ ਵੀ ਸੁਣਦੇ ਲੇਕਿਨ ਸਮਰਾਟ ਨੇ ਕਿਹਾ ਕਿ ਹੁਣ ਅਸਲੀ ਬੁਲਬੁਲ ਨੂੰ ਵੀ ਜ਼ਰੂਰ ਕੁੱਝ ਗਾਉਣਾ ਚਾਹੀਦਾ ਹੈ ।  ਪਰ ਉਹ ਸੀ ਕਿੱਥੇ  ?  ਉਸਨੂੰ ਖੁੱਲੀ ਖਿੜਕੀ ਤੋਂ ਨਿਕਲਕੇ ਆਪਣੇ ਹਰੇ ਜੰਗਲ  ਦੇ ਵੱਲ ਜਾਂਦੇ ਕਿਸੇ ਨੇ ਨਹੀਂ ਵੇਖਿਆ ਸੀ ।  ਇਹ ਤਾਂ ਵਚਿੱਤਰ ਸੁਭਾਅ ਹੈ  !  ਅਤੇ ਜਦੋਂ ਪਤਾ ਚੱਲ ਹੀ ਗਿਆ ਕਿ ਅਸਲੀ ਬੁਲਬੁਲ ਉੱਥੇ ਨਹੀਂ ਸੀ ,  ਸਭ ਦਰਬਾਰੀਆਂ ਨੇ ਉਸਨੂੰ ਕੋਸਿਆ ,  ਉਸਨੂੰ ਅਕਿਰਤਘਣ ਪ੍ਰਾਣੀ ਕਿਹਾ ।

ਪਰ ਹੁਣ ਤਾਂ ਸਾਡੇ ਕੋਲ ਸਰਵੋਤਮ ਪੰਛੀ  ਹੈ ਕਿਸੇ ਨੇ ਕਿਹਾ ਅਤੇ ਉਨ੍ਹਾਂ ਨੇ ਵਾਰ ਵਾਰ ਉਸਨੂੰ ਸੁਣਿਆ ,  ਭਲੇ ਹੀ ਉਹ ਲੋਕ ਇੱਕ ਹੀ ਧੁਨ ਨੂੰ ਚੌਂਤੀਵੀਂ ਵਾਰ ਸੁਣ ਰਹੇ ਸਨ ,  ਫਿਰ ਵੀ ਉਹ ਧੁਨ ਸਿਖਣਾ ਉਨ੍ਹਾਂ  ਦੇ  ਲਈ ਔਖਾ ਸੀ ,  ਉਨ੍ਹਾਂ ਨੂੰ ਉਹ ਧੁਨ ਯਾਦ ਹੀ ਨਹੀਂ ਹੋ ਪਾ ਰਹੀ ਸੀ ।  ਪਰ ਸੰਗੀਤ ਅਚਾਰੀਆ ਨੇ ਨਕਲੀ ਪੰਛੀ  ਦੀ ਹੋਰ ਵੀ ਜਿਆਦਾ ਪ੍ਰਸ਼ੰਸਾ ਕੀਤੀ ਅਤੇ ਇਹ ਘੋਸ਼ਣਾ ਵੀ ਕਰ ਦਿੱਤੀ ਕਿ ਇਹ ਤਾਂ ਅਸਲੀ ਬੁਲਬੁਲ ਤੋਂ ਵੀ ਬਿਹਤਰ ਹੈ ,  ਨਾ ਕੇਵਲ ਆਪਣੀ ਸੁੰਦਰ ਪੋਸ਼ਾਕ ਅਤੇ ਹੀਰਿਆਂ ਦੇ ਕਾਰਨ ਸਗੋਂ ਆਪਣੇ ਆਕਰਸ਼ਕ ਸੰਗੀਤ  ਦੇ ਕਾਰਨ ਵੀ ।  ਕਿਉਂਕਿ ਮਹਾਰਾਜ ,  ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਅਸਲੀ ਬੁਲਬੁਲ  ਦੇ ਨਾਲ ਸਾਡੀ ਸਮੱਸਿਆ ਇਹ ਹੈ ਕਿ ਉਹ ਇੱਕ ਧੁਨ  ਦੇ ਬਾਅਦ ਅੱਗੇ ਕੀ ਗਾਏਗੀ ,  ਸਾਨੂੰ ਪਤਾ ਹੀ ਨਹੀਂ ਚੱਲਦਾ ,  ਜਦੋਂ ਕਿ ਇੱਥੇ ਸਭ ਕੁੱਝ ਨਿਸ਼ਚਿਤ ਹੈ ਇਸਨੂੰ ਖੋਲ ਸੱਕਦੇ ਹਾਂ ,  ਇਸਦੀ ਵਿਆਖਿਆ ਕਰ ਸਕਦੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਚਲੇ ਧੁਨਾਂ ਬਣਦੀਆਂ ਕਿਵੇਂ ਹਨ ਅਤੇ ਕਿਵੇਂ ਇੱਕ  ਦੇ ਬਾਅਦ ਦੂਜੀ ਧੁਨ ਬਜਦੀ ਹੈ ?

ਅਸੀਂ ਵੀ ਤਾਂ ਇਹੀ ਸੋਚ ਰਹੇ ਸਾਂ ।  ਉਨ੍ਹਾਂ ਸਭ ਨੇ ਕਿਹਾ ਅਤੇ ਉਦੋਂ ਸੰਗੀਤ ਅਚਾਰੀਆ ਨੂੰ ਅਗਲੇ ਐਤਵਾਰ ਲੋਕਾਂ ਲਈ ਬੁਲਬੁਲ ਦੀ ਨੁਮਾਇਸ਼ ਲਗਾਉਣ ਦੀ ਆਗਿਆ ਮਿਲ ਗਈ ।  ਅਤੇ ਸਮਰਾਟ ਨੇ ਆਦੇਸ਼ ਜਾਰੀ ਕੀਤਾ ਕਿ ਸਭ ਲੋਕ ਨਵੀਂ ਬੁਲਬੁਲ ਦਾ ਗਾਉਣਾ ਸੁਣਨ ਲਈ ਹਾਜ਼ਿਰ ਹੋਣ ।  ਜਦੋਂ ਲੋਕਾਂ ਨੇ ਉਸਨੂੰ ਸੁਣਿਆ ਤਾਂ ਉਹ ਸਭ ਨਸ਼ੇ ਵਿੱਚ ਝੂਮ ਰਹੇ ਲੋਕ ਸਨ ;  ਬੇਸ਼ਕ ਇਹ ਨਸ਼ਾ ਬੁਲਬੁਲ  ਦੇ ਗਾਉਣ  ਦਾ ਘੱਟ ,  ਰਵਾਇਤੀ  ਚੀਨੀ ਚਾਹ ਦਾ ਜ਼ਿਆਦਾ ਸੀ ।  ਸਭ ਨੇ ਹੱਥ ਉਠਾ ਕੇ  ਦਾਦ ਦਿੱਤੀ ਲੇਕਿਨ ਇੱਕ ਗਰੀਬ ਮਛੁਆਰੇ ਜਿਨ੍ਹੇ ਅਸਲੀ ਬੁਲਬੁਲ ਨੂੰ ਗਾਉਂਦੇ ਹੋਏ ਸੁਣਿਆ ਸੀ ,  ਕਿਹਾ , ਇਹ ਕਾਫ਼ੀ ਅੱਛਾ ਗਾਉਂਦੀ ਹੈ ,  ਸਭ ਮਧੁਰ ਧੁਨਾਂ ਵੀ ਇੱਕ ਹੀ ਵਰਗੀਆਂ ਹਨ  ;  ਫਿਰ ਵੀ ਇਸਦੇ ਗਾਣੇ ਵਿੱਚ ਕੁੱਝ ਕਮੀ ਜਰੂਰ ਹੈ ਮਗਰ ਮੈਂ ਤੁਹਾਨੂੰ ਠੀਕ – ਠੀਕ ਨਹੀਂ ਦੱਸ ਸਕਦਾ ਕਿ ਉਹ ਕਮੀ ਕੀ ਹੈ  ।

ਅਤੇ  ਇਸਦੇ ਬਾਅਦ ਅਸਲੀ ਬੁਲਬੁਲ ਨੂੰ ਸਾਮਰਾਜ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਨਕਲੀ  ਬੁਲਬੁਲ ਨੂੰ ਸਮਰਾਟ  ਦੇ ਨਜ਼ਦੀਕ ਰੇਸ਼ਮੀ ਗੱਦੇ ਤੇ ਸਥਾਨ ਮਿਲ ਗਿਆ ।  ਸੋਨੇ ਅਤੇ ਵਡਮੁੱਲੇ ਹੀਰਿਆਂ  ਦੇ ਜੋ ਉਪਹਾਰ ਨਕਲੀ  ਬੁਲਬੁਲ  ਦੇ ਨਾਲ ਆਏ ਸਨ ,  ਉਸਦੇ ਕੋਲ ਹੀ ਰੱਖ ਦਿੱਤੇ ਗਏ ਅਤੇ ਇਸਨੂੰ ਛੋਟੀ ਸ਼ਾਹੀ ਸ਼ੌਚਾਲਿਆ ਗਾਇਕਾ ਦੀ ਹੋਰ ਵੀ ਉੱਨਤ ਉਪਾਧਿ ਨਾਲ  ਅਲੰਕ੍ਰਿਤ ਕੀਤਾ ਗਿਆ ,  ਅਤੇ ਸਮਰਾਟ  ਦੇ ਖੱਬੇ ਤਰਫ਼ ਸਰਵੋਤਮ ਸਥਾਨ ਪ੍ਰਦਾਨ ਕੀਤਾ ਗਿਆ ਕਿਉਂਕਿ ਰਾਜਾ ਨੂੰ ਆਪਣੀ ਖੱਬੀ ਤਰਫ਼ ਬਹੁਤ ਪਸੰਦ ਸੀ ,  ਜਿੱਥੇ ਹਿਰਦੇ ਦਾ ਟਿਕਾਣਾ ਹੁੰਦਾ ਹੈ ,  ਸ੍ਰੇਸ਼ਟ ਸਥਾਨ ,  ਅਤੇ ਰਾਜਾ ਦਾ ਹਿਰਦਾ ਵੀ ਉਥੇ ਹੀ ਹੁੰਦਾ ਹੈ ਜਿੱਥੇ ਪ੍ਰਜਾ ਦਾ ਹੋਵੇ  ।  ਸੰਗੀਤ ਅਚਾਰੀਆ ਨੇ ਨਕਲੀ  ਬੁਲਬੁਲ ਤੇ ਪੰਝੀ ਪੰਨਿਆਂ ਵਾਲਾ ਵਿਦਵਤਾਪੂਰਨ ਅਤੇ ਲੰਬਾ ਗਰੰਥ ਲਿਖਿਆ ਜੋ ਜਟਿਲਤਮ ਚੀਨੀ ਸ਼ਬਦਾਂ ਨਾਲ ਅਟਿਆ ਪਿਆ ਸੀ ਫਿਰ ਵੀ ਮੂਰਖ ਸਮਝੇ ਜਾਣ ਅਤੇ ਆਪਣੇ ਸਰੀਰਾਂ  ਦੇ ਕੁਚਲੇ ਜਾਣ  ਦੇ ਡਰ ਤੋਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਸਨੂੰ ਚੰਗੀ ਤਰ੍ਹਾਂ ਪੜ੍ਹ ਅਤੇ ਸਮਝ ਲਿਆ ਹੈ ।

ਇੱਕ ਸਾਲ ਗੁਜ਼ਰ ਗਿਆ ਅਤੇ ਸਮਰਾਟ ਸਹਿਤ ਸਭ ਦਰਬਾਰੀਆਂ ਅਤੇ ਚੀਨੀ ਲੋਕਾਂ ਨੂੰ ਨਕਲੀ  ਬੁਲਬੁਲ  ਦੇ ਗਾਣੇ ਦੀ ਹਰ ਬਾਰੀਕ਼ੀ ਦਾ ਪਤਾ ਸੀ ਅਤੇ  ਇਸ ਲਈ ਉਨ੍ਹਾਂ ਨੂੰ ਇਹ ਜਿਆਦਾ ਪਸੰਦ ਵੀ ਸੀ ।  ਉਹ ਆਮ ਤੌਰ ਤੇ   ਪੰਛੀ  ਦੇ ਨਾਲ ਗਾ ਸਕਦੇ ਸਨ ।  ਗਲੀ  ਦੇ ਮੁੰਡੇ ਵੀ ਜ਼ੀ – ਜ਼ੀ – ਜ਼ੀ , ਕਲਕ ਕਲਕ , ਕਲਕ ਗਾਇਆ ਕਰਦੇ ਸਨ ;  ਸਮਰਾਟ ਵੀ ਇਸਨੂੰ ਗਾ ਲੈਂਦਾ ਸੀ ।  ਇਹ ਸਭ ਬਹੁਤ ਮਜ਼ੇਦਾਰ ਸੀ ।  ਇੱਕ ਸ਼ਾਮ ਜਦੋਂ ਨਕਲੀ  ਬੁਲਬੁਲ ਆਪਣੀਆਂ ਆਵਾਜ਼ – ਲਹਰੀਆਂ ਦਾ ਜਾਦੂ ਬਖੇਰ ਰਹੀ ਸੀ ਅਤੇ ਸਮਰਾਟ ਆਪ ਬਿਸਤਰੇ ਵਿੱਚ ਲਿਟਿਆ ਇਸਨੂੰ ਸੁਣ ਰਿਹਾ ਸੀ ,  ਪੰਛੀ  ਦੇ ਅੰਦਰ ਕਿਤੇ ‘ਵਿਜ਼’ ਵਰਗੀ ਕੋਈ ਆਵਾਜ ਸੁਣਾਈ ਦਿੱਤੀ ,  ਉਦੋਂ ਇੱਕ ਸਪ੍ਰਿੰਗ ਚਟਕ ਗਿਆ ।   ਵੱਰੱਰਰ ਕਰਕੇ ਪਹੀਏ ਘੁੰਮਦੇ ਰਹੇ ਅਤੇ ਸੰਗੀਤ ਬੰਦ ਹੋ ਗਿਆ ।  ਸਮਰਾਟ ਉਛਲ ਕੇ ਬਿਸਤਰੇ  ਤੋਂ ਬਾਹਰ ਨਿਕਲ ਆਇਆ ਅਤੇ ਆਪਣੇ ਵੈਦ ਰਾਜ ਨੂੰ ਬੁਲਾਵਾ ਭੇਜਿਆ ,  ਲੇਕਿਨ ਇੱਥੇ ਉਸਦਾ ਵੀ ਕੀ ਕੰਮ ਸੀ ?  ਤੱਦ ਉਸਨੇ ਘੜੀਸਾਜ਼ ਨੂੰ ਬੁਲਵਾਇਆ ਜਿਨ੍ਹੇ ਕੁਛ ਗੰਭੀਰ  ਗੱਲਬਾਤ ਅਤੇ ਪ੍ਰੀਖਿਆ  ਦੇ ਬਾਅਦ ਬੁਲਬੁਲ ਨੂੰ ਕਾਫ਼ੀ ਠੀਕ ਕਰ ਦਿੱਤਾ ਲੇਕਿਨ ਨਾਲ ਹੀ ਇਹ ਵੀ ਕਿਹਾ ਕਿ ਇਸਨੂੰ ਬਹੁਤ ਸਾਵਧਾਨੀ ਨਾਲ ਪ੍ਰਯੋਗ ਕਰਨਾ ਹੋਵੇਗਾ ,  ਕਿਉਂਕਿ ਇਸਦੇ ਅੰਦਰ ਦੀ ਇੱਕ ਵਿਸ਼ੇਸ਼ ਨਲੀ ਘਸ ਗਈ ਹੈ ,  ਨਵੀਂ ਬਦਲਣ ਦੀ ਕੋਸ਼ਿਸ਼ ਵਿੱਚ ਸੰਗੀਤ ਨੂੰ ਨੁਕਸਾਨ ਪਹੁੰਚ ਸਕਦਾ ਹੈ ।  ਬਹੁਤ ਦੁਖ ਦੀ ਗੱਲ ਸੀ ਕਿਉਂਕਿ ਹੁਣ ਸਾਲ ਵਿੱਚ ਕੇਵਲ ਇੱਕ ਵਾਰ ਹੀ ਇਸ ਬੁਲਬੁਲ ਤੋਂ ਗਾਣਾ ਸੁਣਿਆ ਜਾ ਸਕਦਾ ਸੀ ,  ਹਾਲਾਂਕਿ ਇਹ ਵੀ ਬੁਲਬੁਲ  ਦੇ ਅੰਦਰ  ਦੇ ਸੰਗੀਤ ਲਈ ਨੁਕਸਾਨਦਾਇਕ ਹੋ ਸਕਦਾ ਸੀ ।  ਅਤੇ ਫਿਰ ਸੰਗੀਤ ਅਚਾਰੀਆ ਨੇ ਬਹੁਤ ਹੀ ਕਠੋਰ ਸ਼ਬਦਾਂ ਵਿੱਚ ਭਾਸ਼ਣ ਦਿੱਤਾ ਅਤੇ ਘੋਸ਼ਣਾ ਕੀਤੀ ,  ਬੁਲਬੁਲ ਹਮੇਸ਼ਾ ਦੀ ਤਰ੍ਹਾਂ ਠੀਕਠਾਕ ਹੈ ।  ਭਲੇ ਹੀ ਉਸਦੀ ਇਹ ਗੱਲ ਕੱਟਣ ਦਾ ਸਾਹਸ ਕਿਸੇ ਵਿੱਚ ਨਹੀਂ ਸੀ ।

ਪੰਜ ਸਾਲ ਗੁਜ਼ਰ ਗਏ ,  ਅਤੇ ਅਚਾਨਕ ਦੇਸ਼ ਤੇ ਅਸਲੀ ਦੁਖ  ਦੇ ਬੱਦਲ ਮੰਡਰਾਉਂਦੇ ਵਿਖਾਈ ਦੇਣ ਲੱਗੇ ।  ਚੀਨੀ ਸਚਮੁੱਚ ਆਪਣੇ ਸਮਰਾਟ ਨੂੰ ਪ੍ਰੇਮ ਕਰਦੇ ਸਨ ਅਤੇ ਉਹ ਅਚਾਨਕ ਇੰਨਾ ਬੀਮਾਰ ਹੋ ਗਿਆ ਕਿ ਉਸਦੇ ਬਚਣ ਦੀ ਕੋਈ ਆਸ ਨਹੀਂ ਰਹੀ ।  ਪਹਿਲਾਂ ਹੀ ਨਵਾਂ ਸਮਰਾਟ ਚੁਣ ਲਿਆ ਗਿਆ ਸੀ ਅਤੇ ਗਲੀਆਂ ਵਿੱਚ ਖੜੇ ਲੋਕ ਜਦੋਂ ਮੁੱਖ ਸਾਮੰਤ ਤੋਂ ਸਮਰਾਟ ਦਾ ਹਾਲ ਚਾਲ ਪੁੱਛਦੇ ਤਾਂ ਉਹ ਊਂਹ ਕਹਿ ਕੇ  ਸਿਰ ਹਿੱਲਿਆ ਦਿੰਦਾ ਸੀ ।

 ਸਮਰਾਟ ਆਪਣੇ ਸ਼ਾਹੀ ਬਿਸਤਰਾ ਵਿੱਚ ਠੰਡਾ ਅਤੇ ਨਿਸਤੇਜ ਪਿਆ ਸੀ ਜਦੋਂ ਕਿ ਦਰਬਾਰੀ ਉਸਨੂੰ ਮੋਇਆ ਸਮਝ ਰਹੇ ਸਨ ।  ਹਰ ਦਰਬਾਰੀ ਉਸਦੇ ਨਵੇਂ ਵਾਰਿਸ ਨੂੰ ਸਨਮਾਨ ਦੇਣ  ਦੀ ਕੋਸ਼ਿਸ਼ ਵਿੱਚ ਸੀ ।  ਵਿਸ਼ੇਸ਼ ਕਮਰਿਆਂ ਦੀਆਂ ਨੌਕਰਾਨੀਆਂ ਇਸ ਵਿਸ਼ੇ ਤੇ ਚਰਚਾ ਲਈ ‘ਬਾਹਰ’ ਚੱਲੀ ਗਈਆਂ ਅਤੇ ਦਰਬਾਰ ਦੀਆਂ ਔਰਤਾਂ ਦੀਆਂ ਨੌਕਰਾਨੀਆਂ ਨੇ ਕਾਫ਼ੀ ਤੇ ਕੰਪਨੀ ਲਈ ਆਪਣੇ ਵਿਸ਼ੇਸ਼ ਦੋਸਤਾਂ ਨੂੰ ਬੁਲਾਵਾ ਭੇਜਿਆ ।

ਕਮਰਿਆਂ ਅਤੇ ਗਲਿਆਰਿਆਂ ਵਿੱਚ ਕੱਪੜਾ ਵਿਛਵਾਇਆ ਗਿਆ ਸੀ ਤਾਂ ਕਿ ਕਦਮਾਂ ਦੀ ਆਹਟ ਬਿਲਕੁਲ ਵੀ ਸੁਣਾਈ ਨਾ  ਦੇ ਸਕੇ ;  ਬਹੁਤ ਸ਼ਾਂਤ ਸੀ ਸਭ ਕੁੱਝ ਪਰ ਸਮਰਾਟ ਅਜੇ ਮਰਿਆ ਨਹੀ ਸੀ ;  ਉਹ ਬੱਗਾ ਅਤੇ ਆਕੜਿਆ ਹੋਇਆ ਲੰਬੇ ਮਖ਼ਮਲੀ ਪਰਦਿਆਂ ਅਤੇ ਸੁਨਹਿਰੀ ਰੱਸੀਆਂ ਵਾਲੇ ਆਪਣੇ ਸ਼ਾਹੀ ਬਿਸਤਰ ਤੇ ਲਿਟਿਆ ਹੋਇਆ ਸੀ ।  ਇੱਕ ਖਿੜਕੀ ਖੁੱਲੀ ਸੀ ,  ਚਾਂਦਨੀ ਸਮਰਾਟ ਅਤੇ ਨਕਲੀ  ਬੁਲਬੁਲ ਨੂੰ ਨਹਿਲਾ ਰਹੀ ਸੀ ।

ਲਾਚਾਰ ਸਮਰਾਟ ਨੇ ਆਪਣੇ ਸੀਨੇ ਤੇ ਇੱਕ ਅਜੀਬ – ਜਿਹਾ ਬੋਝ ਮਹਿਸੂਸ ਕੀਤਾ ,  ਉਸਨੇ ਆਪਣੀ ਅੱਖਾਂ ਖੋਲੀਆਂ ਅਤੇ ਉਸਨੇ ਮੌਤ ਦੇ ਦੇਵਤੇ ਨੂੰ ਆਪਣੇ ਕੋਲ ਬੈਠਾ ਹੋਇਆ ਪਾਇਆ ।  ਮੌਤ ਦੇ ਦੇਵਤੇ  ਨੇ ਰਾਜੇ ਦਾ ਸੁਨਹਰੀ ਮੁਕੁਟ ਪਹਿਨ  ਲਿਆ ਸੀ ,  ਇੱਕ ਹੱਥ ਵਿੱਚ ਉਸਦੀ ਸ਼ਾਹੀ ਤਲਵਾਰ  ਸੀ ,  ਦੂਜੇ ਹੱਥ ਵਿੱਚ ਉਸਦਾ ਸੁੰਦਰ ਧਵਜ ਸੀ  ।  ਬਿਸਤਰੇ ਦੇ ਚਾਰੇ ਪਾਸੇ ਲੰਬੇ ਮਖ਼ਮਲੀ ਪਰਦਿਆਂ ਵਿੱਚੋਂ ਝਾਕਦੇ  ਹੋਏ ਕੁਰੂਪ ,  ਸੁੰਦਰ ਅਤੇ ਦਿਆਲੂ ਵਿਖਾਈ  ਦੇ ਰਹੇ ਬਹੁਤ –ਸਾਰੇ  ਅਜਨਬੀ ਚਿਹਰੇ ਸਨ ।  ਇਹ ਸਮਰਾਟ  ਦੇ ਸਭ ਚੰਗੇ ਭੈੜੇ ਕੰਮਾਂ  ਦੇ ਚਿਹਰੇ ਸਨ ਜੋ ਉਸਨੂੰ ਘੂਰ ਰਹੇ ਸਨ ਜਦੋਂ ਕਿ ਮੌਤ ਦੇ ਦੇਵਤਾ  ਉਸਦੇ ਹਿਰਦਾ ਤੇ ਸਵਾਰ ਹੋ ਚੁੱਕੇ ਸਨ ।

ਤੈਨੂੰ ਯਾਦ ਹੈ ਇਹ ?  ਕੀ ਇਹ ਯਾਦ ਆ ਰਿਹਾ ਹੈ ਤੈਨੂੰ ?  ਚਿਹਰੇ ਵਾਰੀ – ਵਾਰੀ ਤੋਂ ਸਮਰਾਟ ਤੋਂ ਪੁੱਛ  ਕੇ ਸਮਰਾਟ ਨੂੰ ਪੁਰਾਣੀਆਂ ਉਹ ਪਰਿਸਥਿਤੀਆਂ ਯਾਦ ਦਿਵਾ ਰਹੇ ਸਨ ਜਿਨ੍ਹਾਂ  ਦੇ ਕਾਰਨ ਉਸਦੇ ਮੱਥੇ ਤੇ ਮੁੜ੍ਹਕਾ ਆ ਚੁੱਕਿਆ ਸੀ  ।  ਮੈਂ ਇਸਦੇ ਬਾਰੇ ਵਿੱਚ ਕੁੱਝ ਨਹੀਂ ਜਾਣਦਾ ।  ਸਮਰਾਟ ਨੇ ਕਿਹਾ ,  ਸੰਗੀਤ ,  ਸੰਗੀਤ !  ਉਹ ਚੀਖਿਆ ,  ਬਹੁਤ ਢੋਲ ਵਜਾਇਓ ,  ਤਾਂ ਕਿ ਮੈਂ ਉਨ੍ਹਾਂ ਦੀਆਂ ( ਚੇਹਰਿਆਂ ਦੀਆਂ )  ਆਵਾਜਾਂ ਨਾ ਸੁਣ ਸਕਾਂ ।  ਪਰ ਉਹ ਪੁੱਛੀ ਜਾ ਰਹੇ ਸਨ ਅਤੇ ਮੌਤ ਦੇ ਦੇਵਤਾ  ਇੱਕ ਚੀਨੀ ਦੀ ਤਰ੍ਹਾਂ ਚੇਹਰਿਆਂ  ਦੇ ਅਨੁਮੋਦਨ ਵਿੱਚ ਸਿਰ ਹਿਲਾ ਰਹੇ ਸਨ ।

ਸੰਗੀਤ !  ਸੰਗੀਤ !  ਸਮਰਾਟ ਚੀਖਿਆ ।  ਛੋਟੀ ਕੀਮਤੀ ਸੁਨਹਰੀ ਬੁਲਬੁਲ ,  ਤੂੰ ਗਾ !  ਮੈਂ ਤੈਨੂੰ ਸੋਨਾ  ਅਤੇ ਕੀਮਤੀ ਉਪਹਾਰ ਦਿੱਤੇ ਹਨ ;  ਮੈਂ ਤਾਂ ਆਪਣੀ ਸੋਨੇ ਦੀ ਕੰਠੀ ਵੀ ਹੁਣ ਤੇਰੇ  ਗਲੇ ਵਿੱਚ ਪਾਈ ਹੈ ,  ਗਾ ,  ਗਾ ।  ਲੇਕਿਨ ਨਕਲੀ  ਬੁਲਬੁਲ ਚੁਪ ਸੀ ,  ਉਸ ਵਿੱਚ ਕੁੰਜੀ ਭਰਨ ਵਾਲਾ ਕੋਈ ਨਹੀਂ ਸੀ ,  ਉਹ ਗਾਉਂਦੀ ਕਿਵੇਂ ?

ਮੌਤ ਦੇ ਦੇਵਤਾ  ਸਮਰਾਟ ਨੂੰ ਆਪਣੀਆਂ ਕਰੂਰ ,  ਧਸੀਆਂ ਅੱਖਾਂ  ਨਾਲ ਲਗਾਤਾਰ ਘੂਰੀ ਜਾ ਰਹੇ ਸਨ ਅਤੇ ਕਮਰੇ ਵਿੱਚ ਭਿਆਨਕ ਸੱਨਾਟਾ ਸੀ ।  ਉਦੋਂ ਖੁੱਲੀ ਖਿੜਕੀ ਨਾਲ ਮਧੁਰ ਸੰਗੀਤ ਸੁਣਾਈ ਦਿੱਤਾ ।  ਬਾਹਰ ਇੱਕ ਦਰਖਤ ਦੀ ਟਾਹਣੀ  ਤੇ ਅਸਲੀ ਬੁਲਬੁਲ ਬੈਠੀ ਸੀ ।  ਉਸਨੇ ਸਮਰਾਟ ਦੀ ਰੋਗ  ਦੇ ਬਾਰੇ ਵਿੱਚ ਲੋਕਾਂ ਤੋਂ ਸੁਣਿਆ ਸੀ ਅਤੇ ਅਤੇ ਉਹ ਸਮਰਾਟ ਲਈ ਆਸ ਅਤੇ ਵਿਸ਼ਵਾਸ ਦਾ ਗੀਤ ਗਾਉਣ ਆਈ ਸੀ ।  ਕਾਲੇ ਸਾਏ ਪ੍ਰਕਾਸ਼ ਵਿੱਚ ਬਦਲਣ ਲੱਗੇ ,  ਸਮਰਾਟ ਦੀਆਂ ਰਗਾਂ ਵਿੱਚ ਰਕਤ ਦਾ ਸੰਚਾਰ ਤੇਜ਼ ਹੋਣ ਲਗਾ ;  ਉਸਦੇ ਖੀਣ ਅੰਗ ਸਫੁਰਤ ਹੋ ਉੱਠੇ ;  ਮੌਤ ਦੇ ਦੇਵਤੇ  ਨੇ ਆਪ ਗੀਤ ਸੁਣਿਆ ਅਤੇ ਕਿਹਾ ,  ਗਾਉਂਦੀ ਰਹੁ ਨੰਨ੍ਹੀ ਬੁਲਬੁਲ ,  ਗਾਉਂਦੀ ਰਹੁ ।

ਮੈਂ ਗਾਉਂਗੀ ,  ਅਤੇ ਬਦਲੇ ਵਿੱਚ ਤੁਸੀ ਮੈਨੂੰ ਸੁੰਦਰ ਸੁਨਹਰੀ ਤਲਵਾਰ  ਅਤੇ ਆਪਣਾ ਕੀਮਤੀ ਧਵਜ ਦੇਵੋਗੇ ਅਤੇ ਨਾਲ ਹੀ ਸਮਰਾਟ ਦਾ ਮੁਕੁਟ ਵੀ ।  ਬੁਲਬੁਲ ਨੇ ਕਿਹਾ ।  ਅਤੇ ਮੌਤ ਦੇ ਦੇਵਤੇ  ਨੇ ਇੱਕ – ਇੱਕ ਕਰਕੇ ਬੁਲਬੁਲ  ਦੇ ਗਾਨੇ  ਦੇ ਬਦਲੇ ਵਿੱਚ ਇਹ ਸਭ ਕੀਮਤੀ ਚੀਜਾਂ ਮੋੜ ਦਿੱਤੀਆਂ  ;  ਅਤੇ ਬੁਲਬੁਲ ਗਾਉਂਦੀ ਰਹੀ ।  ਉਸਨੇ ਸ਼ਾਂਤ ਗਿਰਜਾ ਘਰ ਜਿੱਥੇ ਸਫੇਦ ਗੁਲਾਬ ਹੁੰਦੇ ਹਨ  ,  ਜਿੱਥੇ ਬੁਢੇ ਦਰਖਤ ਆਪਣੀ ਸੁਗੰਧੀ ਹਵਾ ਤੇ ਲੁਟਾਂਦੇ ਹਨ ,  ਅਤੇ ਤਾਜ਼ਾ ਮਖ਼ਮਲੀ ਘਾਹ ਜੋ ਸ਼ੋਕਗਰਸਤ ਲੋਕਾਂ  ਦੇ ਹੰਝੂਆਂ ਨਾਲ ਨਮ ਰਹਿੰਦੀ ਹੈ ,   ਦੇ ਬਾਰੇ ਵਿੱਚ ਗਾਇਆ ।  ਤੱਦ ਮੌਤ ਦੇ ਦੇਵਤਾ ਆਪਣੀ  ਫੁਲਵਾੜੀ ਵਿੱਚ ਪਰਤ ਜਾਣ ਲਈ ਲਾਲਾਇਤ ਹੋ ਉੱਠੇ ਅਤੇ ਠੰਡੇ ਸਫੇਦ ਕੋਹਰੇ  ਦੇ ਰੂਪ ਵਿੱਚ ਖਿੜਕੀ  ਦੇ ਰਸਤੇ ਆਪਣੀ ਫੁਲਵਾੜੀ ਨੂੰ ਪਰਤ ਗਏ ।

ਧੰਨਵਾਦ  , ਧੰਨਵਾਦ ,  ਨੰਨ੍ਹੀ ਬੁਲਬੁਲ !  ਮੈਂ ਜਾਣਦਾ ਹਾਂ ਤੈਨੂੰ ।  ਮੈਂ ਤੈਨੂੰ ਇੱਕ ਵਾਰ ਆਪਣੇ ਸਾਮਰਾਜ ਵਿੱਚੋਂ  ਕੱਢ ਦਿੱਤਾ ਸੀ ਅਤੇ ਫਿਰ ਵੀ ਤੂੰ ਉਨ੍ਹਾਂ ਭੈੜੇ ਚੇਹਰਿਆਂ ਨੂੰ ਆਪਣੇ ਸੰਗੀਤ  ਦੇ ਜਾਦੂ ਨਾਲ ਮੇਰੀ ਸ਼ਇਆ  ਤੋਂ ਦੂਰ ਭਜਾ ਦਿੱਤਾ ਹੈ ।  ਅਤੇ ਮੇਰੇ ਹਿਰਦਾ ਤੇ ਆਨ ਬੈਠੇ ਮੌਤ ਦੇ ਦੇਵਤੇ ਨੂੰ ਕੱਢ ਦਿੱਤਾ ਹੈ ,  ਮੈਂ ਤੈਨੂੰ ਕੀ ਪੁਰਸਕਾਰ  ਦੇਵਾਂ  ?

ਤੁਸੀਂ ਮੈਨੂੰ ਪਹਿਲਾਂ ਹੀ ਪੁਰਸਕਾਰ ਦੇ ਚੁੱਕੇ ਹੋ ।  ਮੈਂ ਕਦੇ ਨਹੀਂ ਭੁਲੂੰਗੀ ਉਹ ਪਲ ਜਦੋਂ ਮੇਰੇ ਗਾਣੇ ਨਾਲ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ।  ਇਹੀ ਉਹ ਮੋਤੀ ਹਨ ਜੋ ਇੱਕ ਗਾਇਕ ਨੂੰ ਸਭ ਤੋਂ ਪਿਆਰੇ ਹੁੰਦੇ ਹਨ  ।  ਹੁਣ ਤੁਸੀਂ ਸੌਂ  ਲਓ ਅਤੇ ਫਿਰ ਤੋਂ ਸਵਸਥ ਹੋ ਜਾਓ ਮੈਂ ਫਿਰ ਤੁਹਾਡੇ ਲਈ ਜਰੂਰ ਗਾਵਾਂਗੀ ।  ਉਹ ਫਿਰ ਗਾਣ ਲੱਗੀ ਅਤੇ ਸਮਰਾਟ ਡੂੰਘੀ ਮਿੱਠੀ ਨੀਂਦ ਸੌਂ ਗਿਆ ।  ਕਿੰਨੀ ਤਰੋ – ਤਾਜ਼ਾ ਕਰਨ ਵਾਲੀ ਸੀ ਇਹ ਨੀਂਦ !

ਸਵਸਥ – ਖੁਸ਼ ਹੋ ਕੇ  ਜਦੋਂ ਸਮਰਾਟ ਜਾਗਿਆ ਖਿੜਕੀ ਵਿੱਚੋਂ ਤਾਜ਼ਾ ਧੁੱਪ ਆ ਰਹੀ ਸੀ ,  ਲੇਕਿਨ ਕੋਈ ਵੀ ਨੌਕਰ ਉੱਥੇ ਨਹੀਂ ਆਇਆ ਸੀ –  ਉਹ ਸਭ ਇਹੀ ਸੋਚ ਰਹੇ ਸਨ ਕਿ ਸਮਰਾਟ ਮਰ ਚੁੱਕਿਆ ਸੀ ;  ਸਿਰਫ਼ ਬੁਲਬੁਲ ਉਸਦੇ ਕੋਲ ਬੈਠੀ ਗਾ ਰਹੀ ਸੀ ।

ਤੈਨੂੰ ਮੇਰੇ ਹੀ ਕੋਲ ਹਮੇਸ਼ਾ ਲਈ ਰਹਿਣਾ ਚਾਹੀਦਾ ਹੈ ।  ਸਮਰਾਟ ਨੇ ਕਿਹਾ ।  ਤੂੰ ਉਦੋਂ ਗਾਉਣਾ ਜਦੋਂ ਤੁਹਾਡਾ ਮਨ ਕਰੇ ;  ਅਤੇ ਮੈਂ ਇਸ ਨਕਲੀ  ਬੁਲਬੁਲ  ਦੇ ਹਜ਼ਾਰ ਟੁਕੜੇ ਕਰ ਦੇਵਾਂਗਾ ।

ਨਹੀਂ ,  ਅਜਿਹਾ ਮਤ ਕਰ ਦੇਣਾ ਜੀ ।  ਬੁਲਬੁਲ ਨੇ ਕਿਹਾ ,  ਜਦੋਂ ਤੱਕ ਇਹ ਗਾ ਸਕਦੀ ਸੀ ਇਸਨੇ ਅੱਛਾ ਗਾਇਆ  ।  ਇਸਨੂੰ ਹੁਣ ਇੱਥੇ ਰਹਿਣ ਦਿਓ ।  ਮੈਂ ਰਾਜ-ਮਹਿਲ ਵਿੱਚ ਆਪਣਾ ਆਲ੍ਹਣਾ ਬਣਾ ਕੇ ਨਹੀਂ ਰਹਿ ਸਕਦੀ ।  ਹਾਂ ,  ਜਦੋਂ ਚਾਹਾਂ ਤੱਦ ਆ ਸਕੂੰਗੀ ।  ਮੈਂ ਹਰ ਸ਼ਾਮ ਖਿੜਕੀ  ਦੇ ਕੋਲ ਇੱਕ ਟਾਹਣੀ ਤੇ ਬੈਠ ਕੇ ਤੁਹਾਡੇ ਲਈ ਗਾਵਾਂਗੀ ,  ਤਾਂ ਕਿ ਤੁਸੀ ਖੁਸ਼ ਰਹੋ ਅਤੇ ਆਨੰਦਦਾਇਕ ਵਿਚਾਰਾਂ ਨਾਲ ਭਰੇ ਰਹੋ ।  ਮੈਂ ਤੁਹਾਡੇ ਲਈ ਉਨ੍ਹਾਂ  ਦੇ  ਬਾਰੇ ਵਿੱਚ ਗਾਵਾਂਗੀ ਜੋ ਖੁਸ਼ ਹਨ ,  ਜੋ ਦੁਖੀ ਹਨ ,  ਚੰਗੇ – ਭੈੜੇ ,  ਤੁਹਾਡੇ ਆਸਪਾਸ ਛਿਪੇ ਹੋਏ ਲੋਕਾਂ  ਦੇ ਬਾਰੇ ਵਿੱਚ ਗਾਵਾਂਗੀ ।  ਮੈਂ ਤੁਹਾਥੋਂ ਬਹੁਤ ਦੂਰ ਉੱਡਕੇ ਚੱਲੀ ਜਾਂਦੀ ਹਾਂ ,  ਤੁਹਾਡੇ ਦਰਬਾਰ ਤੋਂ ਬਹੁਤ ਦੂਰ ਮਛੇਰਿਆਂ ਅਤੇ ਕਿਸਾਨਾਂ  ਦੇ ਘਰਾਂ ਤੱਕ ।  ਮੈਨੂੰ ਤੁਹਾਡੇ ਮੁਕੁਟ ਤੋਂ ਜਿਆਦਾ ਤੁਹਾਡੇ ਹਿਰਦੇ ਨਾਲ  ਪ੍ਰੇਮ ਹੈ ;  ਤੁਹਾਡੇ ਮੁਕੁਟ ਵਿੱਚ ਵੀ ਬਹੁਤ ਨਾਪਾਕੀ  ਹੈ ।  ਮੈਂ ਗਾਵਾਂਗੀ ,  ਤੁਹਾਡੇ ਲਈ ਗਾਵਾਂਗੀ ਲੇਕਿਨ ਤੁਸੀ ਮੈਨੂੰ ਇੱਕ ਵਚਨ ਦਿਓ ।

ਕੁੱਝ ਵੀ ਮੰਗ ਲਓ । ਸਮਰਾਟ ਨੇ ਕਿਹਾ ।  ਸਮਰਾਟ ਆਪਣੀ ਰਾਜਸੀ ਵੇਸ਼ਭੂਸ਼ਾ ਧਾਰਨ ਕਰ ਚੁੱਕਿਆ ਸੀ ਅਤੇ ਹੱਥ ਵਿੱਚ ਅਪਨੀ ਤਲਵਾਰ  ਥਾਮੇ ਹੋਏ ਸੀ ।

ਬਸ ਇੱਕ ਚੀਜ਼ ।  ਬੁਲਬੁਲ ਨੇ ਕਿਹਾ ਕਿਸੇ ਨੂੰ ਪਤਾ ਨਾ ਚਲੇ ਕਿ ਤੁਹਾਡੇ ਕੋਲ ਇੱਕ ਛੋਟੀ ਬੁਲਬੁਲ ਹੈ ਜੋ ਤੁਹਾਨੂੰ ਸਭ ਕੁੱਝ ਦੱਸ ਦਿੰਦੀ ਹੈ ।  ਇਹ ਗੱਲ ਬਿਲਕੁੱਲ ਗੁਪਤ ਰੱਖੋ ।  ਅਤੇ ਇਹ ਕਹਿਕੇ ਬੁਲਬੁਲ ਉੱਡ ਗਈ ।

ਨੌਕਰ ਆਏ ,  ਮੋਏ ਸਮਰਾਟ ਨੂੰ ਦੇਖਣ ,  ਲੇਕਿਨ ਚੌਂਕ ਉੱਠੇ ਜਦੋਂ ਸਮਰਾਟ ਨੇ ਕਿਹਾ ,  ਸ਼ੁਭ ਪ੍ਰਭਾਤ !

-ਦਵਿਜੇਂਦਰ ‘ਦਵਿਜ’ ਦੇ ਹਿੰਦੀ ਅਨੁਵਾਦ ਦਾ ਪੰਜਾਬੀ ਰੂਪ 

Posted in ਅਨੁਵਾਦ, ਕਹਾਣੀ | Leave a comment

ਐਂਟੀਬਾਔਟਿਕ ਜਾਨਲੇਵਾ ਹੋ ਸਕਦੇ ਹਨ

ਸੰਸਾਰ ਸਿਹਤ ਸੰਗਠਨ  ਦੇ ਅਨੁਸਾਰ ਭਾਰਤ ਵਿੱਚ ਐਂਟੀਬਾਔਟਿਕ ਦਵਾਵਾਂ  ਦੇ ਦੁਰਉਪਯੋਗ ਨਾਲ ਬਹੁਤ ਵੱਡੀ ਤਾਦਾਦ ਵਿੱਚ ਲੋਕਾਂ ਦੀ ਜਾਨ ਦਾ ਖ਼ਤਰਾ ਪੈਦਾ ਹੋ ਗਿਆ ਹੈ .

ਇਸ ਬਾਰੇ ਦੱਸਦੇ ਹੋਏ ਸੰਸਾਰ ਸਿਹਤ ਸੰਗਠਨ ਦੀ ਡਾ. ਨਾਤਾ ਮੇਨਾਬਦੇ ਨੇ ਕਿਹਾ ਹੈ ਕਿ ਇਸਦੇ ਕਾਰਨ ਵੱਡੀ ਤਾਦਾਦ ਵਿੱਚ ਪਹਿਲੀ ਕਤਾਰ ਦੀਆਂ ਦਵਾਈਆਂ ਅਸਰ ਕਰਨਾ ਬੰਦ ਕਰ ਰਹੀਆਂ ਹਨ .

ਮੇਨਾਬਦੇ  ਦੇ ਅਨੁਸਾਰ ਦੂਜੀ ਅਤੇ ਤੀਜੀ ਕਤਾਰ ਦੀਆਂ ਦਵਾਈਆਂ ਨਾ ਕੇਵਲ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ ਸਗੋਂ ਉਨ੍ਹਾਂ  ਦੇ  ਦੁਸ਼ਪ੍ਰਭਾਵ ਵੀ ਹੋਰ ਜ਼ਿਆਦਾ ਹੁੰਦੇ ਹਨ .

ਡਾ. ਮੇਨਾਬਦੇ ਦਾ ਕਹਿਣਾ ਹੈ ਉਹ ਲੋਕ ਜਿਨ੍ਹਾਂ ਉੱਤੇ ਬਹੁਤ ਸਾਰੀਆਂ ਦਵਾਈਆਂ ਬੇਅਸਰ ਹੋ ਚੁੱਕੀਆਂ ਹਨ ਉਹ ਆਪਣੀਆਂ ਬੀਮਾਰੀਆਂ  ਦੇ ਜੀਵਾਣੂ ਫੈਲਾਂਦੇ ਹਨ .  ਇਸ ਤੋਂ ਉਨ੍ਹਾਂ  ਦੇ  ਸੰਪਰਕ ਵਿੱਚ ਆਉਣ ਵਾਲੇ ਲੋਕ ਵੀ ਉਨ੍ਹਾਂ ਵਿਸ਼ਾਣੂਵਾਂ ਨਾਲ  ਗਰਸਤ ਹੋ ਜਾਂਦੇ ਹਨ ਅਤੇ ਉਨ੍ਹਾਂ ਓੱਤੇ ਵੀ ਦਵਾਵਾਂ ਦਾ ਅਸਰ ਨਹੀਂ ਹੁੰਦਾ .  ਇਸਦੇ ਕਾਰਨ ਭਾਰਤ ਉੱਤੇ ਛੂਤ ਦੀਆਂ ਬੀਮਾਰੀਆਂ ਦਾ ਬਹੁਤ ਵੱਡਾ. ਬੋਝ ਤਿਆਰ ਹੋ ਗਿਆ ਹੈ .

ਭਾਰਤ ਵਿੱਚ ਭੈੜੇ ਹਾਲਤ  ਦੇ ਉਦਹਾਰਣ ਦਿੰਦੇ ਹੋਏ ਡਾ. ਮੇਨਾਬਦੇ ਦਾ ਕਹਿਣਾ  ਹੈ ,   ਸਾਡੇ ਸੀਮਿਤ ਅਧਿਅਨ  ਦੇ ਜ਼ਰਿਏ ਸਾਨੂੰ ਪਤਾ ਲਗਾ ਹੈ ਦੀ ਭਾਰਤ ਵਿੱਚ ਹਰ ਸਾਲ ਇੱਕ ਲੱਖ ਅਜਿਹੇ ਟੀਬੀ  ਦੇ ਮਰੀਜ਼ ਵੱਧ ਰਹੇ ਹਨ ਜਿਨ੍ਹਾਂ ਪਰ ਟੀਬੀ ਦੀਆਂ ਆਮ ਦਵਾਈਆਂ ਦਾ ਅਸਰ ਨਹੀਂ ਹੁੰਦਾ .  ਟੀਬੀ  ਦੇ ਇਸ ਪ੍ਰਕਾਰ ਤੋਂ ਨਿੱਬੜਨ ਵਿੱਚ ਜੋ ਦਵਾਵਾਂ ਇਸਤੇਮਾਲ ਹੁੰਦੀਆਂ ਹਨ ਉਹ ਆਮ  ਦਵਾਵਾਂ ਤੋਂ 100 ਗੁਣਾ ਜ਼ਿਆਦਾ ਮਹਿੰਗੀਆਂ  ਹਨ ਅਤੇ ਉਹ ਪੂਰੀ ਤਰ੍ਹਾਂ ਅਸਰਦਾਰ ਵੀ ਨਹੀਂ ਹਨ .  ਤਾਂ ਇਹ ਲੋਕ ਨਾ ਕੇਵਲ ਆਪ ਘਾਤਕ ਤੌਰ ਤੇ  ਬੀਮਾਰ ਹਨ ਸਗੋਂ ਰੋਗ ਨੂੰ ਵਧਾ ਵੀ ਰਹੇ ਹਨ .

 ਇਸੇ ਤਰ੍ਹਾਂ ਦਾ ਇੱਕ ਦੂਜਾ ਉਦਹਾਰਣ ਦਿੰਦੇ ਹੋਏ ਡਾ. ਮੇਨਾਬਦੇ ਕਹਿੰਦੀ ਹੈ ,   ਥਾਈਲੈਂਡ – ਕੰਬੋਡੀਆ ਦੀ ਸੀਮਾ ਉੱਤੇ ਇੱਕ ਮਲੇਰੀਏ ਦਾ ਜੀਵਾਣੂ ਹੈ ਜਿਨ੍ਹੇ ਦਵਾਵਾਂ  ਦੇ ਖਿਲਾਫ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰ ਲਈ ਹੈ .  ਹਾਲਾਂਕਿ ਇਹ ਜੀਵਾਣੂ ਅਜੇ ਤੱਕ ਭਾਰਤ ਵਿੱਚ ਨਹੀਂ ਵੇਖਿਆ ਗਿਆ ਹੈ ਲੇਕਿਨ ਅਜੋਕੇ ਅਜ਼ਾਦ ਵਪਾਰ ਅਤੇ ਆਵਾਜਾਈ  ਦੇ ਜ਼ਮਾਨੇ ਵਿੱਚ ਜੇਕਰ ਇਹ ਭਾਰਤ ਆ ਗਿਆ ਤਾਂ ਫਿਰ ਭਾਰਤ  ਦੇ ਕੋਲ ਇਸਦਾ ਕੋਈ ਇਲਾਜ ਨਹੀਂ ਹੋਵੇਗਾ .

ਡਾ. ਮੇਨਾਬਦੇ  ਦੇ ਅਨੁਸਾਰ ਇਸਦੇ ਲਈ ਆਮ ਲੋਕ ਤਾਂ ਜ਼ਿੰਮੇਦਾਰ ਹਨ ਹੀ ਪਰ  ਡਾਕਟਰ ਹੋਰ ਵੀ  ਜ਼ਿਆਦਾ ਜ਼ਿੰਮੇਦਾਰ ਹਨ . ਹਾਲਤ  ਦੇ ਖ਼ਰਾਬ ਹੋਣ ਵਿੱਚ ਡਾਕਟਰਾਂ  ਦੇ ਯੋਗਦਾਨ   ਬਾਰੇ ਡਾ. ਮੇਨਾਬਦੇ ਸਾਫ਼ ਕਹਿੰਦੀ  ਹੈ ਬਹੁਤ ਵਾਰ ਡਾਕਟਰ ਦਵਾ ਕੰਪਨੀਆਂ  ਦੇ ਦਬਾਅ ਵਿੱਚ ਵੀ ਐਂਟੀਬਾਔਟਿਕ ਲਿਖ ਦਿੰਦੇ ਹਨ .  ਇਹ ਕੰਪਨੀਆਂ ਜਰੂਰੀ ਨਹੀਂ ਕਿ ਆਪਣੀ ਬਣਾਈ ਦਵਾਈ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਨੈਤਿਕ ਤਰੀਕਿਆਂ ਨਾਲ  ਹੀ ਮਸ਼ਹੂਰੀ ਕਰਨ  .  ਜਰੁਰਤ ਤੋਂ ਜ਼ਿਆਦਾ ਐਂਟੀਬਾਔਟਿਕ ਦੀ ਸਲਾਹ ਦੇਣ  ਦੇ ਮਾਮਲਿਆਂ ਨੂੰ ਜੇਕਰ ਵੇਖੋ ਤਾਂ ਇਹ ਵੇਖਣਾ ਪਵੇਗਾ ਕਿ ਕਿਸ ਕਿਸ ਡਾਕਟਰ ਦਾ ਕਿਸ ਕੰਪਨੀ ਨਾਲ ਨਾਤਾ ਹੈ . 

ਭਾਰਤੀ ਆਯੁਰਵਿਗਿਆਨ ਅਨੁਸੰਧਾਨ ਪਰਿਸ਼ਦ  ਦੇ ਮਹਾਨਿਦੇਸ਼ਕ ਡਾ. ਵੀਏਨ ਕਟੋਚ ਮੰਨਦੇ ਹਨ ਕਿ ਮਲਟੀ ਡਰਗ ਰੇਸਿਸਟੇਂਟ ਟੀ ਬੀ  ਦੇ ਮਾਮਲਿਆਂ ਵਿੱਚ ਆਈ ਤੇਜੀ ਲਈ ਡਾਕਟਰ ਕਾਫ਼ੀ ਹੱਦ ਤੱਕ ਜ਼ਿੰਮੇਦਾਰ ਹਨ .

ਡਾ. ਕਟੋਚ ਨੇ ਕਿਹਾ ਕਿ ਹਾਲਾਤ ਹੁਣ ਸੁਧਰ ਰਹੇ ਹਨ ਅਤੇ ਟੀਬੀ  ਦੇ ਮਾਮਲੇ ਪਹਿਲਾਂ ਹੋਈਆਂ ਗਲਤੀਆਂ  ਦੇ ਕਾਰਨ ਵਧੇ ਹਨ .

ਬੀਬੀਸੀ ਨਾਲ  ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ,   ਡਾਕਟਰ ਤਾਂ ਜ਼ਿੰਮੇਦਾਰ ਸਨ ਹੀ .  ਉਨ੍ਹਾਂ ਨੇ ਅਨਾਪ ਸ਼ਨਾਪ ਢੰਗ ਨਾਲ ਦਵਾਵਾਂ ਇਸਤੇਮਾਲ ਕੀਤੀਆਂ ਪਰ ਡਾਕਟਰਾਂ ਨੂੰ ਵਿਕਲਪ ਹੀ ਪਤਾ ਨਹੀਂ ਸਨ .  ਡਾਕਟਰਾਂ  ਉੱਤੇ ਅੰਕੁਸ਼ ਹੋਵੇ  ਇਹ ਬਹੁਤ ਜਰੂਰੀ ਹੈ .

ਨੀਮ ਹਕੀਮੀ

 ਡਾਕਟਰ ਕਟੋਚ  ਦੇ ਅਨੁਸਾਰ ਡਾਕਟਰਾਂ ਨੂੰ ਸਮਝਾਇਆ ਜਾ ਰਿਹਾ ਹੈ ਲੇਕਿਨ ਉਹ ਕਹਿੰਦੇ ਹਨ ਕਿ ਹਾਲਾਤ ਨਾਲ ਨਿੱਬੜਨ ਲਈ ਲੋਕਾਂ ਨੂੰ ਵੀ ਚੇਤਨਾ ਹੋਣੀ ਚਾਹੀਦੀ ਹੈ .

ਡਾ. ਕਟੋਚ ਅਤੇ ਅਤੇ ਡਾ. ਮੇਨਾਬਦੇ ਇਸ ਗੱਲ ਉੱਤੇ ਸਹਿਮਤ ਹਨ ਕਿ ਲੋਕਾਂ ਨੂੰ ਬਿਨਾਂ ਪੁੱਛੇ ਐਂਟੀਬਾਔਟਿਕ ਖਾਣਾ ਬੰਦ ਕਰਨਾ ਹੋਵੇਗਾ .  ਨਾਲ ਹੀ ਮਹਿਜ਼ ਦਵਾਈ ਵਿਕਰੇਤਾ ਤੋਂ ਉਸਦੀ ਪਸੰਦ ਦੀ ਦਵਾਈ ਲੈਣਾ ਵੀ ਬੰਦ ਕਰਨਾ ਹੋਵੇਗਾ .

ਸੰਸਾਰ ਸਿਹਤ ਸੰਗਠਨ  ਦੇ ਦਿੱਲੀ ਵਿੱਚ ਹੋਏ ਇੱਕ ਸਰਵੇਖਣ  ਦੇ ਅਨੁਸਾਰ ਦਿੱਲੀ ਵਿੱਚ 47 ਫ਼ੀਸਦੀ ਲੋਕਾਂ ਨੇ ਕਿਹਾ ਕਿ ਜੇਕਰ ਆਮ ਜੁਕਾਮ ਲਈ ਉਨ੍ਹਾਂ ਦਾ ਡਾਕਟਰ ਉਨ੍ਹਾਂ ਨੂੰ ਐਂਟੀਬਾਔਟਿਕ ਨਹੀਂ ਲਿਖਦਾ ਤਾਂ ਉਹ ਡਾਕਟਰ ਬਦਲ ਦੇਣਗੇ .

ਅਜਿਹੇ ਲੋਕਾਂ ਦੀ ਤਾਦਾਦ 53 ਫ਼ੀਸਦੀ ਸੀ ਜਿਨ੍ਹਾਂ ਨੇ ਮੰਨਿਆ ਕਿ ਬੀਮਾਰ ਹੋਣ ਉੱਤੇ ਉਹ ਆਪਣੇ ਆਪ ਐਂਟੀਬਾਔਟਿਕ ਲੈ ਲੈਂਦੇ ਹਨ ਅਤੇ ਆਪਣੇ ਪਰਵਾਰ ਵਾਲਿਆਂ ਨੂੰ ਵੀ ਦਿੰਦੇ ਹਨ .

-ਅਵਿਨਾਸ਼ ਦੱਤ

Posted in ਵਾਰਤਿਕ | Leave a comment

ਈਕੋ ਅਤੇ ਨਾਰਸੀਸਸ-ਯੂਨਾਨੀ ਮਿੱਥ

ਈਕੋ ਇੱਕ ਅਪਸਰਾ ਸੀ ਜੋ  ਨਾਰਸੀਸਸ ਨਾਮ ਦੇ ਇੱਕ ਯੁਵਕ ਦੇ ,  ਜੋ ਥੇਸਪਿਆ ਦੀ ਨੀਲ ਅਪਸਰਾ ਲਿਰੀਊਪ ਦਾ ਪੁੱਤ ਸੀ ,ਪਿਆਰ ਵਿੱਚ ਡੁੱਬ ਜਾਂਦੀ  ਹੈ .  ਨਦੀ ਦੇਵਤਾ  ਸੇਫੀਸਸ  ਨੇ ਇੱਕ ਵਾਰ ਆਪਣੀਆਂ ਧਾਰਾਵਾਂ  ਦੇ ਵਲੇਵਿਆਂ  ਨਾਲ ਲਿਰੀਊਪ ਨੂੰ ਘੇਰ ਲਿਆ ,  ਅਤੇ  ਇਸ ਪ੍ਰਕਾਰ ਉਸਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ .ਤਾਂ ਉਸ  ਅਪਸਰਾ ਨੇ ਇੱਕ ਗ਼ੈਰ-ਮਾਮੂਲੀ ਸੁੰਦਰ ਮੁੰਡੇ ਨੂੰ ਜਨਮ ਦਿੱਤਾ.  ਇਸ ਤਰ੍ਹਾਂ  ਦੇ ਇੱਕ ਖੂਬਸੂਰਤ ਬੱਚੇ  ਦੇ ਕਲਿਆਣ  ਦੇ ਬਾਰੇ ਵਿੱਚ ਚਿੰਤਤ ਮਾਂ ਨੇ  ਆਪਣੇ  ਬੇਟੇ  ਦੇ ਭਵਿੱਖ  ਬਾਰੇ ਨਬੀ ਟ੍ਰੇਸੀਆ  ਤੋਂ ਸਲਾਹ ਲਈ .  ਟ੍ਰੇਸੀਆ ਨੇ ਅਪਸਰਾ ਨੂੰ ਕਿਹਾ ਕਿ ਨਾਰਸੀਸਸ ਗੂੜ੍ਹ ਬੁਢੇਪੇ ਤੱਕ ਜੀਵਿਤ  ਰਵੇਗਾ , ਜੇਕਰ ਉਹਨੂੰ ਆਪਣੇ ਆਪ ਬਾਰੇ ਪਤਾ ਨਾ ਚੱਲਿਆ .

ਜਦੋਂ ਉਹ ਸੋਲ੍ਹਾਂ  ਸਾਲ  ( ਉਮਰ  ਦੀ ਆਧੁਨਿਕ ਗਿਣਤੀ ਅਨੁਸਾਰ ਪੰਦਰਾਂ ਸਾਲ ) ਦਾ ਹੋਇਆ ,  ਤਾਂ ਸ਼ਹਿਰ ਦੀ ਹਰ ਜਵਾਨ ਕੁੜੀ ਉਸਦੇ ਨਾਲ ਪਿਆਰ ਕਰਦੀ ਸੀ ,  ਲੇਕਿਨ ਉਹਨੇ ਆਪਣੀ  ਹੈਂਕੜ ਕਰਕੇ  ਉਨ੍ਹਾਂ ਸਭ ਨੂੰ ਠੁਕਰਾ ਦਿੱਤਾ .  ਉਹ ਸਮਝਦਾ ਸੀ ਕਿ ਉਹਨਾਂ ਵਿੱਚੋਂ ਕੋਈ ਵੀ ਉਸਦੇ ਪਿਆਰ  ਦੇ ਕਾਬਿਲ ਨਹੀਂ .

ਇੱਕ ਦਿਨ ਜਦੋਂ ਨਾਰਸੀਸਸ ਬਾਰ੍ਹਾਂਸਿੰਗਿਆਂ ਦੇ  ਸ਼ਿਕਾਰ ਲਈ  ਬਾਹਰ ਗਿਆ ਹੋਇਆ ਸੀ ,   ਈਕੋ ਨੇ  ਛਿਪ ਕੇ ਜੰਗਲ  ਦੇ ਵਿੱਚੀਂ ਸੁੰਦਰ ਜਵਾਨ ਦਾ ਪਿੱਛਾ ਕੀਤਾ . ਉਹਦੀ  ਲਾਲਸਾ ਸੀ ਉਸ ਨਾਲ ਗੱਲ ਕਰਨ  ਦੀ ,  ਲੇਕਿਨ ਪਹਿਲ ਕਰਨ ਵਿੱਚ ਅਸਮਰਥ ਸੀ .  ਜਦੋਂ ਨਾਰਸੀਸਸ ਨੇ ਊੜਕ ਉਸਦੇ ਕਦਮਾਂ ਦੀ ਆਵਾਜ਼  ਸੁਣੀ ਤਾਂ ਉਹ  ਬੋਲਿਆ, “ਕੌਣ ਹੈ?”   ਈਕੋ ਨੇ ਜਵਾਬ ਦਿੱਤਾ , “ ਕੌਣ ਹੈ ?”   ਤੇ ਇਹ ਅਮਲ ਉਦੋਂ  ਤੱਕ  ਜਾਰੀ ਰਿਹਾ  ,  ਜਦੋਂ ਅੰਤ  ਈਕੋ  ਨੇ ਆਪਣੇ ਆਪ ਨੂੰ ਜਾਹਰ ਨਾ ਕੀਤਾ  ਅਤੇ ਭੱਜ ਕੇ ਸੁੰਦਰ ਜਵਾਨ ਨੂੰ ਹਿੱਕ ਨਾਲ  ਲਾ ਲਿਆ . ਉਹਨੇ ਅਪਸਰਾ ਨੂੰ ਦੂਰ ਕਰ ਦਿੱਤਾ  ਅਤੇ ਉਸਨੂੰ ਕਿਹਾ ਸੀ ਕਿ ਉਸਨੂੰ ਇਕੱਲਾ ਛੱਡ ਦੇਵੇ  .  ਨਾਰਸੀਸਸ  ਨੇ  ਈਕੋ  ਦਾ ਦਿਲ ਤੋੜ  ਦਿੱਤਾ ਅਤੇ ਉਹ ਇਕੱਲੀ ਵਾਦੀਆਂ ਵਿੱਚ ਜੀਵਨ ਦੇ ਬਾਕੀ ਦਿਨ ਗੁਜਾਰਨ ਲਈ ਮਾਰੀ ਮਾਰੀ ਫਿਰਦੀ ਰਹੀ . ਅਖੀਰ  ਉਸਦੀ ਅਵਾਜ ਹੀ ਰਹਿ ਗਈ  ,  ਖੁਦ ਆਪ ਉਹ ਪਿਆਰ ਲਈ ਆਹਾਂ ਭਰਦੀ  ਖਾਕ ਹੋ ਗਈ .  ਨਾਰਸੀਸਸ ਉਵੇਂ ਦਾ ਉਵੇਂ ਰਿਹਾ  ਅਤੇ ਅਜੇ ਵੀ ਜੋ ਲੋਕ ਉਸਨੂੰ ਚਾਹੁੰਦੇ ਸਨ ਉਨ੍ਹਾਂ ਨੂੰ ਘਿਰਣਾ ਕਰਦਾ ਸੀ ,  ਇੱਕ ਠੁਕਰਾਈ ਹੋਈ ਕੁੜੀ  ਨੇ ਰ੍ਹਾਮਨੂਸਿਆ ਨੂੰ  ( ਨਮੇਸਿਸ    ਵਜੋਂ ਵੀ ਜਾਣਿਆ ਜਾਂਦਾ ਹੈ ) ਨਾਰਸੀਸਸ ਤੋਂ  ਬਦਲਾ ਲੈਣ ਲਈ ਅਰਦਾਸ ਕੀਤੀ ਕਿ ਉਸਨੂੰ ਇਕਤਰਫਾ ਪਿਆਰ ਭੋਗਣ ਦਾ ਅਹਿਸਾਸ ਹੋਵੇ .

ਨਮੇਸਿਸ   ਨੇ  ਇਹ ਅਰਦਾਸ ਸੁਣੀ ਅਤੇ ਉਸਦੀ ਸਜਾ  ਨਾਰਸੀਸਸ ਨੂੰ ਦਿੱਤੀ  .  ਉਹ ਇੱਕ ਜੰਗਲ ਵਿੱਚ ਇੱਕ ਡੂੰਘੀ  ਝੀਲ ਤੇ ਗਿਆ ,  ਜਿਸ ਵਿਚੋਂ ਉਹ ਪਾਣੀ ਪੀਣ ਲੱਗਿਆ .  ਉਹਨੇ  ਆਪਣੇ  ਜੀਵਨ ਵਿੱਚ ਪਹਿਲੀ ਵਾਰ ਆਪਣਾ ਪ੍ਰਤੀਬਿੰਬ ਵੇਖਿਆ ਸੀ ਅਤੇ ਜਿਸ ਸੁੰਦਰ ਮੁੰਡੇ ਨੂੰ  ਉਹ ਵੇਖ ਰਿਹਾ ਸੀ ਉਸ ਨਾਲ ਉਸ ਨੂੰ ਪਿਆਰ ਹੋ ਗਿਆ.  ਉਹ ਇਸ ਗੱਲੋਂ ਬੇਖਬਰ ਸੀ ਕਿ ਉਹ  ਖੁਦ ਆਪ ਹੀ ਸੀ .  ਆਖ਼ਿਰਕਾਰ ,  ਕਾਫੀ ਸਮਾਂ ਆਹਾਂ ਭਰਨ  ਦੇ ਬਾਅਦ ,  ਉਸਨੇ ਮਹਿਸੂਸ ਕੀਤਾ ਕਿ ਉਹ ਝੀਲ ਵਿੱਚ ਵੇਖੀ ਮੂਰਤ ਉਸਦਾ ਆਪਣਾ ਹੀ ਪ੍ਰਤੀਬਿੰਬ ਸੀ .  ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਇਸ ਪਿਆਰ ਬਾਰੇ ਕੁਝ ਨਹੀਂ ਕਰ ਸਕਦਾ ,  ਉਹਨੇ  ਆਪਣੀ ਪੋਸ਼ਾਕ ਪਾੜ ਦਿੱਤੀ ਅਤੇ ਆਪਣੇ  ਆਪ ਨੂੰ ਪਿੱਟਣ ਲੱਗਾ. ਇਸ ਤਰ੍ਹਾਂ ਖੁਦ ਆਪਣੀ  ਜਾਨ ਲੈ ਲਈ  ਉਹ ਮਰ ਗਿਆ ,  ਬੇਸਰੀਰ ਈਕੋ  ਉਸ ਕੋਲ ਆਈ  ਅਤੇ ਉਹਨੂੰ ਦੁੱਖ ਅਤੇ ਅਫਸੋਸ ਹੋਇਆ  .  ਉਸਦੀ ਆਤਮਾ ਅਤਿ ਹਨੇਰੇ  ਨਰਕ  ਨੂੰ ਭੇਜ ਦਿੱਤੀ ਗਈ ਅਤੇ ਜਿੱਥੇ ਉਹ ਮਰਿਆ ਸੀ  ਉਥੇ ਨਾਰਸੀਸਸ(ਨਰਗਿਸ) ਦਾ ਫੁੱਲ ਉੱਗਿਆ .  ਕਿਹਾ ਜਾਂਦਾ ਹੈ ਕਿ ਅਜੇ  ਵੀ ਨਾਰਸੀਸਸ  ਵੈਤਰਨੀ ਨਦੀ  ਦੇ ਪਾਣੀ ਵਿੱਚ ਆਪਣੀ  ਛਵੀ ਨੂੰ ਮੋਹਿਤ ਹੋਇਆ ਦੇਖਦਾ ਰਹਿੰਦਾ  ਹੈ .

Posted in ਅਨੁਵਾਦ, ਵਾਰਤਿਕ, Uncategorized | Leave a comment